ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਵੇਂ ਵੀ, ਨਾਲੇ, ਜੇ ਤੁਸੀਂ ਕਿਸੇ ਜਾਨਵਰ-ਵਿਆਕਤੀ ਨੂੰ ਮਾਰਦੇ ਹੋ, ਤਾਂ ਤੁਹਾਨੂੰ ਕਦੇ ਨਹੀਂ ਪਤਾ ਹੁੰਦਾ ਕਿ ਪਹਿਲਾਂ ਵੱਖ-ਵੱਖ ਜੀਵਨਾਂ ਵਿੱਚ, ਉਹ ਜਾਨਵਰ-ਵਿਆਕਤੀ ਤੁਹਾਡਾ ਮਾਤਾ-ਪਿਤਾ, ਤੁਹਾਡਾ ਪਿਤਾ, ਤੁਹਾਡੀ ਮਾਂ, ਤੁਹਾਡੀ ਭੈਣ, ਤੁਹਾਡਾ ਦਿਆਲੂ ਦਾਨੀ, ਕੁਝ ਵੀ ਸੀ। ਸੋ, ਜੇ ਤੁਸੀਂ ਉਨ੍ਹਾਂ ਨੂੰ ਮਾਰ ਦਿੰਦੇ ਹੋ, ਤਾਂ ਕਰਮ ਵੱਡਾ ਹੁੰਦਾ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਅਤੇ ਭਾਵੇਂ ਤੁਹਾਡੇ ਮਾਪਿਆਂ ਨੇ ਪਿਛਲੇ ਜਨਮ ਵਿੱਚ ਮਾੜੇ ਕੰਮ ਕੀਤੇ ਹੋਣ, ਜਾਨਵਰਾਂ-ਲੋਕਾਂ ਨੂੰ ਮਾਰਿਆ ਹੋਵੇ - ਲੋਕਾਂ ਨੂੰ ਵੇਚਣ ਲਈ, ਖਾਣ ਲਈ, ਤੁਹਾਨੂੰ ਆਪਣੇ ਬੱਚੇ ਵਜੋਂ ਬਚਾਉਣ ਲਈ, ਫਿਰ ਵੀ ਉਨ੍ਹਾਂ ਨੂੰ ਸਜ਼ਾ ਭੁਗਤਣ ਲਈ, ਦੁੱਖ ਝੱਲਣ ਲਈ ਦੁਬਾਰਾ ਉਹ ਜਾਨਵਰ-ਵਿਆਕਤੀ ਬਣਨਾ ਪਵੇਗਾ।ਸਾਰੇ ਜਾਨਵਰ-ਲੋਕ ਕਰਮਾਂ ਤੋਂ ਨਹੀਂ ਆਉਂਦੇ। ਬੇਸ਼ੱਕ, ਸਾਰੇ ਜਾਨਵਰ-ਲੋਕ ਕਰਮਾਂ ਤੋਂ ਨਹੀਂ ਆਉਂਦੇ। ਜ਼ਿਆਦਾਤਰ ਜਾਨਵਰ-ਲੋਕ ਇੱਕ ਵੱਖਰੇ ਸੰਸਾਰ ਤੋਂ ਹਨ ਜੋ ਸਾਡੀ ਮਦਦ ਕਰਨ ਲਈ ਆ ਰਹੇ ਹਨ। ਇਸੇ ਲਈ ਉਹ ਇੰਨੇ ਚੰਗੇ ਹਨ। ਜ਼ਿਆਦਾਤਰ ਜਾਨਵਰ-ਲੋਕ ਮਨੁੱਖਾਂ ਨੂੰ ਨਹੀਂ ਮਾਰਦੇ। ਉਹ ਇਨਸਾਨਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਇਕੱਲਾ ਛੱਡ ਦਿੰਦੇ ਹਨ। ਤੁਸੀਂ ਸਾਰੇ ਜਾਣਦੇ ਹੋ। ਕਿਉਂਕਿ ਉਹ ਦੂਜੇ ਗ੍ਰਹਿਆਂ ਤੋਂ ਹਨ, ਅਧਿਆਤਮਿਕ ਹੋਂਦ ਦੇ ਦੂਜੇ ਪੱਧਰਾਂ ਤੋਂ। ਉਹ ਤੁਹਾਡੀ ਮਦਦ ਲਈ ਹੇਠਾਂ ਆਉਣ ਲਈ ਸਵੈ-ਇੱਛਾ ਨਾਲ ਕੰਮ ਕਰਦੇ ਹਨ। ਭਾਵੇਂ ਉਹ ਕਿਸੇ ਉੱਚੇ ਸੰਸਾਰ ਤੋਂ ਹੋਣ, ਤੁਹਾਡੇ ਨਾਲੋਂ ਇਕ ਵਧੇਰੇ ਅਨੰਦਮਈ ਸੰਸਾਰ ਤੋਂ, ਉਹ ਤੁਹਾਡੀ ਮਦਦ ਕਰਨ ਲਈ ਹੇਠਾਂ ਆਏ ਕਿਉਂਕਿ ਤੁਸੀਂ ਕਿਸੇ ਪੁਰਾਣੇ ਜੀਵਨ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਜਾਂ ਦੋਸਤ ਜਾਂ ਭੈਣ, ਭਰਾ ਸੀ।ਸੋ ਜੇਕਰ ਤੁਸੀਂ ਇੱਕ ਸੂਰ-ਵਿਆਕਤੀ ਨੂੰ ਖਾਣ ਲਈ ਮਾਰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਇਹ ਸਿਰਫ਼ ਇੱਕ ਜਾਨਵਰ-ਵਿਆਕਤੀ ਹੈ - ਤੁਹਾਨੂੰ ਕਦੇ ਨਹੀਂ ਪਤਾ, ਉਹ ਸ਼ਾਇਦ ਤੁਹਾਡਾ ਪਿਤਾ ਹੋਵੇ, ਬਸ ਹੁਣੇ, ਇਸ ਜੀਵਨ ਤੋਂ ਪਹਿਲਾਂ ਦੇ ਜੀਵਨ ਤੋਂ। ਉਥੇ ਬਹੁਤ ਸਾਰੀਆਂ ਕਹਾਣੀਆਂ ਹਨ, ਸੱਚੀਆਂ ਕਹਾਣੀਆਂ। ਖੈਰ, ਘੱਟੋ ਘੱਟ ਮੈਂ ਔਲੈਕਸੀਜ਼ (ਵੀਐਤਨਾਮੀਜ਼) ਖ਼ਬਰਾਂ ਵਿੱਚ ਕੁਝ ਪੜ੍ਹਿਆ ਕਿ ਇੱਕ ਪਿਤਾ ਇਸ ਤਰਾਂ ਅਤੇ ਉਸ ਤਰਾਂ ਵਾਪਸ ਆਇਆ ਅਤੇ ਫਿਰ ਆਪਣੇ ਬੱਚਿਆਂ ਨੂੰ ਉਸਦੀ ਮਦਦ ਕਰਨ ਲਈ, ਉਸਦੇ ਲਈ ਪ੍ਰਾਰਥਨਾ ਕਰਨ ਲਈ ਬੇਨਤੀ ਕੀਤੀ, ਉਦਾਹਰਣ ਵਜੋਂ, ਇਸ ਤਰਾਂ। ਉਹ ਜਾਨਵਰ(-ਲੋਕ) ਬਣ ਕੇ ਵਾਪਸ ਆਉਂਦੇ ਹਨ ਅਤੇ ਇੱਕ ਦੁਖਦਾਈ ਸਥਿਤੀ ਵਿੱਚ ਹੁੰਦੇ ਹਨ। ਉਹ ਆਪਣੇ ਬੱਚਿਆਂ ਨੂੰ ਮਦਦ ਕਰਨ ਲਈ ਕਹਿਣ ਲਈ ਵਾਪਸ ਆਉਂਦੇ ਹਨ। ਬਹੁਤ ਸਾਰੇ। ਅਤੇ ਮੈਂ ਖੁਦ ਬਹੁਤਿਆਂ ਨੂੰ ਨਿੱਜੀ ਤੌਰ 'ਤੇ ਜਾਣਦੀ ਹਾਂ, ਹਾਲਾਂਕਿ ਮੈਂ ਤੁਹਾਨੂੰ ਇਹ ਸਾਬਤ ਨਹੀਂ ਕਰ ਸਕਦੀ ਕਿਉਂਕਿ ਇਹ ਚੀਜ਼ਾਂ ਅਦਿੱਖ ਖੇਤਰ ਵਿੱਚ ਹਨ, ਇਸ ਭੌਤਿਕ ਵਾਲੇ ਖੇਤਰ ਵਿੱਚ ਨਹੀਂ ਜਿਸ ਵਿੱਚ ਅਸੀਂ ਰਹਿੰਦੇ ਹਾਂ, ਜਿਸਨੂੰ ਮੈਂ ਛੂਹ ਸਕਦੀ ਹਾਂ, ਜਿਸਨੂੰ ਤੁਸੀਂ ਦੇਖ ਸਕਦੇ ਹੋ। ਪਰ ਮੈਂ ਜਾਣਦੀ ਹਾਂ ਕਿ ਇਹ ਹੋਇਆ।ਸੋ ਜੇਕਰ ਇੱਕ ਪਿਤਾ ਜਾਂ ਮਾਂ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਮਾੜਾ ਕਾਰੋਬਾਰ ਕਰਨ ਦੀ ਕੁਰਬਾਨੀ ਦਿੰਦੇ ਹਨ, ਉਸਨੂੰ ਅਜੇ ਵੀ ਨਤੀਜਾ ਅਤੇ ਕਰਮ ਭੁਗਤਣੇ ਪੈਣਗੇ ਅਤੇ ਉਸ ਅਨੁਸਾਰ ਸਜ਼ਾ ਭੁਗਤਣੀ ਪਵੇਗੀ। ਪਰ ਫਿਰ ਤੁਹਾਡੇ ਕਾਰਨ, ਬੱਚੇ ਕਰਕੇ, ਬੱਚਿਆਂ ਕਰਕੇ, ਕਿ ਉਸਨੂੰ ਮਾੜੇ ਕੰਮ ਕਰਨੇ ਪੈਂਦੇ ਹਨ। ਕਈ ਵਾਰ ਸ਼ਾਇਦ ਘਰੇ ਰੋਟੀ ਲਿਆਉਣ ਲਈ ਚੀਜ਼ਾਂ ਚੋਰੀ ਵੀ ਕਰ ਲੈਂਦੇ। ਸੋ ਜੇਕਰ ਤੁਸੀਂ ਕਿਸੇ ਵੀ ਵਿਅਕਤੀ ਜਾਂ ਕਿਸੇ ਜਾਨਵਰ-ਲੋਕਾਂ ਨੂੰ ਮਾਰਦੇ ਹੋ, ਤਾਂ ਹੋ ਸਕਦਾ ਹੈ ਕਿ ਉਹ ਪਿਛਲੇ ਜਨਮ ਵਿੱਚ ਤੁਹਾਡੇ ਦੋਸਤ ਅਤੇ ਰਿਸ਼ਤੇਦਾਰ ਰਹੇ ਹੋਣ। ਬੁੱਧ ਨੇ ਵੀ ਇਹ ਇਥੋਂ ਤਕ ਕਿਹਾ ਸੀ।ਬੁੱਧ ਨੇ ਇਹ ਕਿਹਾ ਸੀ। ਸਾਰੇ ਜੀਵ ਪਿਛਲੇ ਸਮਿਆਂ ਦੇ ਤੁਹਾਡੇ ਮਾਪੇ ਜਾਂ ਰਿਸ਼ਤੇਦਾਰ ਹਨ। ਸੋ ਕਿਰਪਾ ਕਰਕੇ, ਹੋਰ ਮਨੁੱਖਾਂ, ਜਾਨਵਰਾਂ-ਲੋਕਾਂ, ਇੱਥੋਂ ਤੱਕ ਕਿ ਰੁੱਖਾਂ ਨੂੰ ਵੀ ਨਾ ਹੋਰ ਮਾਰੋ। ਕਿਰਪਾ ਕਰਕੇ ਨਾ ਮਾਰੋ। ਕੁਝ ਵੀ ਨਾ ਮਾਰੋ। ਭਾਵੇਂ ਜੇਕਰ ਤੁਸੀਂ ਆਪਣੀ ਜਿੰਦਗੀ ਜੋਖਮ ਵਿੱਚ ਪਾਓ ਅਤੇ ਤੁਹਾਡੀ ਜਿੰਦਗੀ ਦੂਜਿਆਂ ਲਈ ਮਾਰੀ ਜਾਵੇ, ਤੁਸੀਂ ਸਵਰਗ ਨੂੰ ਜਾਓਗੇ। ਪਰ ਜੇ ਤੁਸੀਂ ਉਨ੍ਹਾਂ ਦੀਆਂ ਜਾਨਾਂ ਮਾਰੋਗੇ, ਤਾਂ ਤੁਸੀਂ ਨਰਕ ਵਿੱਚ ਜਾਓਗੇ। ਤਾਂ ਫਿਰ ਹੁਣ ਕਿਸੇ ਨੂੰ ਮਾਰਨ ਦਾ ਕੀ ਫਾਇਦਾ ਹੈ ਅਤੇ ਤੁਸੀਂ ਆਉਣ ਵਾਲੇ ਹਜ਼ਾਰਾਂ ਹੀ ਯੁਗਾਂ ਲਈ ਨਰਕ ਵਿੱਚ ਚਲੇ ਜਾਓਗੇ? ਤੁਸੀਂ ਹਮੇਸ਼ਾ ਲਈ ਨਹੀਂ ਰਹਿ ਸਕਦੇ ਅਤੇ ਉਨ੍ਹਾਂ ਕਤਲ ਕਰਨ ਦੇ ਕਰਮਾਂ ਤੋਂ ਭੱਜ ਨਹੀਂ ਸਕਦੇ। ਭਾਵੇਂ ਤੁਸੀਂ ਸਹੀ ਹੋ ਜਾਂ ਗਲਤ, ਤੁਹਾਨੂੰ ਅਜੇ ਵੀ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਤਾਂ ਕਿਰਪਾ ਕਰਕੇ ਇਸਨੂੰ ਰੋਕੋ। ਪੂਰੀ ਤਰ੍ਹਾਂ ਰੁਕੋ। ਹੋਰ ਨਹੀਂ।ਸੰਸਾਰ ਦੇ ਸਾਰੇ ਆਗੂ, ਤੁਹਾਨੂੰ ਆਪਣੇ ਨਾਗਰਿਕਾਂ ਦੀ ਅਗਵਾਈ ਇਸ ਸਿਧਾਂਤ ਵਿਚ ਕਰਨੀ ਪਵੇਗੀ ਕਿ "ਜਿਵੇਂ ਤੁਸੀਂ ਬੀਜੋਗੇ, ਉਵੇਂ ਹੀ ਤੁਸੀਂ ਵੱਢੋਗੇ।" ਅਤੇ ਤੁਸੀਂ ਜੋ ਵੀ ਕਰੋਗੇ, ਉਸਦਾ ਨਤੀਜਾ ਤੁਹਾਡੇ ਉੱਤੇ ਹੀ ਪਵੇਗਾ। ਇਹ ਸਮਝਣ ਲਈ ਤੁਹਾਡੇ ਆਗੂਆਂ ਨੂੰ ਭਿਕਸ਼ੂ ਅਤੇ ਨਨ ਹੋਣ ਦੀ ਲੋੜ ਨਹੀਂ ਹੈ। ਇਹ ਤਰਕਪੂਰਨ ਹੈ। ਇਹ ਵਿਗਿਆਨਕ ਤੌਰ 'ਤੇ ਸੰਪੂਰਨ ਹੈ। ਆਈਨਸਟਾਈਨ ਨੇ ਤੁਹਾਨੂੰ ਇਹ ਵੀ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਚੀਜ਼ ਨੂੰ ਹਵਾ ਵਿੱਚ, ਕਿਸੇ ਵੀ ਦਿਸ਼ਾ ਵਿੱਚ ਸੁੱਟ ਦਿੰਦੇ ਹੋ, ਜੇਕਰ ਤੁਸੀਂ ਉਸ ਜਗ੍ਹਾ 'ਤੇ ਕਾਫ਼ੀ ਦੇਰ ਤੱਕ ਖੜ੍ਹੇ ਰਹਿੰਦੇ ਹੋ, ਤਾਂ ਉਹ ਚੀਜ਼ ਤੁਹਾਡੇ ਕੋਲ ਵਾਪਸ ਆ ਜਾਵੇਗੀ। ਬੂਮਰੈਂਗ ਪ੍ਰਭਾਵ।ਇਹ ਨਾ ਸੋਚੋ ਕਿ ਮੈਂ ਤੁਹਾਨੂੰ ਇਹ ਸਭ ਤਾਂ ਕਹਿ ਰਹੀ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਪੈਰੋਕਾਰ ਬਣੋ। ਨਹੀਂ, ਨਹੀਂ, ਪ੍ਰਮਾਤਮਾ ਦੇ ਪੈਰੋਕਾਰ ਬਣੋ। ਮੈਨੂੰ ਪਤਾ ਹੈ ਕਿ ਬਹੁਤੇ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਕਰ ਸਕਦੇ ਜਾਂ ਮੇਰੇ ਪਿੱਛੇ ਚੱਲਣ ਦੀ ਕੋਸ਼ਿਸ਼ ਨਹੀਂ ਕਰ ਸਕਦੇ। ਉਥੇ ਇੱਕ ਵੱਡਾ ਬਾਜ਼ਾਰ ਹੈ, ਇੱਕ ਸੁਪਰਮਾਰਕੀਟ ਵਰਗਾ, ਜੋ ਯੋਗੀਆਂ ਨਾਲ ਭਰਿਆ ਹੋਇਆ ਹੈ, ਇਹ ਗੁਰੂ ਅਤੇ ਉਹ ਅਧਿਆਪਕ ਅਤੇ ਸਭ ਕਿਸਮ ਦੇ ਸੰਤ, ਸੰਸਾਰ ਵਿੱਚ ਹਰ ਤਰ੍ਹਾਂ ਦੇ ਖਿਤਾਬ ਹਾਸਲ ਕਰਨ ਲਈ ਉਪਲਬਧ ਹਨ। ਤਾਂ ਫਿਰ ਤੁਸੀਂ ਇਥੋਂ ਤਕ ਮੇਰੇ ਕੋਲ ਕਿਉਂ ਆਓਗੇ? ਅਤੇ ਮੈਂ ਇਥੋਂ ਤਕ ਸਖ਼ਤ ਅਨੁਸ਼ਾਸਨ ਦੀ ਮੰਗ ਕਰਦੀ ਹਾਂ, ਜਿਵੇਂ ਪੰਜ ਉਪਦੇਸ਼ਾਂ ਦੀ ਵੀ । ਤੁਸੀਂ ਮਾਰਨਾ ਨਹੀਂ। ਤੁਸੀਂ ਝੂਠ ਨਹੀਂ ਬੋਲਣਾ। ਤੁਸੀਂ ਨਾਜਾਇਜ਼ ਸੈਕਸ ਨਹੀਂ ਕਰਨਾ। ਅਤੇ ਤੁਸੀਂ ਨਸ਼ੇ ਜਾਂ ਨਸ਼ੀਲੇ ਪਦਾਰਥ ਨਹੀਂ ਲੈਂਦੇ। ਤੁਸੀਂ ਝੂਠ ਨਹੀਂ ਬੋਲਦੇ। ਉਦਾਹਰਣ ਵਜੋਂ, ਤੁਸੀਂ ਦੂਜਿਆਂ ਬਾਰੇ ਗੱਪਾਂ ਨਹੀਂ ਮਾਰਦੇ। ਅਤੇ ਤੁਹਾਨੂੰ ਸਖ਼ਤ ਵੀਗਨ ਹੋਣਾ ਪਵੇਗਾ। ਨਾ ਆਂਡੇ, ਨਾ ਦੁੱਧ, ਕੁਝ ਵੀ ਨਹੀਂ, ਇੱਥੋਂ ਤੱਕ ਕਿ ਤੁਹਾਡੀ ਸ਼ਿੰਗਾਰ ਸਮਗਰੀ ਵਿੱਚ ਵੀ ਨਹੀਂ। ਇਸ ਵਿੱਚ ਸ਼ਹਿਦ ਵੀ ਨਹੀਂ। ਅਤੇ ਉਹ ਚੀਜ਼ਾਂ ਨਾ ਲਓ, ਉਹ ਭੋਜਨ ਜਿਸ ਵਿੱਚ ਕੁਝ ਜਾਨਵਰ-ਵਿਆਕਤੀ ਵੀ ਹੋਵੇ, ਜਿਸ ਵਿੱਚ ਸ਼ੱਕ ਹੋਵੇ ਕਿ ਇਹ ਹੈ । ਜੇ ਤੁਹਾਨੂੰ ਸ਼ੱਕ ਹੈ ਕਿ ਕੋਈ ਚੀਜ਼ ਵੀਗਨ ਨਹੀਂ ਹੈ, ਤਾਂ ਤੁਸੀਂ ਇਸਨੂੰ ਨਾ ਲਓ। ਅਤੇ ਤੁਹਾਨੂੰ ਢਾਈ ਘੰਟਿਆਂ ਲਈ ਮੈਡੀਟੇਸ਼ਨ ਕਰਨਾ ਪਵੇਗਾ, ਮੇਰਾ ਮਤਲਬ ਹੈ ਕਿ ਤੁਹਾਡੇ ਦਿਨ ਦਾ ਦਸਵਾਂ ਹਿੱਸਾ ਪ੍ਰਮਾਤਮਾ ਨੂੰ ਸਮਰਪਿਤ ਕਰਨਾ ਹੈ। ਤੁਹਾਨੂੰ ਮੈਡੀਟੇਸ਼ਨ ਕਰਨਾ ਪਵੇਗਾ। ਸੋ ਮੈਂ ਜਾਣਦੀ ਹਾਂ ਕਿ ਬਹੁਤ ਸਾਰੇ ਲੋਕ ਮੇਰਾ ਪਾਲਣ ਨਹੀਂ ਕਰ ਸਕਦੇ, ਪਰ ਮੈਂ ਤੁਹਾਨੂੰ ਸਿਧਾਂਤ ਦੱਸ ਰਹੀ ਹਾਂ, ਜ਼ਿੰਦਗੀ ਦਾ ਮੂਲ ਸਿਧਾਂਤ, ਜੇਕਰ ਤੁਸੀਂ ਸ਼ਾਂਤੀ ਨਾਲ, ਸਿਹਤਮੰਦ ਅਤੇ ਆਰਾਮ ਨਾਲ ਰਹਿਣਾ ਚਾਹੁੰਦੇ ਹੋ। ਜੇ ਤੁਸੀਂ ਮੇਰੇ ਪਿੱਛੇ ਚੱਲਦੇ ਹੋ ਤਾਂ ਮੈਂ ਤੁਹਾਨੂੰ ਇਥੋਂ ਤਕ, ਅਮੀਰੀ ਦੀ ਗਰੰਟੀ ਵੀ ਨਹੀਂ ਦਿੰਦੀ। ਬਸ ਇੱਕ ਆਰਾਮਦਾਇਕ ਜ਼ਿੰਦਗੀ, ਸਿਹਤਮੰਦ ਜ਼ਿੰਦਗੀ ਜੀਉਣ ਲਈ, ਜਦੋਂ ਤੱਕ ਤੁਸੀਂ ਉੱਥੇ ਵਾਪਸ ਨਹੀਂ ਜਾਂਦੇ ਜਿੱਥੇ ਤੁਹਾਡਾ ਕਰਮ ਤੁਹਾਨੂੰ ਲੈ ਜਾਂਦਾ ਹੈ।ਚੰਗੇ ਬਣੋ, ਨੇਕ ਬਣੋ, ਵੀਗਨ ਬਣੋ। ਇਹੀ ਗੱਲ ਹੈ। ਵੀਗਨ ਬਣੋ ਕਿਉਂਕਿ ਤੁਹਾਡੀਆਂ ਹੋਂਦਾ ਤੋਂ ਨਿਕਲਣ ਵਾਲਾ ਸ਼ਾਂਤਮਈ ਮਾਹੌਲ, ਊਰਜਾ ਸੰਸਾਰ ਨੂੰ ਸ਼ਾਂਤ ਕਰੇਗੀ। ਸੋ ਕਿਸੇ ਵੀ ਨਾਇਕ ਨੂੰ ਜੰਗ ਵਿੱਚ, ਜਾਂ ਸ਼ਾਂਤੀ ਸੌਦੇ ਵਿੱਚ ਜਾਂ ਕਿਸੇ ਵੀ ਚੀਜ਼ ਨੂੰ ਬਚਾਉਣ ਲਈ ਬਾਹਰ ਆਉਣ ਦੀ ਲੋੜ ਨਹੀਂ ਹੈ। ਬਸ ਵੀਗਨ ਬਣੋ। ਜੇਕਰ ਸੰਸਾਰ ਦੇ ਨਾਗਰਿਕ ਵੀਗਨ ਬਣ ਜਾਂਦੇ ਹਨ, ਤਾਂ ਧਰਤੀ ਉੱਤੇ ਸਭ ਕੁਝ ਈਡਨ ਵਰਗਾ ਹੋ ਜਾਵੇਗਾ। ਮੈ ਤੁਹਾਨੂੰ ਵਾਦਾ ਕਰਦੀ ਹਾਂ। ਮੈਂ ਤੁਹਾਨੂੰ ਪੂਰੇ ਦਿਲ ਨਾਲ ਵਾਅਦਾ ਕਰਦੀ ਹਾਂ, ਆਪਣੇ ਸਾਰੇ ਸਨਮਾਨ ਨਾਲ, ਜੋ ਕੁਝ ਵੀ ਮੇਰੇ ਕੋਲ ਹੈ, ਉਹ ਇਸ ਤਰਾਂ ਹੀ ਹੋਵੇਗਾ। ਅਤੇ ਸਭ ਕੁਝ ਪੂਰੀ ਤਰ੍ਹਾਂ ਇੱਕ ਵੱਖਰੀ ਸਥਿਤੀ ਵਿੱਚ ਬਦਲ ਜਾਵੇਗਾ। ਕੋਈ ਹੋਰ ਜ਼ਹਿਰ ਨਹੀਂ ਹੋਵੇਗੀ, ਕੋਈ ਹੋਰ ਮਹਾਂਮਾਰੀ ਨਹੀਂ ਹੋਵੇਗੀ, ਕੁਝ ਵੀ ਅਜਿਹਾ ਨਹੀਂ ਹੋਵੇਗਾ ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕੇ ਜਾਂ ਤੁਹਾਨੂੰ ਦਰਦ ਪਹੁੰਚਾ ਸਕੇ। ਤੁਸੀਂ ਸ਼ਾਇਦ ਪੁਰਾਣੇ ਸਮੇਂ ਦੇ ਲੋਕਾਂ ਵਾਂਗ 800 ਸਾਲ ਜਾਂ ਇਸ ਤੋਂ ਵੱਧ, ਲੰਮੇਂ, ਲੰਮੇਂ ਸਮੇਂ ਤਕ ਜੀਵੋਂਗੇ।ਪਰ ਹੁਣ, ਭਾਵੇਂ ਤੁਹਾਡੇ ਕੋਲ ਸੰਸਾਰ ਦਾ ਸਭ ਤੋਂ ਵਧੀਆ, ਸਭ ਤੋਂ ਸ਼ਕਤੀਸ਼ਾਲੀ ਉਪਕਰਣ ਹੈ, ਤੁਸੀਂ ਇਹ ਯਕੀਨੀ ਨਹੀਂ ਹੋ ਸਕਦੇ ਕਿ ਤੁਹਾਡੇ ਕੋਲ ਕੋਈ ਯੁੱਧ ਨਹੀਂ ਹੋਵੇਗਾ। ਤੁਸੀਂ ਯਕੀਨੀ ਨਹੀਂ ਹੋ ਸਕਦੇ ਕਿ ਤੁਹਾਨੂੰ ਬਿਮਾਰੀ ਨਹੀਂ ਹੋਵੇਗੀ, ਭਾਵੇਂ ਤੁਹਾਡੇ ਕੋਲ ਸੰਸਾਰ ਦੀਆਂ ਸਾਰੀਆਂ ਵਧੀਆ ਦਵਾਈਆਂ ਹੋਣ। ਅਤੇ ਮਹਾਂਮਾਰੀ ਦੇ ਟੀਕੇ ਦਾ ਵੀ ਲੋਕਾਂ 'ਤੇ ਉਲਟਾ ਅਸਰ ਪਿਆ ਹੈ, ਜਿਸ ਕਿਸੇ ਨੇ ਵੀ ਉਹ ਦਵਾਈ ਲਈ ਹੋਵੇ। ਹੁਣ ਹਰ ਕੋਈ ਇਸਨੂੰ ਮੰਨਦਾ ਹੈ, ਪਹਿਲਾਂ ਹੀ ਇਕਬਾਲ ਕਰ ਚੁੱਕਾ ਹੈ, ਅਤੇ ਲੋਕਾਂ ਨੂੰ ਇਹ ਕਹਿ ਕੇ ਭਰਮਾਉਣ ਲਈ ਬਹੁਤ ਸਾਰਾ ਭੁਗਤਾਨ ਕਰਨਾ ਪੈਂਦਾ ਹੈ ਕਿ ਟੀਕੇ ਦਾ ਕੋਈ ਮਾੜਾ ਪ੍ਰਭਾਵ ਨਹੀਂ ਹੈ ਅਤੇ ਇਹ ਸੁਰੱਖਿਅਤ ਹੈ। ਦਰਅਸਲ ਵਿਚ, ਅਜਿਹਾ ਨਹੀਂ ਹੈ। ਇਹ ਤੁਹਾਡੇ ਸਰੀਰ ਵਿੱਚ ਹੋਰ ਬਹੁਤ ਸਾਰੇ ਬੁਰੇ ਵਾਇਰਸ ਅਤੇ ਬੁਰਾਈ ਨੂੰ ਸੱਦਾ ਦਿੰਦਾ ਹੈ। ਅਤੇ ਤੁਹਾਨੂੰ ਹੋਰ ਬਿਮਾਰੀ ਦਿੰਦਾ ਹੈ, ਟੀਕੇ ਦੇ ਮਾੜੇ ਫਾਇਦਿਆਂ ਬਾਰੇ ਗੱਲ ਕਰਨ ਦੀ ਤਾਂ ਗੱਲ ਹੀ ਨਹੀਂ। ਤਾਂ ਹੁਣ ਤੁਸੀਂ ਜਾਣਦੇ ਹੋ।ਤੁਹਾਡੇ ਆਪਣੇ ਗੁਣਾਂ ਦੇ ਸਿਵਾਏ, ਕੁਝ ਵੀ ਤੁਹਾਡੀ ਰੱਖਿਆ ਨਹੀਂ ਕਰ ਸਕਦੀ, ਤੁਹਾਡੇ ਆਪਣੇ ਪ੍ਰਮਾਤਮਾ ਵਰਗੇ ਗੁਣ ਦੇ ਸਿਵਾਏ । ਸੋ ਮੈਂ ਤੁਹਾਨੂੰ ਕੁਝ ਅਸਾਧਾਰਨ ਉਪਦੇਸ਼ ਦੇਣ ਦੀ ਕੋਸ਼ਿਸ਼ ਨਹੀਂ ਕਰ ਰਹੀ ਤਾਂ ਜੋ ਤੁਸੀਂ ਮੇਰੇ ਪਿੱਛੇ ਚੱਲੋ। ਨਹੀਂ। ਇਹ ਤਰਕ ਹੈ। ਜੇ ਤੁਸੀਂ ਆਪਣਾ ਹੱਥ ਕਿਸੇ ਤੰਦੂਰ 'ਤੇ ਲਗਾਓਗੇ, ਤਾਂ ਇਹ ਤੁਹਾਨੂੰ ਸਾੜ ਦੇਵੇਗਾ। ਜੇ ਤੁਸੀਂ ਆਪਣੀ ਉਂਗਲੀ ਕੱਟ ਦਿੰਦੇ ਹੋ, ਤਾਂ ਆਪਣੀ ਉਂਗਲੀ ਕੱਟਣ ਲਈ ਚਾਕੂ ਦੀ ਵਰਤੋਂ ਕਰਦੇ ਹੋ, ਫਿਰ ਤੁਹਾਡਾ ਖੂਨ ਵਹਿ ਜਾਵੇਗਾ। ਅਤੇ ਜੇ ਤੁਸੀਂ ਜ਼ਹਿਰ ਖਾਓਗੇ, ਤਾਂ ਇਹ ਤੁਹਾਨੂੰ ਨੁਕਸਾਨ ਪਹੁੰਚਾਏਗਾ। ਤੁਸੀਂ ਜੋ ਵੀ ਕਰਦੇ ਹੋ ਜੋ ਦੁਖਦਾਈ ਹੁੰਦਾ ਹੈ, ਉਹ ਤੁਹਾਨੂੰ ਦੁੱਖ ਦੇਵੇਗਾ, ਜ਼ਹਿਰ ਵੀ। ਪਰ ਕੁਝ ਚੀਜ਼ਾਂ ਦੇ ਪ੍ਰਭਾਵ ਨੂੰ ਦੇਖਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਕੁਝ ਚੀਜ਼ਾਂ ਘੱਟ ਸਮਾਂ ਲੈਂਦੀਆਂ ਹਨ, ਕਈ ਵਾਰ ਇਹ ਤੁਰੰਤ ਹੁੰਦੀਆਂ ਹਨ। ਇਥੋਂ ਤਕ ਸੱਪ-ਲੋਕਾਂ ਤੋਂ ਜ਼ਹਿਰ, ਕੁਝ ਵੱਖਰੇ ਹੁੰਦੇ ਹਨ। ਤੁਸੀਂ ਕੁਝ ਘੰਟਿਆਂ ਬਾਅਦ ਜਾਂ ਕੁਝ ਦਿਨਾਂ ਬਾਅਦ ਮਰ ਜਾਂਦੇ ਹੋ। ਕੁਝ ਤੁਸੀਂ ਤੁਰੰਤ ਮਰ ਜਾਂਦੇ ਹੋ ਅਤੇ ਕੁਝ ਵੀ ਤੁਹਾਨੂੰ ਠੀਕ ਨਹੀਂ ਕਰ ਸਕਦਾ। ਜਾਂ ਜ਼ਹਿਰ ਵੀ, ਇੱਕ ਵੱਖਰੀ ਜ਼ਹਿਰ ਤੁਹਾਨੂੰ ਹੌਲੀ-ਹੌਲੀ ਮਾਰ ਦੇਵੇਗੀ ਅਤੇ ਕੋਈ ਵੀ ਨਹੀਂ ਜਾਣੇਗਾ ਜਾਂ ਪਤਾ ਨਹੀਂ ਲਗਾ ਸਕੇਗਾ ਜਾਂ ਸੋਚਦਾ ਵੀ ਨਹੀਂ ਹੈ ਕਿ ਤੁਹਾਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੈ।ਕੁਝ ਜ਼ਹਿਰਾਂ ਦੁਆਰਾ ਤੁਸੀਂ ਤੁਰੰਤ ਮਰ ਜਾਂਦੇ ਹੋ। ਕੁਝ ਜ਼ਹਿਰਾਂ ਤੁਹਾਨੂੰ ਮਰਨ ਤੋਂ ਪਹਿਲਾਂ ਭਿਆਨਕ ਦਰਦ ਅਤੇ ਪੀੜਾ ਦਿੰਦੀਆਂ ਹਨ। ਕੁਝ, ਤੁਹਾਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ, ਤੁਸੀਂ ਬਸ ਮਰ ਜਾਂਦੇ ਹੋ। ਕਈਆਂ ਦੁਆਰਾ ਤੁਸੀਂ ਹੌਲੀ-ਹੌਲੀ ਮਰ ਜਾਂਦੇ ਹੋ। ਇਹ ਤੁਹਾਨੂੰ ਦਿੱਤੀ ਜਾਣ ਵਾਲੀ ਮਾਤਰਾ 'ਤੇ ਨਿਰਭਰ ਕਰਦਾ ਹੈ। ਸੋ ਤੁਸੀਂ ਖਾਣ ਲਈ ਜਾਨਵਰ-ਲੋਕਾਂ ਨੂੰ ਮਾਰਦੇ ਹੋ। ਤੁਹਾਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ, ਪਰ ਬਾਅਦ ਵਿੱਚ ਤੁਹਾਨੂੰ ਕੈਂਸਰ ਹੋ ਜਾਂਦਾ ਹੈ, ਤੁਹਾਨੂੰ ਇਹ ਸਮੱਸਿਆ ਹੋ ਜਾਂਦੀ ਹੈ, ਉਹ ਸਮੱਸਿਆ, ਤੁਹਾਡਾ ਜਿਗਰ, ਤੁਹਾਡੇ ਗੁਰਦੇ, ਤੁਹਾਡੀ ਪੈਨਕ੍ਰੀਅਸ, ਕੁਝ ਵੀ। ਪਰ ਕਈਆਂ ਦੁਆਰਾ, ਤੁਸੀਂ ਤੁਰੰਤ ਮਰ ਜਾਂਦੇ ਹੋ। ਬਹੁਤ ਸਾਰੇ ਲੋਕ ਕੁਝ ਖਾਂਦੇ ਹਨ ਅਤੇ ਮਰ ਜਾਂਦੇ ਹਨ, ਜਾਂ ਹਸਪਤਾਲ ਵਿੱਚ ਕੁਝ ਸਮੇਂ ਲਈ ਦੁੱਖ ਝੱਲਦੇ ਹਨ ਅਤੇ ਮਰ ਜਾਂਦੇ ਹਨ। ਖੈਰ, ਤੁਸੀਂ ਆਪਣੇ ਕੀਮਤੀ ਆਪੇ, ਆਪਣੇ ਸੁੰਦਰ ਸਰੀਰ ਨਾਲ ਜਿਸਨੂੰ ਪ੍ਰਮਾਤਮਾ ਨੇ ਸੰਪੂਰਨ ਬਣਾਇਆ ਹੈ ਅਜਿਹਾ ਕਿਉਂ ਕਰਨਾ ਚਾਹੋਗੇ? ਕਿਉਂ?ਬਸ ਇਸਨੂੰ ਰੋਕੋ ਅਤੇ ਫਿਰ ਤੁਸੀਂ ਸਿਹਤਮੰਦ ਰਹੋਗੇ। ਤੁਸੀਂ ਆਪਣੇ ਬੱਚਿਆਂ ਲਈ ਜਿਉਂਦੇ ਹੋ, ਲੰਬੇ ਸਾਲ, ਉਨ੍ਹਾਂ ਦੀ ਦੇਖਭਾਲ ਕਰਦੇ ਹੋਏ, ਉਨ੍ਹਾਂ ਦੇ ਵਿਆਹ ਹੁੰਦੇ ਦੇਖਦੇ ਹੋਏ, ਉਨ੍ਹਾਂ ਦੇ ਪੋਤੇ-ਪੋਤੀਆਂ ਨੂੰ ਆਪਣੇ ਲਈ ਪੈਦਾ ਹੁੰਦੇ ਹੋਏ ਦੇਖਦੇ ਹੋਏ। ਅਤੇ ਤੁਹਾਡਾ ਜੀਵਨ ਖੁਸ਼ੀ ਦੀ ਬਸ ਇੱਕ ਲੰਮੀ, ਕੋਮਲ ਲੜੀ ਹੈ। ਖੁਸ਼ੀ ਹੀ ਤੁਹਾਡੇ ਕੋਲ ਹੋਵੇਗੀ ਕਿਉਂਕਿ ਤੁਸੀਂ ਸਿਹਤਮੰਦ ਹੋਵੋਗੇ, ਤੁਸੀਂ ਖੁਸ਼ ਹੋਵੋਗੇ। ਤੁਹਾਡੇ ਲਈ ਸਭ ਕੁਝ ਸੁਚਾਰੂ ਢੰਗ ਨਾਲ ਚੱਲੇਗਾ ਅਤੇ ਸਾਰਾ ਗ੍ਰਹਿ ਇਕ ਫਿਰਦੌਸ ਵਿੱਚ ਬਦਲ ਜਾਵੇਗਾ। ਦਰਿਆਵਾਂ ਵਿੱਚ ਭਰਪੂਰ ਪਾਣੀ ਵਗੇਗਾ, ਦੁਬਾਰਾ ਸਾਫ਼, ਪਾਣੀ ਤੁਹਾਡੇ ਲਈ । ਤੁਸੀਂ ਇਸ ਤੋਂ ਸਿੱਧਾ ਵੀ ਪੀ ਸਕਦੇ ਹੋ, ਜਾਨਵਰ-ਲੋਕਾਂ ਜਾਂ ਮਨੁੱਖਾਂ ਤੋਂ ਬੈਕਟੀਰੀਆ, ਰਸਾਇਣਾਂ, ਜਾਂ ਗੰਦੀਆਂ ਚੀਜ਼ਾਂ ਦੀ ਚਿੰਤਾ ਨਾ ਕਰਦੇ ਹੋਏ। ਅਤੇ ਸਾਰੇ ਸਮੁੰਦਰ ਤੁਹਾਡੇ ਲਈ ਕਿਸੇ ਵੀ ਮਾੜੀ ਹਵਾ ਨੂੰ ਗ੍ਰਹਿਣ ਕਰਨ ਦੇ ਯੋਗ ਹੋਣਗੇ ਅਤੇ ਤੁਹਾਨੂੰ ਇੱਕ ਸਿਹਤਮੰਦ ਜੀਵਨ ਸਾਹ ਲੈਣ ਲਈ ਸਿਰਫ਼ ਚੰਗੀ ਆਕਸੀਜਨ ਦੇਣਗੇ। ਅਤੇ ਸਾਰੇ ਜੰਗਲ, ਜੰਗਲ ਆਪਣਾ ਲਾਭਦਾਇਕ, ਪਰਉਪਕਾਰੀ ਕੰਮ ਕਰਦੇ ਰਹਿਣਗੇ, ਤੁਹਾਡੇ ਲਈ ਚੰਗੀ ਹਵਾ ਸਾਹ ਲੈਂਦੇ ਬਾਹਰ ਦਿੰਦੇ ਰਹਿਣਗੇ, ਤੁਹਾਡੀ ਜਾਨ ਦੀ ਰੱਖਿਆ ਕਰਨਗੇ, ਤੁਹਾਡੇ ਬੱਚਿਆਂ ਦੀ ਜਾਨ ਦੀ ਰੱਖਿਆ ਕਰਨਗੇ।ਤਾਂ ਫਿਰ ਅਸੀਂ ਸੰਸਾਰ ਲਈ, ਆਪਣੇ ਆਪ ਲਈ ਇਹ ਸਕਾਰਾਤਮਕ ਯੋਗਦਾਨ ਕਿਉਂ ਨਹੀਂ ਪਾਉਂਦੇ? ਜੇਕਰ ਤੁਸੀਂ ਜਾਨਵਰਾਂ-ਲੋਕਾਂ ਦੇ ਮਾਸ ਦਾ ਇੱਕ ਟੁਕੜਾ ਵੀ ਨਹੀਂ ਛੱਡ ਸਕਦੇ, ਤਾਂ ਉਸਨੂੰ ਛੱਡ ਦਿਓ, ਤੁਸੀਂ ਕਿਸੇ ਹੋਰ ਤੋਂ ਤੁਹਾਡੇ ਲਈ ਕੀ ਕਰਨ ਦੀ ਉਮੀਦ ਕਰਦੇ ਹੋ? ਜੇ ਤੁਸੀਂ ਆਪਣੇ ਬੱਚੇ ਨੂੰ ਮਾਰ ਸਕਦੇ ਹੋ, ਤਾਂ ਤੁਸੀਂ ਕਿਵੇਂ ਉਮੀਦ ਕਰਦੇ ਹੋ ਕਿ ਦੂਸਰੇ ਤੁਹਾਡੇ ਨਾਲ ਵਧੀਆ, ਦਿਆਲੂ, ਸਤਿਕਾਰਯੋਗ ਹੋਣਗੇ, ਅਤੇ ਕਿ ਨਰਕ ਤੁਹਾਨੂੰ ਬਖਸ਼ੇਗਾ? ਕਿਵੇਂ? ਜੇ ਤੁਸੀਂ ਬਾਹਰ ਜਾਂਦੇ ਰਹੋ ਅਤੇ ਦੂਜੇ ਲੋਕਾਂ ਦੇ ਦੇਸ਼ਾਂ ਜਾਂ ਦੂਜੇ ਲੋਕਾਂ ਦੇ ਕਸਬਿਆਂ ਵਿੱਚ ਬੰਦੂਕਾਂ ਲਿਆਉਂਦੇ ਰਹੋ ਅਤੇ ਉਨ੍ਹਾਂ ਨੂੰ, ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਇਸ ਤਰਾਂ ਤਬਾਹ ਕਰਦੇ ਰਹੋ, ਤਾਂ ਤੁਸੀਂ ਕਿਵੇਂ ਉਮੀਦ ਕਰਦੇ ਹੋ ਕਿ ਤੁਹਾਡੇ ਲਈ ਕੁਝ ਚੰਗਾ ਆਵੇਗਾ? ਤੁਸੀਂ ਇਸਨੂੰ ਤੁਰੰਤ ਨਹੀਂ ਦੇਖਦੇ, ਤਾਂ ਹੋ ਸਕਦਾ ਹੈ ਕਿ ਕਿਉਂਕਿ ਜ਼ਹਿਰ ਇੱਕ ਵੱਖਰੀ ਕਿਸਮ ਦੀ ਹੈ, ਇਹ ਤੁਹਾਨੂੰ ਹੌਲੀ-ਹੌਲੀ ਮਾਰ ਦਿੰਦੀ ਹੈ - ਕਰਮ ਹੌਲੀ-ਹੌਲੀ ਆਉਣਗੇ। ਪਰ ਇਹ ਇਸ ਤਰੀਕੇ ਨਾਲ ਆ ਸਕਦੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਜੰਗ ਨਾਲ ਸੰਬੰਧਿਤ ਨਹੀਂ ਹੈ।Photo Caption: ਸਾਰੀਆਂ ਚੀਜ਼ਾਂ ਖੂਬਸੂਰਤ ਹਨ, ਸ਼ਾਂਤਮਈ ਹਨ ਜੇਕਰ ਸਾਰੇ ਉਨਾਂ ਨੂੰ ਬਸ ਰਹਿਣ ਦੇਣ!