ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਇਸ ਕਰਕੇ ਪ੍ਰਭੂ ਨੇ ਇਕ ਭਾਸ਼ਾ ਸਿਰਜ਼ੀ ਹੈ, ਜਿਸ ਨੂੰ "ਸ਼ਬਦ" ਆਖਦੇ ਹਨ ਬਾਈਬਲ ਵਿਚ, ਅਤੇ ਇਕ ਵਾਰੀਂ ਜੇ ਅਸੀਂ ਸਾਰੇ ਹੀ ਇਕੋ ਭਾਸ਼ਾ ਵਿਚ ਬੋਲੀਏ, ਸਾਡੇ ਪਾਸ ਕੋਈ ਸਮਸਿਆ ਨਹੀਂ, ਕਿਉਕਿ ਭਾਸ਼ਾ ਪ੍ਰਭੂ ਦੇ ਸ਼ਬਦ ਹਨ, ਪ੍ਰਭੂ ਹੀ ਹੈ। ਅਤੇ ਇਕ ਵਾਰ ਅਸੀ ਇਹ ਭਾਸ਼ਾ ਜਾਣ ਲਈਏ, ਅਸੀਂ ਪ੍ਰਭੂ ਨਾਲ ਇਕ ਹੋ ਜਾਂਦੇ ਹਨ, ਅਤੇ ਅਸੀਂ ਆਪਣੇ ਮੂਲ਼ ਬਾਰੇ ਜਾਣ ਲੈਂਦੇ ਹਾਂ, ਕਿ ਅਸੀ ਸਾਰੇ ਹੀ ਇਕੋ ਹੋਂਦ ਤੋਂ ਉਪਜੇ ਹਾਂ, ਸਾਰੇ ਹੀ ਉਹੀ ਇਕੋ ਪਿਤਾ-ਪ੍ਰਭੂ ਤੋਂ, ਅਤੇ ਅਸੀਂ ਸਚਮੁਚ ਭਰਾ ਅਤੇ ਭੈਣਾਂ ਹਾਂ। ਸਾਡੇ ਅਭਿਆਸ ਕਰਨ ਵਾਲੀ ਗਰੁਪ ਵਿਚ, ਸਾਡੇ ਪਾਸ ਹਰ ਕਿਸਮ ਦੀਆਂ ਕੌਮਾਂ ਹਨ, ਹਰ ਕਿਸਮ ਦੇ ਧਾਰਮਿਕ ਵਿਸ਼ਵਾਸ, ਪਰ ਅਸੀਂ ਇਕਠੇ ਕੰਮ ਕਰਦੇ ਹਾਂ ਸ਼ਾਂਤੀ ਅਤੇ ਇਕਸਾਰਤਾ ਵਿਚ, ਜਿਵੇਂ ਕਿ ਅਸੀਂ ਇਕ ਦੂਸਰੇ ਨੂੰ ਜਾਣਦੇ ਹੋਈਏ ਹਜ਼ਾਰਾਂ ਹੀ ਸਾਲਾਂ ਤੋਂ, ਜਦੋਂ ਵੀ ਇਕ ਪਲ 'ਚ ਅਸੀਂ ਇਕ ਦੂਸਰੇ ਨੂੰ ਦੇਖਦੇ ਹਾਂ ਪਹਿਲੀ ਵਾਰ। ਕਿਉਂ? ਇਹ ਇਸ ਕਰਕੇ ਕਿ ਅਸੀ ਇਕੋ ਹੀ ਅੰਦਰੂਨੀ ਬੋਲੀ ਬੋਲਦੇ ਹਾਂ, ਅਤੇ ਅਸੀਂ ਸਮਝਦੇ ਹਾਂ ਇਕ ਦੂਸਰੇ ਦੀ ਉਚੀ ਚੇਤਨਾ ਦੇ ਪਧਰ ਨੂੰ। ਇਹ (ਅੰਦਰੂਨੀ) ਸਵਰਗੀ ਸੰਗੀਤ ਅਸੀਂ ਹੁਣੇ ਹੀ ਸੁਣ ਸਕਦੇ ਹਾਂ ਜਦ ਅਸੀ ਜਿੰਦਾ ਹਾਂ, ਤਾਂ ਕਿ ਅਸੀ ਸਮਝ ਸਕੀਏ ਕਿ ਪ੍ਰਭੂ ਸਾਨੂੰ ਕੀ ਸਿਖਾਉਣਾ ਚਾਹੁੰਦੇ ਹਨ, ਕੀ ਸਵਰਗ ਤੋਂ ਉਪਦੇਸ਼ ਹੈ, ਕੀ ਪ੍ਰਭੂ ਦਾ ਹੁਕਮ ਹੈ, ਤਾਂਕਿ ਅਸੀ ਇਸ ਸੰਸਾਰ ਵਿਚ ਗਲਤ ਕੰਮ ਨਾ ਕਰੀਏ। ਅਤੇ ਫਿਰ ਅਸੀ ਆਪਣੀ ਜ਼ਿੰਦਗੀ ਜ਼ਿਆਦਾ ਇਤਫਾਕ ਨਾਲ ਜੀਂਦੇ ਹਾਂ ਸਵਰਗੀ ਆਦੇਸ਼ ਦੇ ਵਿਚ। ਦਰਅਸਲ ਵਿਚ, ਅਨੇਕ ਹੀ ਬਿਮਾਰ ਲੋਕੀਂ ਆਪਣੇ ਆਪ ਨੂੰ ਫਿਰ ਪੂਰਨ ਤੌਰ ਤੇ ਤੰਦਰੁਸਤ ਪਾਉਦੇ ਹਨ ਜਦ ਉਨਾਂ ਵਿਚ ਪ੍ਰਭੂ ਦੀ ਸ਼ਕਤੀ ਜਾਗ੍ਰਿਤ ਹੋ ਜਾਂਦੀ ਹੈ। ਪਰ ਤੁਹਾਨੂੰ ਇਸ ਕਰਕੇ ਦੀਖਿਆ ਨਹੀਂ ਲੈਣੀ ਚਾਹੀਦੀ। ਸਾਨੂੰ ਪ੍ਰਭੂ ਦੇ ਦੁਆਰੇ ਆਉਣਾ ਚਾਹੀਦਾ ਹੈ ਇਸ ਕਾਰਨ ਕਿ ਅਸੀ ਸਿਰਫ ਪ੍ਰਭੂ ਨੂੰ ਹੀ ਜਾਨਣਾ ਚਾਹੁੰਦੇ ਹਾਂ। ਕਿਸੇ ਲਾਭ ਲਈ ਨਹੀਂ, ਨਾ ਕਿਸੇ ਛੋਟੇ ਸਮੇਂ ਦੇ ਫਾਇਦੇ ਲਈ ਜਾਂ ਸ਼ੁਹਰਤ ਜਾਂ ਹੋਰ ਵੀ ਕੋਈ ਛਿਣ-ਭੰਗਰ ਅਤੇ ਭੌਤਿਕ ਚੀਜ਼ ਦੇ ਲਈ ਨਹੀਂ।