ਖੋਜ
ਪੰਜਾਬੀ
 

ਵਿਘਨ-ਸ਼ਾਂਤੀ ਵਾਲੇ ਸੰਸਾਰ ਉਤੇ ਜਿਤ, ਗਿਆਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜਕੱਲ੍ਹ, ਮਨੁੱਖਾਂ ਨੇ ਇੰਨੇ ਸਾਰੇ ਪਾਪੀ ਕੰਮ ਕੀਤੇ ਹਨ ਅਤੇ ਧਰਤੀ 'ਤੇ ਇੰਨੀ ਘਟੀਆ ਕਿਸਮ ਦੀ ਜ਼ਿੰਦਗੀ ਜੀਅ ਰਹੇ ਹਨ ਕਿ ਬਹੁਤ ਸਾਰੀਆਂ ਆਫ਼ਤਾਂ ਸ਼ੈਤਾਨ, ਭੂਤਾਂ ਦੀ ਮਦਦ ਨਾਲ ਜਾਂ ਉਨ੍ਹਾਂ ਦੇ ਧੰਨਵਾਦ ਨਾਲ ਵੀ ਪ੍ਰਗਟ ਹੁੰਦੀਆਂ ਹਨ। ਉਹ ਇਸਨੂੰ ਮਨੁੱਖੀ ਰੂਪ ਵਿੱਚ ਇਧਰ ਉਧਰ ਲਿਜਾਂਦੇ ਹਨ। ਭਾਵੇਂ ਉਨ੍ਹਾਂ ਕੋਲ ਇਕ ਆਤਮਾ ਨਹੀਂ ਹੈ, ਪਰ ਉਨ੍ਹਾਂ ਕੋਲ ਆਪਣੇ ਆਪ ਨੂੰ ਮਨੁੱਖਾਂ ਵਰਗਾ ਬਣਾਉਣ ਦੀ ਸ਼ਕਤੀ ਹੈ। ਜਾਂ ਉਹ ਕਿਸੇ ਮ੍ਰਿਤਕ ਵਿਅਕਤੀ ਦੀ ਲਾਸ਼ ਉਧਾਰ ਲੈਂਦੇ ਹਨ, ਜਿਵੇਂ ਕਿ ਇਕ ਤੁਰੰਤ ਟ੍ਰਾਂਸਫਰ। ਜਿਵੇਂ ਉਸ ਵਿਅਕਤੀ ਨੇ ਹੁਣੇ ਹੀ ਆਪਣਾ ਆਖਰੀ ਸਾਹ ਲਿਆ ਅਤੇ ਸਰੀਰ ਛੱਡ ਦਿੱਤਾ, ਫਿਰ ਕਿਤੇ ਨੇੜੇ ਖੜ੍ਹਾ ਭੂਤ ਤੁਰੰਤ ਉਸ ਸਰੀਰ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਮੌਕਾ ਵਰਤੇਗਾ, ਅਤੇ ਫਿਰ ਜਾਗ ਜਾਵੇਗਾ। ਅਤੇ ਡਾਕਟਰ ਸੋਚਦਾ ਹੈ, "ਓਹ, ਮਰੀਜ਼ ਨਹੀਂ ਮਰਿਆ। ਉਹ ਵਾਪਸ ਜ਼ਿੰਦਾ ਹੋ ਗਏ।" ਇਹ ਇਸ ਤਰਾਂ ਹੈ। ਅਤੇ ਕੋਈ ਨਹੀਂ ਜਾਣਦਾ ਕਿ ਉਹ ਵਿਅਕਤੀ ਮਰ ਗਿਆ ਹੈ, ਅਤੇ ਸਰੀਰ ਕਿਸੇ ਹੋਰ ਹਸਤੀ ਦੁਆਰਾ ਵੱਸਿਆ ਹੋਇਆ ਹੈ, ਨਾ ਕਿ ਕਿਸੇ ਪਰਉਪਕਾਰੀ ਹਸਤੀ ਦੁਆਰਾ, ਅਤੇ ਉਸ ਦੇਸ਼ ਵਿੱਚ ਤਬਾਹੀ ਮਚਾਉਂਦਾ ਹੈ ਜਿੱਥੇ ਉਹ ਰਹਿੰਦੇ ਹਨ।

ਉਦਾਹਰਣ ਵਜੋਂ, ਜਿਵੇਂ ਕਿ ਔ ਲੈਕ (ਵੀਐਤਨਾਮ) ਵਿੱਚ, ਹਾਲ ਹੀ ਵਿੱਚ ਬਹੁਤ ਸਾਰੀਆਂ ਆਫ਼ਤਾਂ ਆਈਆਂ, ਬਹੁਤ ਸਾਰੇ ਲੋਕ ਮਾਰੇ ਗਏ, ਬਹੁਤ ਸਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ, ਬਹੁਤ ਸਾਰੇ ਲੋਕ ਬੇਘਰ ਹੋ ਗਏ ਅਤੇ ਬਹੁਤ ਬਹੁਤ ਦੁਖ ਝੱਲਿਆ। ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ, ਮੈਂ ਇਹ ਦੁਬਾਰਾ ਨਹੀਂ ਦੱਸਣਾ ਚਾਹੁੰਦੀ। ਗੱਲ ਇਹ ਹੈ ਕਿ, ਤ੍ਰਾਨ ਟਾਮ ਇਕੱਲਾ ਨਹੀਂ ਸੀ ਜੋ ਇਹ ਸਭ ਕਰ ਸਕਦਾ ਸੀ। ਹੋਰ ਵੀ ਲੋਕ ਹਨ, ਹੋਰ ਇਨਸਾਨ ਜੋ ਆਮ ਦਿਖਾਈ ਦਿੰਦੇ ਹਨ, ਸ਼ਾਇਦ ਪ੍ਰਚਾਰ ਵੀ ਕਰਦੇ ਹਨ ਅਤੇ ਉਨ੍ਹਾਂ ਦੇ ਬਹੁਤ ਸਾਰੇ ਪੈਰੋਕਾਰ ਵੀ ਹਨ, ਪਰ ਉਹ ਇਨਸਾਨ ਨਹੀਂ ਹਨ। ਉਹ ਇੱਥੇ ਤਬਾਹੀ ਮਚਾਉਣ, ਆਫ਼ਤਾਂ ਲਿਆਉਣ, ਉਦਾਹਰਣ ਵਜੋਂ, ਔ ਲੈਕ (ਵੀਐਤਨਾਮ) ਲਈ ਮੁਸੀਬਤ ਪੈਦਾ ਕਰਨ ਲਈ ਹਨ। ਅਤੇ ਜੇ ਉਹ ਥਾਈਲੈਂਡ ਜਾਂਦੇ, ਤਾਂ ਉਹ ਉੱਥੇ ਵੀ ਮੁਸੀਬਤ ਖੜ੍ਹੀ ਕਰਨਗੇ, ਰੌਲਾ ਪਾਉਣਗੇ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਕਰਨਗੇ, ਅਤੇ ਇਕੱਠੇ ਜਾਣਗੇ, ਇੱਕ ਸਮੂਹ ਜਾਂ ਕਿਸੇ ਚੀਜ਼ ਵਿੱਚ, ਇਕੱਠੇ ਮਜ਼ਬੂਤ ਹੋਣਗੇ, ਜਿਵੇਂ ਕਿ ਇੱਕ ਫੈਸ਼ਨੇਬਲ ਕਿਸਮ ਦਾ ਇਕੱਠ।

ਕਿਸੇ ਲਈ ਵੀ ਇਹ ਪਛਾਨਣਾ ਮੁਸ਼ਕਲ ਹੈ ਕਿ ਕੌਣ ਕੌਣ ਹੈ। ਅਤੇ ਜੋ ਕੋਈ ਜਾਣਦਾ ਹੈ ਅਤੇ ਦੂਜਿਆਂ ਨੂੰ ਦੱਸਦਾ ਹੈ, ਕੋਈ ਵੀ ਨਹੀਂ, ਕੋਈ ਹੋਰ ਇਸ 'ਤੇ ਵਿਸ਼ਵਾਸ ਨਹੀਂ ਕਰੇਗਾ। ਕਿਉਂਕਿ ਮਾਇਆ, ਉਹਨਾਂ ਕੋਲ ਵੀ ਬਹੁਤ ਵਡੀ ਸ਼ਕਤੀ ਹੈ। ਅਤੇ ਕੋਈ ਵੀ ਉਸ ਵਿਅਕਤੀ 'ਤੇ ਵਿਸ਼ਵਾਸ ਨਹੀਂ ਕਰੇਗਾ ਜੋ ਉਨ੍ਹਾਂ ਨੂੰ ਇੱਕ ਅਸਲੀ, ਭਿਆਨਕ ਹਸਤੀ ਵਜੋਂ ਦੇਖ ਸਕਦਾ ਹੈ। ਇਸ ਦੇ ਉਲਟ, ਉਹ ਵਿਅਕਤੀ ਜਿਸਨੇ ਇਹ ਕਿਹਾ, ਹੇ ਰਬਾ, ਉਸ 'ਤੇ ਹਮਲਾ ਕੀਤਾ ਜਾਵੇਗਾ, ਕੁੱਟਿਆ ਜਾਵੇਗਾ, ਜਾਂ ਬੇਹੱਦ ਬਦਨਾਮ ਕੀਤਾ ਜਾਵੇਗਾ। ਸੋ, ਹੌਲੀ-ਹੌਲੀ ਕੋਈ ਕੁਝ ਕਹਿਣ ਦੀ ਹਿੰਮਤ ਨਹੀਂ ਕਰਦਾ। ਅਤੇ ਭਾਵੇਂ ਕੋਈ ਅਜੇ ਵੀ ਸੱਚ ਕਹਿੰਦਾ ਹੈ, ਕੋਈ ਵੀ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਉਦੋਂ ਤੱਕ ਪਹਿਲਾਂ ਹੀ ਦੇਰ ਹੋ ਚੁੱਕੀ ਹੁੰਦੀ ਹੈ, ਅਤੇ ਉਨ੍ਹਾਂ ਕੋਲ ਕਹਿਣ ਲਈ ਬਹੁਤੇ ਸਬੂਤ ਨਹੀਂ ਹੁੰਦੇ।

ਇਹ ਚੀਜ਼ਾਂ ਅਦਿਖ ਹਨ। ਐਸਟਲਰ, ਸੂਖਮ ਹਸਤੀ, ਸ਼ੈਤਾਨ ਹਸਤੀ, ਉਨ੍ਹਾਂ ਕੋਲ ਸ਼ਕਤੀ ਹੈ, ਉਹ ਵੱਖ-ਵੱਖ ਕਿਸਮਾਂ ਦੀਆਂ ਚੀਜ਼ਾਂ ਪ੍ਰਗਟ ਕਰ ਸਕਦੇ ਹਨ, ਅਤੇ ਉਹ ਆਪਣੀ ਸ਼ਕਤੀ ਲੋਕਾਂ ਨੂੰ ਮੋਹਿਤ ਕਰਨ ਲਈ ਵਰਤੋਂ ਕਰਦੇ ਹਨ। ਬਹੁਤ ਸਾਰੇ ਉਨ੍ਹਾਂ ਦੇ ਪਿਛੇ ਲਗਣਗੇ, ਅਤੇ ਉਹ ਮਸ਼ਹੂਰ ਵੀ ਹੋਣਗੇ। ਕੁਝ ਲੋਕ ਪੈਸੇ ਕਮਾਉਣਗੇ ਅਤੇ ਇੱਕ ਐਸ਼ੋ-ਆਰਾਮ ਦੀ ਜ਼ਿੰਦਗੀ ਦਾ ਆਨੰਦ ਮਾਣਨਗੇ। ਕੁਝ ਇਸ ਦੇ ਉਲਟ ਕਰਦੇ ਹਨ ਤਾਂ ਜੋ ਲੋਕ ਉਨ੍ਹਾਂ 'ਤੇ ਜ਼ਿਆਦਾ ਵਿਸ਼ਵਾਸ ਕਰਨ ਅਤੇ ਉਨ੍ਹਾਂ ਦੀ ਪੂਜਾ ਕਰਨ। ਇਹੀ ਗੱਲ ਹੈ। ਪਰ ਇਹ ਪੂਰੇ ਗ੍ਰਹਿ ਦੇ ਕਾਰਨ ਹੈ, ਸੰਸਾਰ ਦੇ ਵੱਡੇ ਕਰਮ। ਇਹ ਇਸ ਤਰਾਂ ਨਹੀਂ ਹੈ ਕਿ ਤੁਸੀਂ ਇੱਕ ਜਾਂ ਦੋ ਵਿਅਕਤੀਆਂ ਜਾਂ ਇੱਕ ਸਮੂਹ ਨੂੰ ਦੋਸ਼ੀ ਠਹਿਰਾ ਸਕਦੇ ਹੋ। ਇਹ ਇੱਕ ਅਜਿਹਾ ਸਮਾਜ ਹੈ ਜੋ ਬਹੁਤ ਜ਼ਿਆਦਾ ਨਿਘਾਰ ਵੱਲ ਵਧ ਰਿਹਾ ਹੈ। ਚੰਗੇ ਲੋਕ ਥੋੜ੍ਹੇ ਹਨ, ਬਹੁਤ ਥੋੜੇ; ਉਥੇ ਬੁਰੇ ਲੋਕ ਜ਼ਿਆਦਾ ਹਨ, ਅਤੇ ਬੁਰੇ ਬਣਨ, ਜਾਂ ਗਲਤ ਧਾਰਨਾ ਜਾਂ ਗਲਤ ਵਿਸ਼ਵਾਸ ਰੱਖਣ ਲਈ ਵੀ ਜ਼ਿਆਦਾ ਪ੍ਰਭਾਵਿਤ ਹਨ। ਸੋ ਊਰਜਾ ਓਨੀ ਲਾਭਦਾਇਕ ਨਹੀਂ ਹੈ। ਬਸ ਇਹੀ ਹੈ।

ਤੁਸੀਂ ਸਿਰਫ਼ ਇੱਕ ਜਾਂ ਦੋ ਵਿਅਕਤੀਆਂ ਜਾਂ ਇੱਕ ਜਾਂ ਦੋ ਸਮੂਹਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ। ਪਰ ਤੁਸੀਂ ਮਨੁੱਖਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ ਕਿਉਂਕਿ ਮਨੁੱਖ ਕਮਜ਼ੋਰ, ਘਾਇਲ ਹਨ। ਬਹੁਤ ਸਮੇਂ ਤੋਂ, ਉਹ ਭੁੱਲ ਗਏ ਹਨ ਕਿ ਉਹ ਪਹਿਲਾਂ ਤੋਂ ਕੀ ਹਨ ਅਤੇ ਉਨ੍ਹਾਂ ਦਾ ਸੱਚਾ ਘਰ ਕਿਤਨਾ ਸ਼ਾਨਦਾਰ ਹੈ, ਅਤੇ ਉਹ ਪ੍ਰਮਾਤਮਾ ਦੇ ਬੱਚਿਆਂ ਵਾਂਗ ਜੀਵਾਂ ਵਜੋਂ ਕਿਤਨੇ ਸ਼ਕਤੀਸ਼ਾਲੀ ਹਨ। ਇਹ ਬਹੁਤ ਹੀ ਤਰਸਯੋਗ ਸਥਿਤੀ ਹੈ। ਪਰ ਸੋ, ਸਾਰੇ ਗੁਰੂ ਉਹ ਉਨਾਂ ਦੀ ਬੁੱਧੀ ਦੀ ਅੱਖ ਖੋਲ੍ਹਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਅੰਦਰਲੀ ਸੱਚਾਈ ਨੂੰ ਦੇਖ ਸਕਣ। ਅਤੇ ਫਿਰ, ਬੇਸ਼ੱਕ, ਕੁਝ ਲੋਕ ਆਜ਼ਾਦ ਹੋਣਗੇ ਅਤੇ ਆਪਣੇ ਮੂਲ ਘਰ ਵਾਪਸ ਜਾ ਸਕਦੇ ਹਨ, ਦੁਬਾਰਾ ਆਪਣੇ ਅਸਲੀ, ਸ਼ਾਨਦਾਰ ਸਵੈ. ਬਣ ਸਕਦੇ ਹਨ। ਅਤੇ ਫਿਰ ਉਹ ਇਸ ਸੰਸਾਰ ਵਿੱਚ ਵਾਪਸ ਆ ਸਕਦੇ ਹਨ ਤਾਂ ਜੋ ਦੂਜਿਆਂ ਦੀ ਮਦਦ ਕੀਤੀ ਜਾ ਸਕੇ ਜੋ ਪਹਿਲਾਂ ਵਾਂਗ ਅਗਿਆਨਤਾ ਵਿੱਚ ਫਸੇ ਹੋਏ ਹਨ।

ਕੀ ਮੈਂ ਤੁਹਾਨੂੰ ਪਿਆਰ ਵਾਲੇ ਸੰਸਾਰ ਵਿੱਚ ਆਬਾਦੀ ਦੀ ਗਿਣਤੀ ਦੱਸੀ ਸੀ? ਸ਼ਾਇਦ ਨਹੀਂ। ਉੱਥੇ ਲਗਭਗ 13,500 ਮਿਲੀਅਨ ਜੀਵ ਹਨ। ਉਹ ਮਨੁੱਖਾਂ ਵਰਗੇ ਦਿਖਾਈ ਦਿੰਦੇ ਹਨ, ਪਰ ਸਰੀਰਕ ਨਹੀਂ ਹਨ। ਭਾਵੇਂ ਉਹ ਦੁਸ਼ਮਣਾਂ ਨਾਲੋਂ ਵੱਧ ਹਨ ਜੋ ਉਨਾਂ ਉਪਰ ਹਮਲਾ ਕਰਦੇ ਹਨ, ਲੜਾਈ ਵਾਲਾ ਸੰਸਾਰ - ਲੜਾਈ ਵਾਲਾ ਸੰਸਾਰ ਸਿਰਫ 300,000 ਸੀ - ਯਾਦ ਹੈ? ਪਰ ਫਿਰ ਉਹ ਪਿਆਰ ਕਰਨ ਵਾਲੇ ਸੰਸਾਰ ਵਿੱਚ ਵੱਡੀ ਗਿਣਤੀ 'ਤੇ ਜ਼ੁਲਮ ਕਰ ਸਕਦੇ ਹਨ ਕਿਉਂਕਿ ਪਿਆਰ ਕਰਨ ਵਾਲਾ ਸੰਸਾਰ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ, ਉਹ ਲੜ ਨਹੀਂ ਸਕਦੇ। ਉਹ ਲੜਨ ਲਈ ਪ੍ਰੋਗਰਾਮ ਨਹੀਂ ਕੀਤੇ ਗਏ ਹਨ। ਸੋ ਜੇਕਰ ਕੋਈ ਚੀਜ਼ ਉਨ੍ਹਾਂ 'ਤੇ ਹਮਲਾ ਕਰਦੀ ਹੈ, ਤਾਂ ਉਨ੍ਹਾਂ ਨੂੰ ਮਦਦ ਲਈ ਬੁਲਾਉਣਾ ਪੈਂਦਾ ਹੈ। ਖੁਸ਼ਕਿਸਮਤੀ ਨਾਲ, ਅਸੀਂ ਸਾਰੇ ਬਹੁਤ ਜੁੜੇ ਹੋਏ ਹਾਂ। ਅਸੀਂ ਉਨ੍ਹਾਂ ਨੂੰ ਸੁਣ ਸਕਦੇ ਹਾਂ, ਅਤੇ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਪਰ ਸ਼ਾਂਤੀ-ਭੰਗ ਕਰਨ ਵਾਲਾ, ਵਿਘਨ-ਸ਼ਾਂਤੀ ਸੰਸਾਰ ਵਿੱਚ ਵੀ ਲੜਾਈ ਵਾਲੇ ਸੰਸਾਰ ਨਾਲੋਂ ਵੱਧ ਗਿਣਤੀ ਹੈ। ਇਹ ਲਗਭਗ 958,222 ਹਸਤੀਆਂ ਹਨ। ਪਰ ਫਿਰ ਵੀ, ਅਸੀਂ ਕੁਝ ਲੜਾਈਆਂ, ਭਿਆਨਕ ਲੜਾਈਆਂ ਤੋਂ ਬਾਅਦ ਉਨ੍ਹਾਂ ਨੂੰ ਹਰਾ ਦਿੱਤਾ। ਫਿਰ ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ।

ਪਰ ਹੋਰ ਵੀ ਸੰਸਾਰ ਹਨ, ਭਾਵੇਂ ਉਹ ਭੂਤ ਨਹੀਂ ਹਨ, ਪਰ ਉਹ ਦੁਸ਼ਟ ਕਿਸਮ ਦੀਆਂ ਊਰਜਾਵਾਂ ਰੱਖਦੇ ਹਨ। ਅਤੇ ਮਨੁੱਖਾਂ ਦੇ ਮਾੜੇ ਕਰਮ ਅਤੇ ਡਿੱਗਦੇ ਜੀਵਨ ਪੱਧਰ ਦੇ ਨਾਲ, ਇਹ ਸਾਰੇ ਸਵਰਗ ਦੇ ਜੀਵਾਂ ਲਈ ਅਤੇ ਮੇਰੇ ਲਈ ਵੀ ਮੁਸ਼ਕਲ ਬਣਾਉਂਦੇ ਹਨ। ਇੰਨੀ ਆਸਾਨੀ ਨਾਲ ਜਿੱਤਣਾ ਮੁਸ਼ਕਲ ਹੈ। ਪਰ ਅਸੀਂ ਜਿੱਤਣ ਵਾਲੇ ਪਾਸੇ ਹਾਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ। ਸੋ ਬਹੁਤ ਜ਼ਿਆਦਾ ਪਰੇਸ਼ਾਨ ਨਾ ਹੋਵੋ, ਬਹੁਤ ਜ਼ਿਆਦਾ ਉਦਾਸ ਨਾ ਹੋਵੋ। ਸਾਡੇ ਕੋਲ ਅਜੇ ਵੀ ਇਸ ਗ੍ਰਹਿ ਨੂੰ ਸਿਰਫ਼ ਚੰਗੇ ਜੀਵਾਂ ਲਈ ਬਚਾਉਣ ਦੀ ਇੱਕ ਵੱਡੀ, ਵੱਡੀ, ਵੱਡੀ ਉਮੀਦ ਹੈ। ਇਹੀ ਸਮੱਸਿਆ ਹੈ। ਭਾਵੇਂ ਅਸੀਂ ਗ੍ਰਹਿ ਨੂੰ ਬਚਾਉਣ ਵਿੱਚ ਸਫਲ ਹੋ ਜਾਂਦੇ ਹਾਂ, ਕਿ ਗ੍ਰਹਿ ਤਬਾਹ ਨਹੀਂ ਹੋਵੇਗਾ, ਸਿਰਫ਼ ਚੰਗੇ ਲੋਕ, ਚੰਗੇ ਜੀਵ, ਚੰਗੀਆਂ ਹਸਤੀਆਂ ਨੂੰ ਹੀ ਰਹਿਣ ਦੀ ਇਜ਼ਾਜਤ ਹੋਵੇਗੀ। ਅੰਤਿਮ ਨਿਰਣਾ ਸਰਵਉੱਚ ਸਵਰਗ, ਪ੍ਰਮਾਤਮਾ ਦੁਆਰਾ ਕੀਤਾ ਜਾਵੇਗਾ। ਸੋ, ਇਹ ਅਜਿਹਾ ਨਹੀਂ ਹੈ ਕਿ ਜੇ ਤੁਸੀਂ ਅਮੀਰ ਅਤੇ ਮਸ਼ਹੂਰ ਹੋ, ਤਾਂ ਤੁਸੀਂ ਬਚ ਸਕਦੇ ਹੋ। ਇਹ ਇਸ ਤਰਾਂ ਨਹੀਂ ਹੈ।

ਓਹ, ਵੈਸੇ ਵੀ, ਦੂਜੇ ਦਿਨ, ਕੁਝ ਬਚੇ-ਹੋਏ ਜੋਸ਼ੀਲੇ ਭੂਤ ਵੀ ਆਏ ਅਤੇ ਮੇਰੇ ਲਈ ਮੁਸੀਬਤ ਖੜ੍ਹੀ ਕਰ ਦਿੱਤੀ, ਮੈਨੂੰ ਸਾਰੀਆਂ ਝੂਠੀਆਂ ਖ਼ਬਰਾਂ ਅਤੇ ਹੋਰ ਚੀਜ਼ਾਂ ਦੱਸੀਆਂ। ਸੋ, ਮੈਂ ਸੁਰੱਖਿਆ ਰਾਜਾ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਫੜ ਕੇ ਨਰਕ ਵਿੱਚ ਲੈ ਜਾਵੇ, ਹੋਰ ਜੋਸ਼ੀਲੇ ਭੂਤਾਂ ਕੋਲ ਜਿਨ੍ਹਾਂ ਨੇ ਆਪਣੇ ਰਾਜੇ ਦਾ ਤਿੰਨਾਂ ਲੋਕਾਂ ਤੋਂ ਉੱਪਰ ਵਾਲੀ ਜਗ੍ਹਾ 'ਤੇ ਅਨੁਸਰਨ ਨਹੀਂ ਕੀਤਾ ਸੀ ਜੋ ਮੈਂ ਉਨ੍ਹਾਂ ਨੂੰ ਦਿੱਤੀ ਸੀ। ਪਰ ਉਨ੍ਹਾਂ ਦੇ ਜਾਣ ਤੋਂ ਪਹਿਲਾਂ, ਕਿਉਂਕਿ ਕੁਝ ਹੋਰ ਵੀ ਚਿੰਤਾਜਨਕ ਹੈ, ਕੁਝ ਹੋਰ, ਸੋ ਮੈਂ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਅਜਿਹਾ ਕਿਉਂ ਕੀਤਾ? ਤੁਸੀਂ ਆਪਣੇ ਰਾਜੇ ਦੇ ਨਾਲ ਕਿਉਂ ਨਹੀਂ ਗਏ ਉਸ ਸੰਸਾਰ ਵਿੱਚ ਜੋ ਮੈਂ ਤੁਹਾਨੂੰ ਜਾਣ ਲਈ ਪੇਸ਼ ਕੀਤਾ ਹੈ - ਇੱਥੇ ਨਾਲੋਂ ਲੱਖਾਂ, ਲੱਖਾਂ ਗੁਣਾ ਬਿਹਤਰ, ਉਹਦੇ ਨਾਲੋਂ ਬਿਹਤਰ ਜਿੱਥੇ ਤੁਸੀਂ ਹੋ? ਤੁਸੀਂ ਇਥੋਂ ਤਕ ਮੈਨੂੰ ਪ੍ਰੇਸ਼ਾਨ ਕਰਨ ਲਈ ਕਿਉਂ ਆਏ ਹੋ?" ਮੈਂ ਕਿਹਾ, "ਤੁਹਾਨੂੰ ਅਜਿਹਾ ਇਕ ਸੰਸਾਰ ਕਿਉਂ ਨਹੀਂ ਪਸੰਦ? ਕੀ ਤੁਹਾਨੂੰ ਇਸ ਤਰਾਂ ਦਾ ਸੰਸਾਰ ਜ਼ਿਆਦਾ ਪਸੰਦ ਹੈ? ਤੁਸੀਂ ਉਸ ਸੰਸਾਰ ਨੂੰ ਇੱਕ ਵਾਰ ਵੀ ਨਹੀਂ ਅਜ਼ਮਾਇਆ। ਤੁਹਾਨੂੰ ਕਿਵੇਂ ਪਤਾ ਹੈ? ਤੁਸੀਂ ਆਪਣੇ ਰਾਜੇ ਨਾਲ ਕਿਉਂ ਨਹੀਂ ਗਏ?"

ਉਨ੍ਹਾਂ ਨੇ ਕਿਹਾ, "ਅਸੀਂ ਚਾਹੁੰਦੇ ਸੀ, ਪਰ ਸਾਨੂੰ ਉਸ ਸੰਸਾਰ ਤੋਂ, ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ ਗਿਆ।" ਮੈਂ ਕਿਹਾ, "ਪਰ ਕਿਉਂ? ਤੁਹਾਨੂੰ ਕਿਸਨੇ ਕੱਢਿਆ?" ਤਾਂ ਉਨ੍ਹਾਂ ਨੇ ਮੈਨੂੰ ਕਿਹਾ, "ਤੁਹਾਡੇ ਰਖਵਾਲਿਆਂ ਨੇ" ਭਾਵ ਮੇਰੇ ਰਖਵਾਲ‌ਿਆਂ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਉਨ੍ਹਾਂ ਨੇ ਮੈਨੂੰ ਕਿਹਾ, "ਤੁਹਾਡੇ ਰਖਵਾਲ‌ਿਆਂ ਨੇ ਸਾਨੂੰ ਬਾਹਰ ਕੱਢ ਦਿੱਤਾ।" ਮੈਂ ਕਿਹਾ, "ਇਹ ਕਿਉਂ ਹੈ?" ਉਨ੍ਹਾਂ ਨੇ ਕਿਹਾ, "ਕਿਉਂਕਿ ਰਾਜੇ ਦੇ ਸੇਵਾਦਾਰ ਅਤੇ ਮਨਪਸੰਦ ਅਤੇ ਚੰਗੇ ਲੋਕਾਂ ਤੋਂ ਇਲਾਵਾ, ਉਨ੍ਹਾਂ ਨੇ ਸਿਰਫ਼ ਤੁਹਾਡੇ ਸੀਪੀ ਦੇ ਰਿਸ਼ਤੇਦਾਰਾਂ ਨੂੰ ਉੱਥੇ ਜਾਣ ਅਤੇ ਉੱਥੇ ਰਹਿਣ ਦਿੱਤਾ।" ਮੇਰਾ ਸੀਪੀ, ਮੇਰਾ ਸੰਪਰਕ ਵਿਅਕਤੀ।

ਸਾਡੇ ਸਮੂਹ ਵਿੱਚ ਸਾਡੇ ਕੋਲ ਵੱਖੋ-ਵੱਖਰੇ ਦੇਸ਼ ਹਨ, ਵੱਖੋ-ਵੱਖਰੇ ਸ਼ਹਿਰ ਹਨ, ਸਾਡੇ ਕੋਲ ਲੋਕਾਂ ਦੀ ਸਹੂਲਤ ਲਈ ਵੱਖੋ-ਵੱਖਰੇ ਸੰਪਰਕ ਵਿਅਕਤੀ ਹਨ ਤਾਂ ਜੋ ਉਹ ਇੱਕ ਦੂਜੇ ਨਾਲ ਸੰਪਰਕ ਕਰ ਸਕਣ, ਕੁਝ ਕਰਨ, ਦਾਨ ਕਾਰਜ ਕਰਨ ਅਤੇ ਆਫ਼ਤ ਰਾਹਤ ਕਰਨ ਲਈ ਇਕੱਠੇ ਜਾ ਸਕਣ, ਜਾਂ ਹੋ ਸਕਦਾ ਹੈ ਕਿ ਇੱਕ ਵੀਗਨ ਬੁਫੇ ਬਣਾ ਸਕਣ ਤਾਂ ਜੋ ਦੂਜੇ ਲੋਕਾਂ ਨੂੰ ਵੀਗਨ ਬਣਨ, ਵੀਗਨ ਭੋਜਨ ਦਾ ਸੁਆਦ ਲੈਣ ਅਤੇ ਵੀਗਨ ਬਣਨ ਲਈ ਸੱਦਾ ਦਿੱਤਾ ਜਾ ਸਕੇ। ਅਤੇ ਕਈ ਵਾਰ ਉਹ ਮੇਰੀਆਂ ਕੁਝ ਕਿਤਾਬਾਂ ਛਾਪਦੇ ਹਨ ਅਤੇ ਇਹਨਾਂ ਨੂੰ ਲੋਕਾਂ ਨੂੰ ਮੁਫਤ ਦਿੰਦੇ ਹਨ। ਜਾਂ ਕਦੇ-ਕਦੇ ਸਟੋਰ ਵਿੱਚ, ਮੇਰੇ ਸਟੋਰ ਵਿੱਚ ਬਹੁਤ ਸਾਰੀਆਂ ਬਚੀਆਂ ਹੋਈਆਂ ਕਿਤਾਬਾਂ ਹੁੰਦੀਆਂ ਹਨ, ਕੁਝ ਅਜਿਹੇ ਮੌਕਿਆਂ 'ਤੇ ਉਹ ਉਨ੍ਹਾਂ ਨੂੰ ਦੇ ਦੇਣਗੇ।

ਜਾਂ ਕਈ ਵਾਰ ਜੇਕਰ ਮੈਂ ਕਿਤੇ ਜਾਂਦੀ ਹਾਂ ਅਤੇ ਸੀਪੀ ਨੂੰ ਸੂਚਿਤ ਕੀਤਾ ਜਾਵੇਗਾ, ਅਤੇ ਸੀਪੀ, ਭਾਵ ਸੰਪਰਕ ਵਿਅਕਤੀ, ਦੂਜੇ ਦੀਖਿਅਕਾਂ ਨੂੰ ਸੂਚਿਤ ਕਰੇਗਾ, ਅਤੇ ਉਹਨਾਂ ਨੂੰ ਪਤਾ ਹੋਵੇਗਾ ਕਿ ਕੀ ਕਰਨਾ ਹੈ, ਕਿੱਥੇ ਜਾਣਾ ਹੈ, ਕੀ ਕਰਨਾ ਹੈ, ਜਾਂ ਮੈਨੂੰ ਮਿਲਣ ਜਾਣ ਲਈ। ਤਾਂ ਸੀਪੀ ਇਸੇ ਲਈ ਹੈ। ਕਈ ਵਾਰ ਸੀਪੀ ਵੀ ਬਹੁਤ ਵਧੀਆ ਹੁੰਦਾ ਹੈ; ਉਹ ਬਾਹਰ ਜਾਂਦੇ ਸਨ, ਪਰਮੇਸ਼ੁਰ ਦੇ ਹੋਰ ਪੈਰੋਕਾਰਾਂ ਨਾਲ ਚੀਜ਼ਾਂ ਦਾ ਪ੍ਰਬੰਧ ਕਰਦੇ ਸਨ, ਅਤੇ ਫਿਰ ਉਹ ਇੱਕ ਦੂਜੇ ਨਾਲ ਸੰਪਰਕ ਕਰਦੇ ਸਨ। ਨਹੀਂ ਤਾਂ, ਕੋਈ ਨਹੀਂ ਜਾਣਦਾ ਕਿ ਕਿੱਥੇ, ਕੀ ਹੋ ਰਿਹਾ ਹੈ। ਅੱਜਕੱਲ੍ਹ, ਅਸੀਂ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ। ਇਹ ਹੋਰ ਵੀ ਸੁਵਿਧਾਜਨਕ ਹੈ।

ਮੈਂ ਹਮੇਸ਼ਾ ਧੰਨਵਾਦੀ ਰਹਾਂਗੀ, ਭਾਵੇਂ ਸਾਡੀ ਉੱਚ ਤਕਨੀਕੀ ਸਥਿਤੀ ਜਾਂ ਸਿਸਟਮ ਉੱਚੇ ਸਵਰਗ ਜਿੰਨਾ ਵਧੀਆ ਨਹੀਂ ਹੈ, ਪਰ ਫਿਰ ਵੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬਿਹਤਰ ਹੈ। ਮੈਨੂੰ ਲੱਗਦਾ ਹੈ ਕਿ ਮੈਂ ਕੰਮ ਦੇ ਮਾਮਲੇ ਵਿੱਚ ਇਕ ਰਾਜੇ ਨਾਲੋਂ ਇਕ ਬਿਹਤਰ ਸਥਿਤੀ ਵਿੱਚ ਰਹਿ ਰਹੀ ਹਾਂ। ਬੇਸ਼ੱਕ, ਜੇ ਮੇਰੇ ਕੋਲ ਕੰਮ ਨਹੀਂ ਹੈ, ਤਾਂ ਮੈਂ ਬਹੁਤ ਬਿਹਤਰ ਮਹਿਸੂਸ ਕਰਾਂਗੀ, ਬਸ ਰਿਟਾਇਰ ਹੋ ਜਾਵਾਂਗੀ, ਕਿਤੇ ਹਿਮਾਲਿਆ ਜਾਵਾਂਗੀ, ਅਭਿਆਸ ਕਰਾਂਗੀ, ਇਸ ਦੁਨਿਆਵੀ ਸਥਿਤੀ ਵਿੱਚ ਸਿਰ ਦਰਦ ਹੋਣ ਦੀ ਬਜਾਏ, ਬਹੁਤ ਸਾਰੀਆਂ ਚੀਜ਼ਾਂ ਬਾਰੇ ਚਿੰਤਾ ਕਰਨ ਦੀ ਬਜਾਏ, ਹਰ ਦਿਨ ਦਾ ਆਨੰਦ ਮਾਣਾਂਗੀ। ਪਰ ਮੈਂ ਪਹਿਲਾਂ ਹੀ ਖੁਸ਼ ਹਾਂ ਕਿ ਮੇਰੇ ਕੋਲ ਇੰਨੀਆਂ ਸਾਰੀਆਂ ਸਹੂਲਤਾਂ ਹਨ ਜੋ ਪਹਿਲਾਂ ਦੇ ਰਾਜਿਆਂ ਕੋਲ ਵੀ ਨਹੀਂ ਸਨ। ਅੱਜਕੱਲ੍ਹ, ਸਾਡੇ ਕੋਲ ਇੰਟਰਨੈੱਟ ਹੈ, ਸਾਡੇ ਕੋਲ ਟੈਲੀਫ਼ੋਨ ਹੈ, ਭਾਵੇਂ ਮੇਰੀ ਸਥਿਤੀ ਵਿੱਚ ਇਹ ਜ਼ਿਆਦਾ ਸੀਮਤ ਹੈ, ਪਰ ਫਿਰ ਵੀ, ਅਜੇ ਵੀ ਕੰਮ ਕਰਨ ਯੋਗ ਹੈ ਅਤੇ ਪੁਰਾਣੀਆਂ ਜ਼ਿੰਦਗੀਆਂ, ਪੁਰਾਣੀਆਂ ਸਦੀਆਂ ਜਾਂ ਪੁਰਾਣੇ ਦਹਾਕਿਆਂ ਵਿੱਚ ਰਾਇਲਟੀ ਕੋਲ ਜੋ ਸੀ ਉਸ ਨਾਲੋਂ ਕਿਤੇ ਬਿਹਤਰ ਹੈ।

Photo Caption: ਸੁੰਦਰਤਾ ਜਾਂ ਗੁਣਵਤਾ, ਜੋ ਵੀ ਪੇਸ਼ਕਸ਼ ਕੀਤੀ ਜਾਂਦੀ ਹੈ ਉਸਦਾ ਆਨੰਦ ਮਾਣੋ ਅਤੇ ਹਮੇਸ਼ਾਂ ਪ੍ਰਮਾਤਮਾ ਦਾ ਧੰਨਵਾਦ ਕਰੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-15
2317 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-16
1863 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
1622 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-18
1559 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-19
1434 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-20
661 ਦੇਖੇ ਗਏ