ਖੋਜ
ਪੰਜਾਬੀ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਤੇਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਂ ਫਿਰ ਅਸੀਂ ਸੰਸਾਰ ਲਈ, ਆਪਣੇ ਆਪ ਲਈ ਇਹ ਸਕਾਰਾਤਮਕ ਯੋਗਦਾਨ ਕਿਉਂ ਨਹੀਂ ਪਾਉਂਦੇ? ਜੇਕਰ ਤੁਸੀਂ ਜਾਨਵਰਾਂ-ਲੋਕਾਂ ਦੇ ਮਾਸ ਦਾ ਇੱਕ ਟੁਕੜਾ ਵੀ ਨਹੀਂ ਛੱਡ ਸਕਦੇ, ਤਾਂ ਉਸਨੂੰ ਛੱਡ ਦਿਓ, ਤੁਸੀਂ ਕਿਸੇ ਹੋਰ ਤੋਂ ਤੁਹਾਡੇ ਲਈ ਕੀ ਕਰਨ ਦੀ ਉਮੀਦ ਕਰਦੇ ਹੋ? ਜੇ ਤੁਸੀਂ ਆਪਣੇ ਬੱਚੇ ਨੂੰ ਮਾਰ ਸਕਦੇ ਹੋ, ਤਾਂ ਤੁਸੀਂ ਕਿਵੇਂ ਉਮੀਦ ਕਰਦੇ ਹੋ ਕਿ ਦੂਸਰੇ ਤੁਹਾਡੇ ਨਾਲ ਵਧੀਆ, ਦਿਆਲੂ, ਸਤਿਕਾਰਯੋਗ ਹੋਣਗੇ, ਅਤੇ ਕਿ ਨਰਕ ਤੁਹਾਨੂੰ ਬਖਸ਼ੇਗਾ? ਕਿਵੇਂ? ਜੇ ਤੁਸੀਂ ਬਾਹਰ ਜਾਂਦੇ ਰਹੋ ਅਤੇ ਦੂਜੇ ਲੋਕਾਂ ਦੇ ਦੇਸ਼ਾਂ ਜਾਂ ਦੂਜੇ ਲੋਕਾਂ ਦੇ ਕਸਬਿਆਂ ਵਿੱਚ ਬੰਦੂਕਾਂ ਲਿਆਉਂਦੇ ਰਹੋ ਅਤੇ ਉਨ੍ਹਾਂ ਨੂੰ, ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਇਸ ਤਰਾਂ ਤਬਾਹ ਕਰਦੇ ਰਹੋ, ਤਾਂ ਤੁਸੀਂ ਕਿਵੇਂ ਉਮੀਦ ਕਰਦੇ ਹੋ ਕਿ ਤੁਹਾਡੇ ਲਈ ਕੁਝ ਚੰਗਾ ਆਵੇਗਾ?

ਤੁਸੀਂ ਇਸਨੂੰ ਤੁਰੰਤ ਨਹੀਂ ਦੇਖਦੇ, ਤਾਂ ਹੋ ਸਕਦਾ ਹੈ ਕਿ ਕਿਉਂਕਿ ਜ਼ਹਿਰ ਇੱਕ ਵੱਖਰੀ ਕਿਸਮ ਦੀ ਹੈ, ਇਹ ਤੁਹਾਨੂੰ ਹੌਲੀ-ਹੌਲੀ ਮਾਰ ਦਿੰਦੀ ਹੈ - ਕਰਮ ਹੌਲੀ-ਹੌਲੀ ਆਉਣਗੇ। ਪਰ ਇਹ ਇਸ ਤਰੀਕੇ ਨਾਲ ਆ ਸਕਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਜੰਗ ਨਾਲ ਸੰਬੰਧਿਤ ਨਹੀਂ ਹੈ। ਤੁਸੀਂ ਕੈਂਸਰ ਜਾਂ ਕਿਸੇ ਹੋਰ ਚੀਜ਼ ਨਾਲ, ਜਾਂ ਕਿਸੇ ਗੈਰ-ਸੰਬੰਧਿਤ ਜਾਂ ਅਸੰਭਵ ਬਿਮਾਰੀ ਨਾਲ, ਜਾਂ ਕਿਸੇ ਅਣਜਾਣ ਬਿਮਾਰੀ ਨਾਲ, ਜਾਂ ਕਿਸੇ ਨਵੀਂ ਮਹਾਂਮਾਰੀ, ਕਿਸੇ ਨਵੇਂ ਵਾਇਰਸ ਨਾਲ ਮਰ ਸਕਦੇ ਹੋ। ਤੁਸੀਂ ਇਹ ਨਹੀਂ ਸੋਚੋਗੇ ਕਿ ਇਹ ਤੁਸੀਂ ਯੁੱਧ ਕਰ ਰਹੇ, ਲੋਕਾਂ ਨੂੰ ਮਾਰ ਰਹੇ ਜਾਂ ਜਾਨਵਰ-ਲੋਕਾਂ ਨੂੰ ਮਾਰ ਰਹੇ ਹੈ। ਤੁਸੀਂ ਇਸ ਤਰਾਂ ਨਹੀਂ ਸੋਚੋਗੇ, ਪਰ ਇਹ ਇਸ ਤਰਾਂ ਹੈ।

ਕਰਮ ਤੁਹਾਡੀ ਉਮੀਦ ਅਨੁਸਾਰ ਨਹੀਂ ਨਿਕਲਦੇ, ਜਾਂ ਇਹ ਇਸ ਤਰਾਂ ਨਹੀਂ ਲੱਗਦਾ ਜਿਵੇਂ ਇਹ ਸੰਬੰਧਿਤ ਹੋਵੇ। ਕਈ ਵਾਰ ਇਹ ਸਪੱਸ਼ਟ ਤੌਰ 'ਤੇ ਅਜਿਹਾ ਕਰਦਾ ਹੈ, ਪਰ ਹਰ ਸਮੇਂ ਨਹੀਂ। ਨਾਲੇ, ਕਿਉਂਕਿ ਤੁਹਾਡੇ ਕੋਲ ਕੁਝ ਗੁਣ ਹਨ, ਅਤੇ ਗੁਣਾਂ ਦਾ ਉਹ ਭੰਡਾਰ ਕਈ ਵਾਰ ਉਨ੍ਹਾਂ ਮਾੜੇ ਕਰਮਾਂ ਨੂੰ ਸੰਤੁਲਿਤ ਕਰ ਦੇਵੇਗਾ ਜੋ ਤੁਹਾਨੂੰ ਅਨੁਭਵ ਕਰਨੇ ਪੈਣਗੇ ਜਾਂ ਦੁੱਖ ਝੱਲਣੇ ਪੈਣਗੇ। ਪਰ ਤੁਹਾਨੂੰ ਕਦੇ ਨਹੀਂ ਪਤਾ ਕਿ ਤੁਹਾਡੇ ਕੋਲ ਇੰਨੀ ਯੋਗਤਾ, ਗੁਣ ਹੋਣ ਕਿ ਤੁਸੀਂ ਇਸ ਸਭ ਦਾ ਮੁਕਾਬਲਾ ਕਰ ਸਕੋ, ਜਾਂ ਤੁਹਾਨੂੰ ਬਿਮਾਰੀ, ਮਹਾਂਮਾਰੀ, ਦੁਰਘਟਨਾਵਾਂ ਜਾਂ ਕਿਸੇ ਵੀ ਚੀਜ਼ ਤੋਂ ਬਚਾ ਸਕੇ, ਜਾਂ ਤੁਹਾਨੂੰ ਕਦੇ ਵੀ ਨਰਕ ਤੋਂ ਬਚਾ ਸਕੇ।

ਠੀਕ ਹੈ, ਮੈਨੂੰ ਉਮੀਦ ਹੈ ਕਿ ਮੈਂ ਕਾਫ਼ੀ ਗੱਲ ਕੀਤੀ ਹੈ, ਕਿਉਂਕਿ ਮੇਰੀ ਟੀਮ ਨੂੰ ਇਸ 'ਤੇ ਕੰਮ ਕਰਨਾ ਪਵੇਗਾ ਅਤੇ ਉਨ੍ਹਾਂ ਕੋਲ ਆਮ ਤੌਰ 'ਤੇ ਪਹਿਲਾਂ ਹੀ ਆਪਣਾ ਨਿਯਮਤ ਕੰਮ ਹੁੰਦਾ ਹੈ। ਕੋਈ ਵੀ ਸ਼ੋਅ ਜੋ ਤੁਸੀਂ ਸਾਡੇ ਸੁਪਰੀਮ ਮਾਸਟਰ ਟੈਲੀਵਿਜ਼ਨ ਤੇ ਦੇਖਦੇ ਹੋ, ਇਹ ਉਨਾਂ ਲਈ ਇਸਨੂੰ ਖਤਮ ਕਰਨ ਲਈ, ਪ੍ਰਸਾਰਿਤ ਹੋਣ ਲਈ ਘੱਟੋ ਘੱਟ ਚਾਰ ਦਿਨ ਲੱਗਦੇ ਹਨ। ਅਤੇ ਫਿਰ ਇਸਨੂੰ ਕਿਊ ਸੀ, ਗੁਣਵੱਤਾ ਜਾਂਚ ਅਤੇ ਵਿਆਕਰਣ ਜਾਂਚ, ਮਿਟਾਉਣ ਜਾਂ ਜੋੜਨ ਲਈ ਵੱਖ-ਵੱਖ ਵਿਭਾਗਾਂ ਵਿੱਚੋਂ ਲੰਘਣਾ ਪੈਂਦਾ ਹੈ। ਅਤੇ ਆਖਰੀ ਵਾਲਾ ਮੇਰੇ ਕੋਲ ਆਵੇਗਾ ਅਤੇ ਇਹ ਥੋੜ੍ਹਾ ਹੋਰ ਮਿਟਾਉਣਾ, ਠੀਕ ਕਰਨਾ ਜਾਂ ਜੋੜਨਾ ਹੋਵੇਗਾ ਜਾਂ ਸ਼ਾਇਦ ਕੁਝ ਹਿੱਸਿਆਂ ਵਿੱਚ ਪੂਰੀ ਤਰ੍ਹਾਂ "ਨਹੀਂ" ਹੋਵੇਗਾ। ਸੋ, ਸਾਨੂੰ ਤੁਹਾਡੇ ਦੁਆਰਾ ਦੇਖੇ ਜਾਣ ਵਾਲੇ ਕਿਸੇ ਵੀ ਸ਼ੋਅ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਅਤੇ ਕੋਈ ਵੀ ਸ਼ੋਅ ਜੋ ਤੁਸੀਂ ਦੇਖਦੇ ਹੋ, ਮੈਨੂੰ ਪਹਿਲਾਂ ਉਹਨਾਂ ਨੂੰ ਚੁਣਨਾ ਪੈਂਦਾ ਹੈ, ਪਹਿਲਾਂ ਉਹਨਾਂ ਨੂੰ ਪੜ੍ਹਨਾ ਪੈਂਦਾ ਹੈ, ਇਹ ਜਾਣਨਾ ਪੈਂਦਾ ਹੈ ਕਿ ਪਹਿਲਾਂ ਕੀ ਹੈ।

ਅਤੇ ਫਿਰ ਵੀ, ਅਜੇ ਵੀ ਕੁਝ ਲਗਾਤਾਰ ਗਲਤੀਆਂ ਵਿਚ ਆ ਜਾਂਦੀਆਂ ਹਨ, ਜਿਵੇਂ ਕਿ ਤੁਲਸੀ ਜਿਸ ਬਾਰੇ ਮੈਂ ਹੁਣੇ ਕਿਹਾ ਸੀ। ਮੈਂ ਸਿਰਫ਼ ਇੱਕ ਕਿਹਾ ਕਿਉਂਕਿ ਕਈ ਵਾਰ ਮੈਂ ਇੰਟਰਨੈੱਟ ਜਾਂ ਕਿਸੇ ਰਿਪੋਰਟ 'ਤੇ ਦੇਖਦੀ ਹਾਂ ਅਤੇ ਮੈਨੂੰ ਕੁਝ ਭੋਜਨ ਦਿਖਾਈ ਦਿੰਦਾ ਹੈ ਅਤੇ ਮੈਂ ਤੁਰੰਤ ਜਾਂਚ ਕਰਦੀ ਹਾਂ ਕਿਉਂਕਿ ਮੈਨੂੰ ਇੱਕੋ ਵਾਰ ਵਿੱਚ ਸਾਰੇ ਭੋਜਨ ਯਾਦ ਨਹੀਂ ਰਹਿੰਦੇ। ਸੋ, ਜਦੋਂ ਵੀ ਮੈਂ ਕੁਝ ਦੇਖਦੀ ਹਾਂ, ਮੈਨੂੰ ਯਾਦ ਆਉਂਦਾ ਹੈ, "ਓਹ, ਇਹ ਵਾਲਾ ਕਰ ਸਕਦੇ, ਇਹ ਦਰਦ-ਰਹਿਤ ਭੋਜਨ ਹੈ ਜਾਂ ਇਸ ਵਿੱਚ ਦਰਦ ਹੈ।" ਜੇ ਮੇਰੇ ਕੋਲ ਇਹ ਹੈ, ਤਸਵੀਰ ਅਤੇ ਉਹ ਸਭ ਕੁਝ, ਜਾਂ ਨਾਮ, ਤਾਂ ਮੈਂ ਸਬੰਧਤ ਵਿਭਾਗ ਨੂੰ ਕਹਾਂਗੀ ਕਿ ਇਸਨੂੰ ਦਰਦ-ਰਹਿਤ ਜਾਂ ਦਰਦ ਵਾਲੇ ਭੋਜਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਪਰ ਮੇਰੇ ਕੋਲ ਸਮਾਂ ਸੀਮਾ ਹੋਣ ਕਰਕੇ ਮੈਂ ਹਰ ਸਮੇਂ ਇਹ ਨਹੀਂ ਕਰ ਸਕਦੀ। ਮੈਂ ਭੋਜਨ ਬਾਰੇ ਸੰਸਾਰ ਦੇ ਸਾਰੇ ਨਾਵਾਂ ਦੀ ਖੋਜ ਨਹੀਂ ਕਰ ਸਕਦੀ। ਸੋ, ਜੋ ਵੀ ਮੈਨੂੰ ਪਤਾ ਹੈ, ਮੈਂ ਉਹ ਭੇਜਦੀ ਹਾਂ।

ਅਤੇ ਆਖਰੀ ਵਾਰ ਜਦੋਂ ਮੈਂ ਭੇਜਿਆ ਸੀ, ਇਹ ਤੁਲਸੀ ਸੀ। ਥਾਈ ਤੁਲਸੀ ਇੱਕ ਦਰਦ-ਰਹਿਤ ਭੋਜਨ ਹੈ। ਅਤੇ ਫਿਰ ਦੂਜੀਆਂ (ਕਿਸਮਾਂ ਦੀਆਂ) ਤੁਲਸੀਆਂ ਵਿੱਚ ਦਰਦ ਹੁੰਦਾ ਹੈ, ਪਰ ਮੈਂ ਦੂਜੀਆਂ ਤੁਲਸੀਆਂ ਦੀ ਕੋਈ ਤਸਵੀਰ ਨਹੀਂ ਦਿੱਤੀ। ਜੋ ਵੀ ਮੈਨੂੰ ਮਿਲਿਆ, ਮੈਂ ਪਹਿਲਾਂ ਦੇ ਦਿੰਦੀ ਹਾਂ, ਅਤੇ ਜੋ ਵੀ ਮੈਨੂੰ ਬਾਅਦ ਵਿੱਚ ਮਿਲਦਾ ਹੈ, ਮੈਂ ਇਸਨੂੰ ਬਾਅਦ ਵਿੱਚ ਇੱਕ ਨਵੇਂ ਬੈਚ ਜਾਂ ਕਿਸੇ ਹੋਰ ਚੀਜ਼ ਲਈ ਭੇਜਾਂਗੀ। ਪਰ ਇਸ ਵਿਭਾਗ, ਸਬੰਧਤ ਵਿਭਾਗ ਦੇ ਸੰਪਾਦਕ, ਉਸਨੇ ਮੇਰੇ ਲਈ ਸ਼ਬਦ ਲਿਖੇ। ਉਸਨੇ ਲਿਖਿਆ, "ਬਾਕੀ ਸਾਰੀਆਂ ਤੁਲਸੀਆਂ ਦਰਦ ਦਾ ਭੋਜਨ ਹਨ।" ਮੈਂ "ਬਾਕੀ ਸਾਰੀਆਂ ਤੁਲਸੀਆਂ" ਨਹੀਂ ਕਹੀਆਂ। ਮੈਂ ਬਸ ਕਿਹਾ, ਜਿਵੇਂ, ਉਸਦੇ ਇਹ ਜਾਣਨ ਲਈ ਕਿ ਇਸ ਵੇਲੇ ਸਿਰਫ਼ ਥਾਈ ਤੁਲਸੀ ਹੀ ਦਰਦ-ਰਹਿਤ ਹੈ, ਅਤੇ ਦੂਜਿਆਂ ਨੂੰ ਦਰਦ ਹੁੰਦਾ ਹੈ। ਪਰ ਮੈਂ ਅਜੇ ਇਹ ਨਹੀਂ ਦੱਸਿਆ ਕਿ ਉਹ ਕਿਹੜੀਆਂ ਤੁਲਸੀਆਂ ਹਨ। ਮੇਰੇ ਕੋਲ ਅਜੇ ਉਸਦੇ ਲਈ ਕੋਈ ਨਾਮ ਜਾਂ ਕੋਈ ਫੋਟੋ ਨਹੀਂ ਸੀ। ਸੋ, ਮੈਂ ਇਸਨੂੰ ਅਚਾਨਕ ਹੀ ਦੇਖਿਆ ਕਿਉਂਕਿ ਮੈਨੂੰ ਵਿਸ਼ਵਾਸ ਸੀ ਕਿ ਇਹ ਮੇਰੇ ਲਿਖਣ ਦੇ ਤਰੀਕੇ ਨਾਲ ਹੋਵੇਗਾ, ਨਾ ਕਿ ਉਸ ਤਰੀਕੇ ਨਾਲ ਜੋ ਉਸਨੇ ਆਪਣੀ ਲਿਖਤ ਵਿੱਚ ਜੋੜਿਆ, ਜਿਸ ਨਾਲ ਇਸ ਤਰਾਂ ਲਿਖਣ ਦਾ ਮੇਰੇ ਲਈ ਫੈਸਲਾ ਕੀਤਾ। ਮੈਂ ਉਸਨੂੰ ਇਹ ਨਹੀਂ ਦੱਸਿਆ ਸੀ। ਉਦਾਹਰਣ ਵਜੋਂ, ਤੁਸੀਂ ਸਮਝਦੇ ਹੋ ਮੈਂ ਕੀ ਕਹਿ ਰਹੀ ਹਾਂ?

ਅਤੇ ਮੈਂ ਸੱਚਮੁੱਚ ਹਰ ਸਮੇਂ ਜਾਂਚ ਨਹੀਂ ਕਰ ਸਕਦੀ। ਪਰ ਮੈਂ ਉਨ੍ਹਾਂ ਨੂੰ ਕਿਹਾ ਹੈ ਕੋਈ ਵੀ ਚੀਜ਼ ਜੋ ਲਿਖਣ ਜਾਂ ਸ਼ੋਅ ਕਰਨ ਲਈ ਭੇਜਿਆ ਜਾਂਦਾ ਹੈ, ਉਹ ਮੈਨੂੰ ਭੇਜਿਆ ਜਾਣਾ ਚਾਹੀਦਾ ਹੈ ਤਾਂ ਜੋ ਮੈਂ ਪਹਿਲਾਂ ਸੰਪਾਦਨ ਕਰਾਂ।" ਪਰ ਇਸ ਵਾਰ, ਉਸਨੇ ਇਸਨੂੰ ਨਹੀਂ ਭੇਜਿਆ। ਉਸਨੇ ਬਸ ਲਿਖਿਆ, "ਬਾਕੀ ਸਾਰੀਆਂ ਤੁਲਸੀਆਂ ਵਿੱਚ ਦਰਦ ਹੁੰਦਾ ਹੈ।" ਅਤੇ ਉਸਨੇ ਮੈਨੂੰ ਦੁਬਾਰਾ ਪੁਸ਼ਟੀ ਕਰਨ ਲਈ ਵਾਪਸ ਨਹੀਂ ਭੇਜਿਆ ਕਿਉਂਕਿ ਮੈਨੂੰ ਪਤਾ ਸੀ ਕਿ ਪਿਛਲੀ ਵਾਰ, ਕਿਸੇ ਹੋਰ ਸਮੇਂ, ਉਨ੍ਹਾਂ ਨੇ ਗਲਤੀਆਂ ਕੀਤੀਆਂ ਸਨ, ਬੇਸ਼ੱਕ। ਇਨਸਾਨ ਗਲਤੀਆਂ ਕਰਦੇ ਹਨ, ਅਤੇ ਸ਼ਾਇਦ ਮਸ਼ੀਨਾਂ ਵੀ ਗਲਤੀਆਂ ਕਰਦੀਆਂ ਹਨ। ਕਈ ਵਾਰ, ਜੇ ਤੁਸੀਂ ਕੀਬੋਰਡ 'ਤੇ ਵੱਖਰੇ, ਵੱਖਰੇ ਕੀ 'ਤੇ ਝੁਕਦੇ ਹੋ, ਤਾਂ ਹੋ ਸਕਦਾ ਹੈ ਕਿ ਸ਼ਬਦ ਵੱਖਰੇ ਢੰਗ ਨਾਲ ਨਿਕਲਣ। ਅਤੇ ਜੇਕਰ ਅਚਾਨਕ ਤੁਹਾਨੂੰ ਕਿਸੇ ਫ਼ੋਨ ਜਾਂ ਕਿਸੇ ਦੁਆਰਾ ਪਰੇਸ਼ਾਨ ਕੀਤਾ ਜਾਂਦਾ ਹੈ, ਤਾਂ ਤੁਸੀਂ ਸ਼ਾਇਦ ਪਿੱਛੇ ਮੁੜ ਕੇ ਨਾ ਦੇਖੋ, ਅਤੇ ਗਲਤ ਸ਼ਬਦ ਉੱਥੇ ਹੀ ਰਹਿੰਦਾ ਹੈ, ਅਤੇ ਇਹ ਪ੍ਰਸਾਰਿਤ ਹੋ ਜਾਂਦਾ ਹੈ। ਭਾਵੇਂ ਮੈਂ ਆਪਣਾ ਸਾਰਾ ਸਮਾਂ ਸਾਰੇ ਸ਼ੋਅ ਦੇਖਣ ਲਈ ਲਗਾਵਾਂ, ਕਈ ਵਾਰ ਗਲਤੀਆਂ ਹੋ ਸਕਦੀਆਂ ਹਨ। ਪਰ ਇਹ ਕੋਈ ਬਹੁਤੀ ਮਾੜੀ ਗਲਤੀ ਨਹੀਂ ਹੈ। ਜ਼ਿਆਦਾਤਰ, ਇਹ ਬਹੁਤ ਬੁਰਾ ਨਹੀਂ ਹੈ। ਇਸਨੂੰ ਮਿਟਾ ਕੇ ਦੁਬਾਰਾ ਲਿਖਿਆ ਜਾ ਸਕਦਾ ਹੈ।

ਪਰ ਕਿਉਂਕਿ ਉਸਨੇ ਇਹ ਮੈਨੂੰ ਵਾਪਸ ਨਹੀਂ ਭੇਜਿਆ, ਸੋ ਮੈਨੂੰ ਉਹ ਗਲਤੀ ਨਹੀਂ ਦਿਖਾਈ ਦਿੱਤੀ ਜਦੋਂ ਤੱਕ ਮੈਂ ਅਚਾਨਕ ਇਸਨੂੰ ਸੁਪਰੀਮ ਮਾਸਟਰ ਟੀਵੀ ਸਕ੍ਰੀਨ ਤੇ ਨਹੀਂ ਦੇਖਿਆ। ਫਿਰ ਮੈਂ ਕਿਹਾ, "ਓ ਮੇਰੇ ਪ੍ਰਮਾਤਮਾ! ਇਹ ਇਸ ਤਰਾਂ ਨਹੀਂ ਹੈ, ਸਾਰੀਆਂ ਤੁਲਸੀਆਂ ਨਹੀਂ। ਮੈਨੂੰ ਅਜੇ ਸਾਰੀਆਂ ਤੁਲਸੀਆਂ ਦੇ ਸਾਰੇ ਨਾਮ ਵੀ ਨਹੀਂ ਪਤਾ।" ਸਾਨੂੰ ਪਹਿਲਾਂ ਇਸ ਦੀ ਜਾਂਚ ਕਰਨੀ ਪਵੇਗੀ, ਅਤੇ ਮੈਂ ਦੇਖਾਂਗੀ ਕਿ ਬਾਕੀਆਂ ਵਿੱਚੋਂ ਕਿਹੜਾ… ਸਿਵਾਏ ਥਾਈ ਤੁਲਸੀ ਦਰਦ-ਰਹਿਤ ਹੈ, ਮੈਨੂੰ ਪਹਿਲਾਂ ਹੀ ਪਤਾ ਸੀ। ਬਾਕੀਆਂ ਨੂੰ ਮੈਨੂੰ ਇੱਕ-ਇੱਕ ਕਰਕੇ ਜਾਂਚਣਾ ਪਵੇਗਾ, ਕਿਉਂਕਿ ਬਾਕੀਆਂ ਵਿੱਚ ਸ਼ਾਇਦ ਕੁਝ ਦਰਦ ਹੋਵੇ, ਜਾਂ ਬਾਕੀਆਂ ਵਿੱਚੋਂ ਕੁਝ ਦਰਦ-ਰਹਿਤ ਹੋਣ। ਪਰ ਮੇਰੇ ਕੋਲ ਅਜੇ ਇਸ ਲਈ ਸਮਾਂ ਨਹੀਂ ਹੈ।

ਮੇਰਾ ਸਮਾਂ ਬਹੁਤ ਜਿਆਦਾ ਸੀਮਤ ਹੈ। ਇਹ ਸਿਰਫ਼ ਮੈਨੂੰ ਸੁਪਰੀਮ ਮਾਸਟਰ ਟੀਵੀ ਲਈ ਕੰਪਿਊਟਰ 'ਤੇ ਸਰੀਰਕ ਤੌਰ 'ਤੇ ਕੰਮ ਨਹੀਂ ਕਰਨਾ ਪੈਂਦਾ, ਸ਼ੋਅ ਸੁਝਾਉਣਾ, ਸ਼ੋਅ ਨੂੰ ਮਨਜ਼ੂਰੀ ਦੇਣਾ, ਹਰ ਤਰ੍ਹਾਂ ਦੀਆਂ ਚੀਜ਼ਾਂ, ਇੱਥੋਂ ਤੱਕ ਕਿ ਵਰਕਰਾਂ ਨੂੰ ਵੀ ਮਨਜ਼ੂਰੀ ਦੇਣਾ ਅਤੇ ਇਹ ਸਭ ਕੁਝ। ਪਰ ਮੈਨੂੰ ਅੰਦਰਲਾ ਕੰਮ ਵੀ ਕਰਨਾ ਪੈਂਦਾ ਹੈ। ਕੁਝ ਅੰਦਰੂਨੀ ਕੰਮ ਜੋ ਮੈਂ ਇਕੱਠੇ ਕਰ ਸਕਦੀ ਹਾਂ, ਉਸੇ ਸਮੇਂ ਜਦੋਂ ਜਦੋਂ ਮੈਂ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਕੰਮ ਕਰ ਰਹੀ ਹੁੰਦੀ ਹਾਂ, ਦੋਹਰਾ ਕੰਮ। ਪਰ ਕੁਝ ਮੈਂ ਨਹੀਂ ਕਰ ਸਕਦੀ। ਕੁਝ ਮੈਨੂੰ ਆਪਣਾ ਸਾਰਾ ਸਮਾਂ, ਆਪਣਾ ਸਾਰਾ ਧਿਆਨ, ਸਿਰਫ਼ ਉਸ ਅੰਦਰੂਨੀ ਮੁੱਦੇ 'ਤੇ ਧਿਆਨ ਕੇਂਦਰਿਤ ਕਰਨ ਲਈ ਲਗਾਉਣਾ ਪੈਂਦਾ ਹੈ।

ਜਿਵੇਂ ਕਿ ਸ਼ਾਂਤੀ ਦੇ ਕੰਮ ਲਈ, ਉਦਾਹਰਣ ਵਜੋਂ। ਮੈਂ ਉੱਥੇ ਬੈਠ ਕੇ ਆਪਣੇ ਕੀਬੋਰਡ 'ਤੇ ਟਾਈਪ ਨਹੀਂ ਕਰ ਸਕਦੀ, ਅਤੇ ਲੜਾਈ ਸੰਸਾਰ ਦੇ ਪੂਰੇ ਸੰਸਾਰ ਨੂੰ ਖਤਮ ਨਹੀਂ ਕਰ ਸਕਦੀ, ਉਦਾਹਰਣ ਵਜੋਂ ਇਸ ਤਰਾਂ। ਜਾਂ ਸ਼ਾਂਤੀ ਵਿਚ ਵਿਘਨ-ਪਾਉਣ ਵਾਲਾ ਸੰਸਾਰ, ਜਾਂ ਇੱਥੋਂ ਤੱਕ ਕਿ ਜੋਸ਼ੀਲੇ ਭੂਤ ਵੀ। ਕੁਝ ਮੈਂ ਕਰ ਸਕਦੀ ਹਾਂ। ਜਿਵੇਂ ਤੁਸੀਂ ਕੁਝ ਕੁੰਗ ਫੂ ਗੁਰੂਾਂ ਨੂੰ ਦੇਖ ਸਕਦੇ ਹੋ, ਉਹ ਇੱਕੋ ਸਮੇਂ ਕਈ ਲੋਕਾਂ ਨਾਲ ਲੜ ਸਕਦੇ ਹਨ। ਪਰ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਹੜੇ ਲੋਕ। ਜੇਕਰ ਇਹ ਇੱਕ ਹੋਰ ਤਾਕਤਵਰ ਦੁਸ਼ਮਣ ਹੈ, ਤਾਂ ਕੁੰਗ ਫੂ ਗੁਰੂ ਨੂੰ ਉਸ ਸਭ 'ਤੇ ਧਿਆਨ ਕੇਂਦਰਿਤ ਕਰਨਾ ਪਵੇਗਾ, ਸਿਰਫ਼ ਉਸ ਦੁਸ਼ਮਣ ਨੂੰ ਖਤਮ ਕਰਨ ਲਈ। ਉਹ ਖੱਬੇ ਹੱਥ ਨਾਲ ਕਿਸੇ ਹੋਰ ਵਿਅਕਤੀ ਨਾਲ ਨਹੀਂ ਲੜ ਸਕਦਾ, ਅਤੇ ਸੱਜਾ ਹੱਥ ਦੂਜੇ ਵਿਅਕਤੀ ਜਾਂ ਤੀਜੇ ਵਿਅਕਤੀ ਨਾਲ ਲੜਦਾ ਹੈ, ਉਦਾਹਰਣ ਵਜੋਂ ਇਸ ਤਰਾਂ। ਇਹ ਸਿਰਫ਼ ਇੱਕ ਉਦਾਹਰਣ ਹੈ, ਤਾਂ ਜੋ ਤੁਸੀਂ ਥੋੜ੍ਹਾ ਜਿਹਾ ਜਾਣ ਸਕੋ, ਮੇਰੀ ਜ਼ਿੰਦਗੀ ਦਾ ਇੱਕ ਕੋਨਾ। ਇਹ ਇਸ ਤਰਾਂ ਹੈ। ਮੇਰੇ ਲਈ ਇੱਕੋ ਸਮੇਂ ਕਈ ਕੰਮ ਕਰਨੇ ਹਮੇਸ਼ਾ ਸੰਭਵ ਨਹੀਂ ਹੁੰਦਾ। ਇਹ ਸੰਭਵ ਹੈ, ਉਦਾਹਰਣ ਵਜੋਂ, ਕਿ ਮੈਂ ਕੁਝ ਖਾ ਰਹੀ ਹੋਵਾਂ ਅਤੇ ਕੁਝ ਖਤਮ ਕਰ ਰਹੀ ਹੋਵਾਂ, ਅੰਦਰਲੇ ਸੰਸਾਰ ਵਿੱਚ ਕੋਈ ਕੰਮ ਕਰ ਰਹੀ ਹੋਵਾਂ, ਪਰ ਹਮੇਸ਼ਾ ਨਹੀਂ, ਹਮੇਸ਼ਾ ਨਹੀਂ। ਅੰਦਰਲਾ ਸੰਸਾਰ ਬਾਹਰੀ ਸੰਸਾਰ ਨਾਲੋਂ ਵੱਖਰਾ ਹੈ, ਬਹੁਤ ਵੱਖਰੀ ਹੈ।

ਅਤੇ ਭਾਵੇਂ ਮੈਂ ਜ਼ਖਮੀ ਜਾਂ ਬਿਮਾਰ ਹੋਵਾਂ, ਤੁਸੀਂ ਇਸਨੂੰ ਨਹੀਂ ਦੇਖ ਸਕੋਗੇ। ਸਾਰਾ ਖੂਨ ਵਗਦਾ ਨਹੀਂ ਹੈ ਜਾਂ ਅਜਿਹਾ ਕੁਝ ਨਹੀਂ ਹੈ। ਇਹ ਵੱਖਰਾ ਹੈ। ਪਰ ਫਿਰ ਵੀ, ਕਈ ਵਾਰ ਮੈਨੂੰ ਠੀਕ ਹੋਣ ਦੀ ਲੋੜ ਹੁੰਦੀ ਹੈ। ਪਰ ਹੁਣ ਤੱਕ ਇਹ ਪ੍ਰਬੰਧਨਯੋਗ ਹੈ। ਮੈਂ ਸੁਪਰਵੂਮਨ ਹਾਂ, ਯਾਦ ਹੈ? ਇਹੀ ਉਹ ਸੁਪਨਾ ਹੈ ਜਿਸਦਾ ਮੈਂ ਸੁਪਨਾ ਦੇਖਦੀ ਹਾਂ। ਮੈਂ ਹਰ ਵੇਲੇ ਸਭ ਕੁਝ ਕਰ ਸਕਦੀ ਹਾਂ। ਪਰ, ਕਿਸੇ ਵੀ ਸੰਘਰਸ਼ ਵਿੱਚ, ਹਮੇਸ਼ਾ ਸੱਟ ਜਾਂ ਨੁਕਸਾਨ, ਜਾਂ ਕਿਸੇ ਕਿਸਮ ਦੀ ਅਸੁਵਿਧਾ ਹੁੰਦੀ ਹੈ। ਅਧਿਆਤਮਿਕ ਤੌਰ 'ਤੇ, ਇਹ ਮੇਰੇ ਅਤੇ ਮੇਰੇ ਕੰਮ ਦੇ ਨਾਲ ਵੀ ਇਹੀ ਹੈ। ਮੈਂ ਲੋਹੇ ਦੀ ਨਹੀਂ ਬਣੀ ਹੋਈ। ਅਤੇ ਭਾਵੇਂ ਮੇਰੇ ਅੰਦਰ ਕੋਈ ਸੱਟ ਲੱਗੀ ਹੋਵੇ, ਕੋਈ ਇਸਨੂੰ ਨਹੀਂ ਦੇਖਦਾ, ਪਰ ਮੈਂ ਇਸਨੂੰ ਮਹਿਸੂਸ ਕਰਦੀ ਹਾਂ, ਮੈਂ ਇਸਨੂੰ ਜਾਣਦੀ ਹਾਂ। ਅਤੇ ਕਈ ਵਾਰ ਮੈਨੂੰ ਠੀਕ ਹੋਣ ਦੀ ਲੋੜ ਹੁੰਦੀ ਹੈ।

ਅਤੇ ਕੁਝ ਕਿਸਮ ਦੇ ਕਰਮ, ਮੈਂ ਇਸਨੂੰ ਬੇਅਸਰ ਕਰਨ ਲਈ ਭੋਜਨ ਦੀ ਵਰਤੋਂ ਕਰ ਸਕਦੀ ਹਾਂ, ਜਿਵੇਂ ਕਿ ਇਸਨੂੰ ਸੰਤੁਲਿਤ ਕਰਨਾ। ਮੇਰੇ ਆਪਣੇ ਮਾਸ ਅਤੇ ਲਹੂ ਦੀ ਬਜਾਏ ਸਰੀਰ ਲਈ ਕੁਝ ਹੋਰ ਚੀਜ਼ਾਂ ਵਾਂਗ। ਇਸ ਵਿੱਚੋਂ ਕੁਝ ਖਾਣ ਲਈ ਕੁਝ ਠੋਸ ਭੋਜਨ ਹੈ। ਜਿਵੇਂ ਮੇਰੇ ਹੱਥਾਂ ਵਿੱਚ ਕੋਈ ਹਥਿਆਰ ਹੋਵੇ, ਜਦੋਂ ਦੁਸ਼ਮਣ ਮੇਰੇ ਉੱਤੇ ਤਲਵਾਰ ਜਾਂ ਚਾਕੂ ਨਾਲ ਹਮਲਾ ਕਰਦੇ ਹਨ, ਤਾਂ ਮੇਰੇ ਹੱਥ ਵਿੱਚ ਇੱਕ ਹੋਰ ਚਾਕੂ ਹੁੰਦਾ ਹੈ, ਜਾਂ ਘੱਟੋ ਘੱਟ ਘੱਟ ਕੀਮਤ ਵਾਲਾ, ਲੱਕੜ ਦੇ ਟੁਕੜੇ ਵਾਂਗ। ਕੁਝ ਇਸ ਤਰਾਂ। ਫਿਰ ਮੈਂ ਆਪਣੇ ਹੱਥ ਨਾਲ ਆਪਣੇ ਵੱਲ ਆਉਣ ਵਾਲੇ ਚਾਕੂ ਨੂੰ ਰੋਕਣ ਨਾਲੋਂ ਬਿਹਤਰ ਢੰਗ ਨਾਲ ਆਪਣੀ ਰੱਖਿਆ ਕਰ ਸਕਦੀ ਸੀ। ਸੋ ਕੁਝ ਸਥਿਤੀਆਂ ਨਾਲ ਨਜਿੱਠਣ ਲਈ ਮੇਰੇ ਲਈ ਭੋਜਨ ਵੀ ਬਹੁਤ ਜ਼ਰੂਰੀ ਹੈ। ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਮੈਂ ਕਿਸੇ ਵੀ ਜੀਵਨ ਸ਼ੈਲੀ ਨਾਲ ਜੁੜੀ ਹੋਈ ਨਹੀਂ ਹਾਂ ਜਿੰਨਾ ਚਿਰ ਇਹ ਵੀਗਨ ਅਤੇ ਚੰਗਾ ਹੈ। ਅਤੇ ਅੱਜਕੱਲ੍ਹ ਸਿਰਫ਼ ਦਰਦ-ਰਹਿਤ ਭੋਜਨ। ਮੈਂ ਸਰਦੀਆਂ ਵਿੱਚ ਕੋਈ ਕਰੀਮ, ਹੈਂਡ ਕਰੀਮ ਵੀ ਨਹੀਂ ਵਰਤਦੀ ਜੇਕਰ ਇਸ ਵਿੱਚ ਜਾਨਵਰਾਂ-ਲੋਕਾਂ ਦਾ ਕੋਈ ਪਦਾਰਥ ਹੋਵੇ, ਜਿਵੇਂ ਕਿ ਸ਼ਹਿਦ। ਜੇ ਕੋਈ ਗਲਤੀ ਨਾਲ ਖਰੀਦ ਲੈਂਦਾ, ਤਾਂ ਮੈਂ ਉਨ੍ਹਾਂ ਨੂੰ ਦੱਸ ਦਿੰਦੀ ਹਾਂ ਅਤੇ ਮੈਂ ਤੁਰੰਤ ਇਸਨੂੰ ਸੁੱਟ ਦਿੰਦੀ ਹਾਂ।

ਪਰ ਫਿਰ ਵੀ, ਭੋਜਨ ਇਸ ਸਮੇਂ, ਹੁਣ ਤੱਕ, ਮੇਰੇ ਲਈ ਇੱਕ ਜ਼ਰੂਰੀ "ਹਥਿਆਰ" ਹੈ। ਸੋ ਜੇਕਰ ਮੈਨੂੰ ਹੋਰ ਚਾਹੀਦਾ ਹੈ, ਮੈਂ ਹੋਰ ਖਾਂਦੀ ਹਾਂ। ਜੇ ਘੱਟ ਲੋੜ ਹੋਵੇ, ਤਾਂ ਮੈਂ ਨਹੀਂ ਖਾਂਦੀ। ਮੈਂ ਬਿਨਾਂ ਖਾਣੇ ਦੇ ਵੀ ਚੱਲਦੀ ਹਾਂ, ਇਹ ਸੰਭਵ ਹੈ। ਅਤੇ ਤੁਹਾਡੇ ਲਈ, ਤੁਸੀਂ ਆਪਣੇ ਆਪ ਲਈ, ਸੰਸਾਰਂ ਵਿੱਚ ਕੰਮ ਕਰਦੇ ਹੋ, ਤੁਸੀਂ ਆਪਣੇ ਸਰੀਰ ਦੇ ਹੁਕਮ ਅਨੁਸਾਰ ਖਾਂਦੇ ਹੋ। ਜੇ ਤੁਹਾਨੂੰ ਲੱਗਦਾ ਹੈ, "ਇਹ ਖਾਓਹ, ਉਹ ਖਾਓਹ," ਤਾਂ ਇਹ ਕਰੋ। ਬਸ ਇਸਨੂੰ ਜ਼ਿਆਦਾ ਨਾ ਕਰੋ। ਅੱਸੀ ਪ੍ਰਤੀਸ਼ਤ ਭਰਿਆ ਹੋਇਆ ਭੋਜਨ ਤੁਹਾਡੇ ਲਈ ਸਭ ਤੋਂ ਵਧੀਆ ਹੈ, ਆਮ ਤੌਰ 'ਤੇ, ਸ਼ਾਕਾਹਾਰੀ। ਅਤੇ, ਬੇਸ਼ੱਕ, ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਲਈ ਦਰਦ-ਰਹਿਤ ਭੋਜਨ ਖਾਣਾ ਸਭ ਤੋਂ ਵਧੀਆ ਹੈ, ਤਾਂ ਤੁਸੀਂ ਦਰਦ-ਰਹਿਤ ਭੋਜਨ ਖਾਓ। ਪਰ ਜੋ ਸੂਚੀ ਮੈਂ ਹੁਣ ਤੱਕ ਦਿੱਤੀ ਹੈ ਉਹ ਪੂਰੀ ਨਹੀਂ ਹੈ। ਮੇਰੇ ਕੋਲ 24 ਘੰਟਿਆਂ ਵਿੱਚ ਸਭ ਕੁਝ ਕਰਨ ਲਈ ਬਹੁਤਾ ਸਮਾਂ ਨਹੀਂ ਹੈ। ਸੁਪਰੀਮ ਮਾਸਟਰ ਟੈਲੀਵਿਜ਼ਨ ਮੇਰੇ ਲਈ ਤਰਜੀਹ ਹੈ, ਕਿਉਂਕਿ ਮੇਰੇ ਕੋਲ ਪ੍ਰਤੀ ਦਿਨ ਬਹੁਤ ਸਾਰੇ ਸ਼ੋਅ ਹੁੰਦੇ ਹਨ। ਕੱਲ੍ਹ, ਉਦਾਹਰਣ ਵਜੋਂ, 16। ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੰਬੇ, ਲੰਬੇ ਅਤੇ ਗੁੰਝਲਦਾਰ ਹਨ। ਅਜਿਹਾ ਨਹੀਂ ਹੈ ਕਿ ਕੁਝ ਦੀ ਦੇਖਭਾਲ ਕਰਨੀ ਆਸਾਨ ਹੁੰਦੀ ਹੈ। ਸੋ ਜੇਕਰ ਮੈਂ ਉਨ੍ਹਾਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਕਾਫ਼ੀ ਨਹੀਂ ਕਰਦੀ ਜੋ ਤੁਸੀਂ ਚਾਹੁੰਦੇ ਹੋ ਜਾਂ ਜਿਨ੍ਹਾਂ ਲਈ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਕਿਰਪਾ ਕਰਕੇ ਸਮਝੋ।

ਤੁਹਾਨੂੰ ਮੇਰੀ ਮਦਦ ਕਰਨੀ ਪਵੇਗੀ। ਤੁਹਾਨੂੰ ਕਰਨਾ ਪਵੇਗਾ। ਤੁਹਾਨੂੰ ਚੰਗੇ ਹੋਣਾ ਪਵੇਗਾ, ਵੀਗਨ ਬਣਨਾ ਪਵੇਗਾ। ਅਤੇ ਆਪਣੇ ਆਪ ਨਾਲ, ਆਪਣੇ ਗੁਆਂਢੀਆਂ ਨਾਲ, ਆਪਣੇ ਦੋਸਤਾਂ ਨਾਲ, ਆਪਣੇ ਪ੍ਰੇਮੀ ਨਾਲ, ਆਪਣੇ ਬੁਆਏਫ੍ਰੈਂਡ ਨਾਲ, ਪ੍ਰੇਮਿਕਾ ਨਾਲ, ਆਪਣੀ ਹਰ ਉਸ ਚੀਜ਼ ਨਾਲ ਜੋ ਤੁਹਾਡੇ ਨਾਲ ਸਬੰਧਤ ਹੈ, ਸ਼ਾਂਤੀ ਬਣਾਈ ਰੱਖੋ। ਸੋ ਤੁਹਾਨੂੰ ਜਾਨਵਰ-ਲੋਕਾਂ ਨਾਲ, ਰੁੱਖਾਂ ਨਾਲ, ਨਦੀਆਂ, ਪਹਾੜਾਂ, ਜੰਗਲਾਂ, ਸਮੁੰਦਰ, ਕਿਸੇ ਵੀ ਚੀਜ਼ ਨਾਲ ਸ਼ਾਂਤੀ ਬਣਾਉਣੀ ਪਵੇਗੀ ਜੋ ਤੁਹਾਡੇ ਲਈ ਚੰਗਾ ਹੈ। ਤੁਹਾਨੂੰ ਇਸ ਨਾਲ ਸ਼ਾਂਤੀ ਬਣਾਉਣੀ ਪਵੇਗੀ, ਇਸ ਨਾਲ ਸ਼ਾਂਤੀ ਬਣਾਈ ਰੱਖਣੀ ਪਵੇਗੀ ਅਤੇ ਇਸਦੀ ਰੱਖਿਆ ਕਰਨੀ ਪਵੇਗੀ, ਕਿਉਂਕਿ ਇਹ ਤੁਹਾਡੀ ਰੱਖਿਆ ਕਰਦੇ ਹਨ। ਇਹ ਸਵੈ-ਰੱਖਿਆ ਲਈ ਹੈ। ਠੀਕ ਹੈ, ਸਮਝੇ?

ਜੋ ਵੀ ਤੁਸੀਂ ਆਪਣੇ ਆਲੇ ਦੁਆਲੇ ਦੇ ਹੋਰਨਾਂ ਨਾਲ ਭਲਾ ਕਰਦੇ ਹੋ, ਉਹ ਤੁਹਾਡੇ ਲਈ ਚੰਗਾ ਹੈ। ਇਸੇ ਲਈ ਪ੍ਰਭੂ ਯਿਸੂ ਨੇ ਕਿਹਾ, "ਆਪਣੇ ਦੁਸ਼ਮਣਾਂ ਨੂੰ ਮਾਫ਼ ਕਰ ਦਿਓ।" ਕਿਉਂਕਿ ਜੇ ਤੁਸੀਂ ਦੁਸ਼ਮਣ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਇਹ ਤੁਹਾਡੇ ਲਈ ਵਧੇਰੇ ਨਫ਼ਰਤ ਅਤੇ ਵਧੇਰੇ ਕਰਮ ਹੋਵੇਗਾ। ਸੋ ਵੀਗਨ ਬਣੋ, ਸ਼ਾਂਤੀ ਬਣਾਈ ਰੱਖੋ, ਚੰਗੇ ਕਰਮ ਕਰੋ। ਤੁਹਾਡਾ ਧੰਨਵਾਦ।

ਪ੍ਰਮਾਤਮਾ ਸਾਡੇ ਸਾਰਿਆਂ 'ਤੇ ਮਿਹਰ ਕਰੇ ਅਤੇ ਸਾਨੂੰ ਸੁਰੱਖਿਅਤ ਘਰ ਪਹੁੰਚਾਵੇ। ਆਮੇਨ। ਤੁਹਾਡਾ ਧੰਨਵਾਦ, ਸਰਬਸ਼ਕਤੀਮਾਨ ਪ੍ਰਮਾਤਮਾ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਹੋ ਸਕਦਾ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਅਣਜਾਣ ਹੋਣ ਅਤੇ ਹਉਮੈ-ਮਨ ਅਨੁਸਾਰ ਕੰਮ ਕਰਨ, ਪਰ ਅਸੀਂ ਤੁਹਾਨੂੰ ਆਪਣੇ ਦਿਲਾਂ ਵਿੱਚ, ਆਪਣੀ ਆਤਮਾਵਾਂ ਵਿੱਚ, ਸ਼ਾਇਦ ਗੁਪਤ ਰੂਪ ਵਿੱਚ, ਸ਼ਾਇਦ ਖੁੱਲ੍ਹ ਕੇ ਪਿਆਰ ਕਰਦੇ ਹਾਂ। ਸੋ ਕਿਰਪਾ ਕਰਕੇ ਸਾਨੂੰ ਮਾਫ਼ ਕਰੋ, ਸਾਡੀ ਮਦਦ ਕਰੋ, ਸਾਨੂੰ ਗਿਆਨ ਦਿਓ ਅਤੇ ਸਾਨੂੰ ਘਰ ਪਹੁੰਚਾਓ। ਆਮੇਨ। ਤੁਹਾਡਾ ਧੰਨਵਾਦ, ਸਾਹਿਬ ਜੀਓ।

Photo Caption: ਅੰਦਰਲੀ ਸੁੰਦਰਤਾ ਨਾਲ ਸੰਸਾਰ ਨੂੰ ਸੁੰਦਰ ਬਣਾਓਣ ਲਈ ਵਖਰੇ ਬਣੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (13/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
2425 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
2039 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
1676 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
1573 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
1692 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-31
1570 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-01
1450 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-02
1455 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-03
1464 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-04
1440 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-05
1283 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-06
1418 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-07
1263 ਦੇਖੇ ਗਏ