ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪੰਜ਼ ਨਸੀਹਤਾਂ ਬਹੁਤ ਹੀ ਸੌਖੇ ਨਿਯਮ ਹਨ ਜੋ ਇਥੋਂ ਤਕ ਨਸੀਹਤਾਂ ਵੀ ਨਹੀ ਹੋਣੀਆਂ ਚਾਹੀਦੀਆਂ। ਇਹ ਹੋਣੀ ਚਾਹੀਦੀ ਹੈ ਇਕ ਮਿਆਰ ਇਕ ਮਨੁਖੀ ਢੰਗ ਨਾਲ ਜੀਣ ਦੀ, ਇਕ ਸ਼ਰੀਫ ਮਨੁਖ, ਇਕ ਸੰਤ ਬਾਰੇ ਗਲ ਕਰਨੀ ਤਾਂ ਪਾਸੇ ਰਹੀ, ਜਾਂ ਅਭਿਆਸੀ ਜਾਂ ਉਹੋ ਜਿਹੀ ਕੁਝ ਚੀਜ਼। ਉਨਾਂ ਦੀ ਪਾਲਣਾ ਕਰੋ। ਈਸਾਈ ਧਰਮ, ਜਾਂ ਹਿੰਦੂ ਧਰਮ, ਜਾਂ ਜੈਨੀ ਧਰਮ, ਉਹ ਸਾਰੇ ਨਸੀਹਤਾਂ ਦੀ ਪਾਲਨਾ ਕਰਦੇ ਹਨ। ਉਨਾਂ ਸਾਰਿਆਂ ਪਾਸ ਇਸ ਕਿਸਮ ਦੀ ਬੁਨਿਆਦੀ ਅਹਿੰਸਾ ਹੈ, ਕੋਈ ਹਾਨੀ ਨਹੀ ਹੋਰਨਾਂ ਪ੍ਰਤੀ।ਅਤੇ ਚੋਰੀ ਕਰਨੀ ਵੀ ਹਾਨੀ ਪਹੁੰਚਾਉਣੀ ਹੈ ਹੋਰਨਾਂ ਨੂੰ ਇਕ ਭਿੰਨ ਤਰੀਕੇ ਨਾਲ, ਕਿਉਂਕਿ ਜੇਕਰ ਤੁਸੀ ਚੋਰੀ ਕਰਦੇ ਹੋ ਕਿਸੇ ਦਾ ਧੰਨ ਜਾਂ ਕੁਝ ਚੀਜ਼ ਜਿਸ ਦੀ ਉਹਨੂੰ ਲੋੜ ਹੈ, ਫਿਰ ਤੁਸੀ ਅਸੁਖਾਵਾਂ ਕਰਦੇ ਹੋ ਉਸ ਵਿਆਕਤੀ ਨੂੰ। ਤੁਸੀ ਉਹਦਾ ਜੀਵਨ ਪਧਰਾ ਨਹੀ ਕਰਦੇ, ਅਤੇ ਫਿਰ ਤੁਸੀ ਉਹਨੂੰ ਚਿੰਤਾ ਦਵਾਉਂਦੇ ਹੋ ਅਤੇ ਫਿਰ ਉਹਨੂੰ ਉਚਾਟ ਕਰਦੇ ਹੋਂ ਆਪਣੀ ਰੋਜ਼ਾਨਾ ਕੰਮ ਕਾਰ ਤੋਂ ਜਾਂ ਕੁਸ਼ਲਤਾ ਤੋਂ ਉਨਾਂ ਦੇ ਕੰਮ ਕਾਰ ਵਿਚ, ਜੋ ਵੀ ਉਹ ਕਰ ਰਹੇ ਹੋਣ। ਸੋ ਜਦੋਂ ਤੁਸੀ ਕੁਝ ਚੀਜ਼ ਕਰਦੇ ਹੋ, ਦੁਬਾਰਾ ਸੋਚੋ, ਤੁਹਾਡੇ ਇਹ ਕਰਨ ਤੋਂ ਪਹਿਲਾਂ, ਬਸ ਇਹੀ ਹੈ। ਬਹੁਤ ਸਰਲ। ਜੋ ਵੀ ਤੁਹਾਡੀ ਚੀਜ਼ ਨਹੀ ਹੈ, ਭਾਵੇਂ ਜੇਕਰ ਇਹ ਫਜ਼ੂਲ ਹੋਵੇ, ਨਾ ਲਵੋ, ਬਹੁਤ ਸਰਲ। ਕੀ ਉਹ ਔਖਾ ਹੈ? (ਨਹੀ।) ਨਹੀ! ਦਹਾਕਿਆਂ ਤੋਂ ਪਹਿਲੇ ਹੀ ਦਸਿਆ ਹੈ।ਬੁਧ ਨੇ ਅਨੰਦਾ ਨੂੰ ਕਿਹਾ ਉਹ, "ਜਦੋਂ ਤੁਸੀ ਲੋਕਾਂ ਨੂੰ ਸਿਖਾਉਂਦੇ ਹੋ ਸੰਸਾਰ ਵਿਚ ਸਮਾਧੀ ਦੇ ਅਭਿਆਸ ਲਈ..." ਯਾਦ ਹੈ? ਕਿਉਂਕਿ ਅਨੰਦਾ ਨੇ ਪੁਛਿਆ ਬੁਧ ਨੂੰ, "ਕਿਵੇਂ ਭਵਿਖ ਵਿਚ ਮੈ ਹੋਰਨਾਂ ਪ੍ਰਾਣੀਆਂ ਦੀ ਮਦਦ ਕਰ ਸਕਦਾ ਹਾਂ ਭਾਵੇਂ, ਮੈਂ ਆਪ ਜਿਆਦਾ ਵਿਕਸਤ ਨਹੀ ਹਾਂ। ਮੈਂ ਨਹੀ ਹਾਂ, ਹੋ ਸਕਦਾ ਨਹੀ ਬਚਾਇਆ ਗਿਆ, ਪਰ ਮੈਂ ਚਾਹੁੰਦਾ ਹਾਂ ਹੋਰਨਾਂ ਨੂੰ ਬਚਾਉਣਾ। ਮੈ ਚਾਹੁੰਦਾ ਹਾਂ ਕੋਸ਼ਿਸ਼ ਕਰਨੀ।" ਸੋ, ਬੁਧ ਨੇ ਸਿਖਾਇਆ ਉਹਨੂੰ ਇਹ ਸਭ। ਸੋ, ਉਹਨੇ ਜ਼ਾਰੀ ਰਖਿਆ ਕਹਿਣਾ, "ਜਦੋਂ ਤੁਸੀ ਲੋਕਾਂ ਨੂੰ ਸਿਖਾਉਂਦੇ ਹੋ ਸੰਸਾਰ ਵਿਚ ਸਮਾਧੀ ਦਾ ਅਭਿਆਸ," ਭਾਵੇ ਜਦੋਂ ਬੁਧ ਚਲੇ ਗਏ (ਸੰਸਾਰ ਤੋਂ), ਕੋਈ ਨਾ ਉਥੇ ਰਿਹਾ, ਫਿਰ ਜੇਕਰ ਤੁਸੀ ਸਿਖਾਉਣਾ ਚਾਹੋਂ ਹੋਰਨਾਂ ਨੂੰ, ਫਿਰ ਉਨਾਂ ਨੂੰ ਇਹ ਸਭ ਸਿਖਾਵੋ। ਸਭ ਜਿਹਦਾ ਉਪਰ ਪਹਿਲੇ ਜ਼ਿਕਰ ਕੀਤਾ ਗਿਆ ਹੈ, ਨਿਯਮ, ਨਸੀਹਤਾਂ, ਸਿਧਾਂਤ। ਅਤੇ ਨਾਲੇ, ਜੇਕਰ ਉਹ ਚਾਹੁੰਦੇ ਹਨ ਸਮਾਧੀ ਦਾ ਅਭਿਆਸ ਕਰਨਾ, ਉਨਾਂ ਨੂੰ ਜ਼ਰੂਰੀ ਹੈ ਚੋਰੀ ਕਰਨਾ ਬੰਦ ਕਰਨਾ। ਚੋਰੀ ਨਾ ਕਰੋ ਕਿਸੇ ਚੀਜ਼ ਦੀ। ਇਹ ਹੈ ਤੀਸਰੀ ਸਾਫ ਸਪਸ਼ਟ ਨਾ-ਬਦਲਾਈ ਜਾਣ ਵਾਲੀ, ਨਾ ਸਮਝੌਤਾ ਕਰਨ ਵਾਲੀ। ਉਹ ਹੈ ਅਸਲੀ ਸਚ; ਕੋਈ ਚੀਜ਼ ਨਹੀ ਇਹਨੂੰ ਬਦਲ ਸਕਦਾ। ਕੋਈ ਹਤਿਆ ਨਹੀ, ਕੋਈ ਅਨੈਤਿਕ ਲਿੰਗਕ ਰਿਸ਼ਤੇ ਨਹੀ, ਕੋਈ ਚੋਰੀ ਨਹੀ।ਇਥੋਂ ਤਕ ਜੇਕਰ ਤੁਸੀ ਸ਼ਾਦੀ ਸ਼ੁਦਾ ਵੀ ਹੋਵੋਂ, ਤੁਹਾਨੂੰ ਇਹ ਘਟ ਕਰਨਾ ਚਾਹੀਦਾ ਹੈ। ਸਤਿਗੁਰੂ ਭਾਰਤ ਵਿਚ, ਭਾਵੇ ਜੇਕਰ ਉਹ ਸ਼ਾਦੀ ਸ਼ੁਦਾ ਹਨ ਅਨੇਕ ਹੀ ਉਨਾਂ ਵਿਚੋਂ ਕਰਦੇ ਹਨ, ਕਿਉਂਕਿ ਉਹ ਪਹਿਲੇ ਹੀ ਵਿਆਹੇ ਹਨ, ਪਹਿਲਾਂ ਉਨਾਂ ਦੇ ਇਕ ਸਤਿਗੁਰੂ ਬਣਨ ਤੋਂ ਜਾਂ ਇਥੋਂ ਤਕ ਬਾਅਦ ਵਿਚ, ਪਰ ਉਹ ਲਿੰਗਕ ਪਖ ਕੇਵਲ ਦੋ ਵਾਰ, ਤਿੰਨ ਵਾਰ ਸਾਲ ਵਿਚ ਕਰਦੇ ਹਨ, ਬਸ ਬਚੇ ਪੈਦਾ ਕਰਨ ਲਈ, ਪ੍ਰੀਵਾਰ ਦੀ ਰਵਾਇਤ ਕਰਨ ਲਈ, ਬਸ ਇਹੀ। ਇਸ ਕਰਕੇ ਨਹੀ ਕਿਉਂਕਿ ਉਹ ਕਾਮ ਗ੍ਰਸਿਤ ਹਨ ਉਸ ਦੇ ਪਿਛੇ। ਬਸ ਇਕ ਕਿਸਮ ਦੀ ਜੁੰਮੇਵਾਰੀ।ਸੋ, ਇਹ ਹਨ ਨਾ ਬਦਲਾਏ ਜਾਣ ਵਾਲੇ ਨਿਯਮ ਬ੍ਰਹਿਮੰਡ ਦੇ ਜੋ ਤੁਹਾਨੂੰ ਜ਼ਰੂਰੀ ਹਨ ਰਖਣੇ ਤਾਂਕਿ ਤੁਸੀ ਮੁਕਤ ਹੋ ਸਕੋਂ, ਬੁਧ, ਸਤਿਗੁਰੂ ਦੀ ਮੌਜ਼ੂਦਗੀ ਨਾਲ ਜਾਂ ਬਗੈਰ। ਹੁਣ, "ਇਸੇ ਕਰਕੇ, ਅਨੰਦਾ, ਜੇ ਅਭਿਆਸੀ ਚੰਨ ਸਮਾਧੀ ਦੇ," ਭਾਵ ਅਭਿਆਸ ਕਰਨ ਵਾਲੇ, "ਚੋਰੀ ਕਰਨਾ ਨਹੀ ਬੰਦ ਕਰਦੇ, ਉਹ ਹਨ ਉਵੇਂ ਜਿਵੇਂ ਕੋਈ ਪਾਣੀ ਡੋਲ ਰਿਹਾ ਹੋਵੇ ਇਕ ਚੋਂਦੇ ਕਪ ਵਿਚ ਅਤੇ ਆਸ ਕਰਦਾ ਹੈ ਇਹ ਭਰ ਜਾਵੇ।" ਬਾਵ, ਬੇਕਾਰ, ਬੇਕਾਰ, ਤੁਸੀ ਆਪਣਾ ਸਮਾਂ ਫਜ਼ੂਲ ਖਰਚ ਰਹੇ ਹੋ। ਜੇਕਰ ਤੁਸੀ ਪਾਣੀ ਪਾਉਂਦੇ ਹੋ ਚੋਂਦੇ ਕਪ ਵਿਚ, ਕੀ ਪਾਣੀ ਵਿਚ ਰਹੇਗਾ? (ਨਹੀ।) ਨਹੀ। ਸੋ, ਜੇਕਰ ਤੁਸੀ ਨਹੀ ਰਖਦੇ ਇਹਨਾਂ ਬੁਨਿਆਦੀ ਨਸੀਹਤਾਂ ਨੂੰ, ਕੋਈ ਫਰਕ ਨਹੀ ਪੈਂਦਾ ਕਿਤਨੇ ਸਮੇਂ ਤਕ ਤੁਸੀ ਅਭਿਆਸ ਕਰਦੇ ਹੋ, ਇਹ ਬਸ ਬਾਹਰ ਨੂੰ ਚੋਈ ਜਾਵੇਗਾ, ਨਸ਼ਟ, ਨਸ਼ਟ, ਨਸ਼ਟ ਮਾਇਆ ਸ਼ਕਤੀ ਪ੍ਰਤੀ। ਮਾਇਆ ਇਹਨੂੰ ਲਵੇਗੀ ਅਤੇ ਇਹਦੀ ਵਰਤੋਂ ਕਰੇਗੀ ਤੁਹਾਨੂੰ ਹਾਨੀ ਪਹੁੰਚਾਉਣ ਲਈ ਅਤੇ ਹੋਰਨਾਂ ਨੂੰ ਵੀ। "ਉਹ ਜ਼ਾਰੀ ਰਹਿ ਸਕਦਾ ਹੈ ਉਤਨੇ ਹੀ ਯੁਗਾਂ ਤਕ ਜਿਤਨੇ ਬਰੀਕ ਘਟੇ ਦੇ ਕਣ ਹਨ, ਪਰ ਇਹ ਅਜ਼ੇ ਵੀ ਨਹੀ ਭਰੇਗਾ ਅੰਤ ਵਿਚ।" ਇਹ ਉਸ ਤਰਾਂ ਹੈ। ਜੇਕਰ ਤੁਸੀ ਨਹੀ ਪਾਲਣਾ ਕਰਦੇ ਨਸੀਹਤਾਂ ਦੀ, ਭੁਲ ਜਾਵੋ ਆਪਣੀ ਸਮਾਧੀ, ਭੁਲ ਜਾਵੋ ਆਪਣੇ ਅਭਿਆਸ ਬਾਰੇ; ਬੇਕਾਰ ਹੈ ਤੁਹਾਡੇ ਲਈ। ਉਹ ਹੈ ਜੋ ਬੁਧ ਨੇ ਕਿਹਾ ਸੀ। ਮੈ ਵੀ ਸਮਾਨ ਕਹਿੰਦੀ ਹਾਂ।