ਵਿਸਤਾਰ
ਡਾਓਨਲੋਡ Docx
ਹੋਰ ਪੜੋ
ਰੂਸੀ ਲੋਕ ਵੀ ਤੁਹਾਡੇ ਵਰਗੇ ਹੀ ਇਨਸਾਨ ਹਨ, ਤੁਹਾਡੇ ਦੇਸ਼ ਦੇ ਨਾਗਰਿਕਾਂ ਵਾਂਗ। ਉਹ ਬਸ ਧੱਕੇ ਜਾਂਦੇ ਹਨ, ਲੜਨ ਲਈ ਮਜਬੂਰ ਕੀਤੇ ਗਏ ਹਨ। ਨਹੀਂ ਤਾਂ, ਉਹ ਮਰ ਜਾਣਗੇ। ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਸਜ਼ਾ ਦਿੱਤੀ ਜਾਵੇਗੀ। ਇਸੇ ਲਈ ਉਨ੍ਹਾਂ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਜੰਗ ਨੂੰ ਕਿਵੇਂ ਰੋਕਿਆ ਜਾਵੇ।ਪਰ ਤੁਹਾਡੇ ਦੇਸ਼ ਦੀ ਫੌਜ, ਤੁਸੀਂ ਖੁਦ ਨੇਤਾ ਦੇ ਤੌਰ 'ਤੇ, ਕੁਝ ਨਹੀਂ ਕਰ ਰਹੇ ਸੀ। ਭਾਵੇਂ ਤੁਸੀਂ ਹਾਰ ਜਾਓ, ਪ੍ਰਤੀਕਾਤਮਕ ਤੌਰ 'ਤੇ ਲੜੋ, ਜਾਂ ਕੋਈ ਗੱਲਬਾਤ ਕਰੋ ਜਾਂ ਕੁਝ ਚੀਜ਼. ਜਾਂ ਹੋਰ"? ਕੁਝ ਨਹੀਂ। ਸੋ ਕਿਸੇ ਸਮੇਂ, ਕੁਝ ਇਲਾਕਿਆਂ ਵਿੱਚ, ਆਮ ਯੂਕਰੇਨੀ (ਯੂਰੇਨੀਅਨ) ਨਾਗਰਿਕ ਖਾਲੀ ਹੱਥ ਸੜਕਾਂ 'ਤੇ ਚਲੇ ਗਏ ਅਤੇ ਰੂਸੀ ਸੈਨਿਕਾਂ ਨੂੰ ਘਰ ਜਾਣ ਲਈ ਕਿਹਾ।ਅਤੇ ਸਾਰਾ ਯੂਰਪ ਚੁੱਪ ਸੀ ਕਿ ਤੁਸੀਂ ਇੱਕ ਪਿੰਨ ਸੁੱਟ ਕੇ ਇਸਨੂੰ ਸੁਣ ਸਕਦੇ ਹੋ। ਤਾਂ, ਹੁਣ ਤੁਸੀਂ ਯੂਰਪ 'ਤੇ ਭਰੋਸਾ ਕਰਨ ਜਾ ਰਹੇ ਹੋ ਅਤੇ ਅਮਰੀਕਾ ਨੂੰ ਛੱਡ ਦੇਵੋਗੇ? ਕੀ ਤੁਸੀਂ ਇਹ ਬਰਦਾਸ਼ਤ ਕਰ ਸਕਦੇ ਹੋ? ਇਸ ਸਾਰੇ ਸਮੇਂ ਦੌਰਾਨ ਵੀ, ਤਿੰਨ ਸਾਲ ਲੰਬੇ ਸਮੇਂ ਬਾਅਦ ਵੀ, ਜੇ ਅਮਰੀਕਾ ਨਾ ਹੁੰਦਾ, ਤਾਂ ਤੁਸੀਂ ਪਹਿਲਾਂ ਹੀ ਚਲੇ ਜਾਂਦੇ, ਰਾਸ਼ਟਰਪਤੀ। ਭਾਵੇਂ ਤੁਸੀਂ ਬਹਾਦਰ ਹੋ, ਤੁਸੀਂ ਦਲੇਰ ਹੋ, ਅਤੇ ਤੁਸੀਂ ਆਪਣੇ ਦੇਸ਼, ਆਪਣੇ ਪਰਿਵਾਰ, ਆਪਣੇ ਲੋਕਾਂ ਨੂੰ ਪਿਆਰ ਕਰਦੇ ਹੋ, ਤੁਸੀਂ ਪਹਿਲਾਂ ਹੀ ਚਲੇ ਗਏ ਹੋਣਾ ਸੀ। ਜੇਕਰ ਇੱਕ ਟੁਕੜੇ ਵਿੱਚ, ਤਾਂ ਤੁਸੀਂ ਖੁਸ਼ਕਿਸਮਤ ਹੋ।ਤਿੰਨ ਸਾਲਾਂ ਤੋਂ ਤੁਸੀਂ ਇੱਕ ਮਹਾਨ ਨਾਇਕ ਬਣ ਗਏ ਹੋ, ਤੁਹਾਡੇ ਲੋਕ ਤੁਹਾਡੇ ਹਰ ਹੁਕਮ ਨੂੰ ਬਹੁਤ ਸਤਿਕਾਰ ਨਾਲ ਪਿਆਰ ਕਰਦੇ ਹਨ ਅਤੇ ਉਸਦੀ ਪਾਲਣਾ ਕਰਦੇ ਹਨ। ਪਰ ਇਸ ਸ਼ਕਤੀਸ਼ਾਲੀ ਅਹੁਦੇ ਅਤੇ ਸ਼ਕਤੀ ਦੇ ਆਦੀ ਨਾ ਹੋਵੋ, ਅਤੇ ਇਹ ਉਮੀਦ ਕਰਨ ਦੀ ਆਦਤ ਪਾਓ ਕਿ ਤੁਸੀਂ ਜਿਨਾਂ ਨੂੰ ਵੀ ਮਿਲਦੇ ਹੋ, ਉਹ ਤੁਹਾਡੇ ਨਾਲ ਇੱਕੋ ਜਿਹਾ ਵਿਵਹਾਰ ਕਰਨਗੇ। ਰਾਸ਼ਟਰਪਤੀ ਟਰੰਪ ਤੁਹਾਡੇ ਅਧੀਨਾਂ ਵਿਚੋਂ ਇਕ ਨਹੀਂ ਹਨ! ਉਹ ਧਰਤੀ ਉੱਤੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਦਾ ਕਮਾਂਡਰ-ਇਨ-ਚੀਫ਼ ਹੈ। ਜਦੋਂ ਤੁਹਾਨੂੰ ਉਸਨੂੰ ਦੁਬਾਰਾ ਮਿਲਣ ਦਾ ਮੌਕਾ ਮਿਲੇ ਤਾਂ ਇਸਨੂੰ ਯਾਦ ਰੱਖੋ। ਹੁਣ ਲਈ, ਤੁਹਾਡੇ ਦੇਸ਼ ਨੂੰ ਉਸਦੀ ਲੋੜ ਹੈ। ਤੁਹਾਨੂੰ ਉਸਦੀ ਲੋੜ ਹੈ! ਸੋ ਕਿਰਪਾ ਕਰਕੇ, ਆਪਣਾ ਹੰਕਾਰ ਛੱਡ ਦਿਓ, ਜੰਗ ਵਿੱਚ ਆਪਣੇ ਲੀਡਰ-ਟਾਈਪ ਨੂੰ ਛੱਡ ਦਿਓ ਜਿਸਦੇ ਤੁਸੀਂ ਤਿੰਨ ਸਾਲਾਂ ਤੋਂ ਆਦੀ ਹੋ। ਤਰਕ ਨਾਲ ਸੋਚੋ। ਆਪਣੀ ਸ਼ਾਂਤੀ-ਨਿਰਮਾਣ ਸੂਚੀ ਵਿੱਚੋਂ ਰਾਸ਼ਟਰਪਤੀ ਟਰੰਪ ਦੇ ਸੁਝਾਅ ਨੂੰ ਹਟਾਉਣ ਤੋਂ ਪਹਿਲਾਂ ਸਾਰੇ ਤੱਥਾਂ ਦੀ ਜਾਂਚ ਕਰੋ। ਤੁਹਾਨੂੰ ਉਸਦੇ ਨਾਲ ਕੰਮ ਕਰਨਾ ਚਾਹੀਦਾ ਹੈ। ਤੁਹਾਨੂੰ ਜ਼ਰੂਰ ਕਰਨਾ ਪਵੇਗਾ! ਜ਼-ਰੂ-ਰ। ਤੁਹਾਨੂੰ ਰਾਸ਼ਟਰਪਤੀ ਟਰੰਪ ਨਾਲ ਕੰਮ ਕਰਨਾ ਜ਼ਰੂਰੀ ਹੈ। ਉਹੀ ਹਨ ਜਿਸ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ। ਖੈਰ, ਘੱਟੋ ਘੱਟ, ਪੁਤਿਨ ਦੇ ਮੁਕਾਬਲੇ।ਇਹ ਮੇਰਾ ਦੇਸ਼ ਨਹੀਂ ਹੈ। ਤੁਸੀਂ ਮੇਰੇ ਰਾਸ਼ਟਰਪਤੀ ਨਹੀਂ ਹੋ। ਤੁਹਾਡੇ ਲੋਕ ਮੇਰੇ ਰਿਸ਼ਤੇਦਾਰ, ਦੋਸਤ ਨਹੀਂ ਹਨ - ਕੁਝ ਵੀ ਨਹੀਂ। ਪਰ ਮੈਂ ਇਸ ਤਰਾਂ ਦਰਦ ਨੂੰ ਮਹਿਸੂਸ ਕੀਤੇ ਬਿਨਾਂ ਨਹੀਂ ਰਹਿ ਸਕਦੀ ਜਿਵੇਂ ਉਨ੍ਹਾਂ ਦਾ ਦਰਦ ਮੇਰਾ ਦਰਦ ਹੋਵੇ। ਇਸ ਕਰਕੇ। ਮੈਂ ਹੁਣ ਆਪਣਾ ਬਚਾਅ ਵੀ ਕਰ ਰਹੀ ਹਾਂ। ਮੈਂ ਤੁਹਾਨੂੰ ਮੁਫ਼ਤ ਵਿੱਚ ਸਲਾਹ ਨਹੀਂ ਦੇ ਰਹੀ, ਸਿਰਫ਼ ਤੁਹਾਡੇ ਦੇਸ਼ ਦੇ ਕਾਰਨ - ਇਹ ਮੇਰੇ ਲਈ ਹੈ। ਮੈਨੂੰ ਆਪਣਾ ਬਚਾਅ ਕਰਨ ਦਾ, ਆਪਣੇ ਆਪ ਨੂੰ ਬਚਾਉਣ ਦਾ ਹੱਕ ਹੈ - ਦਰਦ ਤੋਂ! ਤੁਹਾਡੇ ਦੇਸ਼ ਲਈ, ਤੁਹਾਡੇ ਦੇਸ਼ ਤੋਂ, ਤੁਹਾਡੇ ਦੇਸ਼ ਵਿੱਚ ਚੱਲ ਰਹੀ ਜੰਗ ਤੋਂ ਸੰਬੰਧਿਤ ਦਰਦ। ਮੈਨੂੰ ਦਰਦ ਹੋ ਰਿਹਾ ਹੈ ਕਿਉਂਕਿ ਰੂਸੀ ਲੋਕ ਮਰ ਰਹੇ ਹਨ। ਮੈਨੂੰ ਦਰਦ ਹੈ ਕਿਉਂਕਿ ਯੂਕਰੇਨੀਅਨ (ਯੂਰੇਨੀਅਨ) ਲੋਕ ਵੀ ਹਰ ਰੋਜ਼ ਮਰ ਰਹੇ ਹਨ ਅਤੇ ਦੁੱਖ ਝੱਲ ਰਹੇ ਹਨ। ਭਾਵੇਂ ਉਹ ਕਿਸੇ ਹੋਰ ਦੇਸ਼ ਗਏ ਅਤੇ ਦੂਜੇ ਦੇਸ਼ਾਂ ਨੇ ਉਨ੍ਹਾਂ ਲਈ ਦਰਵਾਜ਼ਾ ਖੋਲ੍ਹ ਦਿੱਤਾ, ਕੁਝ ਦੇਸ਼ਾਂ ਨੇ ਨਹੀਂ ਖੋਲ੍ਹਿਆ। ਉਨ੍ਹਾਂ ਨੂੰ ਤੁਹਾਡੇ ਦੇਸ਼ ਵਾਪਸ ਜਾਣਾ ਪਿਆ, ਬੇਇੱਜ਼ਤ, ਥੱਕੇ ਹੋਏ, ਜੰਗ ਤੋਂ ਭੱਜਦੇ ਸਮੇਂ ਉਨ੍ਹਾਂ ਕੋਲ ਜੋ ਵੀ ਪੈਸਾ ਬਚਿਆ ਸੀ, ਉਸ ਤੋਂ ਤੰਗ ਆ ਕੇ।ਕੀ ਇਹ ਮਜ਼ੇਦਾਰ ਹੈ? ਨਹੀਂ। ਅਤੇ ਹਜ਼ਾਰਾਂ ਬੱਚਿਆਂ ਨੂੰ ਅਗਵਾ ਕਰਕੇ ਰੂਸ ਲਿਜਾਇਆ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਮਾਪਿਆਂ ਦੇ ਹੰਝੂ ਸੁੱਕ ਰਹੇ ਹਨ, ਅਤੇ ਬੱਚਿਆਂ ਨੂੰ ਉਲਝਣ, ਦੁੱਖ, ਪਿਆਰ ਦੀ ਘਾਟ ਅਤੇ ਉਨ੍ਹਾਂ ਦੇ ਆਪਣੇ ਦੇਸ਼ ਦੇ ਜਾਣੇ-ਪਛਾਣੇ ਮਾਹੌਲ ਵਿੱਚ ਛੱਡ ਰਹੇ ਹਨ। ਕੀ ਇਹ ਸਭ ਮਜ਼ੇਦਾਰ ਹੈ? ਤਾਂ ਜੇ ਤੁਸੀਂ ਸਿਰਫ਼ ਸਭ ਤੋਂ ਤਾਕਤਵਰ ਰਾਸ਼ਟਰਪਤੀ, ਸੰਸਾਰ ਦੇ ਸਭ ਤੋਂ ਤਾਕਤਵਰ ਦੇਸ਼ ਨਾਲ ਬਹਿਸ ਕਰਦੇ ਹੋ, ਅਤੇ ਜੇ ਤੁਸੀਂ ਜਿੱਤ ਜਾਂਦੇ ਹੋ, ਤਾਂ ਕੀ ਇਹ ਵਧੀਆ ਹੈ? ਕੀ ਤੁਹਾਨੂੰ ਇਸ 'ਤੇ ਮਾਣ ਹੋਵੇਗਾ? ਸੋ ਕਿਰਪਾ ਕਰਕੇ, ਤਰਕ ਨਾਲ ਸੋਚੋ, ਨਿਮਰ ਬਣੋ। ਮੈਨੂੰ ਪਤਾ ਹੈ ਕਿ ਜੇ ਮੈਂ ਇਹ ਸਭ ਕਹਾਂ ਤਾਂ ਤੁਹਾਨੂੰ ਪਸੰਦ ਨਹੀਂ ਆਵੇਗਾ, ਪਰ ਮੈਨੂੰ ਇਹ ਕਰਨਾ ਪਵੇਗਾ। ਇਹ ਸਿਰਫ਼ ਮੇਰੀ ਸਵੈ-ਰੱਖਿਆ ਲਈ ਹੈ। ਇਸ ਬਾਰੇ ਕਿਵੇਂ? ਤੁਹਾਨੂੰ ਇਸ ਤੋਂ ਵੱਡਾ ਕੁਝ ਸੋਚਣ ਦੀ ਲੋੜ ਨਹੀਂ ਹੈ। ਬਸ ਮੇਰੀ ਸਵੈ-ਰੱਖਿਆ, ਕਿਉਂਕਿ ਮੈਂ ਦਰਦ ਵਿਚ ਹਾਂ, ਹਰ ਰੋਜ਼ ! ਜਿੰਨਾ ਚਿਰ ਜੰਗ ਅਜੇ ਵੀ ਹੈ।ਸੀਰੀਆ ਵਿੱਚ ਵੀ, ਹਾਲ ਹੀ ਵਿੱਚ ਸਰਕਾਰ, ਨੇਤਾਵਾਂ ਵਿੱਚ ਇਕ ਤਬਦੀਲੀ ਆਈ ਹੈ, ਅਤੇ ਉਹ ਹੁਣ ਵੀ ਸੰਸਾਰ ਦੇ ਸਾਰੇ ਦੇਸ਼ਾਂ ਨਾਲ ਦੋਸਤੀ ਕਰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਸਰਕਾਰ ਦੀਆਂ ਸਾਰੀਆਂ ਪਾਰਟੀਆਂ ਸ਼ਾਮਲ ਹਨ, ਅਤੇ ਪੱਛਮ-ਪੱਖੀ, ਅਮਰੀਕਾ-ਪੱਖੀ, ਪੁਤਿਨ-ਪੱਖੀ ਨਹੀਂ। ਸੋ, ਸਿਰਫ਼ ਤਿੰਨ ਸਾਲ, ਤੁਸੀਂ ਅਜੇ ਵੀ ਇਹ ਕਰ ਸਕਦੇ ਹੋ। ਬਾਰਾਂ ਸਾਲ ਲੰਬੇ, ਸੀਰੀਆ ਵਿੱਚ ਜੰਗ ਅਜੇ ਵੀ ਜਿੱਤੀ ਗਈ ਸੀ। ਕੀ ਰੂਸ ਤੁਹਾਡੀ ਰੱਖਿਆ ਕਰ ਸਕਦਾ ਹੈ? ਨਹੀਂ। ਕੀ ਯੂਰਪ ਨੇ ਸੀਰੀਆ ਦੀ ਰੱਖਿਆ ਕੀਤੀ? ਨਹੀਂ! ਹੋ ਸਕਦਾ ਹੈ ਕਿ ਉਨ੍ਹਾਂ ਨੇ ਪ੍ਰਤੀਕਾਤਮਕ ਤੌਰ 'ਤੇ ਕੋਸ਼ਿਸ਼ ਕੀਤੀ ਹੋਵੇ, ਕਾਫ਼ੀ ਮਜ਼ਬੂਤ ਨਹੀਂ। ਸੋ ਸੀਰੀਆ ਦੇ ਰਾਸ਼ਟਰਪਤੀ, ਭਾਵੇਂ ਇਹ ਸਾਰਾ ਉਸਦਾ ਕਸੂਰ ਨਹੀਂ ਹੈ, ਉਸਨੇ ਕੁਝ ਵੀ ਗਲਤ ਨਹੀਂ ਕੀਤਾ ਹੈ; ਭੱਜਣਾ ਪਿਆ ਪਰ ਕਿੱਥੇ??? ਆਹ! ਰੂਸ ਨੂੰ। ਭਾਵੇਂ ਇਹ ਜਾਪਦਾ ਹੈ ਕਿ ਦੇਸ਼ ਪਹਿਲਾਂ ਸ਼ਾਂਤ ਸੀ। ਘੱਟੋ-ਘੱਟ ਲੋਕਾਂ ਕੋਲ ਰਹਿਣ ਲਈ ਕਾਫ਼ੀ ਸ਼ਾਂਤੀ ਹੋਵੇ ਅਤੇ ਸਭ ਕੁਝ ਕਾਫ਼ੀ ਹੋਵੇ। ਸਰਕਾਰ ਨੇ ਲੋਕਾਂ ਦੀ ਚੰਗੀ ਦੇਖਭਾਲ ਕੀਤੀ, ਖੈਰ, ਜਿੰਨਾ ਹੋ ਸਕਿਆ, ਦੂਜੇ ਦੇਸ਼ਾਂ ਦੇ ਲੋਕਾਂ ਦੀ ਤੁਲਨਾ ਵਿੱਚ। ਪਰ ਤੁਸੀਂ ਦੇਖੋ, ਰੂਸ ਇਸ ਸਾਰਾ ਸਮਾਂ ਉੱਥੇ ਸੀ, ਉਸ ਦੇਸ਼ ਦੇ ਰਾਸ਼ਟਰਪਤੀ ਦੀ ਰੱਖਿਆ ਨਹੀਂ ਕਰ ਸਕਿਆ, ਉਸ ਦੇਸ਼ ਦੀ ਰੱਖਿਆ ਨਹੀਂ ਕਰ ਸਕਿਆ। ਅਤੇ ਨੇੜੇ-ਤੇੜੇ ਯੂਰਪ ਵੀ ਉਸ ਦੇਸ਼ ਦੀ ਰੱਖਿਆ ਨਹੀਂ ਕਰ ਸਕਿਆ। ਉਸ ਰਾਸ਼ਟਰਪਤੀ ਦੀ ਰੱਖਿਆ ਨਹੀਂ ਕਰ ਸਕਿਆ ਜਿਸਨੂੰ ਉਨ੍ਹਾਂ ਦਾ ਸਹਿਯੋਗੀ ਮੰਨਿਆ ਜਾਣਾ ਚਾਹੀਦਾ ਸੀ।ਸੋ, ਰਾਸ਼ਟਰਪਤੀ ਜ਼ੇਲੇਨਸਕੀ, ਪੂਰੇ ਸਤਿਕਾਰ ਨਾਲ, ਇਸ ਸਭ ਤੋਂ ਸਿੱਖੋ। ਆਪਣੇ ਦੇਸ਼ ਦੀ ਰੱਖਿਆ ਤਰਕ, ਸਿਆਣਪ, ਅਨੁਭਵ, ਸਾਰੇ ਦੇਸ਼ਾਂ ਤੋਂ ਸਬਕਾਂ, ਯੁੱਧ ਅਤੇ ਸ਼ਾਂਤੀ ਨਾਲ ਕਰੋ। ਆਪਣੇ ਮਾਣ ਦੀ ਰੱਖਿਆ ਨਹੀਂ। ਭਾਵੇਂ ਤੁਸੀਂ ਆਪਣੀ ਰਾਇ ਵਿੱਚ ਸਹੀ ਸੀ, ਜਾਂ ਤੁਸੀਂ ਆਪਣੇ ਹੰਕਾਰ ਵਿੱਚ ਸਹੀ ਸੀ, ਫਿਰ ਵੀ ਇਸਨੂੰ ਇੱਕ ਪਾਸੇ ਰੱਖ ਦਿਓ। ਇਸ ਵੇਲੇ ਸ਼ਾਂਤੀ ਸਭ ਤੋਂ ਮਹੱਤਵਪੂਰਨ ਹੈ। ਤੁਸੀਂ ਅਤੇ ਰਾਸ਼ਟਰਪਤੀ ਟਰੰਪ ਦੋਵੇਂ ਸ਼ਾਂਤੀ ਚਾਹੁੰਦੇ ਹੋ। ਸੋ ਇਸ ਵੱਲ ਕੰਮ ਕਰੋ। ਠੀਕ ਹੈ? ਜਿੰਨਾ ਚਿਰ ਤੁਹਾਡਾ ਪਰਿਵਾਰ, ਤੁਹਾਡਾ ਦੇਸ਼, ਤੁਹਾਡੀ ਸਰਕਾਰ ਇਸਦੇ ਵਿਰੁੱਧ ਕੁਝ ਨਹੀਂ ਕਰਦੀ, ਇਹਦੇ ਨਾਲ ਅੱਗੇ ਵਧੋ। ਤੁਹਾਡਾ ਬਹੁਤ ਧੰਨਵਾਦ, ਸ੍ਰੀ ਮਾਨ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੁਹਾਡੀ, ਤੁਹਾਡੇ ਪਰਿਵਾਰ ਦੀ ਅਤੇ ਤੁਹਾਡੇ ਦੇਸ਼ ਦੀ ਰੱਖਿਆ ਕਰੇ। ਆਮੇਨ।ਹੁਣ, ਮੈਂ ਤਾਈਵਾਨੀਜ਼(ਫਾਰਮੋਸਨ) ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ।ਹਾਲ ਹੀ ਵਿੱਚ, ਤੁਹਾਡੇ 'ਤੇ ਬਹੁਤ ਸਾਰੀਆਂ ਭਿਆਨਕ ਆਫ਼ਤਾਂ ਆਈਆਂ ਹਨ, ਭਾਵੇਂ ਸਮੇਂ ਤੋਂ ਬਾਹਰ, ਮੌਸਮ ਤੋਂ ਬਾਹਰ। ਅਤੇ ਵੱਡਾ ਭਰਾ ਚੀਨ ਤੁਹਾਡੇ ਦੇਸ਼ ਨੂੰ ਜਿਉਂਦਾ ਖਾ ਜਾਣ ਦੀ ਧਮਕੀ ਦੇ ਰਿਹਾ ਹੈ।
Media Report from Al Jazeera English – Mar. 7, 2025: ਜਦੋਂ ਇੱਕ ਸਾਲ ਪਹਿਲਾਂ ਤਾਈਵਾਨ ਦੇ ਦੱਖਣੀ ਹੁਆਲੀਅਨ ਕਾਉਂਟੀ ਵਿੱਚ 7.4 ਤੀਬਰਤਾ ਦਾ ਭੂਚਾਲ ਆਇਆ ਸੀ…
Media Report from BBC News – Oct. 31, 2024: ਤਾਈਵਾਨ ਵਿੱਚ ਲਗਭਗ 30 ਸਾਲਾਂ ਵਿੱਚ ਆਉਣ ਵਾਲਾ ਸਭ ਤੋਂ ਵੱਡਾ ਤੂਫਾਨ… ਕਿਰਪਾ ਕਰਕੇ ਇੱਥੇ ਸੁਣੋ। ਮੈਂ ਤੁਹਾਨੂੰ ਜੀਵਨ ਬਚਾਉਣ ਦਾ ਤਰੀਕਾ, ਮੁਕਤੀ ਦਾ ਤਰੀਕਾ ਸਿਖਾਇਆ ਹੈ, ਨਾ ਸਿਰਫ਼ ਇਸ ਜਨਮ ਵਿੱਚ, ਸਗੋਂ ਅਗਲੇ ਜਨਮ ਵਿੱਚ ਵੀ ਤਾਂ ਜੋ ਤੁਸੀਂ ਆਪਣੇ ਸੱਚੇ ਘਰ, ਆਪਣੇ ਸੱਚੇ ਦੇਸ਼ ਵਿੱਚ ਵਾਪਸ ਜਾ ਸਕੋ। ਇਸਨੂੰ ਸੰਭਾਲੋ, ਇਸਦਾ ਅਭਿਆਸ ਕਰੋ, ਇਸਦੀ ਕਦਰ ਕਰੋ, ਇਸਦੇ ਲਈ ਪ੍ਰਮਾਤਮਾ ਦਾ ਧੰਨਵਾਦ ਕਰੋ। ਅਤੇ ਹਮੇਸ਼ਾ ਮੈਨੂੰ ਆਪਣੇ ਦੇਸ਼ ਦੀ ਰੱਖਿਆ ਲਈ ਨਾ ਬੁਲਾਓਹ। ਮੈਂ ਪਹਿਲਾਂ ਹੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹਾਂ, ਮੇਰਾ ਵਿਸ਼ਵਾਸ ਕਰੋ। ਨਹੀਂ ਤਾਂ, ਤੁਹਾਡਾ ਦੇਸ਼ ਸਮੁੰਦਰ ਦੇ ਹੇਠਾਂ ਚਲਾ ਗਿਆ ਹੁੰਦਾ, ਚੀਨ ਨਾਲ ਜੰਗ ਦੀ ਗੱਲ ਕਰਨੀ ਤਾਂ ਪਾਸੇ ਰਹੀ। ਮੈਂ ਤੁਹਾਨੂੰ ਇਹ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਨੂੰ ਗੱਲ ਕਰਨੀ ਜਾਂ ਕੁਝ ਵੀ ਪਸੰਦ ਹੈ, ਪਰ ਕਿਉਂਕਿ ਮੈਨੂੰ ਸ਼ਾਂਤੀ ਪਸੰਦ ਹੈ। ਮੈਂ ਨਹੀਂ ਚਾਹੁੰਦੀ ਕਿ ਤੁਹਾਡੇ ਭਰਾਤਰੀ ਨਾਗਰਿਕਾਂ ਦਾ ਖੂਨ ਤੁਹਾਡੀ ਆਪਣੀ ਉਪਜਾਊ ਜ਼ਮੀਨ 'ਤੇ ਜਾਂ ਚੀਨੀ ਉਪਜਾਊ ਜ਼ਮੀਨ 'ਤੇ ਡੁਲ੍ਹਿਆ ਜਾਵੇ। ਇਹ ਜ਼ਮੀਨ ਲੋਕਾਂ ਦੇ ਰਹਿਣ ਲਈ ਹੈ, ਭੋਜਨ ਅਤੇ ਜ਼ਰੂਰਤਾਂ ਦੀ ਕਾਸ਼ਤ ਕਰਨ ਲਈ ਹੈ, ਜਾਂ ਦਵਾਈ ਤੁਹਾਨੂੰ ਲੰਬੀ, ਖੁਸ਼ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਕਰਨ ਲਈ ਹੈ - ਇਸ 'ਤੇ ਖੂਨ ਵਹਾਉਣ ਲਈ ਨਹੀਂ। ਪ੍ਰਮਾਤਮਾ ਕਦੇ ਮਾਫ਼ ਨਹੀਂ ਕਰੇਗਾ। ਬੁੱਧ, ਬੋਧੀਸਤਵ, ਸੰਤ, ਗੁਰੂ ਕਦੇ ਵੀ ਤੁਹਾਡੇ ਦੇਸ਼ ਨੂੰ ਅਸ਼ੀਰਵਾਦ ਨਹੀਂ ਦੇ ਸਕਦੇ ਜੇਕਰ ਇਸ ਉੱਤੇ ਬਹੁਤ ਜ਼ਿਆਦਾ ਖੂਨ ਵਹਾਇਆ ਜਾਵੇ। ਜਾਨਵਰਾਂ-ਲੋਕਾਂ ਦਾ ਖੂਨ ਵੀ ਤੁਹਾਡੇ ਦੇਸ਼ ਦੀਆਂ ਬਹੁਤ ਸਾਰੀਆਂ ਖੂਬੀਆਂ ਨੂੰ ਤਬਾਹ ਕਰ ਦੇਵੇਗਾ।ਤੁਹਾਡੇ ਦੇਸ਼ ਵਿੱਚ ਵੀਗਨਿਜ਼ਮ ਦਾ ਰੁਝਾਨ ਬਹੁਤ ਵਧੀਆ ਹੈ ਜੋ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਮਸ਼ਹੂਰ ਹੈ। ਤੁਹਾਨੂੰ ਇਸ 'ਤੇ ਮਾਣ ਹੋਣਾ ਚਾਹੀਦਾ ਹੈ। ਉਹ ਤੁਹਾਡੇ ਦੇਸ਼ ਨੂੰ ਵੀਗਨ-ਅਨੁਕੂਲ ਵਜੋਂ ਸੂਚੀਬੱਧ ਕਰਦੇ ਹਨ। ਸਭ ਤੋਂ ਵੱਧ ਵੀਗਨ-ਅਨੁਕੂਲ ਦੇਸ਼ਾਂ ਵਿੱਚੋਂ ਇੱਕ, ਕੁਝ ਵੀਗਨ-ਅਨੁਕੂਲ ਦੇਸ਼ਾਂ ਵਿੱਚੋਂ ਇੱਕ। ਉਹ ਤਾਈਪੇ ਨੂੰ ਵੀਗਨਿਜ਼ਮ, ਵੀਗਨ ਰੈਸਟੋਰੈਂਟਾਂ, ਸੁਆਦੀ ਵੀਗਨ ਭੋਜਨ ਅਤੇ ਇਸ ਤਰਾਂ ਦੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਲਈ ਅਨੁਕੂਲ ਦੱਸਦੇ ਹਨ। ਇਹ ਤਾਈਵਾਨ (ਫਾਰਮੋਸਾ) ਲਈ ਬਹੁਤ ਅਨੁਕੂਲ ਹੈ ਕਿ ਉਨ੍ਹਾਂ ਨੇ ਕੀ ਲਿਖਿਆ, ਉਹ ਕੀ ਲਿਖਦੇ ਹਨ ਅਤੇ ਉਹ ਸੋਸ਼ਲ ਮੀਡੀਆ 'ਤੇ ਕੀ ਲਿਖਣਗੇ, ਉਦਾਹਰਣ ਵਜੋਂ। ਸੋ ਮਾਣ ਕਰੋ। ਇਸਨੂੰ ਜਾਰੀ ਰੱਖੋ। ਇਸਨੂੰ ਉੱਪਰ ਤੱਕ ਚੁੱਕੋ। ਸ਼ਾਇਦ ਸੰਸਾਰ ਦਾ ਪਹਿਲਾ ਅਤੇ ਇਕਲੌਤਾ ਦੇਸ਼ ਹੋਵੇ ਜਿੱਥੇ ਸਾਰੇ ਲੋਕ ਵੀਗਨ ਹਨ। ਕਲਪਨਾ ਕਰੋ ਕਿ ਤੁਹਾਨੂੰ ਕਿੰਨਾ ਮਾਣ ਮਿਲੇਗਾ।Photo Caption: ਪ੍ਰਮਾਤਮਾ ਛੋਟੇ ਪੌਂਦੇ ਅਤੇ ਫੁਲ ਨੂੰ ਵੀ ਪਿਆਰ ਕਰਦਾ ਹੈ, ਇਸ ਤਰਾਂ ਉਨਾਂ ਨੂੰ ਸੁੰਦਰ ਬਣਾਉਂਦਾ ਹੈ