ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇੱਕ ਖਰਗੋਸ਼, 4-6%। ਇੱਕ ਗਾਂ ਤੁਹਾਨੂੰ 7-15% ਰੂਹਾਨੀ ਅੰਕ ਦਏਗੀ। ਜਿੰਨੇ ਵੱਧ ਗੁਣ ਤੁਹਾਡੇ ਕੋਲ ਹੋਣਗੇ, ਉਤਨੀਆਂ ਹੀ ਅਸੀਸਾਂ ਵੱਧ ਜਾਣਗੀਆਂ ਜਾਨਵਰਾਂ ਅਤੇ ਖ਼ਰਿਸ਼ਤਿਆਂ ਅਤੇ ਦੇਵਤਿਆਂ ਤੋਂ ਅਤੇ ਸੰਤਾਂ ਅਤੇ ਸਾਧੂਆਂ ਅਤੇ ਰੂਹਾਨੀ ਅਭਿਆਸੀਆਂ ਤੋਂ। ਲੇਲਾ ਤੁਹਾਨੂੰ 5-10% ਦਏਗਾ। ਇੱਕ ਘੋੜਾ ਤੁਹਾਨੂੰ 6-15% ਦਏਗਾ। ਇੱਕ ਹਾਥੀ ਤੁਹਾਨੂੰ 40% ਰੁਹਾਨੀ ਗੁਣ ਦਏਗਾ। ਇੱਕ ਸੀਲ ਤੁਹਾਨੂੰ 13% ਦਏਗੀ। ਇੱਕ ਬੱਕਰੀ ਤੁਹਾਨੂੰ 5% ਦਏਗੀ। ਇਥੋਂ ਤਕ ਲੂੰਬੜ ਵੀ ਤੁਹਾਨੂੰ ਅਸੀਸ ਦਿੰਦੇ ਹਨ। ਕਾਟੋਆਂ ਤੁਹਾਨੂੰ ਅਸੀਸ ਦਿੰਦੀਆਂ ਹਨ, ਊਦਬਿਲਾਉ ਤੁਹਾਨੂੰ ਅਸੀਸ ਦਿੰਦੇ ਹਨ, ਬੱਤਖ਼ਾਂ ਤੁਹਾਨੂੰ ਅਸੀਸ ਦਿੰਦੀਆਂ ਹਨ, ਰਾਜਹੰਸ ਤੁਹਾਨੂੰ ਅਸੀਸ ਦਿੰਦੇ ਹਨ, ਸ਼ਾਰਕਾਂ ਵੀ ਤੁਹਾਨੂੰ ਅਸੀਸ ਦਿੰਦੀ ਹੈ। ਹੰਸ ਤੁਹਾਨੂੰ 15% ਅਸੀਸ ਦਿੰਦੇ ਹਨ। ਇਥੋਂ ਤੱਕ ਕਿ ਭੌਰਾ ਵੀ ਤੁਹਾਨੂੰ 1% ਅਸੀਸ ਦਿੰਦਾ ਹੈ। ਮੇਰੇ ਪ੍ਰਭੂ, ਇੰਨਾ ਛੋਟਾ, ਮਧੂ ਮੱਖੀ! ਛੋਟੀ ਵਾਲੀ! ਕ੍ਰਿਪਾ ਕਰਕੇ ਮਧੂ ਮੱਖੀਆਂ ਦਾ ਧਿਆਨ ਰੱਖੋ। ਇੱਕ ਤਿਤਲੀ ਵੀ ਤੁਹਾਨੂੰ 1% ਅਸੀਸ ਦਿੰਦੀ ਹੈ। ਇੱਕ ਮੱਖੀ ਵੀ ਤੁਹਾਨੂੰ 0.5% ਅਸੀਸ ਦਿੰਦੀ ਹੈ। ਜੰਗਲੀ ਪੰਛੀ ਤੁਹਾਨੂੰ ਅਸੀਸ ਦਿੰਦੇ ਹਨ। ਸੀਗੁਲ ਤੁਹਾਨੂੰ 8% ਅਸੀਸ ਦਿੰਦੀ ਹੈ। ਇੱਥੋਂ ਤੱਕ ਮਗਰਮੱਛ ਤੁਹਾਨੂੰ 2% ਅਸੀਸ ਦਿੰਦੇ ਹਨ। ਇੱਕ ਜੰਗਲੀ ਸੂਰ ਤੁਹਾਨੂੰ 8%ਅਸੀਸ ਦਿੰਦਾ ਹੈ। ਕੱਛੂਕੁਮੇ ਤੁਹਾਨੂੰ 15% ਅਸੀਸ ਦਿੰਦੇ ਹਨ। ਇੱਕ ਜੰਗਲੀ ਬਿੱਲੀ 2-6%। ਇੱਕ ਲੂੰਬੜੀ 4% ਤੱਕ। ਖੈਰ, ਅਸੀਂ ਸਦਾ ਜਾਰੀ ਰੱਖ ਸਕਦੇ ਹਾਂ। ਕੋਈ ਅਚਰਜ ਨਹੀਂ, ਪ੍ਰਭੂ ਨੇ ਇੰਜੀਲ ਵਿੱਚ ਕਿਹਾ ਹੈ ਕਿ, "ਮੈਂ ਸਾਰੇ ਜਾਨਵਰਾਂ ਨੂੰ ਤੁਹਾਡੇ ਸਹਾਇਕ ਬਣਨ ਲਈ ਰਚਿਆ।" ਹੁਣ ਅਸੀਂ ਸਮਝ ਰਹੇ ਹਾਂ?