ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ ਸਭ ਤੋਂ ਸਦੀਵੀ, ਅਤੇ ਸਭ ਤੋਂ ਪ੍ਰਭਾਵਕਾਰੀ ਤਰੀਕਾ ਤਥਾ-ਕਥਿਤ ਮਾੜੇ ਕਰਮਾਂ (ਪ੍ਰਤੀਫਲ) ਨੂੰ ਸਾਫ ਕਰਨਾ ਦਾ ਪ੍ਰਭੂ ਨੂੰ ਦੁਬਾਰਾ ਫਿਰ ਜਾਨਣਾ ਹੈ, ਅਤੇ ਫਿਰ ਅਸੀ ਸਿਆਣੇ ਹੋ ਜਾਂਵਾਗੇ। ਅਸੀ ਜਾਣ ਲਵਾਂਗੇ ਕੀ ਕਰਨਾ ਹੈ ਸਹੀ ਚੀਜ਼ਾਂ ਦੇ ਨਾਲ ਅਤੇ ਅਸੀਂ ਮਾੜੇ ਨਤੀਜ਼ਿਆਂ ਨੂੰ ਦੁਬਾਰਾ ਨਹੀ ਮ੍ਹਹਿਸੂਸ ਕਰਾਂਗੇ। ਇਹ ਭੌਤਿਕ, ਅਣ-ਸੁਖਾਵੇਂ ਨਤੀਜ਼ਿਆਂ ਨੂੰ ਟਾਲਣ ਲਈ, ਸਾਨੂੰ ਬਾਈਬਲ ਦੇ ਦਸਾਂ ਧਾਰਮਿਕ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ। ਪ੍ਰਭੂ ਨੂੰ ਜਾਨਣ ਲਈ, ਸਵਰਗ ਦੇ ਉਚੇ ਧਧਰਾਂ ਵਿਚ ਪਹੁੰਚਣ ਲਈ ਜਿਉਂਦਿਆਂ ਹੀ, ਸਾਨੂੰ ਪ੍ਰਭੂ ਨੂੰ ਆਪਣੇ ਅੰਦਰੋਂ ਜਾਨਣਾ ਪਵੇਗਾ। ਦੋ ਤਰੀਕੇ ਹਨ ਮਾੜੇ ਨਤੀਜ਼ਿਆਂ ਨੂੰ ਰੋਕਣ ਲਈਂ: ਪਹਿਲੇ, ਦਸਾਂ ਧਾਰਮਿਕ ਨੇਮਾਂ ਦੀ ਪਾਲਣਾ ਕਰਨੀ, ਭੌਤਿਕ ਪਖੋਂ; ਅਤੇ ਪ੍ਰਭੂ ਨੂੰ ਅਧਿਆਤਮਿਕ ਪਖੋਂ ਜਾਨਣਾ। ਸਾਨੂੰ ਪਹਿਲੇ ਪਤਾ ਕਰਨਾ ਪਵੇਗਾ, ਸਾਨੂੰ ਪਹਿਲੇ ਸਚਮੁਚ ਜਾਨਣਾ ਪਵੇਗਾ ਅੰਦਰੂਨੀ ਪ੍ਰਭੂ ਨੂੰ, ਉਸ ਨਾਲ ਸੰਪਰਕ ਕਰਨਾ ਪਵੇਗਾ, ਤਾਂਕਿ ਅਸੀ ਇਹ ਜਾਣ ਸਕੀਏ ਕਿ ਦੂਸਰਾ ਵਿਆਕਤੀ ਵੀ ਪ੍ਰਭੂ ਹੈ, ਅਤੇ ਫਿਰ ਇਕ ਪ੍ਰਭੂ ਦੂਜੇ ਪ੍ਰਭੂ ਨੂੰ ਨਹੀਂ ਮਾਰੇਗਾ। ਫਿਰ ਯੁਧ ਆਪੇ ਹੀ ਬੰਦ। ਜਦੋਂ ਅਸੀ ਇਹ ਨਹੀਂ ਜਾਣਦੇ, ਅਸੀ ਸਿਰਫ ਇਕ ਦੂਸਰੇ ਵਲ ਮਨੁਖੀ ਜੀਵ ਵਜੋਂ ਦੇਖਦੇ ਹਾਂ। ਅਸੀ ਸਿਰਫ ਵਿਆਕਤੀਗਤ ਤੌਰ ਤੇ, ਸੁਭਾਆਂ ਦੇ ਪਖੋਂ, ਆਦਤਾਂ, ਰਾਸ਼ਟਰੀ ਰਿਵਾਇਤਾਂ ਪਖੋਂ ਦੇਖਦੇ ਹਾਂ ਅਤੇ ਅਸੀ ਭੁਲ ਜਾਂਦੇ ਹਾਂ ਕਿ ਉਸ ਵਿਆਕਤੀ ਦੇ ਅੰਦਰ ਵੀ ਪ੍ਰਭੂ ਹੈ, ਅਤੇ ਇਹੀ ਸਭ ਤੋਂ ਅਹਿਮ ਗਲ ਹੈ।