ਖੋਜ
ਪੰਜਾਬੀ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਰਪਾ ਕਰਕੇ, ਹੁਣ ਤੋਂ, ਆਪਣੀ ਜ਼ਿੰਦਗੀ ਬਦਲ ਦਿਓ। ਇੱਕ ਸੱਚਮੁੱਚ ਚੰਗੇ ਇਨਸਾਨ ਬਣੋ, ਪ੍ਰਮਾਤਮਾ ਦੇ ਇੱਕ ਚੰਗੇ ਬੱਚੇ ਬਣੋ। ਬਸ ਆਪਣੇ ਲਈ ਵੀ, ਸਾਰੀਆਂ ਮਾੜੀਆਂ ਚੀਜ਼ਾਂ ਤੋਂ ਦੂਰ ਰਹੋ। ਸਿਰਫ਼ ਇਹੀ ਨਹੀਂ, ਹੋਰ ਜੀਵਾਂ ਦਾ ਸਾਰਾ ਖੂਨ ਅਤੇ ਮਾਸ ਨਾ ਖਾਓ। ਉਨ੍ਹਾਂ ਸੁੰਦਰ ਰੁੱਖਾਂ ਨੂੰ ਨਾ ਕੱਟੋ ਜੋ ਤੁਹਾਨੂੰ ਆਕਸੀਜਨ ਦਿੰਦੇ ਹਨ। ਪਰ ਨਾਲ ਹੀ, ਨਸ਼ੇ ਨਾ ਕਰੋ, ਸ਼ਰਾਬ ਨਾ ਲਓ, ਸਿਗਰਟ ਨਾ ਪੀਓ। ਅਜਿਹੀ ਕੋਈ ਵੀ ਚੀਜ਼ ਨਾ ਲਓ ਜੋ ਤੁਹਾਡੇ ਸੁੰਦਰ, ਕੀਮਤੀ ਮਨੁੱਖ ਨੂੰ ਜ਼ਹਿਰ ਦੇਵੇ।

ਤੁਹਾਡੇ ਲਈ ਕੁਝ ਵੀ ਬੁਰਾ ਹੈ, ਇਸਨੂੰ ਬੰਦ ਕਰੋ। ਇਸ ਤੋਂ ਦੂਰ ਰਹੋ। ਤੁਹਾਡੇ ਲਈ ਅਤੇ ਦੂਜਿਆਂ ਲਈ ਕੁਝ ਵੀ ਚੰਗਾ ਹੈ, ਇਸਨੂੰ ਕਰਦੇ ਰਹੋ, ਜੇ ਹੋ ਸਕੇ ਤਾਂ ਹੋਰ ਵੀ ਕਰੋ। ਇਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਇਸ ਸੰਸਾਰ ਤੋਂ ਬਚ ਸਕਦੇ ਹੋ, ਤੁਸੀਂ ਮਾਇਆ ਦੇ ਬੇਰਹਿਮ ਜਾਦੂ, ਬੇਰਹਿਮ ਜ਼ਹਿਰ ਅਤੇ ਬੇਰਹਿਮ ਪੰਜਿਆਂ ਤੋਂ ਬਚ ਸਕਦੇ ਹੋ। ਅਤੇ ਇਹ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਘਰ ਜਾ ਸਕਦੇ ਹੋ, ਆਪਣਾ ਸੱਚਾ ਘਰ, ਆਪਣਾ ਸ਼ਾਨਦਾਰ ਘਰ, ਆਪਣੇ ਆਪ ਨੂੰ, ਆਪਣੇ ਸੱਚੇ ਸਵੈ ਨੂੰ ਦੇਖ ਕੇ, ਆਪਣੇ ਆਲੇ ਦੁਆਲੇ ਅਤੇ ਹਰ ਜਗ੍ਹਾ ਸ਼ਾਨਦਾਰ, ਸੁੰਦਰ ਰੋਸ਼ਨੀ ਨਾਲ। ਇਹੀ ਅਸਲੀ ਤੁਸੀਂ ਹੋ। ਸੁੰਦਰ ਦਿਖਣ ਵਾਲੇ ਦੂਤਾਂ ਦੀ ਪ੍ਰਸ਼ੰਸਾ ਨਾ ਕਰੋ, ਸੰਤਾਂ ਅਤੇ ਰਿਸ਼ੀਆਂ ਦੀ ਪ੍ਰਸ਼ੰਸਾ ਨਾ ਕਰੋ - ਬੱਸ ਇੱਕ ਬਣੋ!

ਇਨਸਾਨ ਬਣਨ ਲਈ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ, ਬਸ ਇੱਕ ਇਨਸਾਨੀਅਤ ਵਾਲਾ, ਦਿਆਲੂ ਇਨਸਾਨ ਬਣੋ। ਬਸ ਸਾਰੀਆਂ ਬੁਰੀਆਂ ਚੀਜ਼ਾਂ ਤੋਂ ਦੂਰ ਰਹੋ। ਸਾਰੀਆਂ ਜਿੰਦਗੀਆਂ ਦਾ ਸਤਿਕਾਰ ਕਰੋ, ਸਿਰਫ਼ ਆਪਣੀ ਜ਼ਿੰਦਗੀ ਦਾ ਹੀ ਨਹੀਂ, ਸਗੋਂ ਸਾਰੀਆਂ ਜ਼ਿੰਦਗੀਆਂ ਦਾ। ਅਤੇ ਪ੍ਰਮਾਤਮਾ ਤੋਂ ਡਰੋ, ਪ੍ਰਮਾਤਮਾ ਦਾ ਸਤਿਕਾਰ ਕਰੋ, ਪ੍ਰਮਾਤਮਾ ਨੂੰ ਪਿਆਰ ਕਰੋ, ਪ੍ਰਮਾਤਮਾ ਨੂੰ ਯਾਦ ਰੱਖੋ, ਆਪਣੀ ਜ਼ਿੰਦਗੀ ਦੇ ਹਰ ਸਕਿੰਟ ਵਿੱਚ ਤੁਹਾਨੂੰ ਆਪਣਾ ਕੰਮ, ਆਪਣਾ ਕਾਰੋਬਾਰ, ਆਪਣਾ ਪਰਿਵਾਰ, ਆਪਣੀ ਦੌਲਤ, ਕੁਝ ਵੀ ਛੱਡਣ ਦੀ ਲੋੜ ਨਹੀਂ ਹੈ - ਯੋਗੀ ਬਣਨ ਲਈ ਜੰਗਲ ਵਿੱਚ ਭੱਜਣਾ ਜਾਂ ਕੁਝ ਵੀ। ਇਨਸਾਨਾਂ ਨਾਲ ਕੰਮ ਕਰੋ, ਬਸ ਪ੍ਰਮਾਤਮਾ ਨੂੰ ਯਾਦ ਰੱਖੋ, ਪ੍ਰਮਾਤਮਾ ਦਾ ਸਤਿਕਾਰ ਕਰੋ। ਸਾਰੀਆਂ ਜਾਨਾਂ ਦਾ ਸਤਿਕਾਰ ਕਰਕੇ, ਜੋ ਵੀ ਵਧੀਆ ਕਰ ਸਕਦੇ ਹੋ, ਕਰ ਕੇ ਪੂਰੀ ਤਰ੍ਹਾਂ ਦ‌ਿਆਲੂ ਇਨਸਾਨ ਬਣੋ ਅਤੇ ਹਰ ਸਮੇਂ ਪ੍ਰਮਾਤਮਾ ਨੂੰ ਯਾਦ ਰੱਖੋ। ਜੇ ਤੁਸੀਂ ਅਜਿਹੇ ਹੋ ਤਾਂ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਬਚਾਵਾਂਗੀ। ਜੇ ਤੁਸੀਂ ਇਸ ਤਰਾਂ ਦੇ ਹੋ, ਜੇ ਤੁਸੀਂ ਇੱਕ ਰਹਿਮ-ਦਿਲ ਇਨਸਾਨ ਹੋ, ਭਾਵੇਂ ਤੁਸੀਂ ਮੇਰੇ ਪਿੱਛੇ ਨਾ ਵੀ ਆਓ, ਆਪਣੀ ਮੌਤ ਦੇ ਬਿਸਤਰੇ 'ਤੇ ਜੇ ਤੁਸੀਂ ਸਿਰਫ਼ ਮੇਰਾ ਨਾਮ ਲਓਗੇ, ਤਾਂ ਮੈਂ ਉੱਥੇ ਹੋਵਾਂਗੀ ਅਤੇ ਤੁਹਾਨੂੰ ਨਰਕ ਵਿੱਚੋਂ ਬਾਹਰ ਕੱਢਾਂਗੀ।

ਪ੍ਰਮਾਤਮਾ ਇਹ ਜਾਣਦਾ ਹੈ। ਸਾਰੇ ਗੁਰੂ, ਸਾਰੇ ਬੁੱਧ, ਸਾਰੇ ਸੰਤ ਅਤੇ ਰਿਸ਼ੀ ਜਾਣਦੇ ਹਨ ਕਿ ਮੈਂ ਸੱਚ ਬੋਲਦੀ ਹਾਂ। ਮੈਂ ਇਹਦਾ ਤੁਹਾਨੂੰ ਵਾਅਦਾ ਕਰਦੀ ਹਾਂ । ਬਸ ਇੱਕ ਇਨਸਾਨੀਅਤ ਵਾਲੇ, ਦਿਆਲੂ ਇਨਸਾਨ ਬਣੋ। ਜਿੰਨਾ ਹੋ ਸਕੇ ਚੰਗਾ ਕਰੋ। ਸਾਰੀਆਂ ਬੁਰਾਈਆਂ ਤੋਂ ਦੂਰ ਰਹੋ। ਖਾਸ ਕਰਕੇ ਮਾਰਨ ਵਾਲੇ ਕਰਮ। ਸੁਣਨ ਲਈ ਤੁਹਾਡਾ ਧੰਨਵਾਦ। ਅਤੇ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੇ ਲਈ ਸਭ ਤੋਂ ਵਧੀਆ ਹੈ, ਉਸਦਾ ਅਭਿਆਸ ਕਰਨ ਲਈ ਤੁਹਾਡਾ ਧੰਨਵਾਦ। ਜੋ ਤੁਹਾਡੇ ਲਈਸਭ ਤੋਂ ਵਧੀਆ ਹੈ, ਵਰਚੁਅਲ ਤੌਰ 'ਤੇ, ਉਹ ਗ੍ਰਹਿ ਲਈ ਵੀ ਸਭ ਤੋਂ ਵਧੀਆ ਹੋਵੇਗਾ। ਅਤੇ, ਬੇਸ਼ੱਕ, ਇਹ ਤੁਹਾਡੇ ਪਰਿਵਾਰ, ਤੁਹਾਡੇ ਅਜ਼ੀਜ਼ਾਂ ਅਤੇ ਤੁਹਾਡੇ ਲਈ ਸਭ ਤੋਂ ਵਧੀਆ ਹੈ।

ਥੋੜ੍ਹਾ ਹੋਰ ਵਾਪਸ ਤਾਈਵਾਨ (ਫਾਰਮੋਸਾ) ਵੱਲ। ਮੈਂ ਤੁਹਾਡੇ ਦੇਸ਼ ਦੇ ਆਲੇ-ਦੁਆਲੇ, ਤਾਈਵਾਨ (ਫਾਰਮੋਸਾ) ਦੇ ਆਲੇ-ਦੁਆਲੇ ਇੱਕ ਸ਼ਾਂਤੀ ਚੱਕਰ, ਸ਼ਾਂਤੀ ਚੱਕਰ ਲਗਾਇਆ ਹੈ। ਮੈਂ ਤੁਹਾਡੇ ਦੇਸ਼ ਨੂੰ ਜੰਗ ਤੋਂ ਬਚਾਉਣ ਲਈ ਤੁਹਾਡੇ ਦੇਸ਼ ਵਿੱਚ ਸ਼ਾਂਤੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਪਰ ਜੇਕਰ ਤੁਹਾਡੇ ਲੋਕ ਮਾਸੂਮ ਜਾਨਵਰਾਂ-ਲੋਕਾਂ ਨੂੰ ਮਾਰਨਾ ਜਾਰੀ ਰੱਖਦੇ ਹਨ, ਜੋ ਕਿ ਜੀਵਤ ਸੰਵੇਦਨਸ਼ੀਲ ਜੀਵ ਹਨ, ਅਤੇ ਤੁਹਾਡੇ ਵਿੱਚੋਂ ਜ਼ਿਆਦਾਤਰ ਬੋਧੀ ਹਨ, ਤਾਂ ਤੁਸੀਂ ਜਾਣਦੇ ਹੋ ਕਿ ਉਥੇ ਕਰਮ ਹਨ। ਸਭ ਤੋਂ ਭੈੜਾ ਕਰਮ ਹੱਤਿਆ ਹੈ। ਅਤੇ ਤੁਸੀਂ ਜਾਣਦੇ ਹੋ ਕਿ ਸਭ ਤੋਂ ਭੈੜਾ ਕਰਮ ਜੀਵਾਂ, ਮਨੁੱਖਾਂ ਨੂੰ ਮਾਰਨਾ ਹੈ। ਪਰ ਜੇ ਤੁਸੀਂ ਇਹ ਕਰਨਾ ਜਾਰੀ ਰੱਖਦੇ ਹੋ, ਤਾਂ ਤੁਸੀਂ ਦੂਜੇ ਮਨੁੱਖਾਂ ਦੇ ਸਰੀਰਾਂ ਅਤੇ ਜੀਵਾਂ ਨੂੰ ਬਿਮਾਰੀਆਂ ਅਤੇ ਮੁਸੀਬਤਾਂ ਦੇ ਕੇ ਉਨ੍ਹਾਂ ਨੂੰ ਜਾਨਵਰਾਂ-ਲੋਕਾਂ ਦਾ ਮਾਸ ਖਾਣ ਲਈ ਦੇ ਕੇ ਜਾਂ ਖੁਦ ਮਾਸ ਖਾ ਕੇ ਵੀ ਮਨੁੱਖਾਂ ਨੂੰ ਮਾਰਦੇ ਹੋ। ਇਹ ਸਾਰਾ ਸਮੂਹਿਕ ਕਤਲ ਕਰਮ ਤੁਹਾਡੇ ਉੱਤੇ ਹੋਵੇਗਾ, ਸਿਰਫ਼ ਤੁਹਾਨੂੰ ਚੇਤਾਵਨੀ ਦੇਣ ਲਈ ਆਫ਼ਤ ਦੁਆਰਾ ਨਹੀਂ, ਸਿਰਫ਼ ਮਹਾਂਮਾਰੀ ਦੁਆਰਾ ਨਹੀਂ, ਸਗੋਂ ਇੱਕ ਵੱਡੀ ਜੰਗ ਦੁਆਰਾ ਅਤੇ ਤੁਸੀਂ ਜਿੱਤ ਨਹੀਂ ਸਕੋਗੇ।

ਅਤੇ ਅਮਰੀਕੀਨਾਂ 'ਤੇ ਵੀ ਨਿਰਭਰ ਨਾ ਕਰੋ। ਉਹ ਇੱਕੋ ਸਮੇਂ ਹਰ ਦੇਸ਼ ਦੀ ਰੱਖਿਆ ਨਹੀਂ ਕਰ ਸਕਦੇ, ਅਤੇ ਉਨ੍ਹਾਂ ਕੋਲ ਤੁਹਾਡੀ ਸਹਾਇਤਾ ਜਾਰੀ ਰੱਖਣ ਲਈ ਅਸੀਮ ਹਥਿਆਰ ਜਾਂ ਪੈਸਾ ਨਹੀਂ ਹੈ। ਉਨ੍ਹਾਂ ਕੋਲ ਇੰਨੀ ਮੈਨਪਾਵਰ ਨਹੀਂ ਹੈ ਕਿ ਉਹ ਤਾਈਵਾਨ (ਫਾਰਮੋਸਾ) ਵਰਗੇ ਛੋਟੇ ਜਿਹੇ ਟਾਪੂ ਦੀ ਰੱਖਿਆ ਲਈ ਸਾਰਿਆਂ ਨੂੰ ਮਾਰਨ ਜਾਂ ਮਾਰਨ ਲਈ ਉੱਥੇ ਲਿਆ ਸਕਣ। ਅਤੇ ਤੁਸੀਂ ਚੀਨ ਨੂੰ ਜਾਣਦੇ ਹੋ, ਉਨ੍ਹਾਂ ਕੋਲ ਨਰਮੀ ਦੀ ਮਾਨਸਿਕਤਾ ਨਹੀਂ ਹੈ। ਤੁਸੀਂ ਇਹ ਜਾਣਦੇ ਹੋ।

ਤਾਂ ਕਿਰਪਾ ਕਰਕੇ ਵੀਗਨ ਬਣੋ। ਤਾਈਵਾਨ (ਫਾਰਮੋਸਾ) ਦੇ ਸਾਰੇ ਨੇਤਾ, ਲੋਕਾਂ ਨੂੰ ਵਧੇਰੇ ਉਦਾਰ, ਵਧੇਰੇ ਹਮਦਰਦ, ਵਧੇਰੇ ਦਿਆਲੂ ਬਣਾਉਣ। ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੈਥੋਲਿਕ ਧਰਮ ਨੂੰ ਮੰਨਦੇ ਹੋ ਜਾਂ ਬੁੱਧ ਧਰਮ ਨੂੰ, ਦੋਵੇਂ ਹੀ ਅਸਲੀ ਸਿਧਾਂਤ ਲੋਕਾਂ ਨੂੰ ਹਮਦਰਦ ਬਣਨਾ ਸਿਖਾਉਂਦੇ ਹਨ। ਸੋ ਤੁਸੀਂ ਸਾਰੇ ਵੀਗਨ ਬਣੋ, ਅਤੇ ਪ੍ਰਮਾਤਮਾ ਦੇ ਕਾਨੂੰਨ ਅਨੁਸਾਰ, ਬੁੱਧ ਦੀਆਂ ਸਿੱਖਿਆਵਾਂ ਅਨੁਸਾਰ ਦਇਆ, ਰਹਿਮ, ਪਰਉਪਕਾਰ ਦਾ ਚਮਕਦਾਰ ਉਦਾਹਰਣ ਦਿਖਾਓ। ਆਪਣੇ ਦੇਸ਼ ਵਾਸੀਆਂ ਨੂੰ ਉਹ ਚਮਕਦਾਰ ਉਦਾਹਰਣ ਦਿਖਾਓ ਜਿਸਦੀ ਪਾਲਣਾ ਕੀਤੀ ਜਾ ਸਕੇ!

ਹੋਰ ਹਥਿਆਰ ਨਾ ਖਰੀਦੋ। ਕੋਈ ਵੀ ਹਥਿਆਰ ਕਰਮਾਂ ਨੂੰ ਨਹੀਂ ਮਾਰ ਸਕਦਾ, ਤੁਸੀਂ ਜਾਣਦੇ ਹੋ। ਮੈਨੂੰ ਮਾਫ਼ ਕਰਨਾ ਜੇਕਰ ਮੈਂ ਤੁਹਾਡੇ ਨਾਲ ਨਿਮਰਤਾ ਨਾਲ ਪੇਸ਼ ਨਹੀਂ ਆ ਰਹੀ ਜਾਂ ਤੁਹਾਡੀ ਪ੍ਰਸ਼ੰਸਾ ਨਹੀਂ ਕਰ ਰਹੀ। ਮੈਂ ਤੁਹਾਡੀ ਪ੍ਰਸ਼ੰਸਾ ਕਰਦੀ ਹਾਂ। ਮੈਂ ਆਪਣੇ ਸਾਰੇ ਪੈਰੋਕਾਰਾਂ ਨੂੰ, ਪਹਿਲਾਂ ਵੀ ਖੁੱਲ੍ਹ ਕੇ ਕਿਹਾ ਸੀ ਕਿ ਤਾਈਵਾਨ (ਫਾਰਮੋਸਾ) ਦੀ ਸਰਕਾਰ ਚੰਗੀ ਹੈ, ਭਾਵੇਂ ਕੋਈ ਵੀ ਰਾਸ਼ਟਰਪਤੀ ਬਣਿਆ ਹੋਵੇ ਜਾਂ ਸਰਕਾਰ ਵਿੱਚ ਕੌਣ ਹੋਵੇ। ਹੋ ਸਕਦਾ ਹੈ ਕਿ ਇੱਥੇ ਅਤੇ ਉੱਥੇ ਕੁਝ ਬਦਲਾਅ ਆਵੇ, ਪਰ ਸਾਰਾ ਤਾਈਵਾਨੀਜ਼ (ਫਾਰਮੋਸਨ) ਸਿਸਟਮ ਚੰਗਾ ਹੈ। ਸਰਕਾਰ ਅਸਲ ਵਿੱਚ ਗਰੀਬ ਲੋਕਾਂ ਦੀ, ਲੋੜਵੰਦ ਲੋਕਾਂ ਦੀ ਦੇਖਭਾਲ ਕਰਦੀ ਹੈ, ਅਤੇ ਦੂਜੇ ਦੇਸ਼ਾਂ ਨੂੰ ਵੀ ਯੁੱਧ, ਆਫ਼ਤ ਦੀਆਂ ਜ਼ਰੂਰਤਾਂ ਵਿੱਚ ਜਿੰਨਾ ਹੋ ਸਕੇ ਮਦਦ ਕਰਦੀ ਹੈ। ਉਹ ਸਿਰਫ਼ ਇੱਕ ਛੋਟਾ ਜਿਹਾ ਟਾਪੂ ਹੈ।

ਮੈਂ ਲੋਕਾਂ ਨੂੰ ਦੱਸਿਆ, ਮੈਂ ਆਪਣੇ ਪੈਰੋਕਾਰਾਂ ਨੂੰ ਦੱਸਿਆ। ਤਾਈਵਾਨ (ਫਾਰਮੋਸਾ) ਆਉਣ ਵਾਲੇ ਹਰ ਵਿਅਕਤੀ ਦਾ ਇਕ ਚੰਗਾ ਪ੍ਰਭਾਵ ਹੁੰਦਾ ਹੈ ਕਿਉਂਕਿ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਡਾ ਦੇਸ਼ ਚੰਗਾ ਹੈ, ਤੁਹਾਡੀ ਸਰਕਾਰ ਚੰਗੀ ਹੈ, ਉਦਾਰ ਅਤੇ ਦਿਆਲੂ, ਕੋਮਲ, ਸ਼ਾਂਤੀ-ਪਸੰਦ ਹੈ। ਉਹ ਊਰਜਾ ਦੇ ਇਸ ਪ੍ਰਭਾਵ ਨੂੰ ਆਪਣੇ ਦੇਸ਼ ਵਿੱਚ ਵਾਪਸ ਲਿਆਉਂਦੇ ਹਨ। ਅਤੇ ਉਹ ਆਪਣੇ ਦੇਸ਼ ਨੂੰ ਵੀ ਤੁਹਾਡੇ ਦੇਸ਼, ਤੁਹਾਡੀ ਕੌਮ ਦਾ ਸਤਿਕਾਰ ਕਰਨ ਲਈ ਮਜਬੂਰ ਕਰਦੇ ਹਨ। ਪਰ ਜੇ ਤੁਸੀਂ ਹਰ ਰੋਜ਼ ਜਾਨਵਰਾਂ-ਲੋਕਾਂ ਨੂੰ ਹੜਪ ਕਰਨ ਲਈ ਮਾਰਦੇ ਰਹੋਗੇ ਤਾਂ ਮੈਂ ਸਾਰੇ ਕਰਮ ਮਿਟਾਉਣ ਵਿੱਚ ਮਦਦ ਨਹੀਂ ਕਰ ਸਕਦੀ।

ਤੁਹਾਡਾ ਦੇਸ਼ ਆਪਣੇ ਲੋਕਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਵੀ ਮਸ਼ਹੂਰ ਹੈ, ਕਿਉਂਕਿ ਹਰ ਵਾਰ, ਹਰ ਛੋਟੀ ਜਿਹੀ ਬਿਮਾਰੀ'ਤੇ, ਉਹ ਫਾਰਮੇਸੀ ਵਿੱਚ ਛਾਲ ਮਾਰ ਕੇ ਦਵਾਈ ਲੈਣਗੇ। ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਦਵਾਈ ਸਾਰੀ ਬਿਮਾਰੀ ਨੂੰ ਨਹੀਂ ਮਾਰਦੀ, ਕਰਮਾਂ ਦੇ ਕਰਕੇ । ਅਤੇ ਜਿੰਨੀ ਜ਼ਿਆਦਾ ਦਵਾਈ, ਤੁਹਾਡੇ ਸਰੀਰ ਦੀ ਪ੍ਰਤੀਰੋਧ ਸ਼ਕਤੀ ਓਨੀ ਹੀ ਕਮਜ਼ੋਰ ਹੁੰਦੀ ਜਾਂਦੀ ਹੈ - ਅਤੇ ਕੀੜੇ-ਮਕੌੜਿਆਂ ਪ੍ਰਤੀਰੋਧ, ਬੈਕਟੀਰੀਆ ਪ੍ਰਤੀਰੋਧ ਵੀ। ਪਰ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਦੇਸ਼ ਵਿੱਚ ਘੱਟੋ-ਘੱਟ ਚੰਗੇ ਡਾਕਟਰ, ਚੰਗੇ ਹਸਪਤਾਲ, ਚੰਗੇ ਉਪਕਰਣ ਹਨ, ਕਿਉਂਕਿ ਤੁਹਾਡਾ ਦੇਸ਼ ਅਮੀਰ ਹੈ ਅਤੇ ਇਹ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ। ਅਤੇ ਸਰਕਾਰੀ ਪ੍ਰਣਾਲੀ ਦੁਆਰਾ ਤੁਹਾਡੇ ਨਾਗਰਿਕਾਂ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ।

ਅਤੇ ਮੈਂ ਤਾਈਵਾਨੀਜ਼ (ਫਾਰਮੋਸਨ) ਲੋਕਾਂ ਲਈ ਬਹੁਤ ਖੁਸ਼ ਹਾਂ ਕਿ ਉਨ੍ਹਾਂ ਕੋਲ ਅਜਿਹਾ ਇਕ ਦੇਸ਼, ਅਜਿਹਾ ਇਕ ਸਰਕਾਰੀ ਸਿਸਟਮ ਹੈ। ਭਾਵੇਂ ਵਿਰੋਧੀ ਧਿਰ ਰਾਸ਼ਟਰਪਤੀ ਬਣ ਜਾਵੇ, ਘੱਟੋ ਘੱਟ ਉਹ ਵੀ ਇਸੇ ਤਰ੍ਹਾਂ ਹੀ ਇਹ ਕਰਦੇ ਹਨ - ਲੋਕਾਂ ਦੀ ਦੇਖਭਾਲ ਕਰਦੇ ਹਨ, ਦੇਸ਼ ਦੀ ਦੇਖਭਾਲ ਕਰਦੇ ਹਨ, ਅਤੇ ਦੇਸ਼ ਹੁਣ ਲਈ ਖੁਸ਼ਹਾਲ ਅਤੇ ਸੁਰੱਖਿਅਤ ਹੈ। ਪਰ ਇੰਨੇ ਸਾਰੇ ਤੂਫਾਨ, ਭੁਚਾਲ। ਇਹ ਸਿਰਫ਼ ਨਤੀਜੇ ਹਨ, ਉਸ ਮਾਰੂ ਊਰਜਾ ਦਾ ਨਤੀਜਾ ਜੋ ਦੇਸ਼ ਨੇ ਜਾਨਵਰਾਂ-ਲੋਕਾਂ ਨੂੰ ਮਾਰ ਕੇ ਜਾਂ ਜ਼ਮੀਨ 'ਤੇ ਕਬਜ਼ਾ ਕਰਨ ਲਈ ਜੰਗਲਾਂ ਨੂੰ ਸਾੜ ਕੇ ਬਣਾਈ ਸੀ।

ਮੈਂ ਤਾਈਵਾਨ (ਫਾਰਮੋਸਾ) ਵਿੱਚ ਸੁਣਿਆ ਹੈ ਕਿ, ਬੇਸ਼ੱਕ, ਤੁਹਾਡੀ ਸਰਕਾਰ ਖੇਤ ਬਣਾਉਣ ਜਾਂ ਜ਼ਮੀਨ ਦੇ ਇਮਾਰਤੀ ਬਲਾਕ ਬਣਾਉਣ ਲਈ ਰੁੱਖ ਕੱਟਣ ਤੋਂ ਮਨ੍ਹਾ ਕਰਦੀ ਹੈ। ਪਰ ਲੋਕ ਇਹ ਕਰਦੇ ਹਨ। ਮੈਂ ਸੁਣਿਆ ਹੈ ਕਿ ਉਹ ਬਸ ਜ਼ਮੀਨ ਸਾੜ ਦਿੰਦੇ ਹਨ। ਅਤੇ ਫਿਰ ਜਦੋਂ ਸਾਰੇ ਰੁੱਖ ਨਹੀਂ ਹੋਣਗੇ, ਸਾੜ ਦਿੱਤੇ ਜਾਣਗੇ, ਤਾਂ ਉਹਨਾਂ ਨੂੰ ਉਸ ਜ਼ਮੀਨ ਨੂੰ ਹੋਰ ਕੰਮਾਂ ਲਈ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਵੇਂ ਕਿ ਘਰ, ਇਮਾਰਤਾਂ, ਅਪਾਰਟਮੈਂਟ ਬਣਾਉਣਾ, ਜਾਂ ਇਸਨੂੰ ਜਾਨਵਰਾਂ-ਲੋਕਾਂ ਦੀ ਜ਼ਮੀਨ, ਜਾਨਵਰਾਂ ਦੇ ਬੁੱਚੜਖਾਨੇ ਜਾਂ ਕਲਤਗਾਹ, ਕੁਝ ਵੀ ਬਣਾਉਣਾ। ਸੋ, ਤਾਈਵਾਨ (ਫਾਰਮੋਸਾ) ਵਿੱਚ ਜੰਗਲਾਂ ਅਤੇ ਦੇਸ਼ ਦੀ ਸ਼ੁੱਧ ਕੁਆਰੀ ਧਰਤੀ ਲਈ, ਇਹ ਸੁਰੱਖਿਆ ਕਾਨੂੰਨ ਕਾਫ਼ੀ ਸਖ਼ਤ ਨਹੀਂ ਹੈ। ਤੁਹਾਨੂੰ ਇਸਦੀ ਰੱਖਿਆ 'ਤੇ ਵਧੇਰੇ ਜ਼ੋਰ ਦੇਣਾ ਪਵੇਗਾ। ਜੰਗਲਾਂ ਅਤੇ ਰੁੱਖਾਂ ਦੀ ਰੱਖਿਆ ਲਈ ਹੋਰ ਪੈਸੇ ਦਿਓ, ਇਸ ਤੋਂ ਪਹਿਲਾਂ ਕਿ ਤੁਹਾਡੀ ਜ਼ਮੀਨ ਨੰਗੀ, ਗੰਜੀ ਬਣ ਜਾਵੇ, ਉੱਥੇ ਕੁਝ ਵੀ ਨਾ ਰਹਿ ਸਕੇ। ਹਰ ਪਾਸੇ ਸਿਰਫ਼ ਜਾਨਵਰਾਂ-ਲੋਕਾਂ ਦੀਆਂ ਫੈਕਟਰੀਆਂ ਹੀ ਉੱਭਰ ਰਹੀਆਂ ਹਨ।

ਜਦੋਂ ਮੈਂ ਪਹਿਲਾਂ ਤਾਈਵਾਨ (ਫਾਰਮੋਸਾ) ਵਿੱਚ ਸੀ, ਮੇਰੇ ਕੋਲ ਸ਼ੀਹੂ ਵਿਚ, ਸਿਰਫ਼ ਮਿਆਓਲੀ ਆਸ਼ਰਮ ਸੀ। ਬਾਅਦ ਵਿੱਚ, ਪਿੰਗਤੁੰਗ ਵਿੱਚ ਮੈਂ ਇੱਕ ਹੋਰ ਆਸ਼ਰਮ ਖਰੀਦਿਆ, ਜੋ ਪਹਿਲਾਂ ਪਸ਼ੂ-ਪਾਲਣ ਦੀ ਜਗ੍ਹਾ ਹੁੰਦੀ ਸੀ। ਉਹ ਕੁਝ ਬੱਕਰੀਆਂ- ਅਤੇ ਫਿਰ ਮੁਰਗੀਆਂ- ਅਤੇ ਸੂਰ- ਪਾਲਦੇ ਰਹੇ ਸਨ। ਪਰ ਬਾਅਦ ਵਿੱਚ, ਮਾਪੇ ਹੁਣ ਜ਼ਿੰਦਾ ਨਹੀਂ ਸਨ, ਸੋ ਕੋਈ ਵੀ ਉਸ ਫਾਰਮ ਦੀ ਦੇਖਭਾਲ ਨਹੀਂ ਕਰਨਾ ਚਾਹੁੰਦਾ ਸੀ। ਕੋਈ ਨਹੀਂ ਕਰ ਸਕਦਾ, ਇਹ ਸਿਰਫ਼ ਇੱਕ ਪੁੱਤਰ ਹੈ ਜਾਂ ਕੁਝ ਅਜਿਹਾ ਜੋ ਮਾਪਿਆਂ ਦੇ ਨਾਲ ਪਸ਼ੂ-ਪਾਲਣ ਵਾਲੀ ਥਾਂ 'ਤੇ ਕੰਮ ਕਰ ਰਿਹਾ ਸੀ। ਅਤੇ ਬਾਅਦ ਵਿੱਚ, ਉਹ ਇਕੱਲਾ ਨਹੀਂ ਕਰ ਸਕਦਾ ਸੀ, ਅਤੇ ਫਿਰ ਇਸ ਤਰਾਂ ਜ਼ਮੀਨ ਸਾਨੂੰ ਵੇਚ ਦਿੱਤੀ ਗਈ ਜਿੱਥੇ ਅਜੇ ਵੀ ਬਹੁਤ ਸਾਰੇ ਮੁਰਗੇ-ਲੋਕ, ਜਾਂ ਇੱਕ ਫਾਰਮ ਵਰਗੀ ਇਕ ਝੌਂਪੜੀ, ਇਹਦੇ ਵਿਚ ਉਸਾਰੀ ਹੋਈ ਸੀ। ਅਤੇ ਫਿਰ ਮੈਂ ਇਸਨੂੰ ਇੱਕ ਜੀਵਤ ਆਸ਼ਰਮ ਵਿੱਚ ਬਦਲ ਦਿੱਤਾ, ਪਹਿਲਾਂ ਵਾਲੇ ਕਾਰੋਬਾਰ ਦੇ ਉਲਟ।

ਫਿਰ ਇਹ ਉੱਥੇ ਆਲੇ ਦੁਆਲੇ ਇੱਕੋ ਇੱਕ ਫਾਰਮ ਸੀ ਜੋ ਮੈਂ ਦੇਖਿਆ। ਅਤੇ ਫਿਰ ਅਸੀਂ ਉੱਥੇ ਸੀ, ਮੈਡੀਟੇਸ਼ਨ ਕਰ ਰਹੇ ਸੀ, ਰਿਟਰੀਟ ਕਰ ਰਹੇ ਸੀ, ਅਤੇ ਅਸੀਂ ਹੋਨੋਲੂਲੂ ਦੇ ਮੇਅਰ ਦਾ ਵੀ ਸਵਾਗਤ ਕੀਤਾ, ਜੋ ਕਿ ਇੱਕ ਅਮਰੀਕੀ ਸੀ। ਉਹ ਅਤੇ ਉਸਦੀ ਪਤਨੀ ਸਾਨੂੰ ਖੁਦ ਮਿਲਣ ਆਏ ਸਨ। ਅਤੇ ਕਈ ਸਰਕਾਰੀ ਅਧਿਕਾਰੀ, ਮੇਅਰ ਅਤੇ ਸ਼ਾਇਦ ਸੈਨੇਟਰ, ਅਤੇ ਸਰਕਾਰ ਦੇ ਕੁਝ ਲੋਕ, ਕਈ ਵਾਰ ਸਾਨੂੰ ਮਿਲਣ ਲਈ ਉੱਥੇ ਆਉਂਦੇ ਸਨ। ਸੋ ਇਹ ਸਭ ਕੁਝ ਠੀਕ-ਠਾਕ ਸੀ।

ਅਤੇ ਕੁਝ ਸਾਲਾਂ ਬਾਅਦ, ਮੈਂ ਵਾਪਸ ਆ ਗਈ। ਹੇ ਮੇਰੇ ਪ੍ਰਮਾਤਮਾ, ਅਸੀਂ ਨਾ ਸਿਰਫ਼ ਇੱਕੋ-ਇੱਕ ਜਾਨਵਰ-ਲੋਕ ਸਥਾਨ ਸੀ ਜੋ ਇੱਕ ਅਧਿਆਤਮਿਕ ਸਥਾਨ ਵਿੱਚ ਬਦਲ ਗਿਆ ਸੀ, ਸਗੋਂ ਉਹ ਇਸਦੇ ਆਲੇ-ਦੁਆਲੇ ਉੱਗ ਪਏ, ਹਰ ਜਗ੍ਹਾ – ਜਾਨਵਰ-ਪਾਲਣ ਦੇ ਕਾਰਜ, ਸੂਰ-, ਮੁਰਗੀ-, ਬੱਤਖ-ਲੋਕ, ਜਾਂ ਜੋ ਵੀ। ਸੋ ਮੈਂ ਹੁਣ ਉਸ ਪਿੰਗਤੁੰਗ ਆਸ਼ਰਮ ਵਿੱਚ ਵੀ ਨਹੀਂ ਰਹਿ ਸਕਦੀ ਕਿਉਂਕਿ ਉੱਥੋਂ ਬਹੁਤ ਬਦਬੂ ਆਉਂਦੀ ਹੈ! ਅਤੇ ਜੇ ਸਰਕਾਰ ਕੁਝ ਕਹਿੰਦੀ ਹੈ,

"ਓਹ, ਅਸੀਂ ਹਰ ਰੋਜ਼ ਧੋਂਦੇ ਹਾਂ," ਪਰ ਸਰਕਾਰ ਹਮੇਸ਼ਾ ਹਰ ਰੋਜ਼ ਨਹੀਂ ਆਉਂਦੀ। ਉਹ ਇਸਨੂੰ ਹਰ ਰੋਜ਼ ਚੈੱਕ ਨਹੀਂ ਕਰ ਸਕਦੇ। ਅਤੇ ਇਸ ਵਿੱਚੋਂ ਬਹੁਤ ਭਿਆਨਕ ਬਦਬੂ ਆ ਰਹੀ ਸੀ, ਅਤੇ ਮੈਂ ਖੰਘਦੀ ਸੀ; ਇਸ ਸਾਰੀ ਜ਼ਹਿਰੀਲੀ ਹਵਾ ਕਾਰਨ ਮੈਨੂੰ ਬਹੁਤ ਖੰਘ ਅਤੇ ਦਰਦ ਹੁੰਦਾ ਸੀ, ਸੋ ਮੈਨੂੰ ਉੱਥੋਂ ਜਾਣਾ ਪਿਆ। ਪਰ ਪਿੰਗਤੁੰਗ ਦੇ ਪੈਰੋਕਾਰ ਅਜੇ ਵੀ ਉਥੇ ਮੈਡੀਟੇਸ਼ਨ ਕਰਨਾ ਜਾਰੀ ਰਖ ਰਹੇ ਹਨ। ਪਰ ਉਹ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਆਉਂਦੇ ਹਨ, ਠੀਕ ਹੈ। ਜਾਂ ਹੋ ਸਕਦਾ ਹੈ ਕਿ ਜੇ ਉਨ੍ਹਾਂ ਕੋਲ ਇਕ ਰੀਟਰੀਟ ਹੋਵੇ, ਸਿਰਫ ਦੋ ਕੁ ਦਿਨਾਂ ਲਈ, ਤਾਂ ਹੋ ਸਕਦਾ ਹੈ ਕਿ ਉਹ ਇਸਨੂੰ ਬਰਦਾਸ਼ਤ ਕਰ ਸਕਣ ਜੇਕਰ ਉਹ ਇਕ ਮਾਸਕ ਪਹਿਨਣ, ਜੇ ਉਹ ਖਿੜਕੀਆਂ ਬੰਦ ਕਰਨ, ਪਰ ਇਹ ਦਮ-ਘੁੱਟਣ ਵਾਲਾ ਹੈ। ਇਹ ਹੁਣ ਉਹ ਸੁੰਦਰ ਆਸ਼ਰਮ ਨਹੀਂ ਰਿਹਾ ਜਿਸ ਵਿੱਚਦੀ ਮੈਂ ਇਹ ਬਣਾਇਆ ਸੀ। ਹੁਣ ਕੋਈ ਸੁੰਦਰ ਅਧਿਆਤਮਿਕ ਆਸ਼ਰਮ ਨਹੀਂ ਰਿਹਾ। ਪਰ ਤਾਈਵਾਨ (ਫਾਰਮੋਸਾ) ਵਿੱਚ, ਮੇਰੇ ਲਈ ਕੋਈ ਵੱਡੀ ਜਗ੍ਹਾ ਖਰੀਦਣੀ ਅਤੇ ਇੱਥੋਂ ਤੱਕ ਕਿ ਲੋਕਾਂ ਲਈ ਆ ਕੇ ਪਰਉਪਕਾਰੀ ਊਰਜਾ ਦਾ ਅਭਿਆਸ ਕਰਨ ਲਈ ਇੱਕ ਮੰਦਰ ਜਾਂ ਆਸ਼ਰਮ ਬਣਾਉਣ ਦੀ ਇਜਾਜ਼ਤ ਲੈਣੀ ਵੀ ਮੁਸ਼ਕਲ ਹੈ।

Photo Caption: ਜਿਥੇ ਸੰਭਵ ਹੋਵੇ ਵਧਣਾ, ਕਿਫਾਇਤੀ ਕੀਮਤ ਤੇ ਪੇਸ਼ਕਸ਼ ਕਰਨਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
2365 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
1992 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
1638 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
1529 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
1631 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-31
1499 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-01
1372 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-02
1382 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-03
1389 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-04
1344 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-05
1166 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-06
1283 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-04-07
1117 ਦੇਖੇ ਗਏ