ਖੋਜ
ਪੰਜਾਬੀ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤੁਹਾਡਾ, ਮਹਾਮਹਿਮ, (ਰਾਸ਼ਟਰਪਤੀ ਟਰੰਪ), ਰਾਸ਼ਟਰਪਤੀ ਜ਼ੇਲੇਨਸਕੀ ਨਾਲ ਵੱਖੋ-ਵੱਖਰੇ ਵਿਚਾਰਾਂ ਜਾਂ ਵੱਖੋ-ਵੱਖਰੀਆਂ ਸਮਝਾਂ ਕਾਰਨ ਝਗੜਾ ਹੋਇਆ ਸੀ। ਮੈਂ ਤੁਹਾਡੀ ਗੱਲ ਜਾਣਦੀ ਹਾਂ, ਕਿਉਂਕਿ ਤੁਸੀਂ ਸੱਚਮੁੱਚ ਸਿਰਫ਼ ਸ਼ਾਂਤੀ ਚਾਹੁੰਦੇ ਹੋ, ਪਰ ਇਹ ਕਿਸੇ ਵੀ ਕੀਮਤ 'ਤੇ ਨਹੀਂ ਹੋ ਸਕਦੀ, ਕਿਉਂਕਿ ਜੇਕਰ ਤੁਸੀਂ ਸਿਰਫ਼ ਰੂਸ ਵਿੱਚ ਸਾਰੇ ਕਮਿਊਨਿਜ਼ਮ ਦੇ ਇਤਿਹਾਸ 'ਤੇ ਨਜ਼ਰ ਮਾਰੋ - ਨਹੀਂ, ਮੈਂ ਅਜੇ ਹੋਰ ਦੇਸ਼ਾਂ ਬਾਰੇ ਗੱਲ ਨਹੀਂ ਕਰ ਰਹੀ ਹਾਂ - ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੱਖਾਂ ਲੋਕ ਸਿਰਫ਼ ਸਧਾਰਨ, ਸ਼ਾਂਤੀ-ਪ੍ਰੇਮੀ ਨਾਗਰਿਕਾਂ ਲਈ ਹਰ ਕਿਸਮ ਦੀ ਸਜ਼ਾ ਨਾਲ ਮਰ ਗਏ। ਉਹ ਕਮਿਊਨਿਜ਼ਮ ਤੋਂ ਜਾਣੂ ਨਹੀਂ ਸਨ, ਪਰ ਉਸ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਮੌਤ, ਭੁੱਖਮਰੀ, ਦਰਦ, ਹਰ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦੀ ਸਜ਼ਾ ਦਿੰਦੀਆਂ ਸਨ। ਫਿਰ ਤੁਸੀਂ ਅਸਲ ਵਿੱਚ ਇੱਕ ਜਨਮੇ ਕਮਿਊਨਿਸਟ 'ਤੇ ਭਰੋਸਾ ਨਹੀਂ ਕਰ ਸਕਦੇ। ਜੇ ਮੈਂ ਕਿਸੇ ਹੋਰ ਕਮਿਊਨਿਸਟ ਦੇਸ਼ ਨੂੰ ਨਾਰਾਜ਼ ਕੀਤਾ ਹੈ ਤਾਂ ਮੈਨੂੰ ਬਹੁਤ ਅਫ਼ਸੋਸ ਹੈ। ਮੇਰਾ ਇਹ ਮਤਲਬ ਇਸ ਤਰਾਂ ਨਹੀਂ ਹੈ। ਮੈਂ ਯੂਕਰੇਨ (ਯੂਰੇਨ) ਅਤੇ ਰੂਸ ਦੀ ਸ਼ਾਂਤੀ ਲਈ ਅੰਦਰੋਂ ਵੀ ਸੜ ਰਹੀ ਹਾਂ।

ਸੈਂਕੜੇ ਹਜ਼ਾਰਾਂ ਪਹਿਲਾਂ ਹੀ ਮਰ ਚੁੱਕੇ ਹਨ। ਹੋਰ ਕਿੰਨੇ? ਕੀ ਅਸੀਂ ਚਾਹੁੰਦੇ ਹਾਂ ਕਿ ਉਹ ਆਪਣੀ ਜ਼ਿੰਦਗੀ ਦਾ ਆਨੰਦ ਮਾਣਨ ਤੋਂ ਪਹਿਲਾਂ ਹੀ ਮਰ ਜਾਣ? ਨੌਜਵਾਨਾਂ, ਬੱਚਿਆਂ ਨੇ ਜਿਨਾਂ ਨੇ ਆਪਣੇ ਮਾਪਿਆਂ ਨੂੰ ਗੁਆ ਦਿੱਤਾ, ਆਪਣੀਆਂ ਜਾਨਾਂ ਗੁਆ ਦਿੱਤੀਆਂ, ਬਿਨਾਂ ਕਿਸੇ ਗਲਤੀ ਦੇ ਯੁੱਧ ਵਿੱਚ ਅਪਾਹਜ ਹੋ ਗਏ। ਮੈਨੂੰ ਕਰਮ ਅਤੇ ਉਸ ਸਭ ਕੁਝ ਬਾਰੇ ਨਾ ਦੱਸੋ! ਤੁਹਾਨੂੰ ਕਰਮ ਬਾਰੇ ਕੁਝ ਵੀ ਨਹੀਂ ਪਤਾ, ਸੋ ਤੁਸੀਂ ਮੈਨੂੰ ਇਹ ਨਹੀਂ ਦੱਸ ਸਕਦੇ ਕਿ ਇਹ ਸਭ ਕਰਮ ਕਰਕੇ ਹੈ। ਭਾਵੇਂ ਮੈਨੂੰ ਪਤਾ ਹੈ ਕਿ ਇਹ ਕਰਮ ਹੈ, ਮੇਰਾ ਦਿਲ ਅਜੇ ਵੀ ਦੁਖਦਾ ਹੈ। ਅਤੇ ਕੋਈ ਵੀ, ਕੋਈ ਦਵਾਈ ਇਸਦਾ ਇਲਾਜ ਨਹੀਂ ਕਰ ਸਕਦਾ ਜਦੋਂ ਤੱਕ ਮੈਂ ਸ਼ਾਂਤੀ ਨਹੀਂ ਦੇਖਦੀ।

ਅਤੇ ਰਾਸ਼ਟਰਪਤੀ ਟਰੰਪ ਹੀ ਇੱਕੋ ਇੱਕ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਸਾਡੇ ਤੋਂ ਯੂਕਰੇਨ (ਯੂਰੇਨ), ਰੂਸ ਅਤੇ ਸੰਸਾਰ ਵਿੱਚ ਸ਼ਾਂਤੀ ਬਣਾਉਣ ਦੀ ਸਭ ਤੋਂ ਵੱਧ ਉਮੀਦ ਹੋਵੇਗੀ। ਤਾਂ ਕਿਰਪਾ ਕਰਕੇ ਉਸਦਾ ਸਮਰਥਨ ਕਰੋ, ਕਿਵੇਂ ਵੀ। ਸੋ, ਰਾਸ਼ਟਰਪਤੀ ਟਰੰਪ, ਸਾਨੂੰ ਸ਼ਾਂਤੀ ਬਣਾਉਣ ਲਈ ਇਸ ਯਤਨ ਨੂੰ ਜਾਰੀ ਰੱਖਣਾ ਪਵੇਗਾ। ਮੈਨੂੰ ਪਤਾ ਹੈ ਕਿ ਤੁਸੀਂ ਰਾਸ਼ਟਰਪਤੀ ਜ਼ੇਲੇਨਸਕੀ ਦੇ ਵਿਰੁੱਧ ਨਹੀਂ ਹੋ, ਭਾਵੇਂ ਉਹ ਕੁਝ ਟਿੱਪਣੀਆਂ ਤੁਹਾਡੀ ਪਸੰਦ ਦੇ ਨਹੀਂ ਕਰਦੇ, ਤੁਹਾਡੀ ਪਸੰਦ ਦੇ ਚੰਗੇ ਵਿਚਾਰ ਨਹੀਂ ਦਿੰਦੇ ਅਤੇ ਸ਼ਾਂਤੀ ਪ੍ਰਕਿਰਿਆ ਦੇ ਵੀ ਨਹੀਂ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤੁਸੀਂ ਰੂਸ ਵੱਲ ਝੁਕ ਨਹੀਂ ਸਕਦੇ ਅਤੇ ਯੂਕਰੇਨ (ਯੂਰੇਨ) ਰਾਹੀਂ ਯੂਰਪ ਨੂੰ ਨਹੀਂ ਛੱਡ ਸਕਦੇ। ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਮੇਰੇ ਲਈ ਸੁਰੱਖਿਅਤ ਨਹੀਂ ਹੈ।

ਮੈਂ ਇਕੱਲੀ ਹਾਂ। ਮੈਂ ਸਿਰਫ਼ ਇੱਕ ਕਮਜ਼ੋਰ ਅਤੇ ਨਾਜ਼ੁਕ ਔਰਤ ਹਾਂ। ਮੈਂ ਇਹ ਕਿਸ ਲਈ ਕਰ ਰਹੀ ਹਾਂ? ਪਰ ਮੈਂ ਸਿਰਫ਼ ਆਪਣੀਆਂ ਅੱਖਾਂ ਝਪਕ ਨਹੀਂ ਸਕਦੀ, ਮੂੰਹ ਨਹੀਂ ਮੋੜ ਸਕਦੀ ਜਾਂ ਇਹ ਦਿਖਾਵਾ ਨਹੀਂ ਕਰ ਸਕਦੀ ਕਿ ਕੁਝ ਨਹੀਂ ਹੋਇਆ। ਕਿਉਂਕਿ ਹਰ ਰੋਜ਼ ਮੈਨੂੰ ਆਪਣੇ ਟੀਵੀ ਲਈ, ਸਾਡੀ ਐਸੋਸੀਏਸ਼ਨ ਦੇ ਟੀਵੀ ਲਈ, ਸੁਪਰੀਮ ਸਤਿਗੁਰੂ ਟੀਵੀ ਲਈ, ਖ਼ਬਰਾਂ ਦੀ ਖੋਜ ਕਰਨੀ ਪੈਂਦੀ ਹੈ। ਕੁਝ ਵੀ ਅਸਲ ਵਿੱਚ ਮੇਰਾ ਨਹੀਂ ਹੈ। ਅਸੀਂ ਇਸਨੂੰ ਇੱਕ ਸਮੂਹਿਕ ਯਤਨ, ਇੱਕ ਟੀਮ ਸਹਾਇਤਾ, ਅਤੇ ਟੀਮ ਏਕਤਾ ਦੇ ਰੂਪ ਵਿੱਚ ਕਰਦੇ ਹਾਂ।

ਅਤੇ ਮੈਂ ਪ੍ਰਮਾਤਮਾ ਦੀ ਬੇਅੰਤ ਧੰਨਵਾਦੀ ਹਾਂ ਕਿ ਅਜਿਹੇ ਇਕ ਖੁਸ਼ਕਿਸਮਤ ਵਿਅਕਤੀ ਨੂੰ ਮੇਰੀ ਐਸੋਸੀਏਸ਼ਨ ਦੇ ਮੈਂਬਰਾਂ ਦਾ ਇੰਨਾ ਸਮਰਥਨ ਅਤੇ ਏਕਤਾ ਪ੍ਰਾਪਤ ਹੈ। ਕਿਉਂਕਿ ਜਦੋਂ ਮੈਂ ਉਨ੍ਹਾਂ ਨੂੰ ਦੀਖਿਆ ਦਿੱਤੀ, ਇਹ ਅਜਿਹੀ ਚੀਜ਼ ਹੈ ਜਿਸਦਾ ਭੌਤਿਕ ਰੂਪ ਵਿੱਚ ਤੁਸੀਂ ਵਰਣਨ ਵੀ ਨਹੀਂ ਕਰ ਸਕਦੇ। ਇਹ ਸਿਰਫ਼ ਆਤਮਾ ਤੋਂ ਆਤਮਾ ਵੱਲ ਜਾਂਦਾ ਹੈ, ਅਤੇ ਪ੍ਰਮਾਤਮਾ ਦੀ ਕਿਰਪਾ ਨਾਲ, ਪ੍ਰਮਾਤਮਾ ਦੀ ਆਗਿਆ ਨਾਲ। ਪ੍ਰਮਾਤਮਾ ਨੇ ਮੈਨੂੰ ਇਹ ਖਿਤਾਬ ਦਿੱਤਾ ਹੈ, ਉਹ ਖਿਤਾਬ, ਸਿਰਫ਼ ਕਿ ਮੇਰੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰ ਜਾਣ ਸਕਣ ਕਿ ਮੈਂ ਕੌਣ ਹਾਂ ਤਾਂ ਜੋ ਉਹ ਮੇਰੇ 'ਤੇ ਭਰੋਸਾ ਕਰ ਸਕਣ। ਇਹ ਨਹੀਂ ਕਿ ਮੈਨੂੰ ਇਸ ਸਭ ਦੀ ਪਰਵਾਹ ਹੈ। ਜਦੋਂ ਲੋਕ ਤੁਹਾਡੇ 'ਤੇ ਸ਼ੱਕ ਕਰਦੇ ਹਨ ਅਤੇ ਤੁਹਾਡੇ ਬਾਰੇ ਬਹੁਤਾ ਨਹੀਂ ਸੋਚਦੇ ਅਤੇ ਤੁਹਾਡੇ ਕੋਲ ਇੰਨਾ ਵੱਡਾ ਖਿਤਾਬ ਹੈ, ਉਦਾਹਰਣ ਵਜੋਂ, ਇਹ ਮੈਨੂੰ ਸੰਸਾਰ ਵਿੱਚ ਹੋਰ ਵੀ ਪਰੇਸ਼ਾਨੀ ਦਿੰਦਾ ਹੈ। ਅਤੇ ਮੈਨੂੰ ਇਸਦਾ ਐਲਾਨ ਸੰਸਾਰ ਨੂੰ ਖੁੱਲ੍ਹ ਕੇ ਵੀ ਕਰਨਾ ਪਵੇਗਾ ਕਿਉਂਕਿ ਪ੍ਰਮਾਤਮਾ ਨੇ ਮੈਨੂੰ ਅਜਿਹਾ ਕਰਨ ਦਾ ਹੁਕਮ ਦਿੱਤਾ ਸੀ।

ਮੈਨੂੰ ਇਨ੍ਹਾਂ ਸਾਰੇ ਖ਼ਿਤਾਬਾਂ ਦੀ ਕੀ ਲੋੜ ਹੈ? ਕੋਈ ਮੈਨੂੰ ਕੁਝ ਨਹੀਂ ਦਿੰਦਾ। ਮੈਂ ਕਿਸੇ ਤੋਂ ਕੁਝ ਨਹੀਂ ਲੈਂਦੀ। ਬਿਲਕੁਲ ਤੁਹਾਡੇ ਵਾਂਗ, ਤੁਸੀਂ ਰਾਸ਼ਟਰਪਤੀ ਬਣੇ, ਪਰ ਤੁਸੀਂ ਉਸ ਅਹੁਦੇ ਲਈ ਕਦੇ ਤਨਖਾਹ ਨਹੀਂ ਲਈ। ਮੈਂ ਕੁਝ ਨਹੀਂ ਲੈਂਦੀ, ਰਾਸ਼ਟਰਪਤੀ ਟਰੰਪ, ਮੈਂ ਕੁਝ ਨਹੀਂ ਲੈਂਦੀ। ਘੱਟੋ-ਘੱਟ ਇਸ ਵਿੱਚ, ਸਾਡੇ ਵਿੱਚ ਕੁਝ ਸਾਂਝਾ ਹੈ। ਮੈਂ ਆਪਣਾ ਗੁਜ਼ਾਰਾ ਆਪ ਕਮਾਉਂਦੀ ਹਾਂ, ਅਤੇ ਮੈਂ ਬਹੁਤ ਹੀ ਕਿਫਾਇਤੀ ਢੰਗ ਨਾਲ ਜੀਉਂਦੀ ਹਾਂ। ਦਰਅਸਲ, ਮੈਂ ਇਸ ਵੇਲੇ ਇੱਕ ਸ਼ਰਨਾਰਥੀ ਕੈਂਪ ਵਿੱਚ ਰਹਿੰਦੀ ਹਾਂ। ਬਹੁਤ ਸਾਦੀ ਜ਼ਿੰਦਗੀ, ਕੁਝ ਕਪੜਿਆਂ ਦੇ ਜੋੜੇ, ਸਾਦਾ ਖਾਣਾ। ਮੇਰੇ ਕੋਲ ਇੱਕ ਵਧੀਆ ਕਮਰਾ ਵੀ ਨਹੀਂ ਹੈ, ਇੱਥੋਂ ਤੱਕ ਕਿ ਗਰਮ ਪਾਣੀ ਵਾਲਾ ਇੱਕ ਕਮਰੇ ਵਾਲਾ ਸਟੂਡੀਓ ਵੀ ਨਹੀਂ।

ਤਾਂ ਕਿਰਪਾ ਕਰਕੇ ਇਹ ਜਾਣੋ ਕਿ ਮੈਂ ਇਮਾਨਦਾਰ ਹਾਂ। ਮੈਂ ਸ਼ਾਂਤੀ-ਚਾਹੁੰਦੇ ਪਹਿਲੂ ਵਿੱਚ ਤੁਹਾਡੇ ਨਾਲ ਹਾਂ। ਮੇਰਾ ਤੁਹਾਡੇ ਵਿਰੁੱਧ ਕੁਝ ਨਹੀਂ ਹੈ। ਮੈਂ ਤੁਹਾਡੇ ਨਾਲ 100% ਹਾਂ, ਤੁਹਾਡੇ ਲਈ। ਚਾਰ ਸਾਲ ਪਹਿਲਾਂ ਤੁਹਾਨੂੰ ਨੌਕਰੀ ਵਾਪਸ ਨਾ ਮਿਲਣ ਤੋਂ ਬਾਅਦ ਵੀ। ਉਸ ਸਮੇਂ, ਮੈਂ ਵੀ ਬਹੁਤ ਟੁੱਟ ਗੲ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੰਗ ਛਿੜ ਜਾਵੇਗੀ, ਬਹੁਤ ਸਾਰੀਆਂ ਬੁਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ। ਮੈਨੂੰ ਇਹ ਪਤਾ ਸੀ, ਅਤੇ ਮੈਂ ਬਹੁਤ, ਬਹੁਤ, ਬਹੁਤ ਉਦਾਸ, ਬਹੁਤ ਦੁਖੀ ਸੀ ਕਿਉਂਕਿ ਉਨ੍ਹਾਂ ਨੇ ਤੁਹਾਨੂੰ ਚੋਣ ਵਿਚ ਹਾਰ ਦਿਤੀ।

ਪਰ ਤੁਸੀਂ ਜਿਤੇ ਸੀ, ਮੈਨੂੰ ਇਹ ਪਤਾ ਹੈ। ਸਾਰੇ ਆਕਾਸ਼ ਅਤੇ ਧਰਤੀ ਜਾਣਦੇ ਸਨ ਕਿ ਤੁਸੀਂ ਜਿੱਤ ਗਏ ਸੀ। ਠੀਕ ਹੈ, ਇਸ ਬਾਰੇ ਕੋਈ ਗੱਲ ਨਹੀਂ।

ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਰੂਸੀ ਲੋਕ ਚੰਗੇ, ਬਹੁਤ ਦਿਆਲੂ, ਬਹੁਤ ਦਿਆਲੂ, ਬਹੁਤ ਸੁੰਦਰ ਲੋਕ ਹਨ। ਮੈਨੂੰ ਪਤਾ ਹੈ, ਮੈਂ ਉੱਥੇ ਗਈ ਹਾਂ। ਇਹ ਸਿਰਫ਼ ਇਹੀ ਹੈ ਕਿ ਆਗੂ, ਸਰਕਾਰ ਹਮੇਸ਼ਾ ਉਮੀਦ ਅਨੁਸਾਰ ਨਹੀਂ ਹੁੰਦੀ, ਜਿਵੇਂ ਕਿ ਆਪਣੇ ਨਾਗਰਿਕਾਂ ਦੀ ਦੇਖਭਾਲ ਕਰਨਾ ਅਤੇ ਸ਼ਾਂਤੀ ਲਈ ਸੱਚਮੁੱਚ ਸਭ ਕੁਝ ਕਰਨਾ ਜੋ ਉਹ ਕਰ ਸਕਦੇ ਹਨ। ਪਰ ਮੈਂ ਇਕੱਲੇ ਪੁਤਿਨ ਨੂੰ ਦੋਸ਼ੀ ਨਹੀਂ ਠਹਿਰਾ ਰਹੀ। ਇਹ ਸਾਰੀ ਬੁਰੀ ਊਰਜਾ ਹੈ ਜੋ ਅਸੀਂ ਇਸ ਸੰਸਾਰ ਵਿੱਚ ਮਨੁੱਖਾਂ ਦੇ ਰੂਪ ਵਿੱਚ ਪੈਦਾ ਕੀਤੀ ਹੈ। ਇਹ ਸਾਰਾ ਕਤਲ, ਇਹ ਸਾਰਾ ਗਰਭਪਾਤ, ਅਤੇ ਇਹ ਸਾਰਾ ਕਤਲ, ਮਾਸੂਮ ਜਾਨਵਰਾਂ ਦਾ ਕਤਲ - ਜਿਨ੍ਹਾਂ ਨੇ ਸਾਡੇ ਨਾਲ ਕੁਝ ਵੀ ਗਲਤ ਨਹੀਂ ਕੀਤਾ - ਇਹ ਸਭ ਬੁਰੀ ਊਰਜਾ ਪੈਦਾ ਕਰਦੇ ਹਨ ਅਤੇ ਇਸਨੂੰ ਧੱਕਦੇ ਹਨ ਇੱਕ ਵੱਡੇ ਕਿਸਮ ਦੇ... ਬਿਲਕੁਲ ਇੱਕ ਬੰਬ ਵਾਂਗ, ਫਟਣ ਦੀ ਉਡੀਕ ਵਿੱਚ। ਸੋ ਪੁਤਿਨ ਇਸ ਊਰਜਾ ਲਈ ਸਿਰਫ਼ ਇੱਕ ਸਾਧਨ ਹੈ।

ਪਰ ਫਿਰ ਵੀ, ਕਿਉਂਕਿ ਅਸੀਂ ਇਨਸਾਨ ਹਾਂ, ਅਸੀਂ ਸਾਰੇ ਸਮਾਜ ਤੋਂ, ਬਚਪਨ ਵਿੱਚ ਮਿਲੀ ਸਿੱਖਿਆ ਤੋਂ, ਗੁਆਂਢੀਆਂ ਜਾਂ ਸਾਡੇ ਆਪਣੇ ਮਾਪਿਆਂ ਜਾਂ ਸਾਡੇ ਦੋਸਤਾਂ, ਅਖੌਤੀ ਦੋਸਤਾਂ ਜਾਂ ਭੈਣ-ਭਰਾਵਾਂ ਦੁਆਰਾ ਕੀਤੇ ਗਏ ਵਿਵਹਾਰ ਤੋਂ, ਅਸੀਂ ਕਿਸੇ ਵੀ ਹਾਲਾਤ ਵਿੱਚ ਪੈਦਾ ਹੋਏ ਹਾਂ, ਬਹੁਤ ਪ੍ਰਭਾਵਿਤ ਹੁੰਦੇ ਹਾਂ। ਸੋ, ਸਾਡੇ ਕੋਲ ਇੱਕ ਮਨ ਹੈ, ਸਾਡੇ ਕੋਲ ਇੱਕ ਦਿਮਾਗ ਵੀ ਹੈ, ਅਤੇ ਸਾਡੇ ਕੋਲ ਇੱਕ ਦਿਲ ਹੈ, ਅਤੇ ਅਸੀਂ ਉਸ ਸਭ ਦੀ ਪਾਲਣਾ ਕਰਦੇ ਹਾਂ ਜੋ ਸਾਨੂੰ ਸਿਖਾਇਆ ਗਿਆ ਹੈ, ਜਿਸ ਤੋਂ ਅਸੀਂ ਪ੍ਰਭਾਵਿਤ ਹੋਏ ਹਾਂ। ਸੋ ਭਾਵੇਂ ਰਾਸ਼ਟਰਪਤੀ ਪੁਤਿਨ ਇੱਕ ਚੰਗਾ ਇਨਸਾਨ ਹੈ, ਉਹ ਹਮੇਸ਼ਾ ਕਮਿਊਨਿਸਟਾਂ ਦੇ ਇਸ ਸਾਰੇ ਪ੍ਰਭਾਵ ਨੂੰ ਦੂਰ ਨਹੀਂ ਕਰ ਸਕਦਾ, ਜੋ ਉਨ੍ਹਾਂ ਨਾਲ ਸਹਿਮਤ ਨਹੀਂ ਹਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪਿੱਛੇ ਮੁੜ ਕੇ ਦੇਖੋ ਕਿ ਕਿੰਨੇ ਲੱਖਾਂ ਲੋਕ ਬਿਨਾਂ ਕਿਸੇ ਗਲਤੀ ਦੇ, ਬਿਨਾਂ ਉਨਾਂ ਦੀ ਕਿਸੇ ਗਲਤੀ ਦੇ, ਇੰਨੇ ਬੇਰਹਿਮ ਤਰੀਕੇ ਨਾਲ ਮਰ ਗਏ ਜੋ ਇੱਕ ਇਨਸਾਨ ਦੂਜੇ ਇਨਸਾਨ ਨਾਲ ਇਸ ਤਰਾਂ ਦਾ ਸਲੂਕ ਨਹੀਂ ਕਰ ਸਕਦਾ।

ਅਤੇ ਹਿਟਲਰ ਵੱਲ ਦੇਖੋ। ਸਿਰਫ਼ ਇੱਕ ਵਿਅਕਤੀ ਨੇ ਇੰਨੇ ਲੱਖਾਂ ਮਾਸੂਮ ਲੋਕਾਂ ਨੂੰ ਮਾਰ ਦਿੱਤਾ। ਅਤੇ ਕਈ ਵਾਰ, ਇਸ ਕਰਕੇ ਨਹੀਂ ਕਿ ਉਹ ਚਾਹੁੰਦੇ ਸਨ, ਸਗੋਂ ਕਿਉਂਕਿ ਉਹ ਆਪਣੇ ਨੇੜਲੇ ਦੋਸਤਾਂ ਜਾਂ ਨੇੜਲੇ ਮਾਤਹਿਤਾਂ, ਕੰਮ ਕਰਨ ਵਾਲੇ ਸਰਕਾਰੀ ਮਾਤਹਿਤਾਂ ਦੁਆਰਾ ਪ੍ਰਭਾਵਿਤ ਹੋਏ ਹਨ। ਅਤੇ ਕਈ ਵਾਰ, ਇੱਕ ਨਿੱਜੀ ਕਿਸਮ ਦੇ ਬਦਲੇ ਤੋਂ, ਇਹ ਰਾਸ਼ਟਰੀ ਬਣ ਜਾਂਦਾ ਹੈ, ਅਤੇ ਫਿਰ ਇਹ ਅੰਤਰਰਾਸ਼ਟਰੀ ਬਣ ਜਾਂਦਾ ਹੈ। ਬਹੁਤ ਸਾਰੀਆਂ ਜੰਗਾਂ ਇਕ ਨਿੱਜੀ ਬਦਲੇ ਦੀ ਭਾਵਨਾ ਤੋਂ ਸ਼ੁਰੂ ਹੋਈਆਂ ਸਨ, ਅਤੇ ਇਹ ਵੱਡੀਆਂ ਅਤੇ ਵੱਡੀਆਂ ਹੁੰਦੀਆਂ ਗਈਆਂ। ਨਿੱਜੀ ਜਨੂੰਨ ਵਧੇਰੇ ਮਜ਼ਬੂਤ ਹੁੰਦਾ ਹੈ, ਇਹ ਕਿਸੇ ਵੀ ਹਥਿਆਰ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਹ ਸਿਰਫ਼ ਲੋਕਾਂ ਨੂੰ ਧੱਕਦਾ ਹੈ, ਪਾਗਲਪਨ, ਬੁਰਾਈ ਵੱਲ ਧੱਕਦਾ ਹੈ, ਅਤੇ ਉਹ ਇਸਨੂੰ ਕਾਬੂ ਨਹੀਂ ਕਰ ਸਕਦੇ। ਨਿੱਜੀ ਨਫ਼ਰਤ, ਅਤੇ ਨਿੱਜੀ ਈਰਖਾ ਸੰਸਾਰ ਵਿੱਚ ਬਹੁਤ ਸਾਰੀਆਂ ਉਥਲ-ਪੁਥਲ ਦਾ ਕਾਰਨ ਬਣਦੀਆਂ ਹਨ।

ਤੁਸੀਂ ਇਹ ਸਭ ਜਾਣਦੇ ਹੋ। ਸੋ ਹੁਣ ਤੁਸੀਂ ਯੂਕਰੇਨ (ਯੂਰੇਨ) ਰਾਹੀਂ ਯੂਰਪ ਨੂੰ ਨਹੀਂ ਛੱਡ ਸਕਦੇ। ਤੁਸੀਂ ਸਿਰਫ ਸ੍ਰੀ ਮਾਨ ਪੁਤਿਨ ਦਾ ਸਮਰਥਨ ਹੀ ਨਹੀਂ ਕਰ ਸਕਦੇ ਭਾਵੇਂ ਤੁਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋ, ਸ਼ਾਇਦ, ਭਾਵੇਂ ਤੁਸੀਂ ਉਨ੍ਹਾਂ ਨਾਲ ਹਮਦਰਦੀ ਰੱਖਦੇ ਹੋ। ਮੈਨੂੰ ਪੁਤਿਨ ਲਈ ਇੱਕ ਹਮਦਰਦੀ ਵੀ ਹੈ, ਭਾਵੇਂ ਮੈਨੂੰ ਸੰਸਾਰ ਦੀ ਰਾਜਨੀਤੀ ਬਾਰੇ ਬਹੁਤਾ ਨਹੀਂ ਪਤਾ, ਕਿਉਂਕਿ ਉਹ ਵੀ ਬਹੁਤ ਅਪਮਾਨ ਵਿੱਚੋਂ ਲੰਘਿਆ ਹੈ। ਪਹਿਲਾਂ, ਉਹ ਇੱਕ ਬਿਹਤਰ ਮੁੰਡਾ ਸੀ, ਉਸਨੇ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦਾ ਸੀ, ਅਤੇ ਰੂਸ ਲਈ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ, ਇੱਥੋਂ ਤੱਕ ਕਿ ਖੇਡਾਂ ਵਿੱਚ ਜਾਂ ਅੰਤਰਰਾਸ਼ਟਰੀ ਕਿਸਮ ਦੇ ਓਲੰਪਿਕ ਵਿੱਚ ਵੀ। ਉਹ ਆਪਣੀ ਪੂਰੀ ਤਾਕਤ ਨਾਲ ਆਪਣੀ ਨਿੱਜੀ ਤਾਕਤ ਨਾਲ ਲੜਿਆ ਅਤੇ ਉਦਾਹਰਣ ਵਜੋਂ, ਉਹ ਹਮੇਸ਼ਾ ਅੰਤਰਰਾਸ਼ਟਰੀ ਓਲੰਪਿਕ ਕੌਂਸਲ (ਕਮੇਟੀ) ਨਾਲ ਨਿੱਜੀ ਮੀਟਿੰਗਾਂ ਵਿੱਚ ਖੁਦ ਪ੍ਰਗਟ ਹੁੰਦਾ ਸੀ। ਅਤੇ ਫਿਰ ਰੂਸ ਲਈ ਆਪਣੇ ਦੇਸ਼ ਵਿੱਚ ਓਲੰਪਿਕ ਖੇਡਾਂ ਜਿੱਤੀਆਂ। ਇੱਕ ਵਾਰ, ਮੈਨੂੰ ਉਹ ਯਾਦ ਹੈ। ਮੈਨੂੰ ਲੱਗਦਾ ਹੈ ਕਿ ਇਹ ਸੋਚੀ ਵਿੱਚ ਸੀ। ਸੋ ਉਹ ਆਪਣੇ ਦੇਸ਼ ਪ੍ਰਤੀ ਬਹੁਤ ਭਾਵੁਕ ਸੀ। ਪਰ ਸੰਸਾਰ ਦੇ ਹੋਰ ਨੇਤਾਵਾਂ ਦੁਆਰਾ ਉਸਦੀ ਬਹੁਤ ਆਲੋਚਨਾ ਕੀਤੀ ਗਈ ਹੈ।

ਹਰ ਵਾਰ ਪਹਿਲਾਂ, ਮੈਂ ਕੋਈ ਨਾ ਕੋਈ ਖ਼ਬਰ ਪੜ੍ਹਦੀ ਸੀ, ਇਹ ਰਾਸ਼ਟਰਪਤੀ, ਉਹ ਰਾਸ਼ਟਰਪਤੀ, ਹਮੇਸ਼ਾ, ਜਦੋਂ ਵੀ ਉਸਨੂੰ ਮਿਲਦਾ ਸੀ, ਹਮੇਸ਼ਾ ਉਸਨੂੰ ਨੀਵਾਂ ਦਿਖਾਉਂਦਾ ਸੀ, ਉਸਦੀ ਆਲੋਚਨਾ ਕਰਦਾ ਸੀ, ਉਸਦੇ ਮੂੰਹ 'ਤੇ ਉਸਨੂੰ ਬਦਨਾਮ ਕਰਦਾ ਸੀ, ਅਤੇ ਇਹ ਸਭ ਇੰਟਰਨੈੱਟ ਜਾਂ ਅਖ਼ਬਾਰਾਂ ਵਿੱਚ ਹੁੰਦਾ ਹੈ। ਅਤੇ ਉਸਨੇ ਇਸ ਬਾਰੇ ਬਹੁਤਾ ਕੁਝ ਨਹੀਂ ਕੀਤਾ। ਪਰ ਸਾਲਾਂ ਦੌਰਾਨ, ਇਹ ਕਿਸੇ ਚੀਜ਼ ਵਿੱਚ ਦੱਬਿਆ ਹੋ ਸਕਦਾ ਹੈ, ਅਤੇ ਇਹ ਇੱਕ ਛੋਟੀ ਜਿਹੀ ਪ੍ਰੇਰਣਾ ਹੋ ਸਕਦੀ ਹੈ, ਯੂਕਰੇਨ (ਯੂਰੇਨ) ਵਿੱਚ ਯੁੱਧ ਕਰਨ ਲਈ ਇੱਕ ਛੋਟਾ ਜਿਹਾ ਧਕਾ ਵੀ ਹੋ ਸਕਦਾ ਹੈ।

ਮੈਂ ਉਸਦਾ ਪਖ ਨਹੀਂ ਕਰ ਰਹੀ। ਮੈਨੂੰ ਇਹ ਜੰਗ ਪਸੰਦ ਨਹੀਂ ਹੈ। ਸ਼ੁਰੂ ਤੋਂ ਲੈ ਕੇ ਹੁਣ ਤੱਕ, ਮੈਂ ਹਮੇਸ਼ਾ ਯੂਕਰੇਨ (ਯੂਰੇਨ) ਦਾ ਸਮਰਥਨ ਕੀਤਾ ਹੈ। ਅਤੇ ਅਸੀਂ ਹੁਣ ਆਪਣੇ ਸੁਪਰੀਮ ਮਾਸਟਰ ਟੈਲੀਵਿਜ਼ਨ 'ਤੇ ਰੂਸ ਬਾਰੇ ਕੁਝ ਵੀ ਪ੍ਰਸਾਰਿਤ ਵੀ ਨਹੀਂ ਕਰਦੇ, ਜਦੋਂ ਤੋਂ ਯੁੱਧ ਸ਼ੁਰੂ ਹੋਇਆ ਹੈ! ਮੈਂ ਤੁਹਾਨੂੰ ਇਹ ਸਭ ਦੱਸ ਰਹੀ ਹਾਂ ਤਾਂ ਜੋ ਤੁਹਾਨੂੰ ਮੇਰਾ ਅਸਲ ਇਰਾਦਾ ਅਤੇ ਸ਼ਾਂਤੀ ਲਈ ਮੇਰਾ ਅਸਲ ਸਮਰਥਨ ਪਤਾ ਲੱਗ ਸਕੇ। ਅਤੇ ਮੇਰੇ ਕੋਲ ਤੁਹਾਡੇ ਵਾਂਗ ਬਹੁਤਾ ਪੈਸਾ ਨਹੀਂ ਹੈ, ਪਰ ਮੈਂ ਆਪਣੇ ਪੈਸੇ ਰਾਹੀਂ ਅਤੇ ਆਪਣੇ ਪੈਰੋਕਾਰਾਂ ਰਾਹੀਂ ਵੀ ਯੂਕਰੇਨ (ਯੂਰੇਨ) ਨੂੰ ਜਿੰਨਾ ਦੇ ਸਕਦੀ ਹਾਂ, ਦਿੰਦੀ ਹਾਂ। ਅਤੇ ਅਸੀਂ ਯੂਕਰੇਨ (ਯੂਰੇਨ) ਵਿੱਚ ਇੱਕ ਵੀਗਨ ਰੈਸਟੋਰੈਂਟ ਖੋਲ੍ਹਣ ਦਾ ਵੀ ਸਮਰਥਨ ਕੀਤਾ ਤਾਂ ਜੋ ਅਸੀਂ ਉੱਥੋਂ ਹੋਰ ਲੋਕਾਂ, ਸਾਰੇ ਸੈਨਿਕਾਂ ਅਤੇ ਯੁੱਧ ਪੀੜਤ ਲੋਕਾਂ ਦੀ ਮਦਦ ਕਰ ਸਕੀਏ। ਅਸੀਂ ਆਪਣੇ ਬਹੁਤ ਹੀ ਨਿਮਰਤਾ ਭਰੇ, ਛੋਟੇ ਤਰੀਕੇ ਨਾਲ ਇਹ ਕਰਨਾ ਜਾਰੀ ਰੱਖਦੇ ਹਾਂ।

Photo Caption: ਨਵੀਂ ਬਸੰਤ, ਨਵੀਆਂ ਕਲੀਆਂ, ਨਵੀਆਂ ਨਚਦੀਆਂ ਕਿਰਨਾਂ, ਨਵੇਂ ਉਮੀਦ ਭਰੇ ਦਿਨ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
1260 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
1177 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
828 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
641 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
423 ਦੇਖੇ ਗਏ