ਖੋਜ
ਪੰਜਾਬੀ
 

ਯੂਕੇਰਨ (ਯੂਰੇਨ) ਅਤੇ ਸੰਸਾਰ ਵਿਚ ਸ਼ਾਂਤੀ ਦਾ ਰਾਹ, ਤੇਰਾਂ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਏ, ਤੁਸੀਂ ਸਾਰੀਆਂ ਸੁੰਦਰ ਰੂਹਾਂ। ਮੈਨੂੰ ਪਤਾ ਹੈ, ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਹੈ, ਜੋ ਕੱਲ੍ਹ ਜਾਂ ਪਰਸੋਂ ਵਾਂਗ ਲੱਗਦਾ ਹੈ। ਇਹ ਇੱਕ ਦਿਨ ਪਹਿਲਾਂ ਜਾਂ ਕੁਝ ਹੋਰ ਹੋਣਾ ਚਾਹੀਦਾ ਹੈ, ਪਰ ਮੈਨੂੰ ਤੁਹਾਡੇ ਨਾਲ ਦੁਬਾਰਾ ਗੱਲ ਕਰਨੀ ਪਵੇਗੀ। ਇਸ ਵਾਰ ਇਹ ਕੋਈ ਵਿਹਲੇ ਸਮੇਂ ਦੀਆਂ ਗੱਲਾਂ ਜਾਂ ਕੂਟਨੀਤਕ ਗੱਲਾਂ ਜਾਂ ਕੂਟਨੀਤਕ ਸ਼ਬਦ ਨਹੀਂ ਹਨ ਜੋ ਤੁਸੀਂ ਮੇਰੇ ਤੋਂ ਸੁਣੋਗੇ ਪਰ ਮੈਨੂੰ ਤੁਹਾਨੂੰ ਸਭ ਕੁਝ ਦੱਸਣਾ ਪਵੇਗਾ, ਮੇਰਾ ਮਤਲਬ ਹੈ, ਇਹ ਤੁਹਾਡੇ ਲਈ ਇਸ ਸਮੇਂ ਮਹੱਤਵਪੂਰਨ ਹੈ, ਅਤੇ ਮੈਨੂੰ ਤੁਹਾਨੂੰ ਸਭ ਕੁਝ ਸੱਚਾਈ ਨਾਲ ਦੱਸਣਾ ਪਵੇਗਾ।

ਪਹਿਲਾਂ, ਮਾਣਯੋਗ ਰਾਸ਼ਟਰਪਤੀ ਟਰੰਪ, ਤੁਸੀਂ ਜਾਣਦੇ ਹੋ ਕਿ ਮੈਨੂੰ ਇਹ ਦੇਖ ਕੇ ਬਹੁਤ ਰਾਹਤ ਮਿਲੀ ਕਿ ਤੁਸੀਂ ਚੋਣ ਜਿੱਤੀ ਹੈ, ਕਿਉਂਕਿ ਮੈਂ ਜਾਣਦੀ ਹਾਂ ਕਿ ਤੁਸੀਂ ਸ਼ਾਂਤੀ ਦੇ ਸਮਰਥਕ ਹੋ, ਮਨੁੱਖਤਾ ਲਈ ਹਮਦਰਦੀ ਰੱਖਦੇ ਹੋ, ਯੁੱਧ ਦੇ ਪੀੜਤਾਂ ਲਈ। ਇਹੀ ਕਾਰਨ ਹੈ ਕਿ ਤੁਸੀਂ ਰਾਸ਼ਟਰਪਤੀ ਜ਼ੇਲੇਨਸਕੀ ਪ੍ਰਤੀ ਬਹੁਤੇ ਨਰਮ ਨਹੀਂ ਰਹੇ। ਪਰ ਮੈਨੂੰ ਤੁਹਾਨੂੰ ਇਹ ਦੱਸਣ ਦੀ ਹਿੰਮਤ ਕਰਨੀ ਪਵੇਗੀ ਕਿ ਤੁਸੀਂ ਪੁਤਿਨ 'ਤੇ ਬਹੁਤਾ ਜ਼ਿਆਦਾ ਭਰੋਸਾ ਨਹੀਂ ਕਰ ਸਕਦੇ, ਕਿਉਂਕਿ ਉਹ ਬਚਪਨ ਤੋਂ ਹੀ ਕਮਿਊਨਿਸਟਾਂ ਵਿੱਚੋਂ ਹੈ, ਅਤੇ ਉਹ ਪੇਸ਼ੇ ਤੋਂ ਕੇਜੀਬੀ ਹੈ। ਇਹ ਲੋਕ, ਭਾਵੇਂ ਰੂਸ ਵਿੱਚ ਕਮਿਊਨਿਜ਼ਮ ਨੂੰ ਬਹੁਤ ਸਮਾਂ ਹੋ ਗਿਆ ਹੈ, ਜਾਂ ਖ਼ਤਮ ਹੋ ਗਿਆ ਹੈ, ਪਰ ਤੁਸੀਂ ਬਚਪਨ ਜਾਂ ਕਿਸ਼ੋਰ ਤੋਂ ਜੋ ਵੀ ਸਿੱਖਿਆ ਪ੍ਰਾਪਤ ਕੀਤੀ ਹੈ, ਛੋਟੀ ਉਮਰ ਵਿੱਚ, ਤੁਸੀਂ ਇਸਨੂੰ ਸਾਫ਼-ਸੁਥਰਾ ਨਹੀਂ ਧੋ ਸਕੋਗੇ। ਮੇਰੇ ਵਿਚ ਵਿਸ਼ਵਾਸ ਨਾ ਕਰੋ। ਕਮਿਊਨਿਸਟਾਂ ਨੇ ਰੂਸ ਅਤੇ ਸੰਸਾਰ ਦੇ ਕਿਸੇ ਵੀ ਹੋਰ ਸਥਾਨ ਨਾਲ ਜੋ ਕੁਝ ਕੀਤਾ ਹੈ, ਉਸ ਸਭ ਦੇ ਇਤਿਹਾਸ ਵੱਲ ਝਾਤ ਮਾਰੋ।

ਅਤੇ ਹੁਣ ਸਿਰਫ਼ ਯੂਕਰੇਨ (ਯੂਰੇਨ) ਬਾਰੇ ਗੱਲ ਕਰ ਰਹੀ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਸੰਸਾਰ ਦੇ ਇਤਿਹਾਸ ਬਾਰੇ ਬਹੁਤ ਕੁਝ ਜਾਣਦੇ ਹੋ, ਅਤੇ ਰਾਸ਼ਟਰਪਤੀ ਹੋਣ ਦੇ ਨਾਤੇ, ਇਹ ਤੁਹਾਡੇ ਲਈ ਬਹੁਤ ਵਧੀਆ ਹੈ ਕਿ ਤੁਸੀਂ ਇਹ ਸਭ ਕੁਝ ਜਾਣੋ ਤਾਂ ਜੋ ਤੁਸੀਂ ਅੰਤਰਰਾਸ਼ਟਰੀ ਮਾਮਲਿਆਂ ਨਾਲ ਨਜਿੱਠਣ ਲਈ ਇਸਦੀ ਵਰਤੋਂ ਕਰ ਸਕੋ। ਮੈਂ ਤੁਹਾਨੂੰ ਇਹ ਨਹੀਂ ਦੱਸ ਰਹੀ ਕਿ ਮੈਂ ਰਾਜਨੀਤੀ ਜਾਂ ਕਿਸੇ ਵੀ ਚੀਜ਼ ਵਿੱਚ ਵਧੀਆ ਹਾਂ। ਮੈਂ ਚੀਜ਼ਾਂ ਨੂੰ ਵਧੇਰੇ ਸਪਸ਼ਟ ਤੌਰ 'ਤੇ ਦੇਖਦੀ ਹਾਂ ਕਿਉਂਕਿ ਮੈਂ ਇੱਕ ਤੀਜਾ ਵਿਅਕਤੀ ਹਾਂ।

ਸੋ ਹੁਣ, ਤੁਸੀਂ, ਤੁਸੀਂ ਆਪ, ਇੱਕ ਮਹਾਨ ਸ਼ਾਂਤੀ ਪ੍ਰੇਮੀ, ਅਤੇ ਰਾਸ਼ਟਰਪਤੀ ਜ਼ੇਲੇਨਸਕੀ, ਉਹ ਵੀ ਸ਼ਾਂਤੀ ਲਈ ਹੈ, ਭਾਵੇਂ ਕਿ ਉਹ ਸ਼ੁਰੂ ਵਿੱਚ ਤੁਹਾਡੇ ਵਾਂਗ ਇੱਕੋ ਜਿਹੇ ਵਿਚਾਰ ਦਾ ਨਹੀਂ ਸੀ। ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇਹ ਮੰਨਦਾ ਹੈ ਕਿ ਉਹ ਜੰਗ ਚਾਹੁੰਦਾ ਹੈ ਜਾਂ ਜੰਗ ਜਾਰੀ ਰੱਖਣੀ ਚਾਹੁੰਦਾ ਹੈ। ਉਹ ਇਸ ਜੰਗ ਵਿੱਚ ਸਭ ਕੁਝ ਜੋਖਮ ਵਿੱਚ ਪਾਉਂਦਾ ਹੈ ਕਿਉਂਕਿ ਉਹ ਜੰਗ ਨਹੀਂ ਚਾਹੁੰਦਾ। ਉਸ ਦੀਆਂ ਪਰਿਵਾਰਕ ਮੀਟਿੰਗਾਂ ਲਗਭਗ ਕੋਈ ਨਹੀਂ ਹੁੰਦੀਆਂ, ਅਤੇ ਦਿਨ-ਰਾਤ ਉਹ ਆਪਣੀ ਜਾਨ ਵੀ ਜੋਖਮ ਵਿੱਚ ਪਾ ਰਿਹਾ ਹੈ ਅਤੇ ਬਹੁਤ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਇਹ ਆਦਮੀਂ ਕਦੇ ਵੀ ਜੰਗ ਚਾਹੁੰਦਾ ਹੈ, ਖਾਸ ਕਰਕੇ ਆਪਣੇ ਦੇਸ਼ ਵਿੱਚ ਜਿੱਥੇ ਉਸਨੇ ਖੁਦ ਵੀ ਆਪਣੇ ਦੇਸ਼ ਲਈ ਆਪਣੀ ਪ੍ਰਭੂਸੱਤਾ ਦਾ ਕੰਟਰੋਲ ਗੁਆ ਦਿੱਤਾ ਹੈ, ਅਤੇ ਆਪਣੇ ਦੇਸ਼ ਤੋਂ ਜਾਂ ਆਪਣੇ ਦੇਸ਼ ਤੋਂ।

ਤਾਂ ਕਿਰਪਾ ਕਰਕੇ, ਮੈਂ ਜਾਣਦੀ ਹਾਂ ਕਿ ਤੁਸੀਂ ਮਨੁੱਖਤਾ ਲਈ ਆਪਣੇ ਪਿਆਰ ਕਾਰਨ ਸ਼ਾਂਤੀ ਲਈ ਅੰਦਰੋਂ ਸੜ ਰਹੇ ਹੋ। ਮੈਨੂੰ ਇਹ ਪਤਾ ਹੈ ਕਿਉਂਕਿ ਮੈਨੂੰ ਵੀ ਇਹੀ ਭਾਵਨਾ ਹੈ। ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਨਿਰਦੋਸ਼ ਮਰੇ, ਖਾਸ ਕਰਕੇ ਨੌਜਵਾਨ, ਸੋਹਣੇ-ਸੁਨਖੇ, ਸੁੰਦਰ ਸਿਪਾਹੀ ਜੋ ਫਰੰਟ ਲਾਈਨ ਵਿੱਚ ਹਨ, ਭਾਵੇਂ ਉਹ ਰੂਸੀ ਹੋਣ ਜਾਂ ਯੂਕਰੇਨੀਅਨ (ਯੂਰੇਨੀਅਨ)। ਮੈਂ ਨਹੀਂ ਚਾਹੁੰਦੀ ਕੋਈ ਵੀ ਇੰਨੀ ਭਿਆਨਕ, ਇੰਨੀ ਬੇਰਹਿਮੀ ਨਾਲ ਮਰੇ। ਮੈਂ ਤੁਹਾਨੂੰ ਸੱਮਝਦੀ ਹਾਂ।

ਮੈਂ ਸੱਚਮੁੱਚ ਹਰ ਤਰੀਕੇ ਨਾਲ ਤੁਹਾਡਾ ਸਮਰਥਨ ਕਰਦੀ ਹਾਂ ਅਤੇ ਹੁਣ ਤੱਕ ਤੁਹਾਡੀਆਂ ਬਹੁਤ ਸਾਰੀਆਂ ਨੀਤੀਆਂ, ਮੈਂ ਹਰ ਰੋਜ਼ ਖ਼ਬਰਾਂ ਵਿੱਚ ਪੜਦੀ ਹਾਂ ਅਤੇ ਮੈਂ ਉਨ੍ਹਾਂ ਨੂੰ ਆਪਣੀ ਨਿਊਜ਼ ਟੀਮ ਨੂੰ ਸਾਡੇ ਟੀਵੀ 'ਤੇ ਪਾਉਣ ਲਈ ਦਿੱਤਾ ਹੈ। ਕਿਉਂਕਿ ਮੈਂ ਚਾਹੁੰਦੀ ਹਾਂ ਕਿ ਲੋਕ ਵੀ ਤੁਹਾਡਾ ਸਮਰਥਨ ਕਰਨ, ਇਹ ਜਾਣਨ ਕਿ ਤੁਸੀਂ ਸਹੀ ਕੰਮ ਕਰ ਰਹੇ ਹੋ।

ਮੇਰੀ ਆਪਣੀ ਟੀਮ, ਉਨ੍ਹਾਂ ਵਿੱਚੋਂ ਇੱਕ, ਜਾਂ ਉਨ੍ਹਾਂ ਵਿੱਚੋਂ ਕਈਆਂ ਨੇ ਵੀ ਉਨ੍ਹਾਂ ਵਿੱਚੋਂ ਇੱਕ ਨੂੰ ਖ਼ਬਰਾਂ ਵਿੱਚ ਪਾਉਣ ਲਈ ਮੇਰੀ ਆਲੋਚਨਾ ਕੀਤੀ। ਤੁਸੀਂ ਕਿਹਾ ਸੀ ਕਿ ਕੁਝ ਅਪਰਾਧੀਆਂ ਨੂੰ ਉਨ੍ਹਾਂ ਦੇ ਅਪਰਾਧ ਲਈ ਇੱਕ ਹੱਦ ਤੱਕ ਫਾਂਸੀ ਦਿੱਤੀ ਜਾਵੇਗੀ, ਸ਼ਾਇਦ ਖਾਸ ਕਰਕੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ। ਮੈਂ ਇਸ ਨਾਲ ਸਹਿਮਤ ਹਾਂ, ਪਰ ਮੇਰੀ ਟੀਮ ਦੇ ਕੁਝ ਮੈਂਬਰ ਸਹਿਮਤ ਨਹੀਂ ਸਨ ਅਤੇ ਮੈਨੂੰ ਕਿਹਾ ਕਿ ਸਾਨੂੰ ਉਸ ਮੌਤ ਦੀ ਸਜ਼ਾ ਨੂੰ ਮਿਟਾਉਣਾ ਪਵੇਗਾ, ਕਿਉਂਕਿ ਅਸੀਂ, ਸੁਪਰੀਮ ਸਤਿਗੁਰੂ ਚਿੰਗ ਹਾਈ ਇੰਟਰਨੈਸ਼ਨਲ ਐਸੋਸੀਏਸ਼ਨ, ਮੌਤ ਦੀ ਸਜ਼ਾ ਦੇ ਵਿਰੁੱਧ ਹਾਂ। ਬੇਸ਼ੱਕ ਮੈਂ ਇਸ ਦੇ ਵਿਰੁੱਧ ਹਾਂ। ਪਰ ਫਿਰ, ਮੈਨੂੰ ਤੁਹਾਡੇ ਫੈਸਲੇ ਦਾ ਬਚਾਅ ਕਰਨਾ ਪਵੇਗਾ, ਸੋ ਮੈਂ ਉਨ੍ਹਾਂ ਨੂੰ ਦੱਸਿਆ। ਇਹ ਲਿਖਤੀ ਰੂਪ ਵਿੱਚ ਵੀ ਹੈ। ਇਹ ਇਸ ਤਰਾਂ ਨਹੀਂ ਹੈ ਕਿ ਮੈਂ ਇੱਥੇ ਕਹਾਣੀ ਬਣਾ ਰਹੀ ਹਾਂ। ਇਹ ਸ਼ਾਇਦ ਕੁਝ ਹਫ਼ਤੇ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਦੀ ਗੱਲ ਹੈ, ਜਾਂ ਕੁਝ ਹੋਰ ਸਮਿਆਂ, ਕੁਝ ਹੋਰ ਹੋਰ ਵਿਸ਼ਿਆਂ ਲਈ ਵੀ, ਪਰ ਸਾਰੇ ਰਿਕਾਰਡ ਨਹੀਂ ਕੀਤੇ ਗਏ। ਮੇਰੇ ਲਈ, ਹੁਣ ਸਮਾਂ ਇੰਨੀ ਤੇਜ਼ੀ ਨਾਲ ਬੀਤ ਰਿਹਾ ਹੈ ਕਿ ਮੈਨੂੰ ਬਹੁਤਾ ਯਾਦ ਨਹੀਂ ਰਹਿੰਦਾ ਕਿ ਕਦੋਂ। ਪਰ ਅਸੀਂ ਇਸਨੂੰ ਵਾਪਸ ਛਾਪ ਸਕਦੇ ਹਾਂ ਤਾਂ ਜੋ ਤੁਸੀਂ ਦੇਖ ਸਕੋ ਕਿ ਮੈਂ ਉਸ ਫੈਸਲੇ ਪ੍ਰਤੀ ਕਿਵੇਂ ਪ੍ਰਤੀਕਿਰਿਆ ਕੀਤੀ, ਭਾਵੇਂ ਇਹ ਮੇਰੇ ਸਿਧਾਂਤ ਦੇ ਵਿਰੁੱਧ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ - ਮੈਨੂੰ ਲੱਗਦਾ ਹੈ ਕਿ ਮੈਨੂੰ ਸ਼ਬਦ-ਦਰ-ਸ਼ਬਦ ਯਾਦ ਨਹੀਂ ਹੈ, ਪਰ ਅਸੀਂ ਇਸਨੂੰ ਦੁਬਾਰਾ ਛਾਪ ਸਕਦੇ ਹਾਂ, ਮੇਰਾ ਜਵਾਬ ਤੁਹਾਡੇ ਲਈ ਜਾਂ ਦੂਜਿਆਂ ਨੂੰ ਪੜ੍ਹਨ ਲਈ - ਮੈਂ ਉਨ੍ਹਾਂ ਨੂੰ ਕਿਹਾ ਕਿ ਰਾਸ਼ਟਰਪਤੀ ਟਰੰਪ ਅਸਲ ਵਿੱਚ ਮਾਰਨਾ ਨਹੀਂ ਚਾਹੁੰਦੇ।

ਰਾਸ਼ਟਰਪਤੀ ਟਰੰਪ ਦੇ ਮੌਤ ਦੀ ਸਜ਼ਾ ਦੇ ਹੁਕਮ ਸੰਬੰਧੀ ਸਤਿਗੁਰੂ ਜੀ ਦਾ ਜਵਾਬ:

ਦੂਜਿਆਂ ਨੂੰ ਨੁਕਸਾਨ ਪਹੁੰਚਾਉਣ/ਕਤਲ ਕਰਨ ਵਾਲੇ ਸਭ ਤੋਂ ਮਾੜੇ ਅਪਰਾਧੀਆਂ ਨੂੰ ਡਰਾਉਣ/ਰੋਕਣ ਲਈ ਇਸਨੂੰ ਬਣਾਈ ਰੱਖੋ, ਫਿਰ ਆਪਣਾ ਟੈਕਸ ਉਹਨਾਂ ਨੂੰ ਜੇਲ੍ਹ, ਵਕੀਲ, ਅਦਾਲਤੀ ਕੇਸਾਂ ਆਦਿ ਵਿੱਚ ਖੁਆਉਣ/ਰੱਖਣ ਲਈ ਖਰਚ ਕਰੋ…

ਇਹ ਸਾਡਾ ਕਾਨੂੰਨ ਨਹੀਂ ਹੈ, ਅਸੀਂ ਸਿਰਫ਼ ਰਿਪੋਰਟਰ ਹਾਂ, ਜਨਤਾ ਨੂੰ ਸੂਚਿਤ ਕਰ ਰਹੇ ਹਾਂ, ਤਾਂ ਜੋ ਉਹ ਜਾਣ ਲੈਣ ਅਤੇ ਉਮੀਦ ਨਾਲ ਬਚਦੇ ਹਨ.…

ਅਮਰੀਕਾ ਵਿੱਚ ਪਹਿਲਾਂ ਹੀ ਮੌਤ ਦੀ ਸਜ਼ਾ ਹੈ। ਟਰੰਪ ਇਸਦੀ ਸਿਰਫ਼ ਅਮਰੀਕੀਨਾਂ ਲਈ ਸੁਰੱਖਿਆ ਨਾਲ ਰਹਿਣ ਦੇ ਅਧਿਕਾਰ ਨੂੰ ਵਾਪਸ ਲਿਆਉਣ ਅਤੇ ਲੋਕਾਂ ਨੂੰ ਅਪਰਾਧ ਰੋਕਣ ਵਿੱਚ ਮਦਦ ਕਰਨ ਲਈ ਵਰਤੋਂ ਕਰਦਾ ਹੈ ਜੋ ਖੁਦ ਅਤੇ ਇੱਕ ਢਿੱਲੇ, ਕਾਨੂੰਨਹੀਣ ਸਮਾਜ ਦੇ ਹੋਰ ਪੀੜਤਾਂ ਨੂੰ ਮਾਰ ਦੇਵੇਗਾ।

(ਸਤਿਗੁਰੂ ਜੀ ਕੋਲ ਬਹੁਤ ਲੰਮਾ ਸਪੱਸ਼ਟੀਕਰਨ ਲਿਖਣ ਦਾ ਸਮਾਂ ਨਹੀਂ ਹੈ, ਅਕਸਰ ਸਿਰਫ਼ ਹਾਂ ਜਾਂ ਨਾ, ਆਪਣੀ ਸਮਝ 'ਤੇ ਭਰੋਸਾ ਕਰਦੇ ਹੋਏ।)

ਮੈਨੂੰ ਲੱਗਦਾ ਹੈ ਕਿ ਮੈਂ ਇਸਨੂੰ ਸੰਖੇਪ ਵਿੱਚ ਲਿਖਿਆ ਹੈ। ਮੈਂ ਕਿਹਾ ਕਿ ਉਹ ਸਿਰਫ਼ ਲੋਕਾਂ ਨੂੰ ਡਰਾਉਣਾ ਚਾਹੁੰਦਾ ਹੈ ਕਿ ਉਹ ਅਜਿਹਾ ਨਾ ਕਰਨ, ਅਪਰਾਧ ਨਾ ਕਰਨ। ਅਤੇ ਉਹ ਲੋਕਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹੈ ਕਿ ਉਹ ਉਸ ਦਿਸ਼ਾ ਵਿੱਚ ਨਾ ਜਾਣ। ਇਹ ਵਧੀਆ ਹੈ। ਇਲਾਜ ਨਾਲੋਂ ਰੋਕਥਾਮ ਹਮੇਸ਼ਾ ਬਿਹਤਰ ਹੁੰਦਾ ਹੈ। ਪਰ ਮੈਂ ਮੌਤ ਦੀ ਸਜ਼ਾ ਨਾ ਹੋਣ ਦੇ ਹੱਕ ਵਿੱਚ 100% ਹਾਂ। ਅਸਲ ਕਾਰਨ ਇਹ ਹੈ ਕਿ ਕਿਉਂਕਿ ਤੁਹਾਡੇ ਕੋਲ ਕੋਈ ਜੱਜ ਜਾਂ ਵਕੀਲ ਜਾਂ ਗਵਾਹ ਜੋ ਗਲਤ ਬਿਆਨ ਜਾਂ ਗਲਤ ਫੈਸਲਾ ਦੇ ਸਕਦੇ ਹਨ, ਅਤੇ ਅਸੀਂ ਉਸ ਗਲਤ ਦੋਸ਼ੀ ਵਿਅਕਤੀ ਨੂੰ ਉਸਦੀ ਜ਼ਿੰਦਗੀ ਵਾਪਸ ਨਹੀਂ ਦੇ ਸਕਦੇ। ਜਿਵੇਂ ਕਿ ਤੁਸੀਂ ਵੇਖਦੇ ਹੋ, ਅਮਰੀਕਾ ਵਿੱਚ ਬਹੁਤ ਸਾਰੇ ਲੋਕਾਂ 'ਤੇ ਗਲਤ ਦੋਸ਼ ਲਗਾਏ ਗਏ ਹਨ ਅਤੇ ਉਨ੍ਹਾਂ ਨੂੰ ਕਈ ਦਹਾਕਿਆਂ ਤੱਕ ਜੇਲ੍ਹ ਵਿੱਚ ਰਹਿਣਾ ਪਿਆ ਹੈ ਜਦੋਂ ਤੱਕ ਉਹ ਕੁਝ ਗੈਰ-ਸਰਕਾਰੀ ਕਾਨੂੰਨੀ ਸਮੂਹਾਂ ਦੁਆਰਾ ਬਾਹਰ ਨਹੀਂ ਨਿਕਾਲ‌ਿਆ ਗਿਆ ਜੋ ਗਲਤ ਦੋਸ਼ ਲਗਾਏ ਗਏ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵਿੱਚ ਮਾਹਰ ਹਨ। ਖਾਸ ਕਰਕੇ ਜੇ ਉਹ ਇੱਕ ਕਾਲਾ ਵਿਅਕਤੀ ਹੈ, ਇੱਕ ਰੰਗੀਨ ਵਿਅਕਤੀ ਹੈ, ਤਾਂ ਉਸ ਤੇ ਗਲਤ ਦੋਸ਼ ਲਗਾਉਣਾ ਵਧੇਰੇ ਆਸਾਨ ਹੁੰਦਾ ਹੈ। ਇਸੇ ਕਰਕੇ ਇੰਗਲੈਂਡ ਨੇ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਖੈਰ, ਬੇਸ਼ੱਕ, ਇਸਦੇ ਫਾਇਦੇ ਅਤੇ ਨੁਕਸਾਨ ਹਨ।

ਤਾਂ ਇਹ ਇਸ ਤਰਾਂ ਹੈ। ਜਦੋਂ ਲੋੜ ਪਵੇ ਤਾਂ ਮੈਂ ਤੁਹਾਡੀ ਤਰਫਦਾਰੀ ਕਰਦੀ ਹਾਂ; ਮੈਂ ਇਥੋਂ ਤਕ ਤੁਹਾਡੀ ਪਿੱਠ ਪਿੱਛੇ ਵੀ ਤੁਹਾਡੀ ਤਰਫਦਾਰੀ ਕਰਦੀ ਹਾਂ। ਸੋ ਮੈਨੂੰ ਉਮੀਦ ਹੈ ਕਿ ਜੋ ਵੀ ਮੈਂ ਤੁਹਾਨੂੰ ਹੁਣ ਕਹਿ ਰਹੀ ਹਾਂ, ਉਸ ਨਾਲ ਤੁਸੀਂ ਇਹ ਨਹੀਂ ਸੋਚੋਗੇ ਕਿ ਮੈਂ ਤੁਹਾਨੂੰ ਨਾਰਾਜ਼ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਕਰਨਾ ਪਵੇਗਾ। ਪਿਆਰੇ ਰਾਸ਼ਟਰਪਤੀ, ਮੈਂ ਤੁਹਾਨੂੰ ਸੱਚਮੁੱਚ ਪਿਆਰ ਕਰਦੀ ਹਾਂ। ਮੈਂ ਇਹ ਵੀ ਖੁੱਲ੍ਹ ਕੇ ਕਿਹਾ ਸੀ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਿਰਫ਼ ਚਾਰ ਸਾਲਾਂ ਤੋਂ ਵੱਧ ਸਮੇਂ ਲਈ ਸਿਸਟਮ ਵਿੱਚ ਰਹੋ, ਕਿਉਂਕਿ ਤੁਸੀਂ ਅਮਰੀਕਾ ਦੀ ਮਦਦ ਕਰ ਸਕਦੇ ਹੋ। ਅਤੇ ਅਮਰੀਕਾ ਨਾਲ ਜੋ ਵੀ ਵਾਪਰਦਾ ਹੈ, ਉਸਦਾ ਅਸਰ ਪੂਰੇ ਸੰਸਾਰ 'ਤੇ ਪਵੇਗਾ। ਜਿਉਂ ਹੀ ਤੁਸੀਂ ਇੱਕ ਸ਼ਾਂਤੀ-ਪਸੰਦ ਰਾਸ਼ਟਰਪਤੀ ਵਜੋਂ ਸਾਹਮਣੇ ਆਏ, ਬਹੁਤ ਸਾਰੀਆਂ ਚੀਜ਼ਾਂ ਬਿਹਤਰ ਹੋ ਗਈਆਂ। ਸਾਰੇ ਅੰਤਰਰਾਸ਼ਟਰੀ ਲੋਕਾਂ ਨੂੰ ਅਮਰੀਕਾ ਲਈ, ਤੁਹਾਡੇ ਫੈਸਲਿਆਂ ਲਈ, ਤੁਹਾਡੀ ਸਰਕਾਰ ਲਈ ਵਧੇਰੇ ਸਤਿਕਾਰ ਹੈ।

ਅਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੀ ਸਰਕਾਰ ਦੇ ਵਿਚ ਬਹੁਤ ਸਾਰੇ ਚੰਗੇ ਅਧਿਕਾਰੀਆਂ ਨੂੰ ਆਪਣੀ ਮਦਦ ਲਈ ਚੁਣਿਆ ਹੈ। ਅਤੇ ਉਹ ਸਾਰੇ 100% ਤੁਹਾਡੇ ਪਿੱਛੇ ਹਨ। ਅਤੇ ਮੈਂ ਬਹੁਤ ਖੁਸ਼ ਹਾਂ, ਭਾਵੇਂ ਮੈਂ ਅਮਰੀਕਾ ਵਿੱਚ ਨਹੀਂ ਹਾਂ, ਅਤੇ ਮੈਂ ਸਿਰਫ਼ ਇੱਕ ਆਨਰੇਰੀ ਹਾਂ, ਇੱਥੋਂ ਤੱਕ ਕਿ ਅਮਰੀਕਾ ਦੀ ਕਈ ਵਾਰ ਆਨਰੇਰੀ ਨਾਗਰਿਕ ਵੀ ਹਾਂ, ਪਰ ਮੈਂ ਆਪਣੇ ਆਪ ਨੂੰ ਇਕ ਅਮਰੀਕਨ ਵੀ ਸਮਝਦੀ ਹਾਂ, ਕਿਉਂਕਿ ਮੈਂ ਵੀ ਪਹਿਲਾਂ ਮੈਂ ਅਮਰੀਕਨ ਹੁੰਦੀ ਸੀ। ਬੇਸ਼ੱਕ, ਇਹ ਮੈਂ ਕਿਸੇ ਨੂੰ ਸਾਬਤ ਨਹੀਂ ਕਰ ਸਕਦੀ, ਸਿਵਾਏ ਸਾਰੇ ਮਨੋ-ਵਿਗਿਆਨੀਆਂ ਦੇ, ਉਹ ਇਸ ਬਾਰੇ ਜਾਣਦੇ ਹਨ। ਮੇਰਾ ਦਿਲ ਅਮਰੀਕਾ ਨਾਲ ਹੈ, ਸੰਯੁਕਤ ਰਾਜ ਅਮਰੀਕਾ ਨਾਲ, ਕਿਉਂਕਿ ਮੈਂ ਜਾਣਦੀ ਹਾਂ ਕਿ ਉੱਥੇ ਜੋ ਕੁਝ ਵਾਪਰਦਾ ਹੈ ਉਹ ਸੰਸਾਰ ਨੂੰ ਬਹੁਤ ਮਦਦ ਕਰੇਗਾ, ਜੇਕਰ ਉਨ੍ਹਾਂ ਕੋਲ ਤੁਹਾਡੇ ਵਰਗਾ ਇੱਕ ਵਧੀਆ ਨੇਤਾ ਹੈ, ਉਦਾਹਰਣ ਵਜੋਂ।

ਹੁਣ, ਅਸੀਂ ਮੁੱਖ ਵਿਸ਼ੇ ਤੇ ਵਾਪਸ ਜਾਂਦੇ ਹਾਂ। ਤੁਹਾਡਾ, ਮਹਾਮਹਿਮ, ਰਾਸ਼ਟਰਪਤੀ ਜ਼ੇਲੇਨਸਕੀ ਨਾਲ ਵੱਖੋ-ਵੱਖਰੇ ਵਿਚਾਰਾਂ ਜਾਂ ਵੱਖੋ-ਵੱਖਰੀਆਂ ਸਮਝਾਂ ਕਾਰਨ ਝਗੜਾ ਹੋਇਆ ਸੀ। ਮੈਂ ਤੁਹਾਡੀ ਗੱਲ ਜਾਣਦੀ ਹਾਂ, ਕਿਉਂਕਿ ਤੁਸੀਂ ਸੱਚਮੁੱਚ ਸਿਰਫ਼ ਸ਼ਾਂਤੀ ਚਾਹੁੰਦੇ ਹੋ, ਪਰ ਇਹ ਕਿਸੇ ਵੀ ਕੀਮਤ 'ਤੇ ਨਹੀਂ ਹੋ ਸਕਦੀ, ਕਿਉਂਕਿ ਜੇਕਰ ਤੁਸੀਂ ਸਿਰਫ਼ ਰੂਸ ਵਿੱਚ ਸਾਰੇ ਕਮਿਊਨਿਜ਼ਮ ਦੇ ਇਤਿਹਾਸ'ਤੇ ਨਜ਼ਰ ਮਾਰਦੇ ਹੋ - ਨਹੀਂ, ਮੈਂ ਅਜੇ ਹੋਰ ਦੇਸ਼ਾਂ ਬਾਰੇ ਗੱਲ ਨਹੀਂ ਕਰ ਰਹੀ ਹਾਂ - ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਲੱਖਾਂ ਲੋਕ ਸਿਰਫ਼ ਸਧਾਰਨ, ਸ਼ਾਂਤੀ-ਪ੍ਰੇਮੀ ਨਾਗਰਿਕਾਂ ਲਈ ਹਰ ਕਿਸਮ ਦੀ ਸਜ਼ਾ ਨਾਲ ਮਰ ਗਏ। ਉਹ ਕਮਿਊਨਿਜ਼ਮ ਤੋਂ ਜਾਣੂ ਨਹੀਂ ਸਨ, ਪਰ ਉਸ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਮੌਤ, ਭੁੱਖਮਰੀ, ਦਰਦ, ਹਰ ਤਰ੍ਹਾਂ ਦੇ ਸਰੀਰਕ ਸ਼ੋਸ਼ਣ ਦੀ ਸਜ਼ਾ ਦਿੰਦੀਆਂ ਸਨ। ਫਿਰ ਤੁਸੀਂ ਅਸਲ ਵਿੱਚ ਇੱਕ ਜਨਮੇ ਕਮਿਊਨਿਸਟ 'ਤੇ ਭਰੋਸਾ ਨਹੀਂ ਕਰ ਸਕਦੇ।

“Harvest of Despair” - Documentary About Holodomor in Ukraine (Ureign) in 1932 - 1933: ਸਾਲ: 1933। ਜਗ੍ਹਾ: ਸੋਵੀਅਤ ਯੂਨੀਅਨ। ਸਾਹਮਣੇ ਵਾਲੇ ਪਾਸੇ, ਭੋਜਨ ਨੂੰ ਉਨ੍ਹਾਂ ਲੋਕਾਂ ਵਿਰੁੱਧ ਇਕ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ ਜੋ ਮਾਸਕੋ ਲਈ ਮੁਸ਼ਕਲ ਸਾਬਤ ਹੋਏ ਹਨ। ਅਕਾਲ ਨੂੰ ਉੱਤਰੀ ਕਾਕੇਸੇਸ, ਵੋਲਗਾ ਬੇਸਿਨ, ਅਤੇ ਯੂਕਰੇਨ ਵਿੱਚ ਜਾਣਬੁੱਝ ਕੇ ਤਿਆਰ ਕੀਤਾ ਗਿਆ ਹੈ। ਸੋਵੀਅਤ ਗੁਪਤ ਪੁਲਿਸ ਨੇ ਯੂਕਰੇਨ ਦੀਆਂ ਸਰਹੱਦਾਂ ਨੂੰ ਸੀਲ, ਬੰਦ ਕਰ ਦਿੱਤਾ। ਕੋਈ ਵੀ ਬਾਹਰ ਨਹੀਂ ਨਿਕਲ ਸਕਦਾ ਅਤੇ ਨਾ ਹੀ ਖਾਣਾ ਅੰਦਰ ਲਿਆ ਸਕਦਾ ਹੈ। ਫਰਾਂਸ ਜਿੰਨਾ ਵੱਡਾ ਦੇਸ਼ ਭੁੱਖਮਰੀ ਨਾਲ ਘੁੱਟਿਆ ਹੋਇਆ ਹੈ। ਦੋ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ, 10 ਮਿਲੀਅਨ ਲੋਕ ਮਰ ਗਏ, ਜਿਨ੍ਹਾਂ ਵਿੱਚੋਂ 70 ਮਿਲੀਅਨ ਯੂਕਰੇਨ ਵਿੱਚ, ਜਿਨ੍ਹਾਂ ਵਿੱਚੋਂ 30 ਮਿਲੀਅਨ ਬੱਚੇ ਹਨ।

1928 ਤੱਕ, ਸਟਾਲਿਨ ਆਪਣੇ ਆਪ ਲਈ ਇੱਕ ਕਾਨੂੰਨ ਬਣ ਗਿਆ। ਇਸ ਕੁਸ਼ਲ, ਬੇਰਹਿਮ ਪ੍ਰਸ਼ਾਸਕ ਨੇ ਪੋਲਿਟਬਿਊਰੋ ਦੇ ਅੰਦਰ ਸਾਰੇ ਪ੍ਰਭਾਵਸ਼ਾਲੀ ਵਿਰੋਧ ਨੂੰ ਖਤਮ ਕਰ ਦਿੱਤਾ ਹੈ। ਇਕ ਵਿਸ਼ਵਵਿਆਪੀ ਕਮਿਊਨਿਸਟ ਇਨਕਲਾਬ ਦਾ ਇਕ ਸੁਪਨਾ ਸਾਕਾਰ ਨਹੀਂ ਹੋਇਆ। ਜਿਵੇਂ ਕਿ ਸਟਾਲਿਨ ਯੂਐਸਐਸਆਰ ਦੀਆਂ ਸਰਹੱਦਾਂ ਦੇ ਅੰਦਰ ਕਮਿਊਨਿਜ਼ਮ ਨੂੰ ਮਜ਼ਬੂਤ​ਕਰ ਰਿਹਾ ਹੈ, ਰੂਸੀ ਰਾਸ਼ਟਰਵਾਦ ਉਸਦੀਆਂ ਨੀਤੀਆਂ ਵਿੱਚ ਤੇਜ਼ੀ ਨਾਲ ਸ਼ਾਮਲ ਹੁੰਦਾ ਜਾ ਰਿਹਾ ਹੈ। ਯੂਕਰੇਨ ਦੀ ਮਜ਼ਬੂਤ​ਸੱਭਿਆਚਾਰਕ ਸ਼ਖ਼ਸੀਅਤ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

1929। ਸਟਾਲਿਨ ਨੇ ਕੌਮ ਦੇ ਦਿਲ ਅਤੇ ਦਿਮਾਗ 'ਤੇ ਵਾਰ ਕੀਤਾ: ਇਸਦੇ ਚਰਚ ਅਤੇ ਬੁੱਧੀਜੀਵੀਆਂ 'ਤੇ। ਅਗਲੇ ਕੁਝ ਸਾਲਾਂ ਵਿੱਚ, ਯੂਕਰੇਨ ਵਿੱਚ ਕਮਿਊਨਿਸਟ ਸ਼ਾਸਨ ਦੁਆਰਾ ਬੁੱਧੀਜੀਵੀਆਂ ਦਾ ਯੋਜਨਾਬੱਧ ਢੰਗ ਨਾਲ ਖਾਤਮਾ ਕੀਤਾ ਜਾਂਦਾ ਹੈ। ਯੂਕਰੇਨ ਦੀ ਆਜ਼ਾਦੀ ਦੌਰਾਨ ਪ੍ਰਮੁੱਖ ਪੰਜ ਹਜ਼ਾਰ ਵਿਦਵਾਨਾਂ, ਵਿਗਿਆਨੀਆਂ, ਕਵੀਆਂ, ਅਤੇ ਕਲਾਕਾਰਾਂ ਨੂੰ, SVU ਨਾਲ ਸਬੰਧਤ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਇੱਕ ਗੁਪਤ ਸੰਗਠਨ ਜੋ ਸੋਵੀਅਤਾਂ ਦਾ ਦਾਅਵਾ ਹੈ ਕਿ ਇੱਕ ਹਥਿਆਰਬੰਦ ਬਗਾਵਤ ਦੀ ਯੋਜਨਾ ਬਣਾ ਰਿਹਾ ਹੈ। ਸਿਰਫ਼ 45 ਨੂੰ ਹੀ ਇਕ ਜਨਤਕ ਮੁਕੱਦਮਾ ਮਿਲਦਾ ਹੈ। ਕੋਈ ਸਬੂਤ ਜ਼ਰੂਰੀ ਨਹੀਂ ਸਮਝਿਆ ਜਾਂਦਾ। (ਉਨੀ ਸੌ) 30 ਦੇ ਦਹਾਕ‌ਿਆਂ ਦੌਰਾਨ ਸਮੂਹਿਕ ਗ੍ਰਿਫ਼ਤਾਰੀਆਂ ਜਾਰੀ ਰਹਿਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੂੰ ਕੈਦ ਕੀਤਾ ਗਿਆ, ਦੇਸ਼ ਨਿਕਾਲਾ ਦਿੱਤਾ ਗਿਆ ਅਤੇ ਬਾਅਦ ਵਿੱਚ ਫਾਂਸੀ ਦਿੱਤੀ ਗਈ। ਇੱਥੋਂ ਤੱਕ ਕਿ ਚਰਚ 'ਤੇ ਵੀ ਇਸ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ।

The Reverend Olexander Bykovetz, Survivor Priest from Poltava, Ukraine (Ureign): ਬਹੁਤ ਸਾਰੇ ਪਾਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਈਆਂ ਨੂੰ ਸਾਇਬੇਰੀਅਨ ਨਜ਼ਰਬੰਦੀ ਕੈਂਪਾਂ ਵਿੱਚ ਭੇਜਿਆ ਗਿਆ, ਕਈਆਂ ਨੂੰ ਗੋਲੀ ਮਾਰ ਦਿੱਤੀ ਗਈ। ਮੇਰੇ ਪਿਤਾ ਜੀ ਉਨ੍ਹਾਂ ਵਿੱਚੋਂ ਇੱਕ ਸਨ। ਉਹ ਕਦੇ ਵਾਪਸ ਨਹੀਂ ਆਇਆ। ਮੈਂ ਇਹ ਨਿੱਜੀ ਤਜਰਬੇ ਤੋਂ ਜਾਣਦਾ ਹਾਂ। ਤੀਹ ਬਿਸ਼ਪ ਸ਼ਹੀਦ ਹੋਏ, ਹਜ਼ਾਰਾਂ ਪਾਦਰੀ ਮਾਰੇ ਗਏ, ਲੱਖਾਂ ਵਫ਼ਾਦਾਰ ਮਾਰੇ ਗਏ।

ਜੇਕਰ ਮੈਂ ਕਿਸੇ ਹੋਰ ਕਮਿਊਨਿਸਟ ਦੇਸ਼ ਨੂੰ ਨਾਰਾਜ਼ ਕੀਤਾ ਹੈ ਤਾਂ ਮੈਨੂੰ ਬਹੁਤ ਅਫ਼ਸੋਸ ਹੈ। ਮੇਰਾ ਇਹ ਮਤਲਬ ਇਸ ਤਰਾਂ ਨਹੀਂ ਹੈ। ਮੈਂ ਯੂਕਰੇਨ (ਯੂਰੇਨ) ਅਤੇ ਰੂਸ ਦੀ ਸ਼ਾਂਤੀ ਲਈ ਅੰਦਰੋਂ ਵੀ ਸੜ ਰਹੀ ਹਾਂ।

Photo Caption: ਨਵੀਂ ਰੋਸ਼ਨੀ, ਜੰਗਲ ਮੁੜ ਸੁਰਜੀਤ ਹੋ ਗਿਆ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/13)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-26
1182 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-27
991 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-28
740 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-29
519 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-30
1 ਦੇਖੇ ਗਏ