ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਧੇਰੇ ਅਭਿਆਸ ਹੌਲੀ ਹੌਲੀ ਤੁਹਾਨੂੰ ਮੁਕਤ ਕਰ ਦੇਵੇਗਾ। ਜਦੋਂ ਅਸੀਂ ਅਭਿਆਸ ਕਰਦੇ ਹਾਂ, ਬੋਝ ਹੌਲੀ ਹੌਲੀ ਨਸ਼ਟ ਹੋ ਜਾਂਦੇ ਹਨ, ਅਤੇ ਫਿਰ ਸਾਡੇ ਕੋਲ ਸਭ ਚੀਜ਼ ਹੁੰਦੀ ਹੈ। ਬਸ ਅਭਿਆਸ ਕਰੋ, ਕੋਈ ਲੋੜ ਨਹੀਂ ਕਿਸੇ ਚੀਜ਼ ਲਈ ਪ੍ਰਾਰਥਨਾ ਕਰਨ ਦੀ, ਕੁਦਰਤੀ ਹੀ, ਤੁਹਾਡੇ ਕੋਲ ਸਭ ਚੀਜ਼ ਹੋਵੇਗੀ। ਬਹੁਤ ਸਾਰਾ ਅਭਿਆਸ ਕਰੋ, ਤੁਸੀਂ ਸਤਿਗੁਰੂ ਨਾਲ ਜੁੜ ਜਾਵੋਂਗੇ। ਕਦੇ ਕਦੇ ਸਾਡੇ ਕੋਲ ਕੋਈ ਅਨੁਭਵ ਨਹੀਂ ਹੁੰਦੇ ਅਭਿਆਸ ਵਿਚ। ਇਹਦਾ ਭਾਵ ਨਹੀਂ ਹੈ ਕਿ ਸਾਡੇ ਕੋਲ ਇਹ ਨਹੀਂ ਹਨ। ਪਰ ਅਸੀਂ ਬਸ ਭੁਲ ਜਾਂਦੇ ਸਾਡੇ ਸਮਾਧੀ ਵਿਚੋਂ ਬਾਹਰ ਨਿਕਲਣ ਤੋਂ ਬਾਦ। ਉਚੇਰੇ ਮੰਡਲ ਸਾਡੇ ਮਨ ਦੇ ਜਾਨਣ ਲਈ ਨਹੀਂ ਹਨ। ਕਿਵੇਂ ਮਨ ਉਪਰ ਉਥੇ ਅਪੜ ਸਕਦਾ ਹੈ? ਸਾਡਾ ਮਨ ਜਿਵੇਂ ਇਕ ਕੈਮਰਾ ਹੈ, ਸੋ ਇਹ ਸ਼ਾਇਦ ਜਾਣ ਲਵੇ। ਕਦੇ ਕਦਾਂਈ, ਸਾਡਾ ਮਨ ਜਾਣਦਾ ਹੈ ਜਦੋਂ ਇਹ ਪ੍ਰਭਾਵਿਤ ਹੋਵੇ ਥੋੜਾ ਜਿਹਾ। ਆਮ ਤੌਰ ਤੇ, ਇਹ ਮੁਸ਼ਕਲ ਹੈ ਮਨ ਦੇ ਲਈ ਜਾਨਣਾ। ਪਰ ਤੁਸੀਂ ਦੇਖਦੇ ਹੋ ਕਦੇ ਕਦੇ। ਦੀਖਿਆ ਦੌਰਾਨ, ਜਦੋਂ ਸ਼ਕਤੀ ਬਹੁਤ ਜ਼ੋਰਦਾਰ ਹੋਵੇ, ਮਨ ਵੀ ਜਾਣਦਾ ਹੈ, ਕਿਉਂਕਿ ਇਹ ਵਿਚ ਦੀ ਨਿਕਲਦਾ ਹੈ, ਸਮਝੇ? ਇਕ ਬਹੁਤ ਜ਼ੋਰਦਾਰ ਝਟਕਾ, ਸ਼ਕਤੀ। ਜਿਵੇਂ ਤੋੜਦਾ ਤੁਹਾਡੇ ਪਖਪਾਤਾਂ ਨੂੰ, ਦੂਰ ਕਰਦਾ, ਚਮਕਦਾ, ਤਾਂਕਿ ਤੁਹਾਡਾ ਮਨ ਵੀ ਇਹ ਹਾਸਲ ਕਰ ਸਕੇ। ਪਰ ਬਾਅਦ ਵਿਚ, ਜਦੋਂ ਤੁਸੀਂ ਸਮਾਧੀ ਵਿਚ ਹੋਵੋਂ, ਅਤੇ ਇਹਦੇ ਵਿਚੋਂ ਬਾਹਰ ਆਉਂਦੇ ਹੋ, ਤੁਸੀਂ ਭੁਲ ਜਾਂਦੇ ਹੋ; ਪਰ ਕਦੇ ਕਦਾਂਈ ਤੁਸੀਂ ਜਾਗ੍ਰਿਤ ਹੋ ਜਾਂਦੇ, ਤੁਹਾਡੇ ਕੋਲ ਅਜ਼ੇ ਵੀ ਥੋੜੀ ਜਿਹੀ ਰਹਿੰਦ ਖੂੰਹਦ ਹੁੰਦੀ ਹੈ (ਅੰਦਰੂਨੀ ਸਵਰਗੀ) ਰੋਸ਼ਨੀ ਦੀ, ਫਲ਼ੈਸ਼ਿੰਗ, ਸਾਡੇ ਪੂਰੀ ਤਰਾਂ ਜਾਗਣ ਤੋਂ ਪਹਿਲਾਂ, ਕੀ ਇਹ ਸਹੀ ਹੈ? ਕਦੇ ਕਦਾਂਈ ਸਾਡੇ ਕੋਲ ਅਨੁਭਵ ਹੁੰਦੇ ਹਨ ਸਾਡੀ ਨੀਂਦ ਵਿਚ। ਤੁਸੀਂ ਅਭਿਆਸ ਕਰਦੇ ਹੋ, ਫਿਰ ਹੌਲੀ ਹੌਲੀ ਸੌਂ ਜਾਂਦੇ ਹੋ। ਉਹ ਨੀਂਦ ਇਕ ਪੂਰਾ ਅਭਿਆਸ ਹੈ। ਪਰ ਜਾਗ ਜਾਣ ਤੋਂ ਬਾਅਦ, ਤੁਸੀਂ ਕੁਝ ਚੀਜ਼ ਨਹੀਂ ਦੇਖਦੇ ਜਾਂ ਕੁਝ ਚੀਜ਼ ਨਹੀਂ ਜਾਣਦੇ। ਚਿੰਤਾ ਨਾ ਕਰੋ, ਜ਼ਾਰੀ ਰਖੋ ਅਭਿਆਸ ਕਰਨਾ। ਮੈਂ ਗਰੰਟੀ ਦਿੰਦੀ ਹਾਂ ਕਿ ਕੋਈ ਨਹੀਂ ਹੈ ਜਿਹੜਾ ਉਚਾ ਨਹੀ ਉਠ ਸਕਦਾ।