ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਜ਼ ਸਵੇਰੇ ਮੈਨੂੰ ਸਚਮੁਝ ਸਮਝ ਆ ਗਈ ਕਿਉਂ ਲੋਕ ਸਤਿਗੁਰੂ ਦੀ ਇਤਨੀ ਕਦਰ ਕਰਦੇ ਹਨ। (...) ਕਿਉਂਕਿ ਪਹਿਲਾਂ, ਮੈਂ ਕੁਝ ਗੁਰੂਆਂ, ਅਧਿਆਪਕਾਂ ਅਤੇ ਉਹ ਸਭ ਨੂੰ ਦੇਖਦੀ ਹੁੰਦੀ ਸੀ, ਅਤੇ ਲੋਕ ਉਨਾਂ ਨੂੰ ਪੂਜ਼ਦੇ ਅਤੇ ਉਨਾਂ ਦੀ ਉਸਤਤੀ ਕਰਦੇ ਅਤੇ ਕਹਿੰਦੇ, "ਵਾਓ! ਤੁਸੀਂ ਧੀਰਜਵਾਨ ਹੋ। ਤੁਸੀਂ ਸਬਰ, ਦਿਆਲਤਾ, ਪਿਆਰ, ਸਹਿਣਸ਼ੀਲਤਾ ਦਾ ਪ੍ਰਤੀਕ ਹੋ।" ਕੋਈ ਵੀ ਚੀਜ਼! ਅਤੇ ਮੈਂ ਕਿਹਾ, "ਕੀ! ਉਹ ਕੁਝ ਨਹੀਂ ਕਰ ਰਿਹਾ! ਉਹ ਬਸ ਆਲੇ ਦੁਆਲੇ ਜਾਂਦਾ ਹੈ ਅਤੇ ਲੋਕਾਂ ਨੂੰ ਉਸ ਅਗੇ ਝੁਕਣ ਦਿੰਦਾ ਹੈ, ਅਤੇ ਫਿਰ ਉਹ ਬਸ ਉਥੇ ਬੈਠਦਾ ਅਤੇ ਫਿਰ ਲੋਕਾਂ ਦੀਆਂ ਅਖਾਂ ਵਲ ਦੇਖਦਾ ਹੈ! ਬਸ ਇਹੀ! (...) ਅਤੇ ਫਿਰ ਲੋਕ ਉਸ ਦੀ ਇਤਨੀ ਸ਼ਲਾਘਾ, ਉਸਤਤੀ ਕਿਉਂ ਕਰਦੇ ਹਨ? ਧੀਰਜ ਅਤੇ ਸਹਿਣਸ਼ੀਲਤਾ ਬਾਰੇ ਇਹ ਸਭ ਕੀ ਹੈ?" ਹੁਣ ਮੈਂ ਜਾਣਦੀ ਹਾਂ। ਸਿਰਫ ਉਥੇ ਬੈਠਣ ਦੇ ਯੋਗ ਹੋਣ ਲਈ, ਉਸ ਨੂੰ ਪਹਿਲੇ ਹੀ ਪਹਿਲਾਂ ਨਰਕ ਵਿਚ ਦੀ ਲੰਘਣਾ ਪੈਂਦਾ ਹੈ। (...)