ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਮੇਰੇ ਖਿਆਲ ਵਿਚ ਰਾਜ਼ ਕੁਮਾਰ ਚਾਰਲਜ਼ ਨੂੰ ਥੋੜੀ ਜਿਹੀ ਵਧੇਰੇ ਹਮਦਰਦੀ ਦੀ ਲੋੜ ਹੈ ਹਰ ਇਕ ਵਲੋਂ, ਬਸ ਅਲੋਚਨਾ ਨਹੀਂ। ਉਸ ਨੂੰ ਇਕ ਮੌਕਾ ਦੇਵੋ ਇਕ ਚੰਗਾ ਰਾਜ਼ਾ ਬਣਨ ਲਈ। ਉਹ ਆਪਣੀ ਨੌਕਰੀ ਦੇ ਨਾਲ ਸਿਖੇਗਾ। ਉਹ ਸਿਰਫ ਇਕ ਮਨੁਖ ਹੈ, ਭਾਵੇਂ ਉਹ ਇਕ ਰਾਜ਼ਾ ਹੈ। ਅਤੇ ਉਸ ਦੇ ਕੋਲ ਹੋਰ ਵਧੇਰੇ ਕੰਮ ਹਨ ਤੁਹਾਡੇ ਨਾਲੋਂ, ਜਿਆਦਾਤਰ ਲੋਕਾਂ ਨਾਲੋਂ - ਵਧੇਰੇ ਜੁੰਮੇਵਾਰੀ, ਸੰਸਾਰ ਵਿਚ ਅਨੇਕ ਹੀ ਲੋਕਾਂ ਨਾਲੋਂ ਇਕ ਭਾਰਾ ਬੋਝ। ਸੋ, ਉਸ ਨੂੰ ਥੋੜੀ ਜਗਾ ਦੇਵੋ, ਥੋੜਾ ਮੌਕਾ, ਥੋੜਾ ਜਿਹਾ ਪਿਆਰ। ਉਸ ਨੂੰ ਉਤਸ਼ਾਹਿਤ ਕਰੋ ਕੰਮ ਜ਼ਾਰੀ ਰਖਣ ਲਈ।