ਅਮਰੀਕਨ ਮੰਤਰੀ ਰੇਵਰੈਂਡ ਵੈਲੇਰੀ ਕਾਰਟਰ ਆਪਣੇ ਅਤੇ ਆਪਣੀ ਭੈਣ ਦੇ ਸਰੀਰ ਤੋਂ ਬਾਹਰ ਦੇ ਅਨੁਭਵ ਨੂੰ ਸਾਂਝਾ ਕਰਦੇ ਹਨ ਜੋ ਉਨ੍ਹਾਂ ਨੂੰ ਸਵਰਗ ਅਤੇ ਨਰਕ ਵਿੱਚ ਲੈ ਗਿਆ, ਇੱਕ ਦੂਤ ਅਤੇ ਪ੍ਰਭੂ ਯਿਸੂ (ਸ਼ਾਕਾਹਾਰੀ) ਦੁਆਰਾ ਮਾਰਗਦਰਸ਼ਨ ਕੀਤਾ ਗਿਆ। 1981 ਵਿੱਚ, ਛੇ-ਸਾਲਾ ਵੈਲੇਰੀ ਅਤੇ ਉਸਦੀ ਨੌਂ-ਸਾਲਾ ਭੈਣ ਹੈਥਰ ਆਪਣੇ ਬੇਅ ਏਰੀਆ [ਅਮਰੀਕਾ] ਅਪਾਰਟਮੈਂਟ ਵਿੱਚ ਸਲੀਪਓਵਰ ਕਰ ਰਹੀਆਂ ਸਨ। ਦੋਵਾਂ ਕੁੜੀਆਂ ਨੂੰ ਉਸ ਐਤਵਾਰ ਚਰਚ ਵਿੱਚ ਵਿਘਨ ਪਾਉਣ ਲਈ ਅਨੁਸ਼ਾਸਿਤ ਕੀਤਾ ਗਿਆ ਸੀ। ਪਛਤਾਵਾ ਮਹਿਸੂਸ ਕਰਦੇ ਹੋਏ, ਉਹ ਭਾਰੀ ਮਨ ਨਾਲ ਸੌਂ ਗਈਆਂ। ਉਸ ਰਾਤ, ਵੈਲੇਰੀ ਨੇ ਆਪਣੀ ਛਾਤੀ 'ਤੇ ਇੱਕ ਛੂਹ ਮਹਿਸੂਸ ਕੀਤੀ ਅਤੇ ਆਪਣੀ ਆਤਮਾ ਨੂੰ ਆਪਣੇ ਸਰੀਰ ਵਿੱਚੋਂ ਉੱਠਦੇ ਹੋਏ ਦੇਖਿਆ, ਹੇਠਾਂ ਆਪਣੇ ਸਰੀਰਕ ਰੂਪ ਨੂੰ ਵੇਖਦੇ ਹੋਏ। ਉਸਨੇ ਹੈਥਰ ਨੂੰ ਵੀ ਉੱਠਦੇ ਦੇਖਿਆ। ਇੱਕ ਚਮਕਦਾਰ ਰੌਸ਼ਨੀ ਆਈ, ਅਤੇ ਇੱਕ ਵਿਸ਼ਾਲ ਅੱਠ-ਫੁੱਟ ਲੰਬਾ ਦੂਤ ਉਨ੍ਹਾਂ ਦੇ ਨਾਲ ਸੀ ਜਦੋਂ ਉਹ ਹੌਲੀ-ਹੌਲੀ ਸਵਰਗ ਵੱਲ ਚੜ੍ਹੇ, ਜਿਵੇਂ ਇੱਕ ਐਸਕਲੇਟਰ 'ਤੇ। ਉਹ ਸਵਰਗ ਦੇ ਦਰਵਾਜ਼ਿਆਂ ਤੱਕ ਪਹੁੰਚ ਗਏ - ਵੱਡੇ, ਅੰਦਰ ਵੱਲ ਖੁੱਲ੍ਹਣ ਵਾਲੇ ਮੋਤੀਆਂ ਵਰਗੇ ਦਰਵਾਜ਼ੇ ਜਿਨ੍ਹਾਂ ਦੀ ਰਾਖੀ ਦੋ ਉੱਚੇ ਦੂਤਾਂ ਦੁਆਰਾ ਤੈਰਦੀਆਂ, ਅਗਨੀ ਤਲਵਾਰਾਂ ਨਾਲ ਕੀਤੀ ਗਈ ਸੀ। ਦੂਤ ਦੋ ਕੁੜੀਆਂ ਨੂੰ ਪਾਰਦਰਸ਼ੀ ਸੁਨਹਿਰੀ ਗਲੀਆਂ ਵਿੱਚ ਜੀਵਨ ਦੇ ਇੱਕ ਚਿੱਟੇ ਝਰਨੇ ਵੱਲ ਲੈ ਗਿਆ, ਜਿੱਥੇ ਕੋਏ ਮੱਛੀ-ਲੋਕ ਤੈਰਦੇ ਸਨ, ਜੀਵਨ ਦੀ ਇਕ ਨਦੀ ਵਿੱਚ ਵਗਦੇ ਸਨ। ਦੂਤ ਨੇ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਉਡੀਕ ਕਰਨ ਲਈ ਕਿਹਾ। ਮੱਛੀ-ਲੋਕਾਂ ਨੂੰ ਖਾਣਾ ਖੁਆਉਂਦੇ ਹੋਏ, ਵੈਲੇਰੀ ਨੇ ਬਹੁਤ ਜ਼ਿਆਦਾ ਖੁਸ਼ੀ, ਸ਼ਾਂਤੀ ਅਤੇ ਸੁਰੱਖਿਆ ਮਹਿਸੂਸ ਕੀਤੀ। ਪ੍ਰਭੂ ਯਿਸੂ ਪ੍ਰਗਟ ਹੋਏ, ਅਤੇ ਵੈਲੇਰੀ ਅਤੇ ਹੈਥਰ ਨੇ ਉਸਨੂੰ ਉਤਸ਼ਾਹ ਨਾਲ ਜੱਫੀ ਪਾ ਲਈ। ਉਨ੍ਹਾਂ ਨੂੰ ਪ੍ਰਮਾਤਮਾ ਦੇ ਸਿੰਘਾਸਣ ਵਾਲੇ ਕਮਰੇ ਵਿੱਚ ਲਿਜਾਇਆ ਗਿਆ, ਜਿੱਥੇ ਪ੍ਰਭੂ ਯਿਸੂ ਇੱਕ ਚਿੱਟੇ ਸਿੰਘਾਸਣ 'ਤੇ ਆਰਾਮ ਨਾਲ ਬੈਠੇ ਸਨ, ਉਨ੍ਹਾਂ ਦਾ ਸੱਜਾ ਪੈਰ ਖੱਬੇ ਪੈਰ ਉੱਤੇ ਸੀ, ਪਿਛੋਕੜ ਵਿੱਚ ਰੰਗਾਂ ਦੀ ਇੱਕ ਸਤਰੰਗੀ ਪੀਂਘ ਸੀ। ਦੂਤਾਂ ਨੇ "ਅਲ ਸ਼ਦਾਈ" ਗਾਇਆ, ਅਤੇ ਵੈਲੇਰੀ, ਭਾਵੁਕ ਹੋ ਕੇ, ਪ੍ਰਭੂ ਯਿਸੂ ਦੇ ਪੈਰਾਂ 'ਤੇ ਰੋਈ, ਉਸਦੇ ਪੈਰ 'ਤੇ ਸਲੀਬ ਦੇ ਨਿਸ਼ਾਨ ਨੂੰ ਪਿਆਰ ਕਰਦੀ ਅਤੇ ਇਸਨੂੰ ਆਪਣੇ ਵਾਲਾਂ ਨਾਲ ਪੂੰਝਦੀ ਹੋਈ। ਉਸਨੇ ਪੂਜਾ ਦੇ ਗੀਤ ਗਾਏ, ਜਿਨ੍ਹਾਂ ਵਿੱਚ ਇੱਕ ਉਸਦੀ ਮਾਂ ਦਾ ਲਿਖਿਆ ਹੋਇਆ ਸੀ। ਪ੍ਰਭੂ ਯਿਸੂ ਨੇ ਉਸਨੂੰ ਆਪਣੇ ਖੱਬੇ ਗੋਡੇ 'ਤੇ ਚੁੱਕਿਆ; ਉਸਨੇ ਆਪਣਾ ਸੱਜਾ ਕੰਨ ਉਨਾਂ ਦੀ ਛਾਤੀ ਨਾਲ ਲਗਾਇਆ ਅਤੇ ਉਨਾਂ ਦੇ ਦਿਲ ਦੀ ਧੜਕਣ ਸੁਣੀ। "ਬਾ-ਬੂਮ, ਬਾ-ਬੂਮ।" ਅਤੇ ਮੇਰੇ ਦਿਲ ਦੀ ਧੜਕਣ ਅਤੇ ਪ੍ਰਮਾਤਮਾ ਦੀ ਧੜਕਣ ਇੱਕੋ ਸਮੇਂ ਧੜਕਣ ਲੱਗ ਪਈ। ਅਤੇ ਉਸ ਪਲ, ਮੈਂ ਸਮਝ ਗਈ ਕਿ ਉਨਾਂ ਦਾ ਮਨੁੱਖਤਾ ਲਈ ਕਿੰਨਾ ਮਹਾਨ ਪਿਆਰ ਹੈ, ਅਤੇ ਉਨਾਂ ਨੇ ਕੁਰਬਾਨੀ ਕਿਉਂ ਦਿੱਤੀ, ਅਤੇ ਜੇ ਉਨਾਂ ਨੂੰ ਕਰਨਾ ਪਿਆ ਤਾਂ ਉਹ ਇਹ ਸਭ ਦੁਬਾਰਾ ਕਰਨਗੇ। [...] ਇਹ ਇਸ ਤਰ੍ਹਾਂ ਸੀ ਜਿਵੇਂ ਅਸੀਂ ਇੱਕ ਸੀ। ਫਿਰ ਵੈਲੇਰੀ ਪ੍ਰਭੂ ਯਿਸੂ ਦੇ ਨਾਲ ਹੱਥ ਮਿਲਾ ਕੇ ਯੈਲੋਸਟੋਨ ਨੈਸ਼ਨਲ ਪਾਰਕ ਦੀ ਹੇਡਨ ਵੈਲੀ ਵਰਗੇ ਹਰੇ-ਭਰੇ ਫਿਰਦੌਸ ਵਿੱਚੋਂ ਲੰਘੀ, ਜੋ ਕਿ ਜੀਵੰਤ ਹਰੇ, ਜਾਮਨੀ ਅਤੇ ਗੁਲਾਬੀ ਫੁੱਲਾਂ, ਤਿਤਲੀਆਂ, ਮਧੂ-ਮੱਖੀ(-ਲੋਕਾਂ), ਇੱਕ ਬਬਰ ਸ਼ੇਰ(-ਵਿਅਕਤੀ), ਬਾਜ਼(-ਵਿਅਕਤੀ), ਅਤੇ ਸੰਭਵ ਤੌਰ 'ਤੇ ਯੂਨੀਕੋਰਨ ਜਾਂ ਪੈਗਾਸਸ-ਵਰਗੇ ਜੀਵਾਂ ਨਾਲ ਭਰਿਆ ਹੋਇਆ ਸੀ। ਜਦੋਂ ਵੈਲੇਰੀ ਅਤੇ ਹੈਥਰ ਪ੍ਰਭੂ ਯਿਸੂ ਦੇ ਨਾਲ ਇੱਕ ਸ਼ਾਨਦਾਰ ਚਿੱਟੇ ਘੋੜੇ(-ਵਿਅਕਤੀ) 'ਤੇ ਸਵਾਰ ਹੋਏ, ਸਵਰਗ ਦੇ ਜੀਵੰਤ ਦ੍ਰਿਸ਼ਾਂ ਉੱਤੇ ਉੱਡਦੇ ਹੋਏ, ਤਾਂ ਦ੍ਰਿਸ਼ ਬਦਲ ਗਿਆ। ਫਿਰ ਉਹ ਬਿਨਾਂ ਕੰਧਾਂ ਵਾਲੇ ਇੱਕ ਕਮਰੇ ਵਿੱਚ ਦਾਖਲ ਹੋਏ, ਜਿਸ ਵਿੱਚ ਸੋਨੇ ਦੇ ਪੱਤਿਆਂ ਵਾਲੀ ਇੱਕ ਵੱਡੀ ਜੀਵਨ ਕਿਤਾਬ ਸੀ ਜਿਸ ਉੱਤੇ ਇੱਕ ਪ੍ਰਾਚੀਨ ਭਾਸ਼ਾ ਵਿੱਚ ਸੱਜੇ ਤੋਂ ਖੱਬੇ ਸ਼ਬਦ ਲਿਖੇ ਹੋਏ ਸਨ। ਵੈਲੇਰੀ, ਪਹਿਲੀ ਜਮਾਤ ਵਿੱਚ ਡਿਸਲੈਕਸੀਆ ਅਤੇ ਸੀਮਤ ਪੜ੍ਹਨ ਦੀ ਯੋਗਤਾ ਦੇ ਬਾਵਜੂਦ, ਆਪਣੇ ਨਾਮ ਅਤੇ ਹੋਰਾਂ ਦਿਆਂ ਨੂੰ ਪਛਾਣ ਲਿਆ, ਇਸਦੀ ਮੌਜੂਦਗੀ ਦਾ ਜਸ਼ਨ ਮਨਾਉਂਦੀ ਹੋਈ। ਪ੍ਰਭੂ ਯਿਸੂ ਨੇ ਸਮਝਾਇਆ ਕਿ ਬਗਾਵਤ ਜਾਂ ਉਸ ਨੂੰ ਰੱਦ ਕਰਨ ਕਾਰਨ ਨਾਮ ਮਿਟਾਏ ਜਾ ਸਕਦੇ ਹਨ, ਇੱਕ ਨੂੰ ਹਟਾ ਕੇ ਇਹ ਦਰਸਾਉਂਦਾ ਹੈ, ਜਿਸਨੂੰ ਵੈਲੇਰੀ ਨੇ ਜਾਇਜ਼ ਮੰਨਿਆ। ਜਦੋਂ ਉਹ ਪ੍ਰਭੂ ਯਿਸੂ ਦੀ ਮੌਜੂਦਗੀ ਨੂੰ ਲੁਕਾਉਣ ਵਾਲੇ ਇੱਕ ਸੁਰੱਖਿਆ ਗੁੰਬਦ ਦੁਆਰਾ ਢੱਕੇ ਹੋਏ ਨਰਕ ਵਿੱਚ ਹੌਲੀ-ਹੌਲੀ ਉਤਰਦੇ ਗਏ ਤਾਂ ਅਨੁਭਵ ਹਨੇਰਾ ਹੋ ਗਿਆ। ਨਰਕ ਘੋਰ ਕਾਲਾ ਸੀ, ਗੰਧਕ, ਸੜਨ ਅਤੇ ਬਿਨਾਂ ਧੋਤੇ ਸਰੀਰਕ ਬਦਬੂਆਂ ਦੀ ਬਦਬੂ ਨਾਲ ਭਰਿਆ ਹੋਇਆ ਸੀ। ਵੈਲੇਰੀ ਨੇ "ਰੋਣਾ ਅਤੇ ਦੰਦ ਪੀਸਣਾ" ਸੁਣਿਆ, ਪਛਤਾਵੇ ਦੀ ਇੱਕ ਦਰਦਨਾਕ ਆਵਾਜ਼ ਅਤੇ ਬੇਅੰਤ "ਕੀ-ਜੇਕਰ" ਵਿਚਾਰਾਂ ਜਿਨ੍ਹਾਂ ਵਿੱਚ ਪਛਤਾਵੇ ਦੀ ਘਾਟ ਸੀ। ਉਸਨੇ ਆਦਮ ਅਤੇ ਹੱਵਾਹ ਦੇ ਚਿੱਤਰ ਦੇਖੇ, ਜੋ ਮਨੁੱਖਜਾਤੀ ਦੇ ਪ੍ਰਮਾਤਮਾ ਨੂੰ ਰੱਦ ਕਰਨ ਦੀ ਚੋਣ ਦਾ ਪ੍ਰਤੀਕ ਸਨ। ਉਸਨੂੰ ਉਦਾਸੀ ਮਹਿਸੂਸ ਹੋਈ ਪਰ ਕੋਈ ਡਰ ਨਹੀਂ, ਪ੍ਰਭੂ ਯਿਸੂ ਦੀ ਮੌਜੂਦਗੀ ਵਿੱਚ ਸੁਰੱਖਿਅਤ, ਇਹ ਸਮਝਦਿਆਂ ਕਿ ਲੋਕ ਮਸੀਹ ਨੂੰ ਰੱਦ ਕਰਕੇ ਨਰਕ ਦੀ ਚੋਣ ਕਰਦੇ ਹਨ। ਆਦਿ...
ਨਹੀਂ ਤਾਂ, ਜੇਕਰ ਕੋਈ ਆਮ ਆਤਮਾ ਉੱਥੇ ਜਾਂਦੀ ਹੈ, ਤਾਂ ਤੁਹਾਨੂੰ ਇਹਨਾਂ ਵਿੱਚੋਂ ਕਿਸੇ ਵੀ ਨਰਕ ਵਿੱਚ ਧੱਕ ਦਿੱਤਾ ਜਾਵੇਗਾ, ਅਤੇ ਨਰਕ ਦੀ ਗੰਭੀਰਤਾ ਦੇ ਅਧਾਰ ਤੇ, ਤੁਹਾਨੂੰ ਕਿਸੇ ਵੀ ਤਰ੍ਹਾਂ ਦੁੱਖ ਝੱਲਣਾ ਪਵੇਗਾ, ਭਾਵੇਂ ਉਹ ਨਰਕ ਜਿਸ ਵਿਚ ਤੁਸੀਂ ਹੋਂ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੋ। ਕੁਝ ਨਰਕਾਂ, ਜੇ ਤੁਸੀਂ ਉਸ ਨਰਕ ਦੇ ਦਰਵਾਜ਼ੇ ਵਿੱਚੋਂ ਲੰਘ ਜਾਂਦੇ ਹੋ, ਤਾਂ ਤੁਸੀਂ ਕਦੇ ਵੀ, ਕਦੇ ਨਹੀਂ, ਕਦੇ ਨਹੀਂ, ਕਦੇ ਵੀ ਵਾਪਸ ਨਹੀਂ ਆ ਸਕੋਗੇ। ਓਹ, ਇਸ ਦੁਨੀਆਂ ਵਿੱਚ ਬੇਅੰਤ ਜਾਲ ਅਤੇ ਨਰਕ ਹਨ ਕਿਉਂਕਿ ਮਨੁੱਖ ਲੰਬੇ ਸਮੇਂ ਤੋਂ ਮੌਜੂਦ ਹਨ ਅਤੇ ਆਪਣੀਆਂ ਇੱਛਾਵਾਂ ਨਾਲ, ਆਪਣੇ ਆਵਦੇ ਮਾੜੇ ਕੰਮਾਂ ਨਾਲ ਬਹੁਤ ਸਾਰੇ ਨਰਕ ਬਣਾਏ ਹਨ, ਪ੍ਰਮਾਤਮਾ ਵਿੱਚ ਆਪਣੇ ਅਵਿਸ਼ਵਾਸ ਅਤੇ ਪ੍ਰਮਾਤਮਾ ਤੋਂ ਇਨਕਾਰ ਕਰਕੇ, ਪ੍ਰਮਾਤਮਾ ਦੇ ਪੁੱਤਰ, ਯਿਸੂ ਮਸੀਹ ਤੋਂ ਇਨਕਾਰ ਕਰਕੇ, ਉਦਾਹਰਣ ਵਜੋਂ, ਬੁੱਧਾਂ ਤੋਂ ਇਨਕਾਰ ਕਰਕੇ ਜੋ ਉਹਨਾਂ ਦੀ ਮਦਦ ਕਰ ਸਕਦੇ ਸਨ ਅਤੇ ਉਹਨਾਂ ਦੇ ਅਧਿਆਤਮਿਕ ਪੱਧਰ, ਅਧਿਆਤਮਿਕ ਪੱਧਰ ਨੂੰ ਉੱਚਾ ਚੁੱਕ ਸਕਦੇ ਸਨ। ਹੁਣ ਤੁਸੀਂ ਸਮਝ ਗਏ ਹੋ ਕਿ ਵੱਖ-ਵੱਖ ਗ੍ਰਹਿਆਂ ਦੇ ਬਹੁਤ ਸਾਰੇ ਜੀਵ ਸਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਿਉਂ ਕਰ ਰਹੇ ਸਨ। ਕਿਉਂਕਿ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਚੇਤਨਾ ਦੇ ਉੱਚ ਪੱਧਰ ਤੱਕ ਵਿਕਸਤ ਹੋਏ ਹਨ, ਇਸ ਲਈ ਉਹ ਉਸ ਦੁੱਖ ਨੂੰ ਜਾਣਦੇ ਹਨ ਜਿਸ ਵਿੱਚੋਂ ਤੁਸੀਂ ਗੁਜ਼ਰ ਰਹੇ ਹੋ। ਉਹ ਉੱਥੇ ਰਹੇ ਹਨ, ਘੱਟ ਜਾਂ ਵੱਧ। ਇਸ ਲਈ ਹੁਣ ਉਹ ਦੇਖਦੇ ਹਨ ਕਿ ਅਸੀਂ ਇਸ ਵੱਡੀ ਅਧਿਆਤਮਿਕ ਯੋਜਨਾ ਦਾ ਇੱਕੋ ਇੱਕ ਹਿੱਸਾ ਹਾਂ ਜੋ ਅਜੇ ਵੀ ਚੇਤਨਾ ਦੇ ਹੇਠਲੇ ਪੱਧਰ ਵਿੱਚ ਸਥਿਰ ਹੈ। ਇਸ ਲਈ ਉਹ ਸਾਡੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਤੇ ਪ੍ਰਮਾਤਮਾ ਬਹੁਤ ਦਿਆਲੂ ਹੈ, ਉਹ ਹਰ ਸੰਭਵ ਤਰੀਕੇ ਨਾਲ ਸਾਡੀ ਮਦਦ ਕਰਨ ਲਈ ਅਧਿਆਪਕਾਂ, ਗੁਰੂਆਂ, ਗਿਆਨਵਾਨ ਸੰਤਾਂ ਅਤੇ ਰਿਸ਼ੀਆਂ ਨੂੰ ਭੇਜਦਾ ਹੈ। ਪਰ ਅਸੀਂ, ਮੇਰਾ ਮਤਲਬ ਹੈ ਮਨੁੱਖ ਜਾਤੀ, ਆਦਿ ਕਾਲ ਤੋਂ ਹੀ ਕਰਮਾਂ ਅਤੇ ਮਾੜੇ ਜ਼ਹਿਰਾਂ ਨਾਲ ਬਹੁਤ ਜ਼ਿਆਦਾ ਲੱਦੇ ਹੋਏ ਹਾਂ। ਇਸ ਲਈ ਉਨ੍ਹਾਂ ਲਈ ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਗੁਰੂ ਸਿਰਫ਼ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਨ, ਅਤੇ ਉਨ੍ਹਾਂ ਨੂੰ ਬਿਨਾਂ-ਸ਼ਰਤ ਪਿਆਰ ਕਰਦੇ ਹਨ, ਕਿ ਇਹ ਉਨ੍ਹਾਂ ਲਈ ਘਰ ਵੱਲ ਜਾਣ ਵਾਲੀ ਯਾਤਰਾ ਦੇ ਰਸਤੇ 'ਤੇ ਆਪਣੇ ਪਹਿਲੇ ਕਦਮ ਚੁੱਕਣ ਦਾ ਆਖਰੀ ਮੌਕਾ ਹੈ। ਕਿ ਉਹ ਆਜ਼ਾਦੀ ਦੇ ਰਾਹ ਵਿੱਚ ਆਪਣੇ ਪਹਿਲੇ ਕਦਮ ਚੁੱਕ ਸਕਣ ਤਾਂ ਜੋ ਉਹ ਆਪਣੇ ਸੱਚੇ ਘਰ ਜਾ ਸਕਣ, ਅਨੰਦ ਅਤੇ ਖੁਸ਼ੀ ਦਾ ਆਨੰਦ ਮਾਣ ਸਕਣ। ਆਉਣ-ਵਾਲੇ ਕਈ ਯੁਗਾਂ ਲਈ ਪਿੱਛੇ ਰਹਿਣ ਦੀ ਚੋਣ ਕਰਨ ਦੀ ਬਜਾਏ ਅਤੇ ਫਿਰ ਵੀ, ਜੇਕਰ ਉਹ ਕਦੇ ਇੱਕ ਸੱਚਮੁੱਚ ਮਹਾਨ ਗਿਆਨਵਾਨ ਗੁਰੂ ਨੂੰ ਮਿਲ ਸਕਦੇ ਹਨ ਜੋ ਉਨ੍ਹਾਂ ਨੂੰ ਉੱਚਾ ਚੁੱਕ ਸਕਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਸਲ ਘਰ ਵਿੱਚ ਵਾਪਸ ਲਿਆ ਸਕਦਾ ਹੈ, ਜਿੱਥੇ ਉਹ ਹਮੇਸ਼ਾ ਲਈ ਸ਼ਾਂਤੀ, ਖੁਸ਼ੀ, ਅਨੰਦ, ਅਨੰਦ ਪ੍ਰਾਪਤ ਕਰ ਸਕਦੇ ਹਨ, ਬੇਫਿਕਰ ਰਹਿ ਸਕਦੇ ਹਨ, ਹਮੇਸ਼ਾ ਲਈ ਖੁਸ਼ ਰਹਿ ਸਕਦੇ ਹਨ, ਪ੍ਰਮਾਤਮਾ ਦੀਆਂ ਬਾਹਾਂ ਵਿੱਚ, ਪ੍ਰਮਾਤਮਾ ਦੀ ਕਿਰਪਾ ਵਿੱਚ ਖੁਸ਼, ਤਾਂ ਤੁਸੀਂ ਇਸ ਤੋਂ ਵਧੀਆ ਕਦੇ ਵੀ ਕੁਝ ਮਹਿਸੂਸ ਨਹੀਂ ਕਰੋਗੇ ਅਤੇ ਤੁਸੀਂ ਕਦੇ ਵੀ ਇਸ ਨੀਵੇਂ, ਭਾਰੀ ਸਰੀਰਕ ਖੇਤਰ ਵਿੱਚ ਵਾਪਸ ਨਹੀਂ ਆਉਣਾ ਚਾਹੋਗੇ। ਤੁਸੀਂ ਇਸ ਬਾਰੇ ਸੋਚਦੇ ਵੀ ਨਹੀਂ। ਤੁਸੀਂ ਘਰ ਜਾਣ ਵਾਲੇ ਨਵੇਂ ਸੰਸਾਰ ਦਾ ਆਨੰਦ ਮਾਣੋਗੇ। ਅਸੀਂ ਹਮੇਸ਼ਾ ਲਈ ਆਪਣੇ ਗੋਡਿਆਂ ਭਾਰ ਝੁਕ ਸਕਦੇ ਹਾਂ, ਪ੍ਰਮਾਤਮਾ, ਸਾਡੇ ਮਾਤਾ-ਪਿਤਾ, ਸਾਡੇ ਇਕਲੌਤੇ ਮਾਤਾ-ਪਿਤਾ, ਸਾਡੇ MAPA ਨੂੰ ਮੱਥਾ ਟੇਕ ਕੇ, ਹਮੇਸ਼ਾ ਲਈ, ਹਮੇਸ਼ਾ ਲਈ, ਹਮੇਸ਼ਾ ਲਈ ਧੰਨਵਾਦ ਕਰ ਸਕਦੇ ਹਾਂ, ਕਿਉਂਕਿ ਇਹ ਸਭ ਤੋਂ ਸ਼ਾਨਦਾਰ ਤੋਹਫ਼ਾ ਹੈ ਜੋ ਤੁਹਾਡੇ ਜੀਵਨ ਵਿੱਚ ਹੋ ਸਕਦਾ ਹੈ। ਅਸੀਂ ਕਦੇ ਵੀ ਪ੍ਰਮਾਤਮਾ ਦਾ ਧੰਨਵਾਦ ਨਹੀਂ ਕਰ ਸਕਦੇ। ਅਸੀਂ ਕਦੇ ਵੀ ਪ੍ਰਮਾਤਮਾ ਨੂੰ ਕਾਫ਼ੀ ਨਹੀਂ ਮੋੜ ਸਕਦੇ। ਅਸੀਂ ਕਦੇ ਵੀ ਪ੍ਰਮਾਤਮਾ ਦੀ ਉਸਤਤ ਕਰਨ ਲਈ ਕਾਫ਼ੀ ਨਹੀਂ ਹੋ ਸਕਦੇ। ਅਸੀਂ ਕਦੇ ਵੀ ਪ੍ਰਮਾਤਮਾ ਨੂੰ ਇੰਨਾ ਪਿਆਰ ਨਹੀਂ ਕਰ ਸਕਦੇ। ਇਹ ਸਿਰਫ਼ ਪ੍ਰਮਾਤਮਾ ਹੈ ਜੋ ਸਾਨੂੰ ਪਿਆਰ ਕਰਦਾ ਹੈ, ਅਤੇ ਅਸੀਂ ਸਿਰਫ਼ ਆਨੰਦ ਮਾਣਦੇ ਹਾਂ। ਇਹੀ ਉਹ ਹੈ ਜਿਸ 'ਤੇ ਸਵਰਗੀ ਜੀਵਨ ਅਧਾਰਤ ਹੈ - ਪ੍ਰਮਾਤਮਾ ਦੇ ਪਿਆਰ, ਪ੍ਰਮਾਤਮਾ ਦੀ ਦਇਆ, ਪ੍ਰਮਾਤਮਾ ਦੀ ਕਿਰਪਾ, ਪ੍ਰਮਾਤਮਾ ਦੇ ਗਿਆਨ ਨਾਲ ਜੀਣਾ। ਇਸਦੀ ਤੁਲਨਾ ਹੋਰ ਕੁਝ ਨਹੀਂ ਹੈ ਅਤੇ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ। ਇੱਥੋਂ ਤੱਕ ਕਿ ਸਭ ਤੋਂ ਵਧੀਆ ਪਰੀ ਕਹਾਣੀਆਂ ਜੋ ਤੁਸੀਂ ਪੜ੍ਹੀਆਂ ਹਨ - ਕੁਝ ਵੀ ਨਹੀਂ। ਇਹ ਮਿੱਟੀ ਦੇ ਇੱਕ ਕਣ ਵਾਂਗ ਹੈ ਜੋ ਤੁਹਾਨੂੰ ਪਤਾ ਲੱਗੇਗਾ ਜੇਕਰ ਤੁਸੀਂ ਪ੍ਰਮਾਤਮਾ ਨੂੰ ਜਾਣਦੇ ਹੋ। ਖੈਰ, ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਆਪਣੇ ਭੌਤਿਕ ਜੀਵਨ ਵਿੱਚ ਹੁਣ ਉਸ ਟੀਚੇ 'ਤੇ ਪਹੁੰਚ ਜਾਓ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ - ਕਿ ਤੁਸੀਂ ਪ੍ਰਮਾਤਮਾ ਨੂੰ ਜਾਣ ਸਕੋ, ਪ੍ਰਮਾਤਮਾ ਨੂੰ ਪਿਆਰ ਕਰ ਸਕੋ, ਪ੍ਰਮਾਤਮਾ ਦੀ ਉਸਤਤ ਕਰ ਸਕੋ, ਪ੍ਰਮਾਤਮਾ ਵਿੱਚ ਵਿਸ਼ਵਾਸ ਕਰ ਸਕੋ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਜੀਵਨ ਉਸ ਜੀਵਨ ਦੇ ਮੁਕਾਬਲੇ ਸਿਰਫ਼ ਇੱਕ ਪਲ ਦਾ ਹੀ ਹੈ ਜੋ ਤੁਸੀਂ ਉੱਚੇ ਰਾਜ ਵਿੱਚ ਸਦੀਵੀ ਤੌਰ 'ਤੇ ਮਾਣੋਗੇ। ਮੈਂ ਹਰ ਰੋਜ਼, ਹਰ ਵਾਰ ਜਦੋਂ ਮੈਨੂੰ ਯਾਦ ਆਉਂਦਾ ਹੈ, ਖੁਦ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ। ਮੇਰੇ ਖਾਣੇ ਦੌਰਾਨ, ਮੇਰੀ ਨੀਂਦ ਦੌਰਾਨ, ਮੇਰੇ ਮੈਡੀਟੇਸ਼ਨ ਦੌਰਾਨ, ਮੇਰੇ ਕੰਮ ਦੌਰਾਨ - ਕੁਝ ਵੀ, ਦਿਨ ਦੇ ਹਰ ਸਕਿੰਟ ਵਿੱਚ। ਵੈਸੇ, ਮੈਨੂੰ ਸੱਚਮੁੱਚ ਨੀਂਦ ਨਹੀਂ ਆਉਂਦੀ। ਅਤੇ ਵੈਸੇ, ਜਾਨਵਰ-ਲੋਕ, ਉਹ ਮੈਨੂੰ ਇਹ ਅਤੇ ਉਹ ਭਵਿੱਖਬਾਣੀ ਜਾਂ ਦਿਲਾਸੇ ਲਈ ਖ਼ਬਰ ਇਸ ਲਈ ਦੱਸ ਸਕਦੇ ਹਨ ਕਿਉਂਕਿ ਉਹ ਇਸਨੂੰ ਹਮੇਸ਼ਾ ਪ੍ਰਮਾਤਮਾ ਤੋਂ ਪ੍ਰਾਪਤ ਕਰ ਸਕਦੇ ਹਨ। ਕਿਉਂਕਿ ਉਨ੍ਹਾਂ ਦੇ ਦਰਵਾਜ਼ੇ ਹਮੇਸ਼ਾ ਪ੍ਰਮਾਤਮਾ ਲਈ ਖੁੱਲ੍ਹੇ ਹਨ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਜੀਣੀ ਪੈਂਦੀ ਹੈ ਜਿਵੇਂ ਉਨ੍ਹਾਂ ਨੂੰ ਜੀਣ ਲਈ ਨਿਯੁਕਤ ਕੀਤਾ ਗਿਆ ਹੈ। ਪਰ ਉਹ ਇੰਨੇ ਪਵਿੱਤਰ, ਇੰਨੇ ਸਰਲ ਹਨ ਕਿ ਪ੍ਰਮਾਤਮਾ ਹਮੇਸ਼ਾ ਉਨ੍ਹਾਂ ਦੇ ਵਜੂਦ ਵਿੱਚ ਪ੍ਰਵੇਸ਼ ਕਰ ਸਕਦਾ ਹੈ, ਭਾਵੇਂ ਉਹ ਕਿੰਨੇ ਵੀ ਛੋਟੇ ਜਾਂ ਵੱਡੇ ਕਿਉਂ ਨਾ ਹੋਣ, ਅਤੇ ਉਨ੍ਹਾਂ ਨੂੰ ਕੋਈ ਵੀ ਖ਼ਬਰ, ਕੁਝ ਵੀ ਦੇ ਸਕਦਾ ਹੈ ਜੋ ਉਹ ਜਾਣ ਸਕਦੇ ਹਨ। ਜਦੋਂ ਕਿ ਬਾਕੀ, ਉਦਾਹਰਣ ਵਜੋਂ, ਮਨੁੱਖ ਜਾਤੀ, ਨਹੀਂ ਜਾਣ ਸਕਦੀ। ਭਾਵੇਂ ਪ੍ਰਮਾਤਮਾ ਸਭ ਨੂੰ ਇੱਕੋ ਜਿਹਾ ਦਿੰਦਾ ਹੈ, ਸਭ ਨੂੰ ਇੱਕੋ ਜਿਹਾ ਪਿਆਰ ਕਰਦਾ ਹੈ, ਪਰ ਮਨੁੱਖਾਂ ਲਈ ਪ੍ਰਮਾਤਮਾ ਨਾਲ ਜੁੜਨਾ ਸਭ ਤੋਂ ਮੁਸ਼ਕਲ ਹੈ। ਇਹ ਨਹੀਂ ਕਿ ਪ੍ਰਮਾਤਮਾ ਇਹ ਨਹੀਂ ਚਾਹੁੰਦਾ; ਇਹ ਬਸ ਇਹੀ ਹੈ ਕਿ ਮਨੁੱਖ ਇਹ ਨਹੀਂ ਚਾਹੁੰਦੇ। ਮਨੁੱਖ ਕੰਮ ਦੇ ਬੋਝ ਹੇਠ ਦੱਬੇ ਹੋਏ ਹਨ, ਖਾਣੇ, ਕੱਪੜਿਆਂ, ਉਨ੍ਹਾਂ ਕੰਧਾਂ ਦੀ ਚਿੰਤਾ ਵਿੱਚ ਜਿਨ੍ਹਾਂ ਵਿੱਚ ਉਹ ਰਹਿੰਦੇ ਹਨ, ਉਨ੍ਹਾਂ ਦੇ ਸਿਰ 'ਤੇ ਛੱਤ, ਅਤੇ ਤਕਨੀਕੀ ਤਰੱਕੀ ਦੇ ਹੋਰ ਬਹੁਤ ਸਾਰੇ ਨਵੇਂ ਅਤੇ ਨਵੇਂ ਵਿਕਾਸ। ਤਕਨੀਕੀ ਤਰੱਕੀ ਬਹੁਤ ਵਧੀਆ ਹੈ, ਬਹੁਤ ਵਧੀਆ। ਇਹ ਮਨੁੱਖ ਦੇ ਜੀਵਨ ਨੂੰ ਵਧੇਰੇ ਆਰਾਮਦਾਇਕ, ਵਧੇਰੇ ਸੁਵਿਧਾਜਨਕ ਬਣਾਉਂਦੀ ਹੈ। ਪਰ ਇਸਦਾ ਇੱਕ ਮਾੜਾ ਪ੍ਰਭਾਵ ਹੈ: ਇਹ ਮਨੁੱਖਾਂ ਜਾਂ ਜੋ ਵੀ ਜੀਵ ਇਸ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਆਪਣੀ ਅਸਲ ਅਧਿਆਤਮਿਕ ਸ਼ਕਤੀ ਅਤੇ ਆਪਣੇ ਅਸਲ ਘਰ ਪ੍ਰਤੀ ਅੰਨ੍ਹਾ ਅਤੇ ਬੋਲ਼ਾ ਬਣਾ ਦਿੰਦਾ ਹੈ। ਠੀਕ ਹੈ, ਮੈਨੂੰ ਲੱਗਦਾ ਹੈ ਕਿ ਮੈਂ ਅੱਜ ਲਈ ਕਾਫ਼ੀ ਕਹਿ ਦਿੱਤਾ ਹੈ। ਜੇਕਰ ਸ਼ਾਂਤੀ ਜਾਂ ਅਧਿਆਤਮਿਕ ਮੁੱਦਿਆਂ 'ਤੇ ਕੋਈ ਹੋਰ ਵਿਕਾਸ ਹੁੰਦਾ ਹੈ, ਤਾਂ ਮੈਂ ਤੁਹਾਨੂੰ ਜੋ ਵੀ ਦੱਸਣ ਦੀ ਇਜਾਜ਼ਤ ਹੈ, ਖੁਸ਼ੀ ਨਾਲ ਦੱਸਾਂਗੀ। ਪਰ ਹੁਣ ਇਹ ਬਹੁਤ ਬਿਹਤਰ ਹੈ, ਮੈਨੂੰ ਕਹਿਣਾ ਪਵੇਗਾ ਕਿ ਮੈਂ ਸਿੱਧਾ ਬੋਲ ਸਕਦੀ ਹਾਂ ਅਤੇ ਲਗਭਗ ਉਹ ਸਭ ਕੁਝ ਕਹਿ ਸਕਦੀ ਹਾਂ ਜੋ ਪ੍ਰਮਾਤਮਾ ਨੇ ਮੈਨੂੰ ਬਖਸ਼ਿਆ ਹੈ ਜਾਂ ਮੈਨੂੰ ਦੱਸਿਆ ਹੈ ਜਾਂ ਮੈਨੂੰ ਦੁਨੀਆ ਨੂੰ ਸੂਚਿਤ ਕਰਨ ਦੀ ਆਗਿਆ ਦਿੱਤੀ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਕਿਸੇ ਤਰ੍ਹਾਂ ਆਪਣੇ ਅਧਿਆਤਮਿਕ ਮਾਮਲਿਆਂ ਬਾਰੇ ਵਧੇਰੇ ਖੁੱਲ੍ਹ ਕੇ ਗੱਲ ਕਰ ਸਕਦੀ ਹਾਂ। ਮੈਂ ਹਰ ਸਮੇਂ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਪ੍ਰਮਾਤਮਾ ਦਾ ਵੀ ਧੰਨਵਾਦ ਕਰੋਗੇ, ਭਾਵੇਂ ਤੁਸੀਂ ਪ੍ਰਮਾਤਮਾ ਨੂੰ ਨਹੀਂ ਦੇਖਦੇ, ਜਾਂ ਤੁਹਾਨੂੰ ਉਨਾਂ ਦਾ ਪਿਆਰ ਮਹਿਸੂਸ ਨਹੀਂ ਹੁੰਦਾ। ਬਾਈਬਲ ਵਿੱਚ, ਇਹ ਕਿਹਾ ਗਿਆ ਹੈ ਕਿ "ਧੰਨ ਹਨ ਉਹ ਜੋ ਦੇਖਦੇ ਨਹੀਂ ਪਰ ਵਿਸ਼ਵਾਸ ਕਰਦੇ ਹਨ।" ਅਤੇ, "ਜਦੋਂ ਤੱਕ ਤੁਸੀਂ ਦੁਬਾਰਾ ਇਕ ਬੱਚਾ ਨਹੀਂ ਬਣ ਜਾਂਦੇ, ਤੁਸੀਂ ਪ੍ਰਮਾਤਮਾ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ।" ਆਪਣੀ ਸੋਚ ਵਿੱਚ, ਆਪਣੇ ਕੰਮਾਂ ਵਿੱਚ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ, ਉਸ ਵਿੱਚ ਇਕ ਬੱਚੇ ਬਣੋ - ਭਾਵ, ਪੂਰੀ ਤਰ੍ਹਾਂ ਸ਼ੁੱਧ, ਮਾਸੂਮ, ਅਤੇ ਪ੍ਰਮਾਤਮਾ ਵਿੱਚ ਵਿਸ਼ਵਾਸ ਰੱਖਣਾ। ਫਿਰ ਤੁਸੀਂ ਪ੍ਰਮਾਤਮਾ ਨਾਲ ਜੁੜੇ ਹੋਵੋਗੇ, ਭਾਵੇਂ ਤੁਹਾਨੂੰ ਪਤਾ ਹੋਵੇ ਜਾਂ ਨਾ। ਪਰ ਤੁਹਾਨੂੰ ਹਰ ਰੋਜ਼ ਮਿਲਣ-ਵਾਲੀਆਂ ਸਾਰੀਆਂ ਬਰਕਤਾਂ ਤੋਂ, ਤੁਹਾਡੇ ਨਾਲ ਹੋਣ-ਵਾਲੇ ਚਮਤਕਾਰਾਂ ਤੋਂ, ਉਸ ਸੁਰੱਖਿਆ ਤੋਂ ਪਤਾ ਲੱਗੇਗਾ ਕਿ ਜਦੋਂ ਵੀ ਤੁਸੀਂ ਮੁਸੀਬਤ ਵਿੱਚ ਹੋਵੋਗੇ ਤਾਂ ਤੁਹਾਨੂੰ ਕੀ ਮਿਲੇਗਾ। ਤੁਹਾਨੂੰ ਪ੍ਰਮਾਤਮਾ ਦੇ ਪਿਆਰ ਵਿੱਚ ਹਜ਼ਾਰ ਪ੍ਰਤੀਸ਼ਤ ਵਿਸ਼ਵਾਸ ਕਰਨਾ ਚਾਹੀਦਾ ਹੈ। ਕਿਰਪਾ ਕਰਕੇ ਇਸਨੂੰ ਆਪਣਾ ਟੀਚਾ ਬਣਾਓ। ਹੋਰ ਕੁਝ ਵੀ ਅਸਥਾਈ ਹੈ। ਅਤੇ ਵੈਸੇ, ਮੈਂ ਫਿਰ ਦੁਹਰਾਉਂਦੀ ਹਾਂ: ਮੇਰੀ ਚਿੰਤਾ ਨਾ ਕਰੋ। ਮੈਨੂੰ ਜੋ ਵੀ ਅਨੁਭਵ ਹੁੰਦਾ ਹੈ, ਉਹ ਮੈਨੂੰ ਤੁਹਾਡੇ ਲਈ ਕਰਨਾ ਪੈਂਦਾ ਹੈ। ਅਤੇ ਇਹ ਲੰਘ ਜਾਵੇਗਾ। ਸਭ ਕੁਝ ਫਿਰ ਵੀ ਹੋ ਜਾਵੇਗਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ. ਪ੍ਰਮਾਤਮਾ ਨੇ ਮੈਨੂੰ ਇੰਨਾ ਪਿਆਰ ਦਿੱਤਾ ਹੈ ਕਿ ਮੈਂ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਸਕਾਂ। ਕਿਰਪਾ ਕਰਕੇ ਪ੍ਰਮਾਤਮਾ ਨੂੰ ਯਾਦ ਰੱਖੋ, ਪ੍ਰਮਾਤਮਾ ਨੂੰ ਪਿਆਰ ਕਰੋ, ਪ੍ਰਮਾਤਮਾ ਦੀ ਉਸਤਤ ਕਰੋ, ਅਤੇ ਦੂਜਿਆਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕਰੋ ਜਿਵੇਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਪੇਸ਼ ਆਉਣ। ਇਹ ਸਭ ਹੈ। ਇਸ ਭੌਤਿਕ ਖੇਤਰ ਵਿੱਚ ਸ਼ਾਂਤੀਪੂਰਨ ਜੀਵਨ ਬਿਤਾਉਣਾ ਬਹੁਤ ਸੌਖਾ ਹੈ। ਹੋਰ ਕੁਝ ਵੀ ਹੋਵੇ, ਤੁਹਾਨੂੰ ਇੱਕ ਮਹਾਨ ਗਿਆਨਵਾਨ ਗੁਰੂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਪਵੇਗੀ ਜੋ ਤੁਹਾਨੂੰ ਦਿਖਾਵੇ, ਤੁਹਾਡੀ ਮਦਦ ਕਰੇ, ਉਨ੍ਹਾਂ ਦੇ ਗੁਣਾਂ ਨੂੰ ਸਾਂਝਾ ਕਰੇ ਤਾਂ ਜੋ ਤੁਹਾਨੂੰ ਅੱਗੇ, ਹੋਰ, ਹੋਰ ਉੱਚਾ ਚੁੱਕਿਆ ਜਾ ਸਕੇ, ਘਰ ਵੱਲ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ. ਅਸੀਂ ਹਮੇਸ਼ਾ ਲਈ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦੇ ਹਾਂ। ਤੁਹਾਡਾ ਧੰਨਵਾਦ, ਮੇਰੇ ਪ੍ਰਮਾਤਮਾ । Photo Caption: “ਇੱਕੋ ਉੱਚ-ਉੱਚੇ ਉਦੇਸ਼ ਲਈ ਇਕੱਠੇ ਵਧਣਾ”ਸਾਡੇ ਗ੍ਰਹਿ ਦੀ ਮੌਜੂਦਾ ਸਥਿਤੀ ਵੱਡੀ ਅਧਿਆਤਮਿਕ ਯੋਜਨਾ ਵਿੱਚ, ਚਾਰ ਹਿਸਿਆਂ ਦਾ ਚੌਥਾ ਭਾਗ
2026-07-09
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਇਸਦਾ (ਸਵਰਗ ਦਾ) ਕੁਝ ਅਨੁਭਵ ਕਰੋ, ਘੱਟੋ ਘੱਟ ਕਦੇ-ਕਦੇ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਸਵਰਗ ਸੱਚਮੁੱਚ ਮੌਜੂਦ ਹੈ। ਖੈਰ, ਮੈਂ ਨਹੀਂ ਚਾਹੁੰਦੀ ਕਿ ਤੁਸੀਂ ਨਰਕ ਵਿੱਚ ਜਾਓ ਤਾਂ ਜੋ ਤੁਸੀਂ ਇਹ ਜਾਣ ਸਕੋ ਕਿ ਨਰਕ ਸੱਚਮੁੱਚ ਮੌਜੂਦ ਹੈ। ਆਹ, ਇਹ ਪ੍ਰਮਾਤਮਾ ਦੀ ਕਿਰਪਾ ਹੈ। ਜੇਕਰ ਕੋਈ ਮੌਤ-ਦੇ-ਨੇੜੇ ਦਾ ਅਨੁਭਵ ਵੀ ਕਰ ਸਕਦਾ ਹੈ ਅਤੇ ਪ੍ਰਭੂ ਯਿਸੂ ਦੀ ਸੁਰੱਖਿਆ ਨਾਲ ਸਵਰਗ ਵਿੱਚ ਜਾ ਸਕਦਾ ਹੈ, ਜਾਂ ਨਰਕ ਵਿੱਚ ਵੀ ਜਾ ਸਕਦਾ ਹੈ, ਕਿ ਤੁਸੀਂ ਨਰਕ ਦੇਖ ਸਕਦੇ ਹੋ, ਤਾਂ ਤੁਸੀਂ ਆਪਣੇ ਆਲੇ ਦੁਆਲੇ ਦੁੱਖ ਵੇਖ ਸਕਦੇ ਹੋ, ਪਰ ਤੁਸੀਂ ਪ੍ਰਭਾਵਿਤ ਨਹੀਂ ਹੋਵੋਗੇ।











