ਵਿਸਤਾਰ
ਡਾਓਨਲੋਡ Docx
ਹੋਰ ਪੜੋ
ਤਾਈਵਾਨ (ਫਾਰਮੋਸਾ) ਵਿੱਚ, ਮੇਰੇ ਲਈ ਕੋਈ ਵੱਡੀ ਜਗ੍ਹਾ ਖਰੀਦਣੀ ਅਤੇ ਇੱਥੋਂ ਤੱਕ ਕਿ ਲੋਕਾਂ ਲਈ ਆ ਕੇ ਪਰਉਪਕਾਰੀ ਊਰਜਾ ਦਾ ਅਭਿਆਸ ਕਰਨ ਲਈ ਇੱਕ ਮੰਦਰ ਜਾਂ ਆਸ਼ਰਮ ਬਣਾਉਣ ਦੀ ਇਜਾਜ਼ਤ ਲੈਣੀ ਵੀ ਮੁਸ਼ਕਲ ਹੈ। ਮੈਂ ਉਤਨੀ ਅਮੀਰ ਨਹੀਂ ਹਾਂ। ਮੇਰੇ ਪੈਸੇ, ਦਸਾਂ… ਮੈਨੂੰ ਨਹੀਂ ਪਤਾ ਕਿ ਮੈਂ ਆਪਣੇ ਕੰਮ, ਆਪਣੇ ਕਾਰੋਬਾਰ ਅਤੇ ਕਿਸੇ ਵੀ ਚੀਜ਼ ਨਾਲ ਕਿੰਨੀ ਕਮਾਈ ਕੀਤੀ ਹੈ - ਇਹ ਸਾਰੇ ਸੰਸਾਰ ਦੇ ਵੱਖ-ਵੱਖ ਕੋਨਿਆਂ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ, ਆਫ਼ਤ ਪੀੜਤਾਂ, ਯੁੱਧ ਪੀੜਤਾਂ, ਜਾਨਵਰਾਂ-ਲੋਕਾਂ ਨੂੰ ਬਚਾਉਣ ਦੇ ਕਾਰਜਾਂ, ਆਦਿ ਦੀ ਮਦਦ ਕਰਨ ਲਈ ਗਏ ਹਨ। ਯੋਗ ਕਾਰਨਾਂ ਲਈ। ਸੋ, 40 ਸਾਲ ਇਕ ਗੁਰੂ ਰਹਿਣ ਤੋਂ ਬਾਅਦ, ਕੁਆਨ ਯਿਨ ਵਿਧੀ ਸਿਖਾਉਣ ਤੋਂ ਬਾਅਦ, ਮੈਂ ਸਿਰਫ਼ ਇੱਕ ਹੀ ਆਸ਼ਰਮ ਖਰੀਦ ਸਕੀ ਹਾਂ। ਉਹ ਹੁਣ ਨਿਊ ਲੈਂਡ ਆਸ਼ਰਮ ਹੈ। ਬਾਕੀ ਹਰ ਥਾਂ ਬਸ ਛੋਟਾ, ਛੋਟਾ ਹੈ। ਤੁਸੀਂ ਤਾਈਵਾਨ (ਫਾਰਮੋਸਾ) ਵਿੱਚ ਵੱਡੀ ਜ਼ਮੀਨ ਖਰੀਦ ਕੇ ਵੱਡੀਆਂ ਇਮਾਰਤਾਂ ਨਹੀਂ ਬਣਾ ਸਕਦੇ। ਇਹ ਬਹੁਤ ਔਖਾ ਅਤੇ ਮਹਿੰਗਾ ਹੈ। ਮੇਰੇ ਕੋਲ ਇੰਨੇ ਪੈਸੇ ਨਹੀਂ ਹਨ ਕਿ ਮੈਂ ਖਰੀਦਦੀ ਰਹਾਂ।ਮੈਨੂੰ ਨਹੀਂ ਪਤਾ ਕਿ ਮੈਂ ਤੁਹਾਨੂੰ ਇਹ ਸਭ ਕਿਉਂ ਕਹਿ ਰਹੀ ਹਾਂ। ਸੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਬਾਰੇ ਜੋ ਵੀ ਦੋਸ਼ ਲਗਾਏ ਜਾ ਰਹੇ ਹਨ, ਉਹ ਸਾਰੇ ਗਲਤ ਹਨ। ਮੈਨੂੰ ਸੰਸਾਰ ਵਿੱਚ ਇੱਕ ਗੁਰੂ ਹੋਣ ਵਿੱਚ ਮੁਸ਼ਕਲ ਆ ਰਹੀ ਹੈ, ਸੰਸਾਰ ਵਿੱਚ ਜੋ ਕਤਲਾਂ ਅਤੇ ਕਾਤਲਾਨਾ ਕਾਰੋਬਾਰ ਲਈ ਹੜੱਪਣ ਨਾਲ ਭਰਿਆ ਹੋਇਆ ਹੈ। ਇਹ ਕਾਤਲਾਨਾ ਕਾਰੋਬਾਰ ਹਨ। ਉਨ੍ਹਾਂ ਕੋਲ ਵੱਡੀਆਂ ਜ਼ਮੀਨਾਂ ਹਨ। ਉਹ ਉੱਥੇ ਕੋਈ ਵੀ ਵੱਡੀ ਜਾਨਵਰ-ਲੋਕ ਜੇਲ੍ਹ ਬਣਾ ਸਕਦੇ ਹਨ ਕਿਉਂਕਿ ਉਨ੍ਹਾਂ ਕੋਲ ਸ਼ਕਤੀਸ਼ਾਲੀ ਲੋਕਾਂ ਨਾਲ ਸਬੰਧ ਹਨ ਅਤੇ ਉਹ ਚੰਗਾ ਕਾਰੋਬਾਰ ਕਰਦੇ ਹਨ ਅਤੇ ਉਹ ਪੈਸੇ ਦਿੰਦੇ ਹਨ, ਉਹ ਰਿਸ਼ਵਤ ਦਿੰਦੇ ਹਨ ਅਤੇ ਇਹ ਸਭ ਕੁਝ। ਮੈਂ ਇਹ ਕਾਰੋਬਾਰ ਨਹੀਂ ਕਰਦੀ। ਮੈਂ ਸਿਰਫ਼ ਆਪਣਾ ਇਮਾਨਦਾਰ ਪੈਸਾ ਖਰਚ ਕਰਦੀ ਹਾਂ। ਮੈਂ ਕਿਸੇ ਨੂੰ ਰਿਸ਼ਵਤ ਨਹੀਂ ਦਿੰਦੀ। ਮੈਂ ਇਹ ਅਤੇ ਉਹ ਬਣਨ ਲਈ ਜਾਂ ਇਹ ਅਤੇ ਉਹ ਜ਼ਮੀਨ ਖਰੀਦਣ ਲਈ ਕੋਈ ਵੀ ਸਬੰਧਾਂ, ਕਨੈਕਸ਼ਨਾਂ ਦੀ ਵਰਤੋਂ ਨਹੀਂ ਕਰਦੀ।ਸਾਰੇ ਪੁਰਸਕਾਰ, ਸਾਰੇ ਆਨਰੇਰੀ ਨਾਗਰਿਕਤਾ ਜੋ ਮੈਨੂੰ ਦਿੱਤੀਆਂ ਗਈਆਂ, ਉਦਾਹਰਣ ਵਜੋਂ, ਇਹ ਸਭ ਪਤਾ ਨਹੀਂ ਕਿਥੋਂ ਆ ਗਏ। ਮੈਨੂੰ ਆਖਰੀ ਦਿਨ ਤੱਕ ਪਤਾ ਵੀ ਨਹੀਂ ਸੀ ਜਦੋਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਰਕਾਰ ਵੱਲੋਂ ਮੈਨੂੰ ਇਕ ਆਨਰੇਰੀ ਨਾਗਰਿਕਤਾ ਦੇਣ ਲਈ ਇਹ-ਅਤੇ-ਉਹ ਸਮਾਗਮ ਹੋ ਰਿਹਾ ਹੈ। ਮੈਂ ਉਹ ਨਹੀਂ ਸੀ ਜੋ ਕੁਝ ਵੀ ਪ੍ਰਾਪਤ ਕਰਨ ਲਈ ਕਿਸੇ ਵੀ ਸਰਕਾਰ ਨਾਲ ਦੋਸਤੀ ਕਰਦੀ ਸੀ। ਹੁਣ ਤੱਕ, ਮੈਂ ਕਿਸੇ ਵੀ ਸ਼ਕਤੀਸ਼ਾਲੀ ਸਰਕਾਰੀ ਨੇਤਾ ਜਾਂ ਕਿਸੇ ਨੂੰ ਨਹੀਂ ਜਾਣਦੀ। ਪਹਿਲੀ ਵਾਰ ਜਦੋਂ ਮੈਂ ਕਿਸੇ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਨੂੰ ਜਾਣਿਆ ਸੀ, ਉਦੋਂ ਸੀ ਜਦੋਂ ਮੈਂ ਉਨ੍ਹਾਂ ਸਰਕਾਰਾਂ ਨੂੰ ਸ਼ਰਨਾਰਥੀਆਂ, ਉਸ ਸਮੇਂ (ਔਲੈਕਸੀਜ਼) ਵੀਐਤਨਾਮੀਜ਼ ਸ਼ਰਨਾਰਥੀਆਂ ਦੀ ਮਦਦ ਕਰਨ ਲਈ ਕਹਿਣ ਗਈ ਸੀ, ਕਿਉਂਕਿ ਉਹ (ਔ ਲੈਕ) ਵੀਐਤਨਾਮ ਵਾਪਸ ਭੇਜੇ ਜਾਣ ਤੋਂ ਰੋਕਣ ਲਈ ਆਪਣੇ ਆਪ ਨੂੰ ਮਾਰ ਰਹੇ ਸਨ। ਉਸ ਸਮੇਂ, ਯੁੱਧ ਹੁਣੇ-ਹੁਣੇ ਖਤਮ ਹੋਇਆ ਸੀ, ਅਤੇ ਲੋਕ ਅਜੇ ਵੀ ਕਮਿਊਨਿਸਟ ਪ੍ਰਣਾਲੀ ਤੋਂ ਬਹੁਤ ਡਰਦੇ ਸਨ। ਸੋ ਉਹ ਆਪਣੀ ਜਾਨ ਜੋਖਮ ਵਿੱਚ ਪਾ ਕੇ, ਵੱਡੇ ਸਮੁੰਦਰ ਵਿੱਚ ਭੱਜ ਗਏ।ਹੁਣ ਅਸੀਂ ਦੁਬਾਰਾ ਸ਼ਰਨਾਰਥੀਆਂ ਬਾਰੇ ਗੱਲ ਕਰਦੇ ਹਾਂ। ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਮੈਂ ਇਸ ਬਾਰੇ ਪਹਿਲਾਂ ਵੀ ਗੱਲ ਕੀਤੀ ਹੈ। ਮੈਂ ਕਿਹਾ ਸਿਰਫ਼ ਤਾਂ ਹੀ ਜੇਕਰ ਤੁਹਾਡਾ ਦੇਸ਼ ਜੰਗ ਵਿੱਚ ਹੈ ਜਾਂ ਕਿਸੇ ਹਤਾਸ਼ ਸਥਿਤੀ ਵਿੱਚ ਹੈ; ਨਹੀਂ ਤਾਂ, ਕਿਸੇ ਹੋਰ ਦੇਸ਼ ਨਾ ਜਾਓ। ਸ਼ਰਨਾਰਥੀ ਨਾ ਬਣੋ। ਸਭ ਤੋਂ ਘੱਟ, ਗੈਰ-ਕਾਨੂੰਨੀ ਸ਼ਰਨਾਰਥੀ। ਲੋਕ ਤੁਹਾਨੂੰ ਨੀਵਾਂ ਸਮਝਦੇ ਹਨ, ਅਤੇ ਤੁਸੀਂ ਇੱਕ ਤਰ੍ਹਾਂ ਦਾ ਸੁਪਨਿਆਂ ਦਾ ਦੇਸ਼ ਬਣਾਉਂਦੇ ਹੋ, ਪਰ ਇਹ ਇਸ ਤਰਾਂ ਨਹੀਂ ਹੈ। ਹਰ ਦੇਸ਼ ਨੂੰ ਆਪਣਾ ਬਚਾਅ ਆਪ ਕਰਨਾ ਪਵੇਗਾ। ਨਾਗਰਿਕਾਂ ਨੂੰ ਆਪਣਾ ਬਚਾਅ ਆਪ ਕਰਨਾ ਪਵੇਗਾ। ਉਨ੍ਹਾਂ ਨੂੰ ਤੁਹਾਡੇ ਦੇਸ਼ ਵਿੱਚ, ਤੁਹਾਡੇ ਵਾਂਗ ਹੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਤੁਹਾਨੂੰ ਆਪਣਾ ਦਿਮਾਗ, ਆਪਣੀ ਸ਼ਕਤੀ, ਆਪਣੀ ਇੱਛਾ ਸ਼ਕਤੀ, ਆਪਣੀ ਬਚਾਅ ਦੀ ਪ੍ਰਵਿਰਤੀ ਦੀ ਵਰਤੋਂ ਆਪਣੀ ਜ਼ਿੰਦਗੀ ਆਪ ਬਣਾਉਣ ਲਈ ਕਰਨੀ ਚਾਹੀਦੀ ਹੈ। ਤੁਹਾਨੂੰ ਅਮੀਰ ਜਾਂ ਮਸ਼ਹੂਰ ਹੋਣ ਦੀ ਲੋੜ ਨਹੀਂ ਹੈ। ਤੁਸੀਂ ਬਸ ਇੰਨਾ ਕੰਮ ਕਰਦੇ ਹੋ ਕਿ ਆਪਣੇ ਲਈ, ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾ ਸਕੋ। ਇਹ ਹੁਣ ਕਾਫ਼ੀ ਹੋਵੇਗਾ। ਕਿਸੇ ਹੋਰ ਦੇਸ਼ ਵਿੱਚ ਭੱਜਣ ਦੀ, ਘੁਸਪੈਠ ਕਰਨ ਦੀ, ਆਪਣੀ ਜਾਨ ਜੋਖਮ ਵਿੱਚ ਪਾਉਣ ਦੀ ਅਤੇ ਕਿਸੇ ਹੋਰ ਦੇਸ਼ ਵਿੱਚ ਭਿਖਾਰੀ ਵਜੋਂ ਅਪਮਾਨਿਤ ਹੋਣ ਦੀ ਕੋਈ ਲੋੜ ਨਹੀਂ ਹੈ। ਇਹ ਆਪਣੇ ਆਪ ਨਾਲ ਨਾ ਕਰੋ। ਜਦੋਂ ਤੁਹਾਡੇ ਕੋਲ ਅਜੇ ਹੱਥ, ਲੱਤਾਂ, ਸਰੀਰ, ਦਿਮਾਗ, ਸੋਚਣ ਦੀ ਸ਼ਕਤੀ ਹੈ, ਤਾਂ ਆਪਣੇ ਆਪ ਨੂੰ ਇਕ ਭਿਖਾਰੀ ਨਾ ਬਣਾਓ। ਕਿਸੇ ਵੀ ਦੇਸ਼ ਵਿੱਚ ਕਿਤੇ ਵੀ ਕੰਮ ਹਮੇਸ਼ਾ ਹੁੰਦਾ ਹੈ। ਹੋ ਸਕਦਾ ਹੈ ਕਿ ਕੁਝ ਪੇਂਡੂ ਖੇਤਰਾਂ ਵਿੱਚ ਕਾਫ਼ੀ ਕੰਮ ਨਾ ਹੋਵੇ, ਤਾਂ ਤੁਸੀਂ ਸ਼ਹਿਰ ਜਾ ਸਕਦੇ ਹੋ। ਬਹੁਤ ਸਾਰੀਆਂ ਨੌਕਰੀਆਂ ਹਨ।ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇਕ ਵਿਦਿਆਰਥੀ ਹੁੰਦਿਆਂ ਭਾਂਡੇ ਧੋਣੇ, ਇਕ ਰੈਸਟੋਰੈਂਟ ਵਿੱਚ ਕੰਮ ਕਰਨਾ, ਹੋਟਲ ਵਿੱਚ ਕੰਮ ਕਰਨਾ, ਹੋਸਟੇਸ ਵਜੋਂ, ਵੇਟਰਸ ਵਜੋਂ, ਰਸੋਈਏ ਵਜੋਂ, ਜੋ ਵੀ ਮੈਂ ਕੀਤਾ, ਅਤੇ ਫਿਰ ਉਸੇ ਸਮੇਂ ਉਸ ਭਾਸ਼ਾ, ਇਸ ਭਾਸ਼ਾ ਦਾ ਅਧਿਐਨ ਕੀਤਾ। ਸੋ ਮੈਂ ਕੁਝ ਭਾਸ਼ਾਵਾਂ ਜਾਣਦੀ ਹਾਂ। ਇਹ ਸਭ ਮੇਰੀ ਆਪਣੀ ਕਮਾਈ ਲਈ ਹੈ, ਉਦਾਹਰਣ ਵਜੋਂ, ਭਾਂਡੇ ਧੋਣ ਲਈ। ਮੈਂ ਕੁਝ ਨਹੀਂ ਕੀਤਾ। ਮੈਂ ਕਿਸੇ ਦੇਸ਼ ਵਿੱਚ ਸ਼ਰਨ ਲੈਣ ਜਾਂ ਕੁਝ ਵੀ ਲੈਣ ਲਈ ਨਹੀਂ ਭੱਜੀ। ਮੇਰਾ ਪਰਿਵਾਰ ਵਿਦੇਸ਼ ਵਿੱਚ ਮੇਰਾ ਸਮਰਥਨ ਕਰਨ ਲਈ ਇੰਨਾ ਅਮੀਰ ਨਹੀਂ ਸੀ। ਮੈਨੂੰ ਆਪਣਾ ਖਿਆਲ ਆਪ ਰੱਖਣਾ ਪਿਆ। ਸੋ ਅਜਿਹਾ ਕੁਝ ਵੀ ਨਾ ਕਰੋ ਜੋ ਤੁਹਾਡੀ ਜ਼ਿੰਦਗੀ ਅਤੇ ਆਜ਼ਾਦ ਸੰਸਾਰ ਵਿੱਚ ਇੱਕ ਨਾਗਰਿਕ ਵਜੋਂ ਤੁਹਾਡੀ ਸਾਖ ਲਈ ਇੰਨਾ ਜੋਖਮ ਭਰਿਆ ਹੋਵੇ। ਸਿਰਫ ਨਿਰਾਸ਼ਾਜਨਕ ਸਥਿਤੀਆਂ ਵਿੱਚ, ਜੰਗ ਵਰਗੀਆਂ, ਸੱਚਮੁੱਚ ਦਮਨਕਾਰੀ ਪ੍ਰਣਾਲੀਆਂ ਵਿੱਚ ਜਿੱਥੇ ਤੁਹਾਨੂੰ ਭੱਜਣਾ ਪਵੇ। ਪਰ ਮੈਨੂੰ ਨਹੀਂ ਪਤਾ ਕਿ ਕੋਈ ਦੇਸ਼ ਇੰਨਾ ਦਮਨਕਾਰੀ ਹੈ ਜਾਂ ਨਹੀਂ। ਹੋ ਸਕਦਾ ਹੈ ਕਿ ਕੁਝ ਬੁਰੇ ਹੋਣ ਕਿਉਂਕਿ ਸਰਕਾਰ ਉਨ੍ਹਾਂ ਦੇ ਕਾਮਿਆਂ ਨਾਲ ਸਖ਼ਤ ਨਹੀਂ ਹੈ, ਉਨ੍ਹਾਂ ਨੂੰ ਰਿਸ਼ਵਤ ਦੇਣ ਅਤੇ ਪੈਸੇ ਲਈ ਲੋਕਾਂ 'ਤੇ ਜ਼ੁਲਮ ਕਰਨ ਤੋਂ ਨਹੀਂ ਰੋਕ ਰਹੀ। ਪਰ ਕਮਿਊਨਿਸਟ ਦੇਸ਼ਾਂ ਵਿੱਚ ਵੀ, ਉਹ ਕਹਿੰਦੇ ਹਨ ਕਿ ਉਹ ਬਹੁਤ ਸਖ਼ਤ ਦੇਸ਼ ਹਨ, ਪਰ ਲੋਕ ਫਿਰ ਵੀ ਕਰੋੜਪਤੀ ਬਣ ਸਕਦੇ ਹਨ। ਮੈਂ ਉਨ੍ਹਾਂ ਵਿੱਚੋਂ ਬਹੁਤ ਸਾਰੇ ਦੇਖੇ ਹਨ ਅਤੇ ਜੇਕਰ ਉਹ ਸਿਸਟਮ ਦੀ ਪਾਲਣਾ ਕਰਦੇ ਹਨ ਤਾਂ ਉਹ ਇੱਕ ਵੱਡਾ ਕਾਰੋਬਾਰ ਕਰ ਸਕਦੇ ਹਨ।ਖੈਰ, ਸਰਕਾਰਾਂ ਜਾਂ ਹੋਰ ਈਰਖਾਲੂ ਲੋਕਾਂ ਦੁਆਰਾ ਘੂਰਨ ਲਈ ਤੁਹਾਨੂੰ ਕਰੋੜਪਤੀ ਹੋਣ ਦੀ ਲੋੜ ਨਹੀਂ ਹੈ। ਤੁਸੀਂ ਸਿਰਫ਼ ਇੱਕ ਚੰਗੇ ਪਰਿਵਾਰ ਦੀ ਦੇਖਭਾਲ ਕਰ ਸਕਦੇ ਹੋ, ਆਪਣੇ ਲਈ ਅਤੇ ਆਪਣੇ ਅਜ਼ੀਜ਼ਾਂ ਲਈ ਕਾਫ਼ੀ ਇਕ ਚੰਗਾ ਮਿਆਰ ਰੱਖ ਸਕਦੇ ਹੋ। ਤੁਹਾਨੂੰ ਜੀਣ ਲਈ ਹਮੇਸ਼ਾ ਬਹੁਤ ਸਾਰਾ ਪੈਸਾ ਕਮਾਉਣ ਦੀ ਲੋੜ ਨਹੀਂ ਹੁੰਦੀ। ਨਹੀਂ, ਨਹੀਂ। ਇੱਕ ਚੰਗਾ, ਆਮ ਪਰਿਵਾਰਕ ਸਟਾਈਲ, ਖਾਣ-ਪੀਣ ਲਈ ਕਾਫ਼ੀ, ਪਹਿਨਣ ਲਈ ਕਾਫ਼ੀ, ਇੱਧਰ-ਉੱਧਰ ਘੁੰਮਣ-ਫਿਰਨ ਲਈ ਆਰਾਮਦਾਇਕ ਜਾਂ ਇੱਕ ਸ਼ਾਂਤਮਈ ਜ਼ਿੰਦਗੀ ਜੀਉਣ ਲਈ। ਇਹੀ ਸੱਚਮੁੱਚ ਹੈ ਜਿਸ ਬਾਰੇ ਕਿਸੇ ਨੂੰ ਵੀ ਸੁਪਨਾ ਦੇਖਣਾ ਚਾਹੀਦਾ ਹੈ, ਇਕ ਅਰਬਪਤੀ, ਕਰੋੜਪਤੀ ਬਣਨ ਦਾ ਨਹੀਂ, ਜਾਂ ਬਹੁਤ ਸਖ਼ਤ ਮਿਹਨਤ ਕਰਨ ਦਾ ਵੀ ਨਹੀਂ, ਇਹ ਬੌਸ, ਉਹ ਬਹੁਤ ਮਿਹਨਤੀ ਹਨ। ਉਹ ਆਮ ਕਿਸਾਨਾਂ ਵਾਂਗ ਚੰਗੀ ਤਰ੍ਹਾਂ ਨਹੀਂ ਸੌਂਦੇ। ਕਿਸਾਨ, ਉਹ ਆਪਣੇ ਖੇਤਾਂ ਦੀ ਦੇਖਭਾਲ ਕਰਦੇ ਹਨ, ਉਹ ਘਰ ਆਉਂਦੇ ਹਨ, ਉਹ ਚੰਗੀ ਨੀਂਦ ਲੈਂਦੇ ਹਨ। ਅਗਲੀ ਸਵੇਰ, ਉਹ ਫਿਰ ਤਾਜ਼ੀ ਹਵਾ ਵਿੱਚ, ਧੁੱਪ ਵਿੱਚ ਬਾਹਰ ਨਿਕਲਦੇ ਹਨ, ਉਨ੍ਹਾਂ ਕੋਲ ਇੱਕ ਖੂਬਸੂਰਤ ਜ਼ਿੰਦਗੀ ਹੈ, ਮਿਹਨਤਕਸ਼, ਹਾਂਜੀ। ਪਰ ਹਰ ਕੰਮ ਵਿਚ, ਤੁਹਾਨੂੰ ਯੋਗਦਾਨ ਪਾਉਣ ਦੀ ਲੋੜ ਹੈ, ਭਾਵੇਂ ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ, ਜਾਂ ਸਮੇਂ-ਵਜੋਂ, ਕੁਝ ਵੀ। ਤੁਸੀਂ ਇਸ ਸੰਸਾਰ ਵਿੱਚ ਸਿਰਫ਼ ਮੁਫ਼ਤ ਲਈ ਨਹੀਂ ਰਹਿ ਸਕਦੇ।ਅਤੇ ਤੁਸੀਂ ਸੋਚਦੇ ਹੋ ਕਿ ਇੱਕ ਸੰਨਿਆਸੀ ਹੋਣਾ ਭੋਜਨ ਲਈ ਭੀਖ ਮੰਗਣ ਵਾਂਗ ਹੈ, ਇਹ ਇੱਕ ਬਹੁਤ ਹੀ ਆਜ਼ਾਦ ਜੀਵਨ ਹੈ? ਅੱਜਕੱਲ੍ਹ ਇਹ ਇੰਨਾ ਆਜ਼ਾਦ ਨਹੀਂ ਹੈ। ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਰਾਪ ਵੀ ਦਿੰਦੇ ਹਨ, ਉਨ੍ਹਾਂ ਨੂੰ ਇਸ ਤਰਾਂ ਨੀਵਾਂ ਸਮਝਦੇ ਹਨ ਜਿਵੇਂ ਉਹ ਸਮਾਜ ਲਈ ਇਕ ਬੋਝ ਹੋਣ, ਕਿ ਉਨ੍ਹਾਂ ਦੇ ਹੱਥ-ਪੈਰ ਅਤੇ ਇਕ ਮਜ਼ਬੂਤ ਸਰੀਰ ਹੋਣ ਦੇ ਬਾਵਜੂਦ ਉਹ ਯੋਗਦਾਨ ਨਹੀਂ ਪਾਉਣਾ ਚਾਹੁੰਦੇ। ਲੋਕ ਅਜਿਹੇ ਇਕ ਸਾਧੂ ਨੂੰ ਚੰਗੀ ਤਰ੍ਹਾਂ ਨਹੀਂ ਦੇਖਦੇ। ਉਹ ਉਨਾਂ ਦੀ ਇਮਾਨਦਾਰੀ 'ਤੇ ਸ਼ੱਕ ਕਰਦੇ ਹਨ। ਹੋ ਸਕਦਾ ਹੈ ਕਿ ਇਹ ਲੋਕ ਆਲਸੀ ਹੋਣ, ਬਸ ਆਪਣੇ ਦੇਸ਼ ਦੇ ਦੂਜੇ ਮਨੁੱਖਾਂ ਤੋਂ ਜੀਣਾ ਚਾਹੁੰਦੇ ਹੋਣ। ਸੋ ਹੋ ਸਕਦਾ ਹੈ ਕਿ ਕੁਝ ਉਨ੍ਹਾਂ ਦਾ ਪਾਲਣ ਕਰਦੇ ਹੋਣ ਅਤੇ ਉਹੀ ਕੱਪੜੇ ਪਾਉਣ ਜਾਂ ਰੰਗੀਨ ਹੋਣ, ਇਹ ਸਭ ਕੁਝ, ਇੱਕ ਫੈਸ਼ਨ ਕਿਸਮ ਦੇ ਸਮੂਹ ਵਾਂਗ। ਪਰ ਹਰ ਕੋਈ ਇਸ ਤਰਾਂ ਦੀ ਜ਼ਿੰਦਗੀ 'ਤੇ ਸਹਿਮਤ ਨਹੀਂ ਹੁੰਦਾ। ਸੋ ਬੁੱਧ ਧਰਮ ਜਾਂ ਕੈਥੋਲਿਕ ਧਰਮ ਦੇ ਜ਼ਿਆਦਾਤਰ ਭਿਕਸ਼ੂ ਅਤੇ ਨਨ, ਉਦਾਹਰਣ ਵਜੋਂ, ਉਹ ਆਪਣੇ ਕ੍ਰਮ ਵਿੱਚ, ਆਪਣੇ ਮੰਦਰ ਵਿੱਚ ਰਹਿੰਦੇ ਹਨ। ਅੱਜ ਕੱਲ੍ਹ ਇਸ ਤਰਾਂ ਕਰਨਾ ਜ਼ਿਆਦਾ ਸੁਰੱਖਿਅਤ ਹੈ। ਨਾਲ ਹੀ, ਤੁਸੀਂ ਲੋਕਾਂ ਨੂੰ ਔਨਲਾਈਨ, ਇੰਟਰਨੈੱਟ 'ਤੇ ਸਿਖਾ ਸਕਦੇ ਹੋ। ਕੁਝ ਅਜਿਹਾ ਕਰਦੇ ਹਨ। ਇਹ ਇਸ ਤਰਾਂ ਚੰਗਾ ਹੈ। ਅਤੇ ਲੋਕ ਤੁਹਾਨੂੰ ਭੇਟਾਂ ਚੜ੍ਹਾਉਂਦੇ ਹਨ, ਅਤੇ ਤੁਸੀਂ ਇਸਨੂੰ ਲੈਣ ਦੇ ਯੋਗ ਹੋ ਕਿਉਂਕਿ ਤੁਸੀਂ ਕੁਝ ਕਰ ਰਹੇ ਹੋ। ਤੁਸੀਂ ਲੋਕਾਂ ਨੂੰ ਚੰਗੀਆਂ ਗੱਲਾਂ ਸਿਖਾ ਰਹੇ ਹੋ, ਆਪਣੇ ਵਿਸ਼ਵਾਸ ਤੋਂ ਭਟਕਦੇ ਨਹੀਂ, ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਨਹੀਂ ਕਰ ਰਹੇ ਹੋ, ਆਪਣੀ ਐਸ਼ੋ-ਆਰਾਮ ਲਈ ਲੋਕਾਂ ਦੀ ਦਿਆਲਤਾ ਦੀ ਦੁਰਵਰਤੋਂ ਨਹੀਂ ਕਰ ਰਹੇ ਹੋ। ਫਿਰ ਇਹ ਠੀਕ ਹੈ।ਤਾਈਵਾਨੀਜ਼ (ਫਾਰਮੋਸਨ), ਨਾ ਸਿਰਫ਼ ਸਰਕਾਰ ਅਤੇ ਆਮ ਲੋਕ, ਸਗੋਂ ਤਿਆਗੀ ਲੋਕ ਜਿਵੇਂ ਕਿ ਆਈ-ਕੁਆਨ ਤਾਓ ਭਿਕਸ਼ੂ ਅਤੇ ਨਨ, ਅਤੇ ਬੋਧੀ ਭਿਕਸ਼ੂ ਅਤੇ ਨਨ, ਅਤੇ ਕਿਸੇ ਵੀ ਧਰਮ ਦੇ ਪਾਦਰੀ, ਤੁਹਾਨੂੰ ਵੀ ਆਪਣੇ ਰਸਤੇ ਤੋਂ ਬਾਹਰ ਜਾਣਾ ਪਵੇਗਾ, ਆਪਣੀ ਆਰਾਮਦਾਇਕ ਸੀਟ ਤੋਂ ਬਾਹਰ ਜਾਣਾ ਪਵੇਗਾ ਅਤੇ ਲੋਕਾਂ ਨੂੰ ਜਾਣ ਪਛਾਣ ਕਰਾਉਣੀ ਪਵੇਗੀ, ਲੋਕਾਂ ਨੂੰ ਵੀਗਨ ਬਣਨ ਲਈ ਉਤਸ਼ਾਹਿਤ ਕਰਨਾ ਪਵੇਗਾ ਤਾਂ ਜੋ ਤੁਹਾਡੇ ਦੇਸ਼ ਨੂੰ ਬਚਾਇਆ ਜਾ ਸਕੇ। ਕਿਉਂਕਿ ਇਸੇ ਲਈ ਤੁਸੀਂ ਤਿਆਗੀ ਬਣੇ ਸੀ। ਸਿਰਫ਼ ਆਪਣੇ ਆਰਾਮ ਖੇਤਰ ਵਿੱਚ ਬੈਠ ਕੇ ਲੋਕਾਂ ਦੇ ਦਾਨ ਨਾ ਖਾਓ ਅਤੇ ਕੁਝ ਨਾ ਕਰਨ ਦੇ ਬਾਵਜੂਦ ਵੀ ਆਰਾਮ ਅਤੇ ਐਸ਼ੋ-ਆਰਾਮ ਵਿੱਚ ਨਾ ਰਹੋ। ਤੁਹਾਡੇ ਕੋਲ ਸਿਰਫ਼ ਇੱਕ ਹੀ ਜ਼ਿੰਦਗੀ ਹੈ। ਇਸ ਜੀਵਨ ਕਾਲ ਵਿੱਚ, ਇਹੀ ਇੱਕੋ ਇੱਕ ਮੌਕਾ ਹੈ, ਆਖਰੀ ਮੌਕਾ ਹੈ ਕਿ ਤੁਸੀਂ ਕੁਝ ਚੰਗਾ ਕਰ ਸਕਦੇ ਹੋ ਅਤੇ ਉਸ ਵਿਸ਼ਵਾਸ ਦਾ ਅਭਿਆਸ ਕਰ ਸਕਦੇ ਹੋ ਜਿਸਦੀ ਤੁਸੀਂ ਪਾਲਣਾ ਕਰਦੇ ਹੋ। ਸਿਰਫ਼ ਗੱਲਾਂ ਕਰਨੀਆਂ ਹੀ ਨਹੀਂ, ਸਿਰਫ਼ ਸੂਤਰ ਪੜ੍ਹਨੇ ਹੀ ਨਹੀਂ, ਸਗੋਂ ਬਾਹਰ ਜਾਓ, ਲੋਕਾਂ ਨੂੰ ਇਹ ਕਰਨ ਲਈ ਕਹੋ। ਤੁਹਾਡੇ ਕੋਲ ਇੱਕ ਮੌਕਾ ਹੈ। ਤੁਹਾਡੇ ਕੋਲ ਇੱਕ ਮੰਦਰ ਹੈ, ਤੁਹਾਡੇ ਕੋਲ ਤੁਹਾਡੇ ਭਿਕਸ਼ੂ ਦਾ ਚੋਲਾ ਹੈ, ਜੋ ਕਿ ਤੁਹਾਡੇ ਲਈ ਇੱਕ ਬਹੁਤ ਵਧੀਆ ਸੁਰੱਖਿਆ ਅਤੇ ਇੱਕ ਵਧੀਆ ਇਸ਼ਤਿਹਾਰ ਹੈ।ਲੋਕ, ਜ਼ਿਆਦਾਤਰ ਬਾਹਰ, ਉਹ ਭਿਕਸ਼ੂਆਂ ਅਤੇ ਨਨਾਂ ਦਾ ਪਾਲਣ ਕਰਦੇ ਹਨ, ਜਿਨ੍ਹਾਂ ਕੋਲ ਚੋਗਾ ਅਤੇ ਹੋਰ ਸਭ ਕੁਝ ਹੁੰਦਾ ਹੈ। ਉਹ ਆਮ ਤੌਰ 'ਤੇ ਤੁਹਾਡੀ ਆਲੋਚਨਾ ਨਹੀਂ ਕਰਦੇ ਜਾਂ ਤੁਹਾਡੇ ਤੇ ਸ਼ੱਕ ਨਹੀਂ ਕਰਦੇ। ਖੈਰ, ਉਹ ਮੇਰੇ 'ਤੇ ਸ਼ੰਕਾ ਕਰਦੇ ਹਨ ਅਤੇ ਮੇਰੇ 'ਤੇ ਸ਼ੱਕ ਕਰਦੇ ਹਨ ਕਿਉਂਕਿ ਮੈਂ ਇਹ ਨਹੀਂ ਪਹਿਨਦੀ। ਪਰ ਭਿਕਸ਼ੂਆਂ ਦਾ ਚੋਲਾ, ਪਾਦਰੀਆਂ ਦਾ ਚੋਲਾ, ਉਹ ਬਹੁਤ ਵਧੀਆ ਇਸ਼ਤਿਹਾਰ ਹਨ। ਲੋਕ ਤੁਹਾਡਾ ਤੁਰੰਤ ਅਤੇ ਆਪਣੇ ਆਪ ਸਤਿਕਾਰ ਕਰਨਗੇ। ਸੋ ਤੁਸੀਂ ਅਗੇ ਵਧੋ, ਉਸ ਸ਼ਕਤੀ ਦੀ ਵਰਤੋਂ ਕਰਨ ਲਈ, ਆਪਣੇ ਆਰਾਮ ਖੇਤਰ ਤੋਂ ਬਾਹਰ ਜਾ ਕੇ ਲੋਕਾਂ ਨਾਲ ਗੱਲ ਕਰੋ, ਲੋਕਾਂ ਨੂੰ ਦੱਸੋ, ਭਾਸ਼ਣ ਦਿਓ, ਕੁਝ ਵੀ ਕਰੋ। ਤੁਹਾਡੇ ਕੋਲ ਇਹ ਸਭ ਹੈ। ਤੁਸੀਂ ਘੱਟੋ-ਘੱਟ ਆਪਣੇ ਦੇਸ਼ ਨੂੰ ਬਚਾਉਣ ਲਈ ਅਜਿਹਾ ਕਰ ਸਕਦੇ ਹੋ। ਦਿਆਲੂ ਜੀਵਨ ਢੰਗ ਰਾਹੀਂ ਸੰਸਾਰ ਨੂੰ ਬਚਾਉਣ ਦੀ ਗੱਲ ਕਰਨੀ। ਤੁਹਾਡਾ ਧੰਨਵਾਦ। ਬੁੱਧ ਤੁਹਾਨੂੰ ਅਸ਼ੀਰਵਾਦ ਦੇਵੇ। ਸੰਤ-ਸਾਧੂ, ਤਾਓ ਤੁਹਾਨੂੰ ਅਸੀਸ ਦੇਵੇ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ। ਆਮੇਨ।ਸੋ ਤੁਸੀਂ ਸਾਰੇ, ਸੰਸਾਰ ਦੇ ਨਾਗਰਿਕ, ਖਾਸ ਕਰਕੇ ਉਹ ਜਿਹੜੇ ਮੁਸੀਬਤ ਵਿੱਚ ਹਨ ਅਤੇ ਯੁੱਧ ਵਿੱਚ ਹਨ ਜਾਂ ਦੂਜੇ ਦੇਸ਼ਾਂ ਦੁਆਰਾ ਯੁੱਧ ਵਿਚ ਜਾਂ ਖ਼ਤਰੇ ਵਿੱਚ ਹਨ, ਕਿਰਪਾ ਕਰਕੇ ਆਪਣੇ ਆਪ 'ਤੇ ਨਿਰਭਰ ਕਰੋ। ਪ੍ਰਮਾਤਮਾ-ਨਾਗਰਿਕ-ਵਰਗੇ ਬਣੋ, ਚੰਗੇ ਬਣੋ, ਨੇਕ ਬਣੋ, ਦਿਆਲੂ ਬਣੋ, ਜਿਵੇਂ ਤੁਸੀਂ ਹਮੇਸ਼ਾ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ ਹੋ, "ਹੇ ਪ੍ਰਮਾਤਮਾ, ਤੁਸੀਂ ਦਿਆਲੂ ਹੋ, ਮੇਰੇ 'ਤੇ ਰਹਿਮ ਕਰੋ।" ਤੁਸੀਂ ਦੂਜਿਆਂ 'ਤੇ, ਦੂਜੇ ਮਨੁੱਖਾਂ 'ਤੇ, ਦੂਜੇ ਸਹਿ-ਨਿਵਾਸੀਆਂ 'ਤੇ, ਜਾਨਵਰਾਂ-ਲੋਕਾਂ 'ਤੇ, ਨੁਕਸਾਨ-ਰਹਿਤ ਤੇ ਦਇਆ ਕਰੋ, ਜੰਗਲਾਂ ਵਿੱਚ, ਜੰਗਲਾਂ ਵਿੱਚ ਦਾਨੀ-ਰੁੱਖਾਂ ਤੇ, ਨਦੀ ਦੇ ਸ਼ੁੱਧ ਪਾਣੀ ਤੇ, ਮੱਛੀਆਂ-ਲੋਕਾਂ ਦੇ ਜਿਉਂਦੇ ਰਹਿਣ ਲਈ, ਅਤੇ ਤੁਹਾਡੀ ਜ਼ਮੀਨ ਵਿੱਚ ਖੇਤੀ ਕਰਨ ਲਈ ਸਾਫ਼ ਪਾਣੀ ਹੋਣ ਲਈ - ਰਸਾਇਣਾਂ ਨਾਲ ਭਰਿਆ ਨਹੀਂ, ਸਾਰੇ ਜੀਵਾਂ ਦੇ ਖੂਨ ਨਾਲ ਭਰਿਆ ਨਹੀਂ। ਨਦੀ ਵਿੱਚ, ਸਮੁੰਦਰ ਵਿੱਚ ਮੱਛੀ-ਲੋਕਾਂ ਨੂੰ ਇਕੱਲਾ ਛੱਡ ਦਿਓ, ਤਾਂ ਜੋ ਉਹ ਤੁਹਾਨੂੰ ਲਾਭ ਪਹੁੰਚਾ ਸਕਣ, ਤੁਹਾਨੂੰ ਸਿਹਤਮੰਦ, ਖੁਸ਼ ਰਖ ਸਕਣ ਅਤੇ ਤੁਹਾਡੇ ਜੀਵਨ ਦੌਰਾਨ ਸ਼ਾਂਤੀਪੂਰਨ ਬਣਾ ਸਕਣ। ਅਤੇ ਆਪਣੇ ਬੱਚਿਆਂ ਨੂੰ ਸਿਹਤਮੰਦ ਬਣਾਓ, ਕੋਈ ਬਿਮਾਰੀ ਨਹੀਂ। ਆਪਣੇ ਬਜ਼ੁਰਗਾਂ ਨੂੰ ਉਸ ਦਿਨ ਤੱਕ ਵਧੇਰੇ ਆਰਾਮਦਾਇਕ ਬਣਾਓ ਜਦੋਂ ਤੱਕ ਪ੍ਰਮਾਤਮਾ ਉਨ੍ਹਾਂ ਨੂੰ ਘਰ ਨਹੀਂ ਬੁਲਾਉਂਦਾ। ਉਹ ਦਇਆ ਬਣੋ ਜੋ ਤੁਸੀਂ ਪ੍ਰਮਾਤਮਾ ਤੋਂ ਮੰਗਦੇ ਹੋ। ਉਹ ਰਹਿਮ ਬਣੋ ਜਿਸਦੀ ਤੁਸੀਂ ਸਵਰਗ ਤੋਂ ਮੰਗ ਕਰਦੇ ਹੋ। ਪ੍ਰਮਾਤਮਾ-ਵਰਗੇ ਬੱਚਿਆਂ ਵਾਂਗ ਦਿਆਲੂ ਜੀਵ ਬਣੋ।Photo Caption: ਜਿਥੇ ਵੀ ਹੋ ਸਕੇ ਜੀਓ