ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਇਕ ਸਚੀ ਕਹਾਣੀ ਹੈ, ਔ ਲੈਕ (ਵੀਐਤਨਾਮ) ਤੋਂ ਇਕ ਕਹਾਣੀ। ਇਹ ਲਗਦਾ ਹੈ ਜਿਵੇਂ ਔਲੈਕਸੀਜ਼ (ਵੀਐਤਨਾਮੀਜ਼) ਅਧਿਕਾਰੀ ਥੋੜਾ ਜਿਹਾ ਵਧੇਰੇ ਹੁਸ਼ਿਆਰ ਸੀ। ਉਹ ਆਪਣੇ ਆਪ ਨੂੰ ਸੁਰਖਿਅਤ ਰਖਣ ਵਿਚ ਬਿਹਤਰ ਸਨ। ਉਹ ਜਾਣਦੇ ਸੀ ਕਿਵੇਂ ਰਾਜੇ ਨੂੰ ਬਿਹਤਰ ਸਲਾਹ ਦੇਣੀ ਹੈ, ਉਹ ਵਰਤਦੇ ਸੀ ਉਸ ਕਿਸਮ ਦੀਆਂ ਬਹੁਤ ਗੰਭੀਰ ਵਿਧੀਆਂ। ਸਮੁਚੇ ਸੰਸਾਰ ਵਿਚ, ਜੇਕਰ ਤੁਸੀਂ ਸਿਰਫ ਇਕ ਰਾਜੇ ਨੂੰ ਯਕੀਨ ਨਹੀਂ ਦੁਆ ਸਕਦੇ, ਤੁਹਾਨੂੰ ਮਰਨ ਦੀ ਕਿਉਂ ਲੋੜ ਹੈ? ਸ਼ਾਇਦ ਜੇਕਰ ਤੁਸੀਂ ਥੋੜੇ ਹੋਰ ਸਮੇਂ ਲਈ ਉਡੀਕਦੇ ਹੋ, ਉਹ ਰਾਜਾ ਮਰ ਜਾਵੇਗਾ। ਰਾਜੇ ਦੇ ਮਰਨ ਤੋਂ ਬਾਅਦ, ਤੁਸੀਂ ਇਕ ਹੋਰ ਰਾਜੇ ਦੀ ਸੇਵਾ ਕਰੋਂਗੇ। ਸਮੁਚੇ ਦੇਸ਼ ਦੀ ਸੇਵਾ ਕਰਨ ਲਈ ਸਿਰਫ ਇਕ ਰਾਜੇ ਦੀ ਨਹੀ, ਆਪਣੀ ਪ੍ਰਤਿਭਾ, ਗਿਆਨ ਅਤੇ ਬੁਧੀ ਨੂੰ ਬਚਾਉ। ਜੇਕਰ ਉਹ ਇਕ ਚੰਗਾ ਰਾਜਾ ਹੈ, ਸਾਨੂੰ ਸੇਵਾ ਕਰਨੀ ਚਾਹੀਦੀ ਅਤੇ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਪੂਰੀ ਤਰਾਂ ਉਹਦੇ ਲਈ ਆਪਣੀ ਪ੍ਰਤਿਭਾ ਦਾ ਯੋਗਦਾਨ ਪਾਉਣਾ ਚਾਹੀਦਾ ਹੈ। ਜੇਕਰ ਉਹ ਨਹੀਂ ਹੈ, ਸਾਨੂੰ ਪ੍ਰਤਿਭਾ ਨੂੰ ਅਤੇ ਗਿਆਨ ਨੂੰ ਬਚਾਉਣਾ ਚਾਹੀਦਾ ਹੈ ਜੋ ਪ੍ਰਮਾਤਮਾ ਨੇ ਸਾਨੂੰ ਦਿਤਾ ਹੈ, ਠੀਕ ਹੈ? ਪ੍ਰਮਾਤਮਾ ਨੇ ਸਾਨੂੰ ਪ੍ਰਤਿਭਾ ਅਤੇ ਗਿਆਨ ਦਿਤਾ ਹੈ, ਰਾਜ਼ੇ ਨੂੰ ਨਹੀਂ, ਪਰ ਸਾਨੂੰ, ਸਾਨੂੰ ਸਮੁਚੇ ਦੇਸ਼ ਦੀ, ਸਮੁਚੇ ਸੰਸਾਰ ਦੀ ਸੇਵਾ ਕਰਨ ਲਈ। ਸਿਰਫ ਰਾਜੇ ਦੀ ਹੀ ਨਹੀਂ। ਜੇਕਰ ਰਾਜਾ ਸਾਡੀ ਵਰਤੋਂ ਕਰਨੀ ਨਹੀਂ ਜਾਣਦਾ, ਅਸੀਂ ਉਡੀਕ ਕਰ ਸਕਦੇ ਹਾਂ ਅਤੇ ਕਿਸੇ ਹੋਰ ਨੂੰ ਬਾਅਦ ਵਿਚ ਲਭ ਸਕਦੇ ਹਾਂ। ਸਾਡਾ ਟੀਚਾ ਦੇਸ਼ ਦੀ ਸੇਵਾ ਕਰਨ ਲਈ ਹੈ, ਲੋਕਾਂ ਦੀ ਸੇਵਾ ਕਰਨੀ। ਲੋਕਾਂ ਲਈ ਖੁਸ਼ੀ ਲਿਆਉਣੀ, ਨਾ ਕਿ ਇਕ ਰਾਜੇ ਦੀ ਸੇਵਾ ਕਰਨੀ ਅਤੇ ਅਤੇ ਫਿਰ ਇਹਦੇ ਲਈ ਉਸ ਨੂੰ ਸਾਡੀ ਪ੍ਰਸੰਸਾ ਕਰਨ ਦੇਣ ਲਈ।ਮਿਸਾਲ ਵਜੋਂ, ਸਾਡੇ ਕੋਲ ਇਕ ਬਹੁਤ... ਬਹੁਤ ਖੂਬਸੂਰਤ ਮੋਰ(-ਵਿਆਕਤੀ) ਹੈ ਅਤੇ ਅਸੀਂ ਉਸ ਨੂੰ ਇਕ ਡਡੂ(-ਵਿਆਕਤੀ) ਨਾਲ ਵਿਆਹ ਕਰਨ ਲਈ ਮਜ਼ਬੂਰ ਕਰਦੇ ਹਾਂ। ਡਡੂ(-ਵਿਆਕਤੀ) ਮੋਰ(-ਵਿਆਕਤੀ) ਨੂੰ ਨਹੀਂ ਪਸੰਦ ਕਰਦਾ ਅਤੇ ਉਸ ਦੇ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦਾ। ਫਿਰ ਅਸੀਂ ਦੁਖ ਮਹਿਸੂਸ ਕਰਾਂਗੇ, ਅਤੇ ਫਿਰ ਮੋਰ(-ਵਿਆਕਤੀ) ਨੂੰ ਮਾਰ ਦੇਵਾਂਗੇ? ਕੀ ਅਸੀਂ ਕਰਾਂਗੇ? (ਨਹੀਂ।) ਉਹ ਬਹੁਤ ਹੀ ਮੂਰਖਤਾ ਹੋਵੇਗੀ। ਸੋ ਜਦੋਂ ਅਸੀਂ ਕੋਈ ਚੀਜ਼ ਕਰਦੇ ਹਾਂ, ਇਥੋਂ ਤਕ ਸਹੀ ਚੀਜ਼, ਜੇਕਰ ਅਸੀਂ ਇਹ ਇਕ ਗਲਤ ਸਮੇਂ ਤੇ ਕਰਦੇ ਹਾਂ ਜਾਂ ਇਕ ਗਲਤ ਮੌਕੇ ਤੇ, ਇਹ ਬੇਕਾਰ ਹੋਵੇਗਾ। ਇਹ ਗਿਆਨ ਹੈ।ਜੇਕਰ ਤੁਸੀਂ ਸੋਚਦੇ ਹੋ ਤੁਸੀਂ ਹੁਸ਼ਿਆਰ ਹੋ ਅਤੇ ਬਸ ਕਿਸੇ ਵੀ ਚੀਜ਼ ਵਿਚ ਕਾਹਲੀ ਵਿਚ ਜਾਂਦੇ ਹੋ, ਇਹ ਚੰਗਾ ਨਹੀਂ ਹੈ। ਜਿਵੇਂ ਹਾਲ ਹੀ ਵਿਚ, ਉਥੇ ਇਕ ਬਚਿਆਂ ਦੀ ਮੂਵੀ ਸੀ ਜਿਸ ਨੂੰ "ਲਾਇਨ ਕਿੰਗ" ਆਖਿਆ ਜਾਂਦਾ ਸੀ। ਕੀ ਤੁਸੀਂ ਇਹ ਜਾਣਦੇ ਹੋ? ਕੀ ਤੁਸੀਂ ਇਹ ਦੇਖੀ ਹੈ? (ਹਾਂਜੀ।) ਇਹ ਇਕ ਚੰਗੀ ਮੂਵੀ ਹੈ। ਤੁਸੀਂ ਇਸ ਨੂੰ ਚੀਨੀ ਵਿਚ ਕੀ ਆਖਦੇ ਹੋ? (ਲਾਇਨ ਕਿੰਗ।) ਲਾਇਨ ਕਿੰਗ। ਕੀ ਤੁਸੀਂ ਇਹ ਮੂਵੀ ਦੇਖੀ ਸੀ? (ਹਾਂਜੀ।) ਠੀਕ ਹੈ। ਮੂਵੀ ਵਿਚ, ਜਵਾਨ ਬਬਰ-ਸ਼ੇਰ(-ਵਿਆਕਤੀ) ਆਪਣੇ ਪਿਤਾ ਦੀ ਨਕਲ ਕਰਨੀ ਚਾਹੁੰਦਾ ਸੀ, ਬਹਾਦਰੀ ਨਾਲ ਕੰਮ ਕਰਨ ਲਈ। ਪਰ ਉਹ ਤਕਰੀਬਨ ਮਰ ਗਿਆ ਅਤੇ ਆਪਣੇ ਪਿਤਾ ਨੂੰ ਮਾਰ ਦਿਤਾ। ਬਿਨਾਂਸ਼ਕ, ਉਸ ਨੇ ਆਪਣੇ ਪਿਤਾ ਨੂੰ ਆਪ ਨਹੀਂ ਮਾਰਿਆ ਸੀ, ਨਾਂ ਹੀ ਉਸ ਦਾ ਪਿਤਾ ਉਹਦੇ ਕਰਕੇ ਮਰਿਆ ਸੀ, ਪਰ ਮੂਲ ਕਾਰਨ ਇਹ ਸੀ। ਉਸ ਨੇ ਆਪਣੇ ਪਿਤਾ ਦੀ ਗਲ ਨਹੀਂ ਸੁਣੀ, ਫਿਰ ਹੋਰ ਚੀਜ਼ਾਂ ਵਾਪਰੀਆਂ। ਇਕ ਚੀਜ਼ ਇਕ ਹੋਰ ਤਕ ਲੈ ਗਈ। ਜੇਕਰ ਇਹ ਪਹਿਲੀ ਘਟਨਾ ਨਹੀਂ ਸੀ, ਦੂਜੀ ਵਾਲੀ ਨਹੀਂ ਹੋਣੀ ਸੀ, ਅਤੇ ਫਿਰ ਉਸ ਦੇ ਚਾਚੇ ਨੇ ਉਸ ਨਾਲ ਧੋਖਾ ਨਹੀਂ ਕਰਨਾ ਸੀ। ਜੇਕਰ ਉਹ ਆਪਣੇ ਪਿਤਾ ਨੂੰ ਸੁਣਦਾ। ਉਹ ਬਹਾਦਰੀ ਬਾਰੇ ਸਿਖ ਰਿਹਾ ਸੀ ਗਲਤ ਸਮੇਂ ਵਿਚ। ਉਸ ਦੇ ਪਿਤਾ ਨੇ ਉਸ ਨੂੰ ਕੀ ਕਿਹਾ ਸੀ? "ਮੈਂ ਸਿਰਫ ਬਹਾਦਰ ਹਾਂ ਜਦੋਂ ਮੈਨੂੰ ਹੋਣਾ ਪਵੇ।" ਇਹ ਅਸਲੀ ਬਹਾਦਰੀ ਹੇ।ਸਮਾਨ ਇਥੇ ਵੀ, ਜਦੋਂ ਅਸੀਂ ਪਹਿਲੇ ਅਭਿਆਸ ਕਰਦੇ ਹਾਂ, ਅਸੀਂ ਇਕ ਕਾਹਲੀ ਵਿਚ ਹਾਂ। ਕੁਝ ਲੋਕਾਂ ਨੇ ਚੰਗੀ ਤਰਾਂ ਅਭਿਆਸ ਨਹੀਂ ਕੀਤਾ ਅਤੇ ਲੰਮੇਂ ਸਮੇਂ ਤਕ ਅਭਿਆਸ ਨਹੀਂ ਕਰ ਸਕਦੇ, ਫਿਰ ਵੀ ਉਹ ਬਾਹਰ ਜਾਂਦੇ ਅਤੇ ਬੇਤਰਤੀਬੀ ਨਾਲ ਸ਼ੇਖੀ ਮਾਰਦੇ ਹਨ। ਲੋਕ ਘਿਣਾਉਣਾ ਮਹਿਸੂਸ ਕਰਨਗੇ। ਇਹ ਧਰਮ (ਸਚੀ ਸਿਖਿਆ) ਨੂੰ ਫੈਲਾਉਣ ਦਾ ਸਹੀ ਤਰੀਕਾ ਨਹੀਂ ਹੈ। ਸਭ ਤੋਂ ਮਹਤਵਪੂਰਨ ਚੀਜ਼ ਹੈ ਆਪਣੇ ਸਰੀਰ ਨੂੰ ਸ਼ੁਧ ਕਰਨਾ, ਬੋਲੀ ਅਤੇ ਮਨ ਨੂੰ, ਅਤੇ ਆਪਣੀ ਜੁੰਮੇਵਾਰੀ ਨਿਭਾਉਣੀ। ਜਦੋਂ ਅਸੀਂ ਚੰਗੀ ਤਰਾਂ ਅਭਿਆਸ ਕਰ ਚੁਕੇ ਹੋਈਏ, ਲੋਕ ਸਾਡਾ ਅਨੁਸਰਨ ਕਰਨਗੇ ਭਾਵੇਂ ਜੇਕਰ ਅਸੀਂ ਇਕ ਸ਼ਬਦ ਵੀ ਨਹੀਂ ਬੋਲਦੇ। […] ਇਹ ਚੰਗਾ ਹੈ ਇਕ ਅਧਿਆਪਕ ਬਣਨਾ ਪਸੰਦ ਕਰਨਾ। ਹੋਰਨਾਂ ਨੂੰ ਚੰਗੇ ਕੰਮ ਕਰਨ ਬਾਰੇ ਸ ਸਲਾਹ ਦੇਣੀ ਵੀ ਚੰਗਾ ਹੈ। ਹੋਰਨਾਂ ਨੂੰ ਰੂਹਾਨੀ ਤੌਰ ਤੇ ਅਭਿਆਸ ਕਰਨਾ ਸਿਖਾਉਣਾ, ਵੀਗਨ ਬਣਨਾ, ਅਤੇ ਪੰਜ ਨਸੀਹਤਾਂ ਦੀ ਪਾਲਣਾ ਕਰਨ ਬਾਰੇ, ਬਹੁਤ ਵਧੀਆ ਹੈ। ਪਰ ਤੁਹਾਨੂੰ ਜਗਾ ਬਾਰੇ ਸੋਚਣਾ ਚਾਹੀਦਾ ਹੈ, ਲੋਕਾਂ ਬਾਰੇ, ਅਤੇ ਮੌਕੇ ਬਾਰੇ। ਇਸ ਤੋਂ ਇਲਾਵਾ, ਕੀ ਤੁਸੀਂ ਚੰਗੀ ਤਰਾਂ ਅਭਿਆਸ ਕਰਦੇ ਰਹੇ ਹੋ? ਜੋ ਤੁਸੀਂ ਕਹਿ ਰਹੇ ਹੋ ਕੀ ਲੋਕਾਂ ਕੋਲ ਤੁਹਾਡੇ ਲਈ ਸਤਿਕਾਰ ਹੋਵੇਗਾ? ਕੀ ਉਹ ਤੁਹਾਨੂੰ ਸੁਣਨਗੇ? ਮੈਂ ਉਨਾਂ ਨੂੰ ਸਾਰਿਆਂ ਨੂੰ ਇਸ ਤਰਾਂ ਗਲ ਕਰਦੇ ਹੋਏ ਦੇਖਿਆ, ਅਸੀਂ ਸਾਰੇ ਆਪਣੇ ਸਿਰ ਹਿਲਾ ਰਹੇ ਸੀ, ਸੋਚ ਰਹੇ ਸੀ ਉਹ ਕੀ ਕਹਿ ਰਹੇ ਹਨ।Photo Caption: ਖੁਸ਼ਹਾਲ ਪੌਂਦੇ ਤੁਹਾਡੇ ਲਈ ਖੁਸ਼ੀ ਦਾ ਮੂਡ ਲਿਆਉਂਦੇ ਹਨ